5ਵੀਂ ਪਾਸ ਨੇ ਉਹ ਕਰ ਵਿਆਇਆ ਜੋ ਇੰਜਨੀਅਰ ਸੋਚ ਵੀ ਨਾ ਸਕੇ !

By: abp sanjha | | Last Updated: Monday, 7 August 2017 4:51 PM
5ਵੀਂ ਪਾਸ ਨੇ ਉਹ ਕਰ ਵਿਆਇਆ ਜੋ ਇੰਜਨੀਅਰ ਸੋਚ ਵੀ ਨਾ ਸਕੇ !

ਚੰਡੀਗੜ੍ਹ: ਅਸੀਂ ਤੁਹਾਨੂੰ ਅਜਿਹੇ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਸਿਰਫ਼ 5ਵੀਂ ਤੱਕ ਹੀ ਪੜ੍ਹਾਈ ਕੀਤੀ ਤੇ ਅਜਿਹਾ ਘਰ ਬਣਾ ਕੇ ਖੜ੍ਹਾ ਕਰ ਦਿੱਤਾ ਜਿਸ ਦੀ ਬਹੁਤ ਪ੍ਰਸ਼ੰਸਾ ਹੋ ਰਹੀ ਹੈ। ਜੀ ਹਾਂ, ਉਸ ਵੱਲੋਂ ਬਣਾਇਆ ਘਰ ਆਪਣੀ ਜਗਾ ‘ਤੇ ਖੜ੍ਹਾ ਘੁੰਮ ਸਕਦਾ ਹੈ। ਮਤਲਬ ਹੈ ਕਿ ਤੁਸੀਂ ਕਿਸੇ ਵੀ ਬਿਲਡਿੰਗ ਨੂੰ ਆਪਣੇ ਹਿਸਾਬ ਨਾਲ ਘੁੰਮਾ ਸਕਦੇ ਹੋ।
ਇਸ ਵਿਅਕਤੀ ਦਾ ਨਾਮ ਮੁਹੰਮਦ ਸਹੁਲ ਹਮੀਦ (65) ਹੈ। ਉਹ ਤਾਮਿਲਨਾਡੂ ਦੇ ਪਿੰਡ ਵਿੱਚ ਹੀ ਰਹਿੰਦਾ ਹੈ। ਜਦ ਮੁਹੰਮਦ ਸਹੁਲ ਹਮੀਦ ਛੋਟਾ ਸੀ ਤਾਂ ਇਨ੍ਹਾਂ ਦੀ ਘਰੇਲੂ ਆਰਥਿਕ ਹਾਲਤ ਬਹੁਤ ਮਾੜੀ ਸੀ। ਇਸ ਲਈ ਇਹ 5ਵੀਂ ਕਲਾਸ ਤੱਕ ਹੀ ਪੜ੍ਹ ਸਕਿਆ। ਇਸ ਤੋਂ ਬਾਅਦ ਉਹ ਪੈਸੇ ਕਮਾਉਣ ਲਈ ਕੰਮ ਕਰਨ ਲੱਗ ਗਿਆ।

 

m3

ਕੁਝ ਸਮੇਂ ਬਾਅਦ ਮੁਹੰਮਦ ਸਹੁਲ ਹਮੀਦ ਨੇ ਮਜ਼ਦੂਰੀ ਦਾ ਕੰਮ ਸ਼ੁਰੂ ਕਰ ਦਿੱਤਾ। ਮਜ਼ਦੂਰੀ ਕਰਦੇ ਸਮੇਂ ਉਸ ਦੀ ਘਰ ਬਣਾਉਣ ਦੇ ਕੰਮ ਵਿੱਚ ਰੁਚੀ ਵਧਣ ਲੱਗੀ। ਉਸ ਨੇ ਮਜ਼ਦੂਰੀ ਕਰਨ ਦੇ ਨਾਲ-ਨਾਲ ਘਰ ਬਣਾਉਣ ਦਾ ਕੰਮ ਸਿੱਖ ਲਿਆ। ਇਸ ਲਈ ਮੁਹੰਮਦ ਸਾਹੁਲ ਹਮੀਦ ਨੇ ਆਪਣੇ ਕੰਮ ਵਿੱਚ ਤਰੱਕੀ ਕਰਨ ਲਈ ਵਿਦੇਸ਼ ਚਲਾ ਗਿਆ।

 
ਉੱਥੇ ਉਸ ਨੇ 20 ਸਾਲ ਤੱਕ ਘਰ ਬਣਾਉਣ ਦਾ ਕੰਮ ਕੀਤਾ। ਉਸ ਨੇ ਉੱਥੋਂ ਦੀ ਨਵੀਂ ਟੈਕਨੌਲੋਜੀ ਦਾ ਗਿਆਨ ਲਿਆ। ਜਦ ਉਹ ਆਪਣੇ ਦੇਸ਼ ਭਾਰਤ ਆਇਆ ਤਾਂ ਉਸ ਨੇ ਫ਼ੈਸਲਾ ਕੀਤਾ ਕਿ ਉਹ ਆਪਣੇ ਹੁਨਰ ਨਾਲ ਅਜਿਹਾ ਘਰ ਬਣਾਏਗਾ ਜਿਸ ਨੂੰ ਲੋਕ ਦੂਰ-ਦੂਰ ਤੋਂ ਦੇਖਣ ਲਈ ਆਉਣਗੇ। ਉਹ ਆਪਣੇ ਕੰਮ ਵਿਚ ਜੁੱਟ ਗਿਆ ਤੇ ਬਣਾ ਦਿੱਤਾ ਮੂਵਿੰਗ ਹਾਊਸ।

download (9)
ਮੁਹੰਮਦ ਸਹੁਲ ਹਮੀਦ ਵੱਲੋਂ ਬਣਾਏ ਗਏ ਇਸ ਘਰ ਵਿੱਚ ਗਰਾਊਂਡ ਫਲੋਰ ਤੇ 3 ਫ਼ਸਟ ਫਿਲੌਰ ਤੇ 2 ਬੈੱਡ ਰੂਮ ਹਨ। ਫ਼ਸਟ ਫਿਲੌਰ ਨੂੰ ਆਇਰਨ ਰੂਲਰ ਦੀ ਮਦਦ ਨਾਲ ਕਿਸੇ ਵੀ ਦਿਸ਼ਾ ਵੱਲ ਘੁੰਮਾਇਆ ਜਾ ਸਕਦਾ ਹੈ।

 

 

ਹਮੀਦ ਆਪਣੇ ਘਰ ਬਾਰੇ ਕਹਿੰਦਾ ਹੈ ਕਿ ਉਹ ਕੁਝ ਨਵਾਂ ਕਰਨਾ ਚਾਹੁੰਦਾ ਸੀ। ਇਸ ਲਈ ਉਸ ਦਾ ਕਹਿਣਾ ਹੈ ਕਿ ਉਸ ਨੇ ਇਸ ਮੂਵਿੰਗ ਹਾਊਸ ਨੂੰ ਬਣਾ ਕੇ ਸਭ ਨੂੰ ਗ਼ਲਤ ਸਾਬਤ ਕਰ ਦਿੱਤਾ। ਇਸ ਅਨੋਖੇ ਨਿਰਮਾਣ ਨਾਲ ਪ੍ਰਭਾਵਿਤ ਹੋ ਕੇ ਦੂਰ-ਦੂਰ ਤੋਂ ਇੰਜਨੀਅਰ ਹਮੀਦ ਦਾ ਘਰ ਦੇਖਣ ਆਉਂਦੇ ਹਨ।

First Published: Monday, 7 August 2017 11:43 AM

Related Stories

ਖਬਰਦਾਰ ਕੈਪਟਨ ਸਰਕਾਰ! ਭਲਕੇ 7 ਕਿਸਾਨ ਜਥੇਬੰਦੀਆਂ ਕਰਨਗੀਆਂ ਵੱਡਾ ਐਲਾਨ
ਖਬਰਦਾਰ ਕੈਪਟਨ ਸਰਕਾਰ! ਭਲਕੇ 7 ਕਿਸਾਨ ਜਥੇਬੰਦੀਆਂ ਕਰਨਗੀਆਂ ਵੱਡਾ ਐਲਾਨ

ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਦੀਆਂ ਸੱਤ

ਪੰਜਾਬ 'ਚ ਤਿੰਨ ਬੁਰੀਆਂ ਖਬਰਾਂ, ਕਰਜ਼ੇ ਨੇ ਨਿਗਲੇ ਤਿੰਨ ਅੰਨਦਾਤੇ
ਪੰਜਾਬ 'ਚ ਤਿੰਨ ਬੁਰੀਆਂ ਖਬਰਾਂ, ਕਰਜ਼ੇ ਨੇ ਨਿਗਲੇ ਤਿੰਨ ਅੰਨਦਾਤੇ

ਚੰਡੀਗੜ੍ਹ: ਪੰਜਾਬ ਦੀ ਕਾਂਗਰਸ ਸਰਕਾਰ ਕਰਜ਼ ਮਾਫੀ ਲਈ ਅਜੇ ਪੈਸੇ ਦਾ ਜੁਗਾੜ ਕਰ ਰਹੀ

ਭਾਰਤ ਦੀ ਵੀਆਈਪੀ ਰੁੱਖ, 24 ਘੰਟੇ ਸੁਰੱਖਿਆ, 15 ਲੱਖ ਖਰਚ
ਭਾਰਤ ਦੀ ਵੀਆਈਪੀ ਰੁੱਖ, 24 ਘੰਟੇ ਸੁਰੱਖਿਆ, 15 ਲੱਖ ਖਰਚ

ਚੰਡੀਗੜ੍ਹ: ਦੁਨੀਆ ਭਰ ਵਿੱਚ ਸਿਤਾਰਿਆਂ ਦੇ ਜਲਵੇ ਤੇ ਨਖ਼ਰੇ ਤਾਂ ਤੁਸੀਂ ਦੇਖੇ ਹੀ

ਕਿਸਾਨੀ ਖ਼ੁਦਕੁਸ਼ੀਆਂ 'ਤੇ ਬਣੀ ਸਦਨ ਕਮੇਟੀ ਨੇ ਕੀਤੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਮੁਲਾਕਾਤ
ਕਿਸਾਨੀ ਖ਼ੁਦਕੁਸ਼ੀਆਂ 'ਤੇ ਬਣੀ ਸਦਨ ਕਮੇਟੀ ਨੇ ਕੀਤੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ...

ਬਠਿੰਡਾ: ਪੰਜਾਬ ਵਿੱਚ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਖ਼ੁਦਕੁਸ਼ੀਆਂ ਅਤੇ ਖੇਤ

ਤਿੰਨ ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
ਤਿੰਨ ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ: ਪੰਜਾਬ ਦਾ ਕਰਜ਼ਈ ਕਿਸਾਨ ਹਰ ਦਿਨ ਆਪਣੀ ਦੀ ਲੜਾਈ ਹਾਰਦਾ ਜਾ ਰਿਹਾ ਹੈ।

ਸਰ੍ਹੋਂ ਦੀ ਨਵੀਂ ਕਿਸਮ: ਮੋਟਾ ਦਾਣਾ ਤੇ ਤੇਲ ਦੀ ਮਾਤਰਾ 40 ਫ਼ੀਸਦ ਵੱਧ
ਸਰ੍ਹੋਂ ਦੀ ਨਵੀਂ ਕਿਸਮ: ਮੋਟਾ ਦਾਣਾ ਤੇ ਤੇਲ ਦੀ ਮਾਤਰਾ 40 ਫ਼ੀਸਦ ਵੱਧ

ਚੰਡੀਗੜ੍ਹ: ਹਰਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਨੇ ਸਰੋਂ ਦੀ ਅਜਿਹੀ ਕਿਮਸ

ਸਿੰਜਾਈ ਵਿਭਾਗ ਦੀ ਮਿਹਰਬਾਨੀ ਸਦਕਾ ਇੱਕੋ ਹੀ ਠੇਕੇਦਾਰ ਦੀ ਝੋਲੀ ਪਾਏ 1000 ਕਰੋੜ ਦੇ ਵਿਕਾਸ ਕਾਰਜ
ਸਿੰਜਾਈ ਵਿਭਾਗ ਦੀ ਮਿਹਰਬਾਨੀ ਸਦਕਾ ਇੱਕੋ ਹੀ ਠੇਕੇਦਾਰ ਦੀ ਝੋਲੀ ਪਾਏ 1000 ਕਰੋੜ ਦੇ...

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਪਿਛਲੇ 7-8 ਸਾਲਾਂ ਤੋਂ ਸੂਬੇ ਦੇ ਵੱਖ-ਵੱਖ

ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਪਟਨ ਤਿਆਰ
ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਪਟਨ ਤਿਆਰ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੀ

ਕਿਸਾਨ ਸ਼ਨੀਵਾਰ ਤੋਂ ਕਰਨਗੇ ਕਾਂਗਰਸੀ ਲੀਡਰਾਂ ਜਿਊਣਾ ਦੁੱਭਰ
ਕਿਸਾਨ ਸ਼ਨੀਵਾਰ ਤੋਂ ਕਰਨਗੇ ਕਾਂਗਰਸੀ ਲੀਡਰਾਂ ਜਿਊਣਾ ਦੁੱਭਰ

ਚੰਡੀਗੜ੍ਹ: ਕਿਸਾਨ ਸੰਘਰਸ਼ ਕਮੇਟੀ ਵੱਲੋਂ ਕੱਲ੍ਹ 19 ਅਗਸਤ ਨੂੰ ਪੰਜਾਬ ਦੇ ਕਾਂਗਰਸੀ

ਮੋਦੀ ਦੀ ਟੀਮ ਨੂੰ ਵੀ ਨਹੀਂ ਦਿਖੀ ਚਿੱਟੀ ਮੱਖੀ..
ਮੋਦੀ ਦੀ ਟੀਮ ਨੂੰ ਵੀ ਨਹੀਂ ਦਿਖੀ ਚਿੱਟੀ ਮੱਖੀ..

ਚੰਡੀਗੜ੍ਹ: ਕੇਂਦਰ ਸਰਕਾਰ ਵੱਲ਼ੋਂ ਚਿੱਟੀ ਮੱਖੀ ਦਾ ਜਾਇਜ਼ਾ ਲੈਣ ਆਈ ਟੀਮ ਨੇ ਪੰਜਾਬ