ਕਿਸਾਨ ਦੀ ਹੋਣੀ! ਫਸਲ ਨਾਲੋਂ ਕੋਲਡ ਸਟੋਰ ਦਾ ਕਿਰਾਇਆ ਵੱਧ!

By: abp sanjha | | Last Updated: Wednesday, 14 June 2017 4:53 PM
ਕਿਸਾਨ ਦੀ ਹੋਣੀ! ਫਸਲ ਨਾਲੋਂ ਕੋਲਡ ਸਟੋਰ ਦਾ ਕਿਰਾਇਆ ਵੱਧ!

ਬਠਿੰਡਾ: ਸੂਬੇ ਦੇ ਕੋਲਡ ਸਟੋਰਾਂ ਦਾ ਕਿਸਾਨਾਂ ਨੂੰ ਕੋਈ ਫ਼ਾਇਦਾ ਨਹੀਂ ਹੈ। ਫ਼ਸਲ ਨਾਲੋਂ ਕੋਲਡ ਸਟੋਰ ਦਾ ਕਿਰਾਇਆ ਕਿਤੇ ਵੱਧ ਹੈ। ਅਜਿਹੀ ਹਾਲਤ ਵਿੱਚ ਕਈ ਵਾਰ ਤਾਂ ਕਿਸਾਨ ਕਿਰਾਏ ਦੇ ਡਰੋਂ ਕੋਲਡ ਸਟੋਰ ਤੋਂ ਆਪਣੀ ਫ਼ਸਲ ਤੱਕ ਨਹੀਂ ਚੁੱਕਦਾ।
ਪੰਜਾਬ ਵਿੱਚ ਜ਼ਿਆਦਾਤਰ ਕੋਲਡ ਸਟੋਰ ਮਾਲਕ ਖ਼ੁਦ ਹੀ ਆਲੂ ਖ਼ਰੀਦ ਲੈਂਦੇ ਹਨ। ਜਦੋਂ ਆਲੂ ਦੀ ਸਹੀ ਕੀਮਤ ਮਿਲਦੀ ਹੈ ਤਾਂ ਮੰਡੀ ਵਿੱਚ ਵੇਚ ਦਿੰਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਅਜਿਹੇ ਕੋਲਡ ਸਟੋਰ ਖੁੱਲ੍ਹਣੇ ਚਾਹੀਦੇ ਹਨ ਜਿਨ੍ਹਾਂ ਦਾ ਕਿਰਾਇਆ ਨਾ ਮਾਤਰ ਹੋਵੇ।
ਬਠਿੰਡਾ ਵਿੱਚ ਕਰੀਬ ਇੱਕ ਦਰਜਨ ਕੋਲਡ ਸਟੋਰ ਹਨ ਜਿਨ੍ਹਾਂ ਵਿੱਚ ਆਲੂ ਰੱਖੇ ਜਾਂਦੇ ਹਨ। ਕੁਝ ਸ਼ਹਿਰੀ ਕੋਲਡ ਸਟੋਰਾਂ ਵਿੱਚ ਫਲ ਤੇ ਸਬਜ਼ੀ ਰੱਖੀ ਜਾਂਦੀ ਹੈ। ਪੰਜਾਬ ਮੰਡੀ ਬੋਰਡ ਦਾ ਇਕਲੌਤਾ ਪੈਕ ਹੋਮ ਮੰਡੀ ਬੋਰਡ ਨੇ ਕਿਸੇ ਨੂੰ ਪੰਜ ਸਾਲ ਲਈ ਕਿਰਾਏ ਉੱਤੇ ਦਿੱਤਾ ਹੈ। ਉਸ ਵਿੱਚ ਵੀ ਕੇਲਾ ਪਕਾਉਣ ਦਾ ਕੰਮ ਹੁੰਦਾ ਹੈ।
ਕਿਸਾਨਾਂ ਦੀ ਮੰਗ ਉੱਤੇ ਤਲਵੰਡੀ ਸਾਬੋ ਵਿੱਚ ਸਬਜ਼ੀਆਂ ਤੇ ਫਲਾਂ ਨੂੰ ਸਟੋਰ ਕਰਨ ਲਈ ਕੋਲਡ ਸਟੋਰ ਬਣਾਇਆ ਗਿਆ ਸੀ ਪਰ ਪਿਛਲੇ 11 ਸਾਲ ਤੋਂ ਸਿਰਫ਼ ਇੱਕ ਸਾਲ ਹੀ ਇਹ ਸਟੋਰ ਚੱਲਿਆ ਹੈ। ਕੁਲ ਮਿਲਾ ਕੇ ਮੰਡੀ ਬੋਰਡ ਵੱਲੋਂ ਪੂਰੇ ਪੰਜਾਬ ਵਿੱਚ ਸਿਰਫ਼ 10 ਜਾਂ 12 ਪੈਕ ਹੋਮ ਬਣਾਏ ਗਏ ਜੋ ਮੰਡੀ ਬੋਰਡ ਨੇ ਸਿਰਫ਼ ਕਮਾਈ ਲਈ ਰੱਖੇ ਹਨ।
First Published: Wednesday, 14 June 2017 4:35 PM

Related Stories

ਕਿਸਾਨਾਂ ਦੇ ਡੇਢ ਲੱਖ ਤੱਕ ਦੇ ਕਰਜ਼ੇ ਮੁਆਫ਼
ਕਿਸਾਨਾਂ ਦੇ ਡੇਢ ਲੱਖ ਤੱਕ ਦੇ ਕਰਜ਼ੇ ਮੁਆਫ਼

ਮੁੰਬਈ: ਕਰਜ਼ਾਈ ਕਿਸਾਨਾਂ ਲਈ ਮਹਾਰਾਸ਼ਟਰ ਕਿਸਾਨ ਨੇ ਵੱਡੀ ਰਾਹਤ ਦਿੱਤੀ ਹੈ।

ਖ਼ਜ਼ਾਨਾ ਮੰਤਰੀ ਦੀ ਅਪੀਲ ਵੀ ਨਾ ਬਚਾ ਸਕੀ ਕਰਜ਼ਈ ਕਿਸਾਨ..
ਖ਼ਜ਼ਾਨਾ ਮੰਤਰੀ ਦੀ ਅਪੀਲ ਵੀ ਨਾ ਬਚਾ ਸਕੀ ਕਰਜ਼ਈ ਕਿਸਾਨ..

ਚੰਡੀਗੜ੍ਹ: ਕੁੱਝ ਦਿਨ ਪਹਿਲਾਂ ਖ਼ਜ਼ਾਨਾ ਮੰਤਰੀ ਨੇ ਪੱਤਰਕਾਰਾਂ ਦੇ ਸੁਆਲ ਦੇ ਜੁਆਬ

ਰਜਬਾਹੇ ਵਿੱਚ ਪਾੜ; ਝੋਨੇ ਦੀ ਫ਼ਸਲ ਡੁੱਬੀ
ਰਜਬਾਹੇ ਵਿੱਚ ਪਾੜ; ਝੋਨੇ ਦੀ ਫ਼ਸਲ ਡੁੱਬੀ

ਬਠਿੰਡਾ : ਪਿੰਡ ਭੁੱਚੋ ਕਲਾਂ ਦੇ ਖੇਤਾਂ ਵਿੱਚੋਂ ਲੰਘਦੇ ਬੁਰਜ ਕਾਹਨ ਸਿੰਘ ਵਾਲਾ

ਕਰਜ਼ਾ ਮੁਆਫ਼ੀ ਦੀ ਮੰਗ ਕਰਨਾ 'ਫ਼ੈਸ਼ਨ' ਬਣ ਗਿਐ : ਵੈਂਕਈਆ ਨਾਇਡੂ
ਕਰਜ਼ਾ ਮੁਆਫ਼ੀ ਦੀ ਮੰਗ ਕਰਨਾ 'ਫ਼ੈਸ਼ਨ' ਬਣ ਗਿਐ : ਵੈਂਕਈਆ ਨਾਇਡੂ

ਮੁੰਬਈ : ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਕਰਜ਼ਾ

ਜੁਲਾਈ ਤੋਂ ਪੰਜਾਬ ਦੇ ਕਿਸਾਨ 'ਤੇ 500 ਕਰੋੜ ਦਾ ਭਾਰ
ਜੁਲਾਈ ਤੋਂ ਪੰਜਾਬ ਦੇ ਕਿਸਾਨ 'ਤੇ 500 ਕਰੋੜ ਦਾ ਭਾਰ

ਚੰਡੀਗੜ੍ਹ : ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਉਪਰ ਜੀ.ਐਸ.ਟੀ ਰਾਹੀ 500 ਕਰੋੜ

ਕੈਪਟਨ ਸਰਕਾਰ ਦੇ ਹੁਕਮ ਬਠਿੰਡਾ ਦੇ ਕਿਸਾਨਾਂ ਲਈ ਨਹੀਂ ?
ਕੈਪਟਨ ਸਰਕਾਰ ਦੇ ਹੁਕਮ ਬਠਿੰਡਾ ਦੇ ਕਿਸਾਨਾਂ ਲਈ ਨਹੀਂ ?

ਚੰਡੀਗੜ੍ਹ: ਬੇਸ਼ੱਕ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮਾਫ਼ੀ ਦੀ ਗੱਲ ਕਹੀ ਜਾ

ਕਰਜ਼ੇ ਦਾ ਬੋਝ ਨਾ ਝੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ
ਕਰਜ਼ੇ ਦਾ ਬੋਝ ਨਾ ਝੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕਰਜ਼ਾ ਮੁਆਫੀ ਦੇ ਐਲਾਨ ਤੋਂ ਬਾਅਦ ਵੀ ਕਿਸਾਨ

ਪੰਜਾਬ ਦਾ ਬਜਟ ਕਿਸਾਨਾਂ ਦੇ ਜਖਮਾਂ ਉਤੇ ਲੂਣ ਛਿੜਕਣ ਤੋਂ ਵੱਧ ਕੁਝ ਵੀ ਨਹੀਂ
ਪੰਜਾਬ ਦਾ ਬਜਟ ਕਿਸਾਨਾਂ ਦੇ ਜਖਮਾਂ ਉਤੇ ਲੂਣ ਛਿੜਕਣ ਤੋਂ ਵੱਧ ਕੁਝ ਵੀ ਨਹੀਂ

ਚੰਡੀਗੜ੍ਹ: – ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਅੱਜ ਵਿਧਾਨ ਸਭਾ ਵਿੱਚ ਪੇਸ਼ ਕੀਤਾ