ਘਰ ਬੈਠੇ ਦੇਖੋ ਜ਼ਮੀਨ ਦੀ ਜ਼ਮਾਂਬੰਦੀ, ਇਹ ਹੈ ਤਰੀਕਾ

By: abp sanjha | | Last Updated: Monday, 8 May 2017 11:33 AM
ਘਰ ਬੈਠੇ ਦੇਖੋ ਜ਼ਮੀਨ ਦੀ ਜ਼ਮਾਂਬੰਦੀ, ਇਹ ਹੈ ਤਰੀਕਾ

ਚੰਡੀਗੜ੍ਹ: ਤੁਹਾਨੂੰ ਅਸੀਂ ਦੱਸਾਂਗੇ ਕਿ ਤੁਸੀਂ ਆਪਣੀ ਜ਼ਮੀਨ ਦੀ ਜਮਾਂਬੰਦੀ ਕਿਵੇਂ ਦੇਖ ਸਕਦੇ ਹੋ ? ਜਮਾਂਬੰਦੀ ਦੇਖਣ ਲਈ ਤੁਹਾਨੂੰ ਕਿਸੇ ਕੰਪਿਊਟਰ ਦੀ ਜ਼ਰੂਰਤ ਨਹੀਂ ਬਲਕਿ ਤੁਸੀਂ ਆਪਣੇ ਫ਼ੋਨ ਉੱਪਰ ਹੀ ਦੇਖ ਸਕਦੇ ਹੋ । ਬੱਸ ਤੁਹਾਡੇ ਫ਼ੋਨ ਉੱਪਰ ਇੰਟਰਨੈੱਟ ਚੱਲਦਾ ਹੋਵੇ । ਆਪਣੀ ਹੀ ਨਹੀਂ ਤੁਸੀਂ ਸਾਰੇ ਪੰਜਾਬ ਵਿੱਚ ਕਿਸੇ ਦੀ ਵੀ ਜਮਾਂਬੰਦੀ ਦੇਖ ਸਕਦੇ ਹੋ ।

 

 

ਸਭ ਤੋਂ ਪਹਿਲਾਂ ਇਸ ਦੀ ਵੈੱਬਸਾਈਟ ( http://plrs.org.in/ ) ਤੇ ਜਾਵੋ ਉੱਥੇ ਜਾ ਕੇ ਇੱਕ ਵੱਡੇ ਬਟਨ ਤੇ ਕਲਿੱਕ ਕਰੋ ਜਿੱਥੇ “ਫ਼ਰਦ” ਲਿਖਿਆ ਹੋਵੇਗਾ । ਜਾ ਫਿਰ ਸਿੱਧੇ ਹੀ ਇਸ ਲਿੰਕ ਤੇ ਕਲਿੱਕ ਕਰੋ (http://210.212.41.167/frmSelectDistrict.aspx ) ।

 

Punjab-Land-Records-Society......-300x141
ਜੇਕਰ ਵੈੱਬਸਾਈਟ ਦਾ ਨਾਮ ਯਾਦ ਰੱਖਣਾ ਔਖਾ ਲੱਗ ਰਿਹਾ ਹੈ ਤਾਂ ਗੂਗਲ ਤੇ ਇਹ ਲਿਖ ਕੇ ਸਿਰਫ਼ “ਫ਼ਰਦ” ਲਿਖ ਕੇ ਸਰਚ ਕਰੋ । ਜੋ ਪਹਿਲਾ ਲਿੰਕ ਆਵੇਗਾ ਉੱਤੇ ਕਲਿੱਕ ਕਰੋ ਸਿੱਧਾ ਵੈੱਬਸਾਈਟ ਖੁੱਲ ਜਾਵੇਗੀ ।

 

ਫਰਦ-Google-Search
ਵੈੱਬਸਾਈਟ ਖੁੱਲਣ ਤੋਂ ਬਾਅਦ ਇੱਥੇ ਇੱਕ ਫਾਰਮ ਦਿਖਾਈ ਦੇਵੇਗਾ ।ਜਿਸ ਦੇ ਵਿਚੋਂ ਤੁਸੀਂ ਆਪਣਾ ਜ਼ਿਲ੍ਹਾ ,ਤਹਿਸੀਲ ,ਪਿੰਡ ਤੇ ਸਾਲ ਚੁਣੋ । ਉਸ ਤੋਂ ਬਾਅਦ ਫਾਰਮ ਦੇ ਥੱਲੇ ਇੱਕ ਬਟਨ ਬਣਿਆ ਹੋਵੇਗਾ ਜਿਸ ਤੇ “ਦਰਜ ਕਰੋ” ਲਿਖਿਆ ਹੋਵੇਗਾ ਉਸ ਬਟਨ ਤੇ ਕਲਿੱਕ ਕਰੋ ।

ਪੰਜਾਬ-ਲੈਂਡ-ਰਿਕਾਰਡ-ਸੋਸਾਇਟੀ-ਪਿੰਡ-ਚੁਣੋ-1024x340

 

 

 

ਹੁਣ ਇਕ ਅਗਲਾ ਪੇਜ ਖੁਲ੍ਹੇਗਾ ਜਿਥੇ ਤਹਾਨੂੰ ਚਾਰ ਆਪਸ਼ਨ ਮਿਲਣਗੀਆਂ ਜਿਸ ਰਹੀ ਤੁਸੀਂ ਆਪਣੀ ਜਮਾਂਬੰਦੀ, ਇੰਤਕਾਲ, ਰੋਜਨਾਮਚਾ, ਰਜਿਸਟਰੀ ਤੋ ਬਾਦ ਇੰਤਕਾਲ ਦੀ ਸਥਿਤੀ ਦੇਖ ਸਕਦੇ ਹੋ। ਜਮਾਂਬੰਦੀ ਦੇਖਣ ਲਈ “ਜਮਾਂਬੰਦੀ” ਵਾਲੇ ਬਟਨ ਤੇ ਕਲਿੱਕ ਕਰੋ ।

 

ਪੰਜਾਬ-ਲੈਂਡ-ਰਿਕਾਰਡ-ਸੋਸਾਇਟੀ-ਨਕਲ-ਰਜਿਸ਼ਟਰ-ਦੀਆਂ-ਕਿਸਮਾਂ-1

ਜਮਾਂਬੰਦੀ ਤੁਸੀਂ 4 ਤਰੀਕਿਆਂ ਮੁਤਾਬਿਕ ਦੇਖ ਸਕਦੇ ਹੋ ਮਾਲਕ ਦੇ ਨਾਮ ਮੁਤਾਬਿਕ,ਖੇਵਟ ਨੂੰ: ਮੁਤਾਬਿਕ,ਖ਼ਸਰਾ ਨੂੰ: ਮੁਤਾਬਿਕ,ਖਤੌਨੀ ਨੂੰ: ਮੁਤਾਬਿਕ ।ਜੇਕਰ ਤੁਹਾਨੂੰ ਕੋਈ ,ਖੇਵਟ ਨੂੰ,ਜਾਂ ਖ਼ਸਰਾ ਨੰਬਰ ਨਹੀਂ ਯਾਦ ਤਾਂ ਤੁਸੀਂ ਪੰਜਾਬੀ ਵਿਚ ਆਪਣਾ ਨਾਮ ਲਿਖ ਕੇ ਵੀ ਜ਼ਮੀਨ ਭਾਲ ਸਕਦੇ ਹੋ ।

ਪੰਜਾਬ-ਲੈਂਡ-ਰਿਕਾਰਡ-ਸੋਸਾਇਟੀ-ਜਮਾਂਬੰਦੀ-ਦੀ-ਕਿਸਮ-ਚੁਣੋ

ਮੰਨ ਲਾਓ ਤੁਹਾਡਾ ਨਾਮ ਗੁਰਚਰਨ ਸਿੰਘ ਹੈ ਜਦੋਂ ਤੁਸੀਂ ਗੁਰਚਰਨ ਸਿੰਘ ਲਿਖ ਕੇ ਭਰੋ ਤੇ ਰਿਪੋਰਟ ਦੇਖੋ ਬਟਨ ਤੇ ਕਲਿੱਕ ਕਰੋ ਤਾਂ ਪਿੰਡ ਦੇ ਸਾਰੇ ਗੁਰਚਰਨ ਸਿੰਘ ਦੇ ਨਾਮ ਤੇ ਉਨ੍ਹਾਂ ਦੇ ਪਿਤਾ ਦੇ ਦਾਦੇ ਦੇ ਨਾਮ ਵੀ ਆ ਜਾਣਗੇ ਜਿਨ੍ਹਾਂ ਵਿਚੋਂ ਤੁਸੀਂ ਆਪਣਾ ਨਾਮ ਪਹਿਚਾਣ ਕੇ ਕਲਿੱਕ ਕਰੋ । ਉਸ ਤੋਂ ਬਾਅਦ ਤੁਸੀਂ ਆਪਣੀ ਖੇਵਟ ਨੰਬਰ ਚੁਣ ਕੇ ਰਿਪੋਰਟ ਦੇਖੋ ।

First Published: Monday, 8 May 2017 11:33 AM

Related Stories

ਆੜ੍ਹਤੀਏ ਤੋਂ ਤੰਗ ਆਕੇ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ
ਆੜ੍ਹਤੀਏ ਤੋਂ ਤੰਗ ਆਕੇ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ

ਚੰਡੀਗੜ੍ਹ : ਲੰਬੀ ਹਲਕੇ ਦੇ ਪਿੰਡ ਫਤਿਹਪੁਰ ਮਨੀਆਂ ਵਿਚ ਆੜ੍ਹਤੀਏ ਤੋਂ

ਕਰਜ਼ੇ ਨਾ ਮੋੜਣ ਵਾਲੇ ਕਿਸਾਨਾਂ 'ਤੇ ਪਵੇਗੀ ਵੱਡੀ ਮਾਰ
ਕਰਜ਼ੇ ਨਾ ਮੋੜਣ ਵਾਲੇ ਕਿਸਾਨਾਂ 'ਤੇ ਪਵੇਗੀ ਵੱਡੀ ਮਾਰ

ਚੰਡੀਗੜ੍ਹ: ਬੈਂਕਿੰਗ ਖੇਤਰ ਵਿਚਲੇ ਸੂਤਰਾਂ ਦਾ ਕਹਿਣਾ ਹੈ ਕਿ ਕਰਜ਼ਾ ਮੁਆਫ਼ੀ

ਬਰਨਾਲਾ ਦੇ ਕਿਸਾਨ ਦੀ ਦਿਲ ਹਲੂਣ ਦੇਣ ਵਾਲੀ ਕਹਾਣੀ
ਬਰਨਾਲਾ ਦੇ ਕਿਸਾਨ ਦੀ ਦਿਲ ਹਲੂਣ ਦੇਣ ਵਾਲੀ ਕਹਾਣੀ

ਚੰਡੀਗੜ੍ਹ: ਕਿਸਾਨ ਦੀ ਦੁਰਦਸ਼ਾ ਨੂੰ ਬਿਆਨ ਕਰਦੀ ਬਰਨਾਲਾ ਦੀ ਇੱਕ ਘਟਨਾ ਨੇ ਹਰ ਕਿਸੇ

ਮਾਲਵੇ ਦੇ ਕਿਸਾਨਾਂ ਲ਼ਈ ਖਿੱਚ ਦਾ ਕੇਂਦਰ ਬਣੀ ਇਹ ਨਵੀਂ ਮਸ਼ੀਨ
ਮਾਲਵੇ ਦੇ ਕਿਸਾਨਾਂ ਲ਼ਈ ਖਿੱਚ ਦਾ ਕੇਂਦਰ ਬਣੀ ਇਹ ਨਵੀਂ ਮਸ਼ੀਨ

ਚੰਡੀਗੜ੍ਹ : ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨ ਫਸਲ ’ਤੇ ਕੀਟਨਾਸ਼ਕ ਦਵਾਈਆਂ ਦਾ

ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਤੇ ਕੇਂਦਰ ਦਾ ਕੋਰੀ ਨਾਹ..
ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਤੇ ਕੇਂਦਰ ਦਾ ਕੋਰੀ ਨਾਹ..

ਚੰਡੀਗੜ੍ਹ :ਕੇਂਦਰੀ ਖੇਤੀਬਾੜੀ ਰਾਜ ਮੰਤਰੀ ਪਰਸ਼ੋਤਮ ਰੁਪਾਲਾ ਨੇ ਸੰਸਦ ਦੇ ਦੋਵਾਂ

ਕਿਸਾਨਾਂ ਵੱਲੋਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨ ਦਾ ਐਲਾਨ
ਕਿਸਾਨਾਂ ਵੱਲੋਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨ ਦਾ ਐਲਾਨ

ਚੰਡੀਗੜ੍ਹ :ਪੰਜਾਬ ਦੀਆਂ ਚਾਰ ਕਿਸਾਨੀ ਜਥੇਬੰਦੀਆਂ ਨੇ ਇਕਸੁਰ ਹੁੰਦਿਆਂ 9 ਅਗਸਤ

ਕਰਜ਼ੇ ਕਾਰਨ 26 ਸਾਲਾ ਕਿਸਾਨ ਨੇ ਰੇਲਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ
ਕਰਜ਼ੇ ਕਾਰਨ 26 ਸਾਲਾ ਕਿਸਾਨ ਨੇ ਰੇਲਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ :ਮਾਨਸਾ ਸ਼ਹਿਰ ਦੇ ਇਕ ਨੌਜਵਾਨ ਕਿਸਾਨ ਨੇ ਕਰਜ਼ੇ ਕਾਰਨ ਰੇਲਗੱਡੀ ਅੱਗੇ