ਬਿਨਾਂ ਪਾਕਿਸਤਾਨ ਦੀ ਮਦਦ ਦੇ ਅਫ਼ਗਾਨਿਸਤਾਨ ਪੁੱਜੀ ਭਾਰਤੀ ਕਣਕ

By: abp sanjha | | Last Updated: Sunday, 12 November 2017 9:09 AM
ਬਿਨਾਂ ਪਾਕਿਸਤਾਨ ਦੀ ਮਦਦ ਦੇ ਅਫ਼ਗਾਨਿਸਤਾਨ ਪੁੱਜੀ ਭਾਰਤੀ ਕਣਕ

ਨਵੀਂ ਦਿੱਲੀ : ਪਹਿਲੀ ਵਾਰ ਭਾਰਤੀ ਕਣਕ ਦੀ ਖੇਪ ਬਿਨਾਂ ਪਾਕਿਸਤਾਨ ਦੀ ਮਦਦ ਦੇ ਅਫ਼ਗਾਨਿਸਤਾਨ ਪੁੱਜ ਗਈ ਹੈ। ਤਿੰਨ ਧਿਰੀ ਸਹਿਯੋਗ ਤਹਿਤ ਭਾਰਤੀ ਕਣਕ ਦੀ ਪਹਿਲੀ ਖੇਪ ਈਰਾਨ ਦੇ ਚਾਬਹਾਰ ਬੰਦਰਗਾਹ ਹੁੰਦੇ ਹੋਏ ਸ਼ਨਿਚਰਵਾਰ ਨੂੰ ਅਫ਼ਗਾਨਿਸਤਾਨ ਤੇ ਤੱਟਵਰਤੀ ਸ਼ਹਿਰ ਜਰਾਂਜ ਪੁੱਜੀ।

 

ਇਹ ਸ਼ਹਿਰ ਈਰਾਨ-ਅਫ਼ਗਾਨਿਸਤਾਨ ਸਰਹੱਦ ਦੇ ਨੇੜੇ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਫ਼ਗਾਨਿਸਤਾਨ ਦੇ ਹਮਰੁਤਬਾ ਸਲਾਹੂਦੀਨ ਰੱਬਾਨੀ ਦੇ ਨਾਲ ਇਸ ਖੇਪ ਨੂੰ 29 ਅਕਤੂਬਰ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਸੀ।

 

ਕਾਬੁਲ ਸਥਿਤ ਭਾਰਤੀ ਰਾਜਦੂਤ ਮਨਪ੍ਰੀਤ ਵੋਹਰਾ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਚਾਬਹਾਰ ਹੁੰਦੇ ਹੋਏ ਕਣਕ ਦੀ ਪਹਿਲੀ ਖੇਪ ਡਾ ਜਰਾਂਜ ਵਿਚ ਰਵਾਇਤੀ ਗੀਤ, ਨਿ੍ਰਤ ਅਤੇ ਉਲਾਸ ਦੇ ਨਾਲ ਸਵਾਗਤ ਕੀਤਾ ਗਿਆ। ਬੇਹੱਦ ਮਾਣ ਦਾ ਪਲ ਹੈ।

 

ਵੋਹਰਾ ਨੇ ਦੱਸਿਆ ਕਿ ਅਸੀਂ ਮੌਕੇ ‘ਤੇ ਜਰਾਂਜ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਦੀਆਂ ਤਸਵੀਰਾਂ ਨਾਲ ਸਜਾਇਆ ਗਿਆ ਸੀ। ਇਹ ਖੇਪ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇ 24 ਅਕਤੂਬਰ ਨੂੰ ਭਾਰਤ ਦੌਰੇ ਪਿੱਛੋਂ ਤੋਹਫ਼ੇ ਵਜੋਂ ਭੇਜੀ ਗਈ। ਹਿੰਸਾਗ੍ਰਸਤ ਅਫ਼ਗਾਨਿਸਤਾਨ ਦੇ ਪੁਨਰਨਿਰਮਾਣ ਅਤੇ ਵਿਕਾਸ ਵਿਚ ਭਾਰਤ ਮੁੱਖ ਸਹਿਯੋਗੀ ਹੈ।

 

29 ਅਕਤੂਬਰ ਨੂੰ ਕਣਕ ਦੀ ਖੇਪ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਦੇ ਸਮੇਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਈਰਾਨ ਨੂੰ ਖ਼ਾਸ ਤੌਰ ‘ਤੇ ਧੰਨਵਾਦ ਦਿੱਤਾ ਸੀ। ਕਿਹਾ ਸੀ ਕਿ ਭਾਰਤ ਦੇ ਇਸ ਤੋਹਫ਼ੇ ਨੂੰ ਚਾਬਹਾਰ ਰਸਤੇ ਅਫ਼ਗਾਨਿਸਤਾਨ ਪਹੁੰਚਾਉਣ ਵਿਚ ਸਹਿਯੋਗ ਲਈ ਈਰਾਨ ਦਾ ਧੰਨਵਾਦ।

 

ਪਿਛਲੇ ਸਾਲ ਮਈ ਵਿਚ ਭਾਰਤ, ਈਰਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਤਿੰਨ ਧਿਰੀ ਕਰਾਰ ਪਿੱਛੋਂ ਕਣਕ ਈ ਇਹ ਪਹਿਲੀ ਖੇਪ ਭੇਜੀ ਗਈ। ਕਰਾਰ ਤਹਿਤ ਚਾਬਹਾਰ ਬੰਦਰਗਾਹ ਨੂੰ ਤਿੰਨ ਦੇਸ਼ਾਂ ਵਿਚਕਾਰ ਵਪਾਰ ਦਾ ਮੁੱਖ ਜ਼ਰੀਆ ਬਣਾਉਣਾ ਸ਼ਾਮਿਲ ਹੈ।

First Published: Sunday, 12 November 2017 9:09 AM

Related Stories

ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ
ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ

ਫਿਰੋਜ਼ਪੁਰ: ਕਿਸਾਨਾਂ ਨੂੰ ਹੁਣ ਆਲੂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਇਸ ਤੋਂ ਦੁਖੀ

ਪੰਜਾਬ 'ਚ ਖਾਦ ਦੀ ਸਬਸਿਡੀ ਸਿੱਧੀ ਖ਼ਾਤਿਆਂ 'ਚ ਆਵੇਗੀ..
ਪੰਜਾਬ 'ਚ ਖਾਦ ਦੀ ਸਬਸਿਡੀ ਸਿੱਧੀ ਖ਼ਾਤਿਆਂ 'ਚ ਆਵੇਗੀ..

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਖਾਦ ਸਬਸਿਡੀ ਸਿੱਧੇ ਖ਼ਾਤਿਆਂ ’ਚ ਤਬਦੀਲ

ਪਰਾਲੀ ਨੂੰ ਅੱਗ ਲਾਏ ਬਿਨਾਂ ਬੀਜੀ ਕਣਕ ਨੂੰ ਲੱਗੀ ਬਿਮਾਰੀ...
ਪਰਾਲੀ ਨੂੰ ਅੱਗ ਲਾਏ ਬਿਨਾਂ ਬੀਜੀ ਕਣਕ ਨੂੰ ਲੱਗੀ ਬਿਮਾਰੀ...

ਸੰਗਰੂਰ: ਪਰਾਲੀ ਵਿਚਾਲੇ ਬੀਜੀ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਸਾਹਮਣੇ ਨਵੀਂ

ਦਿੱਲੀ 'ਚ 20-21 ਨਵੰਬਰ ਨੂੰ ਕਿਸਾਨ ਸੰਸਦ, ਪੰਜਾਬ ਤੋਂ ਜਾਣਗੇ ਵੱਡੀ ਗਿਣਤੀ ਕਿਸਾਨ
ਦਿੱਲੀ 'ਚ 20-21 ਨਵੰਬਰ ਨੂੰ ਕਿਸਾਨ ਸੰਸਦ, ਪੰਜਾਬ ਤੋਂ ਜਾਣਗੇ ਵੱਡੀ ਗਿਣਤੀ ਕਿਸਾਨ

ਚੰਡੀਗੜ੍ਹ: ਪੰਜਾਬ ਵਿੱਚੋਂ ਹਜ਼ਾਰਾਂ ਕਿਸਾਨ ਦਿੱਲੀ ਵਿੱਚ ਹੋਣ ਵਾਲੀ 20-21 ਨਵੰਬਰ ਦੀ

ਬਠਿੰਡੇ ਦੇ ਕਿਸਾਨ ਨੇ ਨਿੱਜੀ ਹਿੱਤ ਛੱਡ ਚੁਣਿਆ ਇਹ ਰਾਹ, ਅਗਲੀਆਂ ਪੀੜ੍ਹੀਆਂ ਦਾ ਫਿਕਰ
ਬਠਿੰਡੇ ਦੇ ਕਿਸਾਨ ਨੇ ਨਿੱਜੀ ਹਿੱਤ ਛੱਡ ਚੁਣਿਆ ਇਹ ਰਾਹ, ਅਗਲੀਆਂ ਪੀੜ੍ਹੀਆਂ ਦਾ...

ਚੰਡੀਗੜ੍ਹ: ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਵਾਈ ਦੇ ਕਿਸਾਨ ਗੁਰਦੀਪ ਸਿੰਘ ਨੇ

ਪੰਜਾਬ 'ਚ ਪੰਜ ਲੱਖ ਟਨ ਕਣਕ ਖਰਾਬ, ਨਿਲਾਮੀ ਦੀ ਤਿਆਰੀ..
ਪੰਜਾਬ 'ਚ ਪੰਜ ਲੱਖ ਟਨ ਕਣਕ ਖਰਾਬ, ਨਿਲਾਮੀ ਦੀ ਤਿਆਰੀ..

ਚੰਡੀਗੜ੍ਹ : ਪਿਛਲੇ ਸਮੇਂ ਵਿੱਚ ਭਾਰਤ ਸਰਕਾਰ ਨੇ ਵਿਦੇਸ਼ ਤੋਂ ਕਣਕ ਦਰਾਮਦ ਕੀਤੀ ਹੈ

ਲਉ ਜੀ ਹੁਣ ਪਰਾਲੀ ਹੀ ਕਰੇਗੀ ਪ੍ਰਦੂਸ਼ਣ ਦਾ ਹੱਲ..
ਲਉ ਜੀ ਹੁਣ ਪਰਾਲੀ ਹੀ ਕਰੇਗੀ ਪ੍ਰਦੂਸ਼ਣ ਦਾ ਹੱਲ..

ਨਵੀਂ ਦਿੱਲੀ-ਦਿੱਲੀ ‘ਚ ਹਵਾ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਦਰਮਿਆਨ ਬਿਜਲੀ

ਵੱਡਾ ਖੁਲਾਸਾ, ਸਮੋਗ ਦੇ ਅਸਲ ਕਾਰਨਾਂ ਦਾ ਲੱਗਿਆ ਪਤਾ, ਹੋਵੇਗਾ ਹੈਰਾਨ
ਵੱਡਾ ਖੁਲਾਸਾ, ਸਮੋਗ ਦੇ ਅਸਲ ਕਾਰਨਾਂ ਦਾ ਲੱਗਿਆ ਪਤਾ, ਹੋਵੇਗਾ ਹੈਰਾਨ

ਨਵੀਂ ਦਿੱਲੀ  : ਦਿੱਲੀ ਅਤੇ ਗੁਆਂਢੀ ਰਾਜਾਂ ਵਿਚ ਪਰਾਲੀ ਸਾੜਨ ‘ਤੇ ਜਾਰੀ ਬਹਿਸ