ਨਰਮੇ ਦੀ ਚੁਗਾਈ ਨਾ ਲੇਬਰ ਦੀ ਲੋੜ ਤੇ ਝਾੜ 'ਚ ਵੀ 25 ਫੀਸਦੀ ਵਾਧਾ..

By: ਏਬੀਪੀ ਸਾਂਝਾ | | Last Updated: Monday, 8 May 2017 9:34 AM
ਨਰਮੇ ਦੀ ਚੁਗਾਈ ਨਾ ਲੇਬਰ ਦੀ ਲੋੜ ਤੇ ਝਾੜ 'ਚ ਵੀ 25 ਫੀਸਦੀ ਵਾਧਾ..

ਚੰਡੀਗੜ੍ਹ :ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ‘ਚ ਨਵੀਂ ਤਕਨੀਕ ਨਾਲ ਨਰਮੇ ਦੀ ਬਿਜਾਈ ਕਰਵਾਈ ਜਾ ਰਹੀ ਹੈ। ਕਿਸਾਨ ਇਸ ਨਵੀਂ ਤਕਨੀਕ ‘ਚ ਵਿਸੇਸ਼ ਰੁਚੀ ਵਿਖਾ ਰਹੇ ਹਨ। ਨਵੀਂ ਤਕਨੀਕ ਨਾਲ ਕਿਸਾਨਾਂ ਨੂੰ ਇਸ ਮੁਸ਼ਕਲ ਤੋਂ ਰਾਹਤ ਮਿਲੇਗੀ ਕਿਉਂਕਿ ਚੁਗਾਈ ਦਾ ਕੰਮ ਮਸ਼ੀਨਾਂ ਕਰਨਗੀਆਂ ਜਿਸ ਦੀ ਲਾਗਤ ਸਿਰਫ 500 ਰੁਪਏ ਪ੍ਰਤੀ ਕੁਇੰਟਲ ਹੈ। ਇਸਦੇ ਨਾਲ ਹੀ ਸੰਘਣੀ ਖੇਤੀ ਕਾਰਨ ਪ੍ਰਤੀ ਏਕੜ ਪੌਦਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਜਿਸ ਕਾਰਨ ਉਤਪਾਦਨ ‘ਚ ਵੀ 25 ਫ਼ੀਸਦੀ ਤਕ ਝਾੜ ਵੱਧਦਾ ਹੈ ਜਦ ਕਿ ਨਰਮੇ ਦੀ ਚੁਗਾਈ ਲਈ ਲੇਬਰ ਦੀ ਵੱਡੀ ਸੱਮਸਿਆ ਰਹਿੰਦੀ ਹੈ।

ਜ਼ਿਲ੍ਹਾ ਖੇਤੀਬਾੜੀ ਅਫ਼ਸਰ ਬੇਅੰਤ ਸਿੰਘ ਨੇ ਦੱਸਿਆ ਕਿ ਇਸ ਨਵੀਂ ਤਕਨੀਕ ਤਹਿਤ ਨਰਮੇ ਦੀ ਸੰਘਣੀ ਖੇਤੀ ਕੀਤੀ ਜਾਂਦੀ ਹੈ ਤੇ ਫ਼ਸਲ ਦੀ ਉਚਾਈ ਇਕ ਖਾਸ ਹੱਦ ਤੋਂ ਵੱਧਣ ਨਹੀਂ ਦਿੱਤੀ ਜਾਂਦੀ ਤਾਂ ਜੋ ਮਸ਼ੀਨਾਂ ਅਸਾਨੀ ਨਾਲ ਨਰਮੇ ਦੀ ਚੁਗਾਈ ਕਰ ਸਕਣ।

ਜ਼ਿਲ੍ਹਾ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਨਵੀਂ ਤਕਨੀਕ ਨਾਲ ਨਰਮੇ ਦੀ ਬਿਜਾਈ ਲਈ ਨੁਮੈਟਿਕ ਪਲਾਂਟਰ ਨਾਂ ਦੀ ਮਸ਼ੀਨ ਨਾਲ ਬਿਜਾਈ ਕੀਤੀ ਜਾਂਦੀ ਹੈ। ਇਸ ਤਹਿਤ ਪ੍ਤੀ ਏਕੜ 7 ਪੈਕਟ ਬੀਜ ਦੇ ਪਾਏ ਜਾਂਦੇ ਹਨ। ਵਿਭਾਗ ਵੱਲੋਂ ਅਜਿਹੇ ਕਿਸਾਨਾਂ ਨੂੰ 4000 ਰੁਪਏ ਪ੫ਤੀ ਏਕੜ ਦੇ ਖੇਤੀ ਇਨਪੁੱਟ ਤੇ ਸਬਸਿਡੀ ਦਿੱਤੀ ਜਾਣੀ ਹੈ।

ਇਸ ਤੋਂ ਇਲਾਵਾ ਨਰਮੇ ਦਾ ਕੱਦ ਇਕ ਤੈਅ ਹੱਦ ਤਕ ਰੱਖਣ ਲਈ ਦਵਾਈ ਵੀ ਇਕ ਕੰਪਨੀ ਵੱਲੋਂ ਮੁਫ਼ਤ ‘ਚ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਬਾਅਦ ਫਸਲ ਪੱਕਣ ਤੇ ਮਸ਼ੀਨਾਂ ਨਾਲ ਇਸ ਫਸਲ ਦੀ ਚੁਗਾਈ ਕੀਤੀ ਜਾਵੇਗੀ। ਚੁਗਾਈ ਤੋਂ ਬਾਅਦ ਮਾਰਕੀਟ ਕਮੇਟੀ ਮਲੋਟ ਵਿਖੇ ਲਗਾਏ ਗਏ ਇਕ ਯੰਤਰ ਨਾਲ ਸਾਫ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਇਹ ਫਸਲ ਵੇਚਣ ਲਈ ਤਿਆਰ ਹੋਵੇਗੀ।

ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ ਤੇ ਖਰਚੇ ਘਟਣਗੇ ਤੇ ਉਤਪਾਦਨ ਵਧੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ‘ਚ ਇਸ ਨਵੀਂ ਤਕਨੀਕ ਨੂੰ ਵਧਾਇਆ ਜਾਵੇਗਾ। ਇਸ ਸਾਲ ਬਿਠੰਡਾ ਅਤੇ ਫਾਜ਼ਿਲਕਾ ਜ਼ਿਲ੍ਹਿਆਂ ‘ਚ ਵੀ ਇਸ ਤਕਨੀਕ ਨਾਲ ਕੁਝ ਰਕਬੇ ਵਿਚ ਬਿਜਾਈ ਕਰਵਾਈ ਜਾ ਰਹੀ ਹੈ।

First Published: Monday, 8 May 2017 9:34 AM

Related Stories

ਕੈਪਟਨ ਦੇ ਰਾਜ 'ਚ ਵੀ ਕਿਸਾਨ ਖੁਦਕੁਸ਼ੀਆਂ ਦਾ ਦੌਰ ਜਾਰੀ 
ਕੈਪਟਨ ਦੇ ਰਾਜ 'ਚ ਵੀ ਕਿਸਾਨ ਖੁਦਕੁਸ਼ੀਆਂ ਦਾ ਦੌਰ ਜਾਰੀ 

ਫ਼ਿਰੋਜਪੁਰ : ਕਰਜ਼ੇ ਕਾਰਨ ਪੰਜਾਬ ਦੇ ਇੱਕ ਹੋਰ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ ਹੈ।

ਪੰਜਾਬ ਨੇ ਲੱਭ ਲਿਆ ਚਿਕਨਗੁਨੀਆ ਤੇ ਡੇਂਗੂ ਤੋਂ ਬਚਾਅ ਦਾ ਤੋੜ
ਪੰਜਾਬ ਨੇ ਲੱਭ ਲਿਆ ਚਿਕਨਗੁਨੀਆ ਤੇ ਡੇਂਗੂ ਤੋਂ ਬਚਾਅ ਦਾ ਤੋੜ

ਚੰਡੀਗੜ੍ਹ : ਚਿਕਨਗੁਨੀਆ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਫੈਲਾਉਣ ਵਾਲੇ ਮੱਛਰਾਂ

ਬੁੱਚੜਖਾਨਿਆਂ ਬਾਰੇ ਮੋਦੀ ਸਰਕਾਰ ਦਾ ਵੱਡਾ ਫੈਸਲਾ...
ਬੁੱਚੜਖਾਨਿਆਂ ਬਾਰੇ ਮੋਦੀ ਸਰਕਾਰ ਦਾ ਵੱਡਾ ਫੈਸਲਾ...

ਨਵੀਂ ਦਿੱਲੀ: ਸਰਕਾਰ ਨੇ ਪਸ਼ੂ ਮੰਡੀਆਂ ‘ਚੋਂ ਬੁੱਚੜਖਾਨਿਆਂ ਲਈ ਪਸ਼ੂਆਂ ਨੂੰ

ਮੱਕੀ ਦੇ ਭਾਅ ਲਈ ਕੈਪਟਨ ਨੇ ਮੋਦੀ ਨੂੰ ਲਿਖੀ ਚਿੱਠੀ
ਮੱਕੀ ਦੇ ਭਾਅ ਲਈ ਕੈਪਟਨ ਨੇ ਮੋਦੀ ਨੂੰ ਲਿਖੀ ਚਿੱਠੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ

ਇਸ ਕਿਸਾਨ ਨੇ ਸਿਰਫ਼ 800 ਰੁ. 'ਚ ਤਿਆਰ ਕੀਤੀ ਖਾਦ ਦੀ ਫ਼ੈਕਟਰੀ
ਇਸ ਕਿਸਾਨ ਨੇ ਸਿਰਫ਼ 800 ਰੁ. 'ਚ ਤਿਆਰ ਕੀਤੀ ਖਾਦ ਦੀ ਫ਼ੈਕਟਰੀ

ਚੰਡੀਗੜ੍ਹ: ਤਾਮਿਲਨਾਡੂ ਦੇ ਇਰੋਡ ਜ਼ਿਲ੍ਹੇ ਦੇ ਗੋਬਿਚੇੱਤੀਪਾਲਇਮ ਸਥਿਤ

ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਨੇ ਚੁੱਕੇ ਝੰਡੇ, ਸਰਕਾਰ ਨੂੰ ਵੰਗਾਰਿਆ
ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਨੇ ਚੁੱਕੇ ਝੰਡੇ, ਸਰਕਾਰ ਨੂੰ ਵੰਗਾਰਿਆ

ਰੋਪੜ: ਮੋਰਿੰਡਾ ਸ਼ੂਗਰ ਮਿੱਲ ਵੱਲੋਂ ਗੰਨਾ ਕਿਸਾਨਾਂ ਦਾ ਕਰੀਬ 18 ਕਰੋੜ ਰੁਪਏ ਬਕਾਇਆ

ਮੰਡੀਆਂ 'ਚ ਆਈ ਸੂਰਜਮੁਖੀ, ਕਿਸਾਨਾਂ ਨੂੰ ਕੁਇੰਟਲ ਪਿੱਛੇ 1175 ਰੁ. ਦਾ ਘਾਟਾ
ਮੰਡੀਆਂ 'ਚ ਆਈ ਸੂਰਜਮੁਖੀ, ਕਿਸਾਨਾਂ ਨੂੰ ਕੁਇੰਟਲ ਪਿੱਛੇ 1175 ਰੁ. ਦਾ ਘਾਟਾ

ਚੰਡੀਗੜ੍ਹ: ਸੂਰਜਮੁਖੀ ਦਾ ਕੇਂਦਰ ਸਰਕਾਰ ਵੱਲੋਂ ਸੂਰਜਮੁਖੀ ਦਾ ਘਟੋਂ ਘੱਟ ਸਮਰਥਨ

15 ਜੂਨ ਤੋਂ ਪਹਿਲਾਂ ਝੋਨਾ ਲਾਇਆ ਤਾਂ ਹੋਵੇਗੀ ਕਾਰਵਾਈ..
15 ਜੂਨ ਤੋਂ ਪਹਿਲਾਂ ਝੋਨਾ ਲਾਇਆ ਤਾਂ ਹੋਵੇਗੀ ਕਾਰਵਾਈ..

ਚੰਡੀਗੜ੍ਹ: ਪੰਜਾਬ ਸਰਕਾਰ ਨੇ ਰਵਾਇਤੀ ਝੋਨੇ ਦੀ ਬਿਜਾਈ 15 ਜੂਨ ਤੋਂ ਹੀ ਲਾਉਣ ਦਾ

ਆਰਥਿਕ ਮੰਦੀ ਤੋਂ ਦੁਖੀ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਆਰਥਿਕ ਮੰਦੀ ਤੋਂ ਦੁਖੀ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਬਰਨਾਲਾ: ਮਹਿਲ ਕਲਾਂ ਅਧੀਨ ਪੈਂਦੇ ਪਿੰਡ ਚੁਹਾਣਕੇ ਖੁਰਦ ਵਿੱਚ ਆਰਥਿਕ ਮੰਦਹਾਲੀ

ਕਰਜ਼ੇ ਕਾਰਨ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਕਰਜ਼ੇ ਕਾਰਨ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ: ਬਨੂੜ ਦੇ ਪਿੰਡ ਫ਼ਤਿਹਪੁਰ ਗੜੀ ਤੋਂ ਨੌਜਵਾਨ ਕਿਸਾਨ ਕਰਜ਼ੇ ਤੋਂ ਦੁਖੀ