ਸਸਤੀ ਬਾਸਮਤੀ ਖ਼ਰੀਦ, ਮਹਿੰਗੇ ਭਾਅ ਵੇਚਣ ਲੱਗੇ ਸੈਲਰਾਂ ਵਾਲੇ

By: abp sanjha | | Last Updated: Tuesday, 14 November 2017 9:32 AM
ਸਸਤੀ ਬਾਸਮਤੀ ਖ਼ਰੀਦ, ਮਹਿੰਗੇ ਭਾਅ ਵੇਚਣ ਲੱਗੇ ਸੈਲਰਾਂ ਵਾਲੇ

ਮੰਡੀ ਲਾਧੂਕਾ : ਬਾਸਮਤੀ ਦਾ ਰੇਟ ਪੂਰਾ ਨਾ ਮਿਲਣ ਕਰ ਕੇ ਕਿਸਾਨਾਂ ‘ਚ ਪਰੇਸ਼ਾਨੀ ਦਾ ਆਲਮ ਪਾਇਆ ਜਾ ਰਿਹਾ ਹੈ। ਨੇੜਲੇ ਪਿੰਡ ਕਿੜਿਆਵਾਲੀ ਦੇ ਕਿਸਾਨ ਹਰਮੰਦਰ ਸਿੰਘ ਸਾਬਕਾ ਸਰਪੰਚ, ਰੇਸਮ ਸਿੰਘ, ਪਾਲਾ ਸਿੰਘ ਨੇ ਦੱਸਿਆ ਕਿ ਬਾਹਰਲੀਆਂ ਮੰਡੀਆ ‘ਚ ਬਾਸਮਤੀ ਦਾ ਰੇਟ ਮੰਡੀ ਫ਼ਰੀਦਕੋਟ ਵਿਖੇ 3300 ਤੋਂ ਲੈ ਕੇ 3470 ਰੁਪਏ ਸੋਮਵਾਰ ਨੂੰ ਵਿਕ ਗਿਆ ਹੈ ਪਰ ਮੰਡੀ ਲਾਧੂਕਾ ਤੇ ਆਲੇ-ਦੁਆਲੇ ਦੀਆਂ ਮੰਡੀਆ ‘ਚ ਸੈਲਰ ਵਾਲਿਆਂ ਦੀ ਅਜਾਰੇਦਾਰੀ ਹੋਣ ਕਾਰਨ ਸੈਲਰ ਵਾਲੇ 3000 ਤੋਂ ਲੈ ਕੇ 3150 ਰੁਪਏ ਤਕ ਝੋਨਾ ਖ਼ਰੀਦ ਰਹੇ ਹਨ।

ਕਿਸਾਨਾਂ ਨੇ ਮਾਰਕੀਟ ਕਮੇਟੀ ਦੇ ਸੈਕਟਰੀ ਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਤੋਂ ਕਿਸਾਨਾਂ ਦੀ ਹੋ ਰਹੀ ਲੱੁਟ ਨੂੰ ਰੋਕਣ ਲਈ ਬੇਨਤੀ ਕਰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾ ਮੰਡੀ ਲਾਧੂਕਾ ਵਿਖੇ ਸੈਲਰਾਂ ਵਾਲਿਆਂ ਨੇ 3300 ਤੋਂ ਲੈ ਕੇ 3400 ਤਕ ਬਾਸਮਤੀ ਦੀ ਖ਼ਰੀਦ ਕਰਦੇ ਰਹੇ ਹਨ ਪਰ ਹੁਣ ਆਪਸ ‘ਚ ਮਿਲ ਕੇ ਕਿਸਾਨਾਂ ਦੀ ਲੁੱਟ ਕਰਨ ਲੱਗ ਪਏ ਤੇ ਛੋਟੇ ਕਿਸਾਨ ਝੋਨਾ ਵੇਚਣ ਨੂੰ ਮਜਬੂਰ ਹਨ। ਵੱਡੇ ਕਿਸਾਨ 3500 ਰੁਪਏ ਤੋਂ ਘੱਟ ਝੋਨਾ ਵੇਚਣ ਨੂੰ ਤਿਆਰ ਨਹੀ ਹਨ ਤੇ ਉਨ੍ਹਾਂ ਝੋਨੇ ਦੀਆਂ ਬੋਰੀਆ ਭਰ ਕੇ ਘਰਾਂ ‘ਚ ਰੱਖ ਲਈਆਂ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਬਾਸਮਤੀ ਦੀ ਘੱਟ ਬਿਜਾਈ ਹੋਣ ਕਾਰਨ ਇਸ ਦੀ ਕੀਮਤ 4000 ਤਕ ਪਹੁੰਚ ਸਕਦਾ ਹੈ। ਵਰਨਣਯੋਗ ਹੈ ਕਿ ਅਗਲੇ ਸਾਲ ਬਾਸਮਤੀ ਦੀ ਬਿਜਾਈ ‘ਤੇ ਕਈ ਸੂਬਿਆਂ ‘ਚ ਪਾਬੰਧੀ ਲਗਾ ਦਿੱਤੀ ਹੈ ਕਿਉਂਕਿ ਬਾਸਮਤੀ ਦੀ ਕੁਆਲਿਟੀ ਚੰਗੀ ਹੈ। ਆਉਣ ਵਾਲੇ ਸਮੇਂ ‘ਚ ਬਾਸਮਤੀ ਦਾ ਰੇਟ 10 ਹਜ਼ਾਰ ਤੋਂ ਪਾਰ ਕਰ ਸਕਦਾ ਹੈ।

First Published: Tuesday, 14 November 2017 9:32 AM

Related Stories

ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ
ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ

ਫਿਰੋਜ਼ਪੁਰ: ਕਿਸਾਨਾਂ ਨੂੰ ਹੁਣ ਆਲੂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਇਸ ਤੋਂ ਦੁਖੀ

ਪੰਜਾਬ 'ਚ ਖਾਦ ਦੀ ਸਬਸਿਡੀ ਸਿੱਧੀ ਖ਼ਾਤਿਆਂ 'ਚ ਆਵੇਗੀ..
ਪੰਜਾਬ 'ਚ ਖਾਦ ਦੀ ਸਬਸਿਡੀ ਸਿੱਧੀ ਖ਼ਾਤਿਆਂ 'ਚ ਆਵੇਗੀ..

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਖਾਦ ਸਬਸਿਡੀ ਸਿੱਧੇ ਖ਼ਾਤਿਆਂ ’ਚ ਤਬਦੀਲ

ਪਰਾਲੀ ਨੂੰ ਅੱਗ ਲਾਏ ਬਿਨਾਂ ਬੀਜੀ ਕਣਕ ਨੂੰ ਲੱਗੀ ਬਿਮਾਰੀ...
ਪਰਾਲੀ ਨੂੰ ਅੱਗ ਲਾਏ ਬਿਨਾਂ ਬੀਜੀ ਕਣਕ ਨੂੰ ਲੱਗੀ ਬਿਮਾਰੀ...

ਸੰਗਰੂਰ: ਪਰਾਲੀ ਵਿਚਾਲੇ ਬੀਜੀ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਸਾਹਮਣੇ ਨਵੀਂ

ਦਿੱਲੀ 'ਚ 20-21 ਨਵੰਬਰ ਨੂੰ ਕਿਸਾਨ ਸੰਸਦ, ਪੰਜਾਬ ਤੋਂ ਜਾਣਗੇ ਵੱਡੀ ਗਿਣਤੀ ਕਿਸਾਨ
ਦਿੱਲੀ 'ਚ 20-21 ਨਵੰਬਰ ਨੂੰ ਕਿਸਾਨ ਸੰਸਦ, ਪੰਜਾਬ ਤੋਂ ਜਾਣਗੇ ਵੱਡੀ ਗਿਣਤੀ ਕਿਸਾਨ

ਚੰਡੀਗੜ੍ਹ: ਪੰਜਾਬ ਵਿੱਚੋਂ ਹਜ਼ਾਰਾਂ ਕਿਸਾਨ ਦਿੱਲੀ ਵਿੱਚ ਹੋਣ ਵਾਲੀ 20-21 ਨਵੰਬਰ ਦੀ

ਬਠਿੰਡੇ ਦੇ ਕਿਸਾਨ ਨੇ ਨਿੱਜੀ ਹਿੱਤ ਛੱਡ ਚੁਣਿਆ ਇਹ ਰਾਹ, ਅਗਲੀਆਂ ਪੀੜ੍ਹੀਆਂ ਦਾ ਫਿਕਰ
ਬਠਿੰਡੇ ਦੇ ਕਿਸਾਨ ਨੇ ਨਿੱਜੀ ਹਿੱਤ ਛੱਡ ਚੁਣਿਆ ਇਹ ਰਾਹ, ਅਗਲੀਆਂ ਪੀੜ੍ਹੀਆਂ ਦਾ...

ਚੰਡੀਗੜ੍ਹ: ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਵਾਈ ਦੇ ਕਿਸਾਨ ਗੁਰਦੀਪ ਸਿੰਘ ਨੇ

ਪੰਜਾਬ 'ਚ ਪੰਜ ਲੱਖ ਟਨ ਕਣਕ ਖਰਾਬ, ਨਿਲਾਮੀ ਦੀ ਤਿਆਰੀ..
ਪੰਜਾਬ 'ਚ ਪੰਜ ਲੱਖ ਟਨ ਕਣਕ ਖਰਾਬ, ਨਿਲਾਮੀ ਦੀ ਤਿਆਰੀ..

ਚੰਡੀਗੜ੍ਹ : ਪਿਛਲੇ ਸਮੇਂ ਵਿੱਚ ਭਾਰਤ ਸਰਕਾਰ ਨੇ ਵਿਦੇਸ਼ ਤੋਂ ਕਣਕ ਦਰਾਮਦ ਕੀਤੀ ਹੈ

ਲਉ ਜੀ ਹੁਣ ਪਰਾਲੀ ਹੀ ਕਰੇਗੀ ਪ੍ਰਦੂਸ਼ਣ ਦਾ ਹੱਲ..
ਲਉ ਜੀ ਹੁਣ ਪਰਾਲੀ ਹੀ ਕਰੇਗੀ ਪ੍ਰਦੂਸ਼ਣ ਦਾ ਹੱਲ..

ਨਵੀਂ ਦਿੱਲੀ-ਦਿੱਲੀ ‘ਚ ਹਵਾ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਦਰਮਿਆਨ ਬਿਜਲੀ

ਵੱਡਾ ਖੁਲਾਸਾ, ਸਮੋਗ ਦੇ ਅਸਲ ਕਾਰਨਾਂ ਦਾ ਲੱਗਿਆ ਪਤਾ, ਹੋਵੇਗਾ ਹੈਰਾਨ
ਵੱਡਾ ਖੁਲਾਸਾ, ਸਮੋਗ ਦੇ ਅਸਲ ਕਾਰਨਾਂ ਦਾ ਲੱਗਿਆ ਪਤਾ, ਹੋਵੇਗਾ ਹੈਰਾਨ

ਨਵੀਂ ਦਿੱਲੀ  : ਦਿੱਲੀ ਅਤੇ ਗੁਆਂਢੀ ਰਾਜਾਂ ਵਿਚ ਪਰਾਲੀ ਸਾੜਨ ‘ਤੇ ਜਾਰੀ ਬਹਿਸ