ਕਿਸਾਨਾਂ ਲਈ ਬੁਰੀ ਖ਼ਬਰ: ਟਰੈਕਟਰ ਹੋਣਗੇ ਮਹਿੰਗੇ..

By: abp sanjha | | Last Updated: Thursday, 15 June 2017 9:55 AM
ਕਿਸਾਨਾਂ ਲਈ ਬੁਰੀ ਖ਼ਬਰ: ਟਰੈਕਟਰ ਹੋਣਗੇ ਮਹਿੰਗੇ..

ਨਵੀਂ ਦਿੱਲੀ: ਜੀ. ਐੱਸ. ਟੀ. ਦੇ ਲਾਗੂ ਹੋਣ ਦੇ ਬਾਅਦ ਟਰੈਕਟਰਾਂ ਦੀਆਂ ਕੀਮਤਾਂ ‘ਚ ਵਾਧਾ ਹੋ ਸਕਦਾ ਹੈ। ਟਰੈਕਟਰ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਨਵੀਂ ਟੈਕਸ ਵਿਵਸਥਾ ‘ਚ ਟਰੈਕਟਰ ਦੇ ਮੁੱਲ 25,000 ਤੋਂ 30,000 ਰੁਪਏ ਤਕ ਵਧ ਸਕਦੇ ਹਨ। ਉਨ੍ਹਾਂ ਮੁਤਾਬਿਕ ਜੀ. ਐੱਸ. ਟੀ. ‘ਚ ਟਰੈਕਟਰ ਦੇ ਪੁਰਜ਼ਿਆਂ ‘ਤੇ 18 ਫ਼ੀਸਦੀ ਟੈਕਸ ਲਗਾਏ ਜਾਣ ਨਾਲ ਪ੍ਰਤੀ ਟਰੈਕਟਰ ਦੀ ਲਾਗਤ 25000 ਰੁਪਏ ਵਧ ਜਾਵੇਗੀ, ਜਿਸ ਕਾਰਨ ਉਦਯੋਗ ਦੀ ਕਾਰਜਸ਼ੀਲ ਪੂੰਜੀ ‘ਤੇ ਪ੍ਰਭਾਵ ਪਵੇਗਾ। ਯਾਨੀ ਪੁਰਜ਼ਿਆਂ ‘ਤੇ ਜ਼ਿਆਦਾ ਟੈਕਸ ਹੋਣ ਕਾਰਨ ਉਦਯੋਗ ਦਾ ਖ਼ਰਚ ਵਧ ਜਾਵੇਗਾ, ਜਿਸ ਦਾ ਬੋਝ ਗਾਹਕਾਂ ‘ਤੇ ਪਵੇਗਾ।

 

 

ਜੀ. ਐੱਸ. ਟੀ. ਪ੍ਰੀਸ਼ਦ ਦੀ ਹਾਲ ਹੀ ‘ਚ ਹੋਈ ਬੈਠਕ ‘ਚ ਟਰੈਕਟਰ ਦੇ ਪੁਰਜ਼ਿਆਂ ‘ਤੇ ਟੈਕਸ ਦਰ 28 ਫ਼ੀਸਦੀ ਤੋਂ ਘਟਾ 18 ਫ਼ੀਸਦੀ ਕਰ ਦਿੱਤੀ ਗਈ ਸੀ ਪਰ ਉਦਯੋਗ ਦਾ ਕਹਿਣਾ ਹੈ ਕਿ ਇਸ ਨਾਲ ਬਹੁਤ ਜ਼ਿਆਦਾ ਰਾਹਤ ਨਹੀਂ ਮਿਲਣ ਵਾਲੀ ਹੈ। ਟਰੈਕਟਰ ਨਿਰਮਾਣ ਸੰਗਠਨ (ਟੀ. ਐੱਮ. ਏ.) ਦੇ ਸਾਬਕਾ ਮੁਖੀ ਅਤੇ ਸੰਗਠਨ ਦੀ ਤਕਨੀਕੀ ਕਮੇਟੀ ਦੇ ਚੇਅਰਮੈਨ ਟੀ. ਆਰ. ਕੇਸ਼ਵਨ ਨੇ ਕਿਹਾ ਕਿ ਟੈਕਸ ਢਾਂਚੇ ‘ਚ ਇਨਪੁੱਟ ਟੈਕਸ 28 ਫ਼ੀਸਦੀ ਅਤੇ ਆਊਟਪੁੱਟ ਟੈਕਸ 18 ਫ਼ੀਸਦੀ ਰੱਖਿਆ ਗਿਆ ਹੈ, ਜਿਸ ਕਾਰਨ ਦਿੱਤੀ ਗਈ ਰਾਹਤ ਮਾਮੂਲੀ ਹੋਵੇਗੀ ਅਤੇ ਪ੍ਰਤੀ ਟਰੈਕਟਰ ਇਨਪੁੱਟ ਲਾਗਤ ਵਧੇਗੀ। ਉਨ੍ਹਾਂ ਨੇ ਅੰਦਾਜ਼ਾ ਲਾਇਆ ਕਿ ਇਸ ਕਾਰਨ ਟਰੈਕਟਰ ਦੇ ਮੁੱਲ ‘ਚ ਤਕਰੀਬਨ 25,000 ਰੁਪਏ ਦਾ ਵਾਧਾ ਹੋਵੇਗਾ। ਉੱਥੇ ਹੀ ਕੀਮਤਾਂ ‘ਚ ਇਹ ਇੱਕ ਵਾਰ ‘ਚ ਸਭ ਤੋਂ ਜ਼ਿਆਦਾ ਵਾਧਾ ਹੋਵੇਗਾ। ਇਸ ਵਾਧੇ ਦਾ ਬੋਝ ਗਾਹਕਾਂ ‘ਤੇ ਪਵੇਗਾ, ਜੋ ਮੁੱਖ ਤੌਰ ‘ਤੇ ਕਿਸਾਨ ਹਨ।

 

 

ਟੈਫੇ ਚੇਅਰਮੈਨ ਅਤੇ ਸੀ. ਈ. ਓ. ਮਲਿਕਾ ਸ਼੍ਰੀਨਿਵਾਸਨ ਨੇ ਕਿਹਾ ਕਿ ਹੁਣ ਤਕ ਟਰੈਕਟਰਾਂ ‘ਤੇ ਕੋਈ ਫਾਈਨਲ ਡਿਊਟੀ ਨਹੀਂ ਲੱਗਦੀ ਸੀ ਪਰ ਹੁਣ 12 ਫ਼ੀਸਦੀ ਜੀ. ਐੱਸ. ਟੀ. ਲੱਗੇਗਾ। ਟਰੈਕਟਰ ਅਤੇ ਖੇਤੀਬਾੜੀ ਉਪਕਰਨ ਵਾਲੀ ਕੰਪਨੀ ਟੈਫੇ ਨੇ ਸਰਕਾਰ ਕੋਲ ਮੰਗ ਕੀਤੀ ਹੈ ਕਿ ਇੰਜਨ, ਟਰਾਂਸਮਿਸ਼ਨ, ਐਕਸੇਲ, ਸੈਂਟਰ ਹਾਊਸਿੰਗ, ਅਗਲੇ-ਪਿਛਲੇ ਟਾਇਰਾਂ ਅਤੇ ਟਿਊਬਾਂ ਸਮੇਤ ਸਾਰੇ ਉਪਕਰਨਾਂ ‘ਤੇ ਟੈਕਸ ਘੱਟ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਕਿਸਾਨਾਂ ‘ਤੇ ਇਸ ਦਾ ਬੋਝ ਨਾ ਵਧੇ।

First Published: Thursday, 15 June 2017 9:51 AM

Related Stories

ਕਿਸਾਨਾਂ ਦੇ ਡੇਢ ਲੱਖ ਤੱਕ ਦੇ ਕਰਜ਼ੇ ਮੁਆਫ਼
ਕਿਸਾਨਾਂ ਦੇ ਡੇਢ ਲੱਖ ਤੱਕ ਦੇ ਕਰਜ਼ੇ ਮੁਆਫ਼

ਮੁੰਬਈ: ਕਰਜ਼ਾਈ ਕਿਸਾਨਾਂ ਲਈ ਮਹਾਰਾਸ਼ਟਰ ਕਿਸਾਨ ਨੇ ਵੱਡੀ ਰਾਹਤ ਦਿੱਤੀ ਹੈ।

ਖ਼ਜ਼ਾਨਾ ਮੰਤਰੀ ਦੀ ਅਪੀਲ ਵੀ ਨਾ ਬਚਾ ਸਕੀ ਕਰਜ਼ਈ ਕਿਸਾਨ..
ਖ਼ਜ਼ਾਨਾ ਮੰਤਰੀ ਦੀ ਅਪੀਲ ਵੀ ਨਾ ਬਚਾ ਸਕੀ ਕਰਜ਼ਈ ਕਿਸਾਨ..

ਚੰਡੀਗੜ੍ਹ: ਕੁੱਝ ਦਿਨ ਪਹਿਲਾਂ ਖ਼ਜ਼ਾਨਾ ਮੰਤਰੀ ਨੇ ਪੱਤਰਕਾਰਾਂ ਦੇ ਸੁਆਲ ਦੇ ਜੁਆਬ

ਰਜਬਾਹੇ ਵਿੱਚ ਪਾੜ; ਝੋਨੇ ਦੀ ਫ਼ਸਲ ਡੁੱਬੀ
ਰਜਬਾਹੇ ਵਿੱਚ ਪਾੜ; ਝੋਨੇ ਦੀ ਫ਼ਸਲ ਡੁੱਬੀ

ਬਠਿੰਡਾ : ਪਿੰਡ ਭੁੱਚੋ ਕਲਾਂ ਦੇ ਖੇਤਾਂ ਵਿੱਚੋਂ ਲੰਘਦੇ ਬੁਰਜ ਕਾਹਨ ਸਿੰਘ ਵਾਲਾ

ਕਰਜ਼ਾ ਮੁਆਫ਼ੀ ਦੀ ਮੰਗ ਕਰਨਾ 'ਫ਼ੈਸ਼ਨ' ਬਣ ਗਿਐ : ਵੈਂਕਈਆ ਨਾਇਡੂ
ਕਰਜ਼ਾ ਮੁਆਫ਼ੀ ਦੀ ਮੰਗ ਕਰਨਾ 'ਫ਼ੈਸ਼ਨ' ਬਣ ਗਿਐ : ਵੈਂਕਈਆ ਨਾਇਡੂ

ਮੁੰਬਈ : ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਕਰਜ਼ਾ

ਜੁਲਾਈ ਤੋਂ ਪੰਜਾਬ ਦੇ ਕਿਸਾਨ 'ਤੇ 500 ਕਰੋੜ ਦਾ ਭਾਰ
ਜੁਲਾਈ ਤੋਂ ਪੰਜਾਬ ਦੇ ਕਿਸਾਨ 'ਤੇ 500 ਕਰੋੜ ਦਾ ਭਾਰ

ਚੰਡੀਗੜ੍ਹ : ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਉਪਰ ਜੀ.ਐਸ.ਟੀ ਰਾਹੀ 500 ਕਰੋੜ

ਕੈਪਟਨ ਸਰਕਾਰ ਦੇ ਹੁਕਮ ਬਠਿੰਡਾ ਦੇ ਕਿਸਾਨਾਂ ਲਈ ਨਹੀਂ ?
ਕੈਪਟਨ ਸਰਕਾਰ ਦੇ ਹੁਕਮ ਬਠਿੰਡਾ ਦੇ ਕਿਸਾਨਾਂ ਲਈ ਨਹੀਂ ?

ਚੰਡੀਗੜ੍ਹ: ਬੇਸ਼ੱਕ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮਾਫ਼ੀ ਦੀ ਗੱਲ ਕਹੀ ਜਾ

ਕਰਜ਼ੇ ਦਾ ਬੋਝ ਨਾ ਝੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ
ਕਰਜ਼ੇ ਦਾ ਬੋਝ ਨਾ ਝੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕਰਜ਼ਾ ਮੁਆਫੀ ਦੇ ਐਲਾਨ ਤੋਂ ਬਾਅਦ ਵੀ ਕਿਸਾਨ

ਪੰਜਾਬ ਦਾ ਬਜਟ ਕਿਸਾਨਾਂ ਦੇ ਜਖਮਾਂ ਉਤੇ ਲੂਣ ਛਿੜਕਣ ਤੋਂ ਵੱਧ ਕੁਝ ਵੀ ਨਹੀਂ
ਪੰਜਾਬ ਦਾ ਬਜਟ ਕਿਸਾਨਾਂ ਦੇ ਜਖਮਾਂ ਉਤੇ ਲੂਣ ਛਿੜਕਣ ਤੋਂ ਵੱਧ ਕੁਝ ਵੀ ਨਹੀਂ

ਚੰਡੀਗੜ੍ਹ: – ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਅੱਜ ਵਿਧਾਨ ਸਭਾ ਵਿੱਚ ਪੇਸ਼ ਕੀਤਾ