ਮਾਲਵੇ ਲਈ ਵਰਦਾਨ ਸਾਬਤ ਹੋਏਗੀ ਮੋਦੀ ਦੀ ਇਜ਼ਰਾਈਲੀ ਜੀਪ

By: abp sanjha | | Last Updated: Friday, 5 January 2018 4:18 PM
ਮਾਲਵੇ ਲਈ ਵਰਦਾਨ ਸਾਬਤ ਹੋਏਗੀ ਮੋਦੀ ਦੀ ਇਜ਼ਰਾਈਲੀ ਜੀਪ

ਚੰਡੀਗੜ੍ਹ: ਭਾਰਤ ਦੌਰੇ ‘ਤੇ ਆ ਰਹੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਆਪਣੇ ਭਾਰਤੀ ਹਮਰੁਤਬਾ ਤੇ ਦੋਸਤ ਨਰਿੰਦਰ ਮੋਦੀ ਨੂੰ ਖ਼ਾਸ ਜੀਪ ਤੋਹਫ਼ਾ ਵਜੋਂ ਦੇਣਗੇ। ਇਹ ਜੀਪ ਪੰਜਾਬ ਦੇ ਮਾਲਵੇ ਇਲਾਕੇ ਲਈ ਵਰਦਾਨ ਸਾਬਤ ਹੋ ਸਕਦੀ ਹੈ।

 

ਜੀ ਹਾਂ, ਮਜ਼ਾਕ ਨਹੀਂ ਕਰ ਰਹੇ ਇਹ ਸੱਚ ਹੈ। ਅਸਲ ਵਿੱਚ ਇਹ ਗੇਲ ਮੋਬਾਈਲ ਜੀਪ ਹੈ ਜਿਹੜੀ ਖਾਰੇ ਪਾਣੀ ਨੂੰ ਪੀਣਯੋਗ ਬਣਾਉਂਦੀ ਹੈ। ਇਹ ਜੀਪ ਰੋਜ਼ਾਨਾ 20 ਹਜ਼ਾਰ ਲੀਟਰ ਤਕ ਸਮੁੰਦਰੀ ਪਾਣੀ ਤੇ 80 ਹਜ਼ਾਰ ਲੀਟਰ ਤਕ ਨਦੀ ਦੇ ਦੂਸ਼ਿਤ ਪਾਣੀ ਨੂੰ ਪੀਣਯੋਗ ਬਣਾ ਸਕਦੀ ਹੈ। ਗੇਲ-ਮੋਬਾਈਲ ਜੀਪ ਪਾਣੀ ਨੂੰ ਸਾਫ਼ ਕਰਨ ਵਾਲਾ ਵਾਹਨ ਹੈ। ਇਸ ਤੋਂ ਉੱਚ ਗੁਣਵੱਤਾ ਵਾਲਾ ਪੀਣਯੋਗ ਪਾਣੀ ਤਿਆਰ ਕੀਤਾ ਜਾਂਦਾ ਹੈ। ਇਸ ਜੀਪ ਦੀ ਕੀਮਤ 1.11 ਲੱਖ ਡਾਲਰ (ਕਰੀਬ 70 ਲੱਖ ਰੁਪਏ) ਹੈ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਇਹ ਜੀਪ ਪਾਣੀ ਸਾਫ ਕਰਨ ਤੋਂ ਇਲਾਵਾ ਹੜ੍ਹ, ਭੂਚਾਲ ਵਰਗੀਆਂ ਕੁਦਰਤੀ ਆਫ਼ਤਾਂ ਤੇ ਦੂਰਦੁਰਾਡੇ ਇਲਾਕਿਆਂ ਵਿੱਚ ਫ਼ੌਜ ਲਈ ਲਾਭਕਾਰੀ ਸਾਬਤ ਹੋ ਸਕਦਾ ਹੈ। ਇਸ ਨਾਲ ਪੇਂਡੂ ਇਲਾਕਿਆਂ ਵਿੱਚ ਵੀ ਪੀਣਯੋਗ ਪਾਣੀ ਮੁਹੱਈਆ ਕਰਵਾਇਆ ਜਾ ਸਕਦਾ ਹੈ।
ਪੰਜਾਬ ਦੇ ਕਈ ਜ਼ਿਲ੍ਹਿਆ ਵਿੱਚ ਖਾਰੇ ਪਾਣੀ ਦ ਸਮੱਸਿਆ ਹੈ ਜਿਸ ਨੂੰ ਪੀਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ। ਜੇਕਰ ਇਹ ਜੀਪ ਪੰਜਾਬ ਵਿੱਚ ਆ ਜਾਵੇ ਤਾਂ ਪਿੰਡਾਂ ਦੀ ਨੁਹਾਰ ਬਦਲੀ ਜਾ ਸਕਦੀ ਹੈ।

 

ਬੈਂਜਾਮਿਨ ਨੇਤਨਯਾਹੂ ਮੋਦੀ ਨੂੰ ਇਹ ਜੀਪ ਭੇਟ ਕਰਨਗੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਚਾਰ ਰੋਜ਼ਾ ਦੌਰੇ ‘ਤੇ 14 ਜਨਵਰੀ ਨੂੰ ਭਾਰਤ ਪੁੱਜਣਗੇ।
ਮੋਦੀ ਜਦੋਂ ਪਿਛਲੇ ਸਾਲ ਜੁਲਾਈ ਵਿਚ ਇਜ਼ਰਾਈਲ ਦੌਰੇ ‘ਤੇ ਗਏ ਸਨ ਤਾਂ ਨੇਤਨਯਾਹੂ ਨਾਲ ਰਾਜਧਾਨੀ ਤਲ ਅਵੀਵ ਤੋਂ ਹਾਈਫਾ ਜਾਂਦੇ ਸਮੇਂ ਓਲਗਾ ਸਮੁੰਦਰ ਤੱਟ ‘ਤੇ ਰੁਕੇ ਸਨ। ਉੱਥੇ ਉਨ੍ਹਾਂ ਨੇ ਗੇਲ-ਮੋਬਾਈਲ ਵਾਟਰ ਡਿਸੇਲੀਨੇਸ਼ਨ ਐਂਡ ਪਿਊਰੀਫਿਕੇਸ਼ਨ ਜੀਪ ਵੇਖੀ ਸੀ। ਮੋਦੀ ਦੌਰੇ ਸਮੇਂ ਇਸ ਜੀਪ ਤੋਂ ਸਾਫ਼ ਕੀਤੇ ਹੋਏ ਸਮੁੰਦਰੀ ਪਾਣੀ ਨੂੰ ਪੀ ਕੇ ਵੇਖਿਆ ਸੀ।

 

ਉਨ੍ਹਾਂ ਨੇ ਇਸ ਜੀਪ ਰਾਹੀਂ ਸਮੁੰਦਰੀ ਤੱਟ ਦੀ ਸੈਰ ਕੀਤੀ ਸੀ। ਇਸ ਦੌਰਾਨ ਖ਼ੁਦ ਨੇਤਨਯਾਹੂ ਜੀਪ ਚਲਾ ਰਹੇ ਸਨ। ਮੋਦੀ ਨੇ ਇਸ ਜੀਪ ਦੀ ਖੂਬੀ ਨੂੰ ਵੇਖਦੇ ਹੋਏ ਬਾਅਦ ਵਿਚ ਕਿਹਾ ਸੀ ਕਿ ਇਹ ਵਾਹਨ ਖ਼ਾਸ ਤੌਰ ‘ਤੇ ਕੁਦਰਤੀ ਆਫ਼ਤ ਸਮੇਂ ਪਾਣੀ ਦੀ ਕਮੀ ਨਾਲ ਜੂਝ ਰਹੇ ਲੋਕਾਂ ਨੂੰ ਪੀਣਯੋਗ ਪਾਣੀ ਮੁਹੱਈਆ ਕਰਵਾ ਸਕਦਾ ਹੈ।

First Published: Friday, 5 January 2018 4:18 PM

Related Stories

4 ਏਕੜ ਦੇ ਮਾਲਕ ਭੁਪਿੰਦਰ ਦਾ ਕਾਰਨਾਮਾ, ਸਾਲਾਨਾ 8 ਲੱਖ ਕਮਾਈ
4 ਏਕੜ ਦੇ ਮਾਲਕ ਭੁਪਿੰਦਰ ਦਾ ਕਾਰਨਾਮਾ, ਸਾਲਾਨਾ 8 ਲੱਖ ਕਮਾਈ

ਮੁਹਾਲੀ: ਲੀਹ ਤੋਂ ਹਟ ਕੇ ਪਿੰਡ ਭੂਪਨਗਰ ਦੇ ਕਿਸਾਨ ਭੁਪਿੰਦਰ ਸਿੰਘ ਆਪਣੀ ਮਾਲਕੀ

 ਇਹ ਫਲ ਵੀ ਬਾਗ਼ ਦੇ ਘੇਰੇ ਵਿੱਚ ਹੋਣਗੇ ਸ਼ਾਮਲ
ਇਹ ਫਲ ਵੀ ਬਾਗ਼ ਦੇ ਘੇਰੇ ਵਿੱਚ ਹੋਣਗੇ ਸ਼ਾਮਲ

ਚੰਡੀਗੜ੍ਹ : ਅੰਗੂਰ, ਅਮਰੂਦ ਤੇ ਕੇਲੇ ਅਧੀਨ ਭੂਮੀ ਹੁਣ ਬਾਗ਼ ਦੇ ਘੇਰੇ ਵਿਚ ਆਵੇਗੀ।

ਕਿਸਾਨਾਂ ਨੇ ਖੋਲ੍ਹਿਆ ਕੈਪਟਨ ਸਰਕਾਰ ਵਿਰੁੱਧ ਮੋਰਚਾ
ਕਿਸਾਨਾਂ ਨੇ ਖੋਲ੍ਹਿਆ ਕੈਪਟਨ ਸਰਕਾਰ ਵਿਰੁੱਧ ਮੋਰਚਾ

ਪਟਿਆਲਾ: ਚੋਣ ਵਾਅਦਿਆਂ ਦੀ ਪੂਰਤੀ ਨਾ ਕਰਨ ਦੇ ਰੋਸ ਵਿੱਚ ਕਿਸਾਨਾਂ ਨੇ ਕੈਪਟਨ

ਖੁਲਾਸਾ :15 ਸਾਲਾਂ ਚ 16 ਹਜ਼ਾਰਾਂ ਕਿਸਾਨਾਂ ਨੇ ਕੀਤੀ ਖੁਦਕੁਸ਼ੀ
ਖੁਲਾਸਾ :15 ਸਾਲਾਂ ਚ 16 ਹਜ਼ਾਰਾਂ ਕਿਸਾਨਾਂ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ :ਪਿਛਲੇ 15 ਸਾਲਾਂ ਵਿਚ ਪੰਜਾਬ ‘ਚ 16 ਹਜ਼ਾਰ 606 ਕਿਸਾਨ ਤੇ ਖੇਤ ਮਜ਼ਦੂਰ

ਘਰ ਬੈਠਿਆਂ ਹੀ ਮਿਲਣਗੇ ਮਾਰਕਫੈੱਡ ਦੇ ਉਤਪਾਦ
ਘਰ ਬੈਠਿਆਂ ਹੀ ਮਿਲਣਗੇ ਮਾਰਕਫੈੱਡ ਦੇ ਉਤਪਾਦ

ਚੰਡੀਗੜ੍ਹ: ਮਾਰਕਫੈੱਡ ਦੀਆਂ ਮਿਆਰੀ ਖੁਰਾਕੀ ਵਸਤਾਂ ਹੁਣ ਤੁਹਾਨੂੰ ਘਰ ਬੈਠਿਆਂ ਹੀ

ਕੈਪਟਨ ਸਰਕਾਰ ਖਿਲਾਫ ਨਿੱਤਰੀਆਂ 7 ਕਿਸਾਨ ਜਥੇਬੰਦੀਆਂ 
ਕੈਪਟਨ ਸਰਕਾਰ ਖਿਲਾਫ ਨਿੱਤਰੀਆਂ 7 ਕਿਸਾਨ ਜਥੇਬੰਦੀਆਂ 

ਚੰਡੀਗੜ੍ਹ: ਸੰਪੂਰਨ ਕਰਜ਼ਾ ਮਾਫੀ ਦੀ ਮੰਗ ਨੂੰ ਲੈ ਕੇ ਪੰਜਾਬ ਦੀਆਂ ਸੱਤ ਕਿਸਾਨ

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ

ਫਗਵਾੜਾ: ਨੇੜਲੇ ਪਿੰਡ ਭਾਣੌਕੀ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ

ਕਰਜ਼ਾ ਮਾਫੀ ਲਿਸਟ 'ਚ ਨਾਮ ਨਾ ਆਉਣ 'ਤੇ ਕਿਸਾਨ ਨੇ ਕੀਤੀ ਖੁਦਕੁਸ਼ੀ
ਕਰਜ਼ਾ ਮਾਫੀ ਲਿਸਟ 'ਚ ਨਾਮ ਨਾ ਆਉਣ 'ਤੇ ਕਿਸਾਨ ਨੇ ਕੀਤੀ ਖੁਦਕੁਸ਼ੀ

ਬਠਿੰਡਾ: ਕਰਜ਼ਾ ਮਾਫੀ ਦੀ ਲਿਸਟ ਵਿੱਚ ਨਾਮ ਨਾ ਆਉਣ ਤੋਂ ਦੁਖੀ ਕਿਸਾਨ ਨੇ ਖੁਦਕੁਸ਼ੀ

ਕਰਜ਼ੇ ਤੋਂ ਦੁਖੀ ਕਿਸਾਨ ਜਸਵੰਤ ਸਿੰਘ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ
ਕਰਜ਼ੇ ਤੋਂ ਦੁਖੀ ਕਿਸਾਨ ਜਸਵੰਤ ਸਿੰਘ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ

ਲੁਧਿਆਣਾ- ਚੌਕੀ ਮੱਤੇਵਾੜਾ ਦੇ ਪਿੰਡ ਜੀਵਨ ਨਗਰ ਵਿਚ ਕਰਜ਼ੇ ਤੋਂ ਦੁਖੀ ਕਿਸਾਨ

ਆਲੂ ਨੇ ਰੋਲੇ ਕਿਸਾਨ, ਰੂੜੀਆਂ 'ਤੇ ਸੁੱਟੀ ਪੁੱਤਾਂ ਵਾਂਗ ਪਾਲੀ ਫਸਲ
ਆਲੂ ਨੇ ਰੋਲੇ ਕਿਸਾਨ, ਰੂੜੀਆਂ 'ਤੇ ਸੁੱਟੀ ਪੁੱਤਾਂ ਵਾਂਗ ਪਾਲੀ ਫਸਲ

ਸੁਖਵਿੰਦਰ ਸਿੰਘ   ਚੰਡੀਗੜ੍ਹ: ਕਿਸਾਨ ਉੱਤੇ ਕਰਜ਼ਾ ਕਿਵੇਂ ਚੜ੍ਹਦਾ ਹੈ, ਇਸ ਦੀ