ਗਾਂ ਦੇ ਦੁੱਧ ਨਾਲੋਂ ਜ਼ਿਆਦਾ ਵਧੀਆ ਹੈ ਮੱਝ ਦਾ ਦੁੱਧ, ਜਾਣੋ ਕਿਵੇਂ

By: abp sanjha | | Last Updated: Saturday, 29 April 2017 9:30 AM
ਗਾਂ ਦੇ ਦੁੱਧ ਨਾਲੋਂ ਜ਼ਿਆਦਾ ਵਧੀਆ ਹੈ ਮੱਝ ਦਾ ਦੁੱਧ, ਜਾਣੋ ਕਿਵੇਂ

ਚੰਡੀਗੜ੍ਹ: ਗਾਂ ਦਾ ਦੁੱਧ ਬਿਹਤਰ ਹੈ ਜਾਂ ਮੱਝ ਦਾ ਦੁੱਧ ? ਅਕਸਰ ਦੇਖਿਆ ਗਿਆ ਹੈ ਕਿ ਲੋਕਾਂ ਦੇ ਮਨ ਵਿੱਚ ਇਹ ਸੁਆਲ ਹੁੰਦਾ ਹੈ ਕਿ ਸਿਹਤ ਲਈ ਕਿਹੜਾ ਦੁੱਧ ਜ਼ਿਆਦਾ ਫ਼ਾਇਦੇਮੰਦ ਹੈ ਅਤੇ ਬੱਚਿਆ ਨੂੰ ਕਿਹੜਾ ਦੁੱਧ ਪਿਆਈਏ। ਮੱਝ ਦਾ ਦੁੱਧ ਮੋਟਾ ਅਤੇ ਮਲਾਈਦਾਰ ਹੋਣ ਦੇ ਕਾਰਨ ਇਸ ਦਾ ਪ੍ਰਯੋਗ ਦਹੀਂ, ਪਨੀਰ, ਖੋਆ ਅਤੇ ਘਿਉ ਵਰਗੀਆਂ ਚੀਜ਼ਾਂ ਨੂੰ ਬਣਾਉਣ ਵਿੱਚ ਕੀਤਾ ਜਾਂਦਾ ਹੈ। ਇਸ ਲਈ ਇਸ ਵਿੱਚ ਕਿਹੜਾ ਦੁੱਧ ਤੁਹਾਨੂੰ ਚਾਹੀਦਾ ਹੈ ਇਹ ਤੁਹਾਡੀ ਸਿਹਤ ਦੀਆਂ ਨਿੱਜੀ ਜ਼ਰੂਰਤਾਂ ‘ਤੇ ਨਿਰਭਰ ਕਰਦਾ ਹੈ।

 

ਪੋਸ਼ਕ ਤੱਤਾਂ ਦੇ ਮਾਮਲਿਆਂ ਵਿੱਚ ਮੱਝ ਗਾਂ ਦੇ ਦੁੱਧ ਨਾਲੋਂ ਜ਼ਿਆਦਾ ਚੰਗਾ ਹੈ। ਇਸ ਵਿੱਚ ਕੈਲਸ਼ੀਅਮ ਤੇ ਫਾਸਫੋਰਸ ਹੁੰਦਾ ਹੈ ਜਿਹੜਾ ਹੱਡੀਆਂ ਤੇ ਦੰਦਾਂ ਦੇ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਮੱਝ ਦਾ ਦੁੱਧ ਆਸਟਿਯੋਪੇਰੋਸਿਸ ਤੋਂ ਵੀ ਬਚਾਉਂਦਾ ਹੈ। ਇਹ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਵਰਗੇ ਮਿਨਰਲ ਦਾ ਚੰਗਾ ਸਰੋਤ ਹੈ।

 

ਪੋਟਾਸ਼ੀਅਮ ਕੋਲੇਸਟਰਾਲ ਦਾ ਕੰਮ ਕਰਦਾ ਹੈ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਇਹ ਆਇਰਨ ਦਾ ਵੀ ਚੰਗਾ ਸਰੋਤ ਹੈ। ਕੋਲੇਸਟ੍ਰਾਲ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਗਾਂ ਦਾ ਦੁੱਧ ਨਾ ਪੀਓ। ਇਸ ਵਿੱਚ ਸੈਚੁਰੇਟੇਡ ਫੈਟ ਕੋਲੇਸਟ੍ਰਾਲ ਲੈਵਲ ਨੂੰ ਵਧਾ ਸਕਦਾ ਹੈ। ਜ਼ਿਆਦਾ ਕੋਲੇਸਟ੍ਰਾਲ ਨਾਲ ਹਾਰਟ ਅਟੈਕ,ਹਾਈਪਰਟੇਂਸ਼ਨ ਤੇ ਸਟ੍ਰੋਕ ਵੀ ਹੋ ਸਕਦਾ ਹੈ।
ਉੱਥੇ ਹੀ ਮੱਝ ਦੇ ਦੁੱਧ ਵਿੱਚ ਕੋਲੇਸਟ੍ਰਾਲ ਦੀ ਮਾਤਰਾ ਘੱਟ ਹੁੰਦੀ ਹੈ ਇਸ ਲਈ ਦਿਲ ਦੀ ਬਿਮਾਰੀ ਅਤੇ ਡਾਇਬਟੀਜ ਦੇ ਸ਼ਿਕਾਰ ਲੋਕਾਂ ਦੇ ਲਈ ਮੱਝ ਦਾ ਦੁੱਧ ਬਿਹਤਰ ਹੈ।

 

ਉਂਜ ਗਾਂ ਦੇ ਦੁੱਧ ਵਿੱਚ ਪ੍ਰੋਟੀਨ ਜ਼ਿਆਦਾ ਹੋਣ ਦੀ ਵਜ੍ਹਾ ਤੋਂ ਇਹ ਬੁੱਢੇ ਲੋਕਾਂ ਦੇ ਲਈ ਫ਼ਾਇਦੇਮੰਦ ਹੁੰਦਾ ਹੈ ਜਿਹੜਾ ਉਨ੍ਹਾਂ ਨੂੰ ਹੱਡੀਆਂ ਦੇ ਨੁਕਸਾਨ ਤੋਂ ਬਚਾਉਂਦਾ ਹੈ। ਦੂਸਰੀ ਤਰ੍ਹਾਂ ਗਾਂ ਦੇ ਇੱਕ ਕੱਪ ਦੁੱਧ ਤੋਂ ਤੁਹਾਨੂੰ 8 ਗਰਾਮ ਪ੍ਰੋਟੀਨ ਮਿਲਦਾ ਹੈ।

 

ਜੇਕਰ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਮੱਝ ਦਾ ਦੁੱਧ ਸਹੀ ਨਹੀਂ ਹੈ। ਮੱਝ ਦੇ ਇੱਕ ਕੱਪ ਵਿੱਚ ਦੁੱਧ ਵਿੱਚ 285.5 ਕੈਲੋਰੀ ਹੁੰਦੀ ਹੈ ਉੱਥੇ ਗਾਂ ਦੇ ਇੱਕ ਕੱਪ ਦੁੱਧ ਵਿੱਚ ਸਿਰਫ਼ 160 ਕੈਲੋਰੀ। ਮੱਝ ਦੇ ਦੁੱਧ ਵਿੱਚ ਗਾਂ ਦੇ ਦੁੱਧ ਦੀ ਤੁਲਨਾ ਦੁੱਗਣਾ ਫੈਟ ਹੁੰਦਾ ਹੈ। ਇਸ ਲਈ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਮੱਝ ਦਾ ਦੁੱਧ ਪੀਣ ਤੋਂ ਬਚੋ।

First Published: Saturday, 29 April 2017 8:35 AM

Related Stories

ਪਥਰੀਲੀ ਜ਼ਮੀਨ 'ਚੋਂ ਕਾਜੂ ਉਗਾਉਣਗੇ ਆਦਿਵਾਸੀ!
ਪਥਰੀਲੀ ਜ਼ਮੀਨ 'ਚੋਂ ਕਾਜੂ ਉਗਾਉਣਗੇ ਆਦਿਵਾਸੀ!

ਸਾਹਿਬਗੰਜ: ਹੁਣ ਝਾਰਖੰਡ ਦੇ ਆਦਿਵਾਸੀ ਕਾਜੂ ਦੀ ਖੇਤੀ ਕਰਨਗੇ। ਇਹ ਪਥਰੀਲੀ ਜ਼ਮੀਨ

ਕਿਸਾਨਾਂ ਦੇ ਡੇਢ ਲੱਖ ਤੱਕ ਦੇ ਕਰਜ਼ੇ ਮੁਆਫ਼
ਕਿਸਾਨਾਂ ਦੇ ਡੇਢ ਲੱਖ ਤੱਕ ਦੇ ਕਰਜ਼ੇ ਮੁਆਫ਼

ਮੁੰਬਈ: ਕਰਜ਼ਾਈ ਕਿਸਾਨਾਂ ਲਈ ਮਹਾਰਾਸ਼ਟਰ ਕਿਸਾਨ ਨੇ ਵੱਡੀ ਰਾਹਤ ਦਿੱਤੀ ਹੈ।

ਖ਼ਜ਼ਾਨਾ ਮੰਤਰੀ ਦੀ ਅਪੀਲ ਵੀ ਨਾ ਬਚਾ ਸਕੀ ਕਰਜ਼ਈ ਕਿਸਾਨ..
ਖ਼ਜ਼ਾਨਾ ਮੰਤਰੀ ਦੀ ਅਪੀਲ ਵੀ ਨਾ ਬਚਾ ਸਕੀ ਕਰਜ਼ਈ ਕਿਸਾਨ..

ਚੰਡੀਗੜ੍ਹ: ਕੁੱਝ ਦਿਨ ਪਹਿਲਾਂ ਖ਼ਜ਼ਾਨਾ ਮੰਤਰੀ ਨੇ ਪੱਤਰਕਾਰਾਂ ਦੇ ਸੁਆਲ ਦੇ ਜੁਆਬ

ਰਜਬਾਹੇ ਵਿੱਚ ਪਾੜ; ਝੋਨੇ ਦੀ ਫ਼ਸਲ ਡੁੱਬੀ
ਰਜਬਾਹੇ ਵਿੱਚ ਪਾੜ; ਝੋਨੇ ਦੀ ਫ਼ਸਲ ਡੁੱਬੀ

ਬਠਿੰਡਾ : ਪਿੰਡ ਭੁੱਚੋ ਕਲਾਂ ਦੇ ਖੇਤਾਂ ਵਿੱਚੋਂ ਲੰਘਦੇ ਬੁਰਜ ਕਾਹਨ ਸਿੰਘ ਵਾਲਾ

ਕਰਜ਼ਾ ਮੁਆਫ਼ੀ ਦੀ ਮੰਗ ਕਰਨਾ 'ਫ਼ੈਸ਼ਨ' ਬਣ ਗਿਐ : ਵੈਂਕਈਆ ਨਾਇਡੂ
ਕਰਜ਼ਾ ਮੁਆਫ਼ੀ ਦੀ ਮੰਗ ਕਰਨਾ 'ਫ਼ੈਸ਼ਨ' ਬਣ ਗਿਐ : ਵੈਂਕਈਆ ਨਾਇਡੂ

ਮੁੰਬਈ : ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਕਰਜ਼ਾ

ਜੁਲਾਈ ਤੋਂ ਪੰਜਾਬ ਦੇ ਕਿਸਾਨ 'ਤੇ 500 ਕਰੋੜ ਦਾ ਭਾਰ
ਜੁਲਾਈ ਤੋਂ ਪੰਜਾਬ ਦੇ ਕਿਸਾਨ 'ਤੇ 500 ਕਰੋੜ ਦਾ ਭਾਰ

ਚੰਡੀਗੜ੍ਹ : ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਉਪਰ ਜੀ.ਐਸ.ਟੀ ਰਾਹੀ 500 ਕਰੋੜ

ਕੈਪਟਨ ਸਰਕਾਰ ਦੇ ਹੁਕਮ ਬਠਿੰਡਾ ਦੇ ਕਿਸਾਨਾਂ ਲਈ ਨਹੀਂ ?
ਕੈਪਟਨ ਸਰਕਾਰ ਦੇ ਹੁਕਮ ਬਠਿੰਡਾ ਦੇ ਕਿਸਾਨਾਂ ਲਈ ਨਹੀਂ ?

ਚੰਡੀਗੜ੍ਹ: ਬੇਸ਼ੱਕ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮਾਫ਼ੀ ਦੀ ਗੱਲ ਕਹੀ ਜਾ

ਕਰਜ਼ੇ ਦਾ ਬੋਝ ਨਾ ਝੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ
ਕਰਜ਼ੇ ਦਾ ਬੋਝ ਨਾ ਝੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕਰਜ਼ਾ ਮੁਆਫੀ ਦੇ ਐਲਾਨ ਤੋਂ ਬਾਅਦ ਵੀ ਕਿਸਾਨ