ਝੋਨਾ ਬਿਜਾਈ ਦੀ ਨਵੀਂ ਤਕਨੀਕ, ਪ੍ਰਤੀ ਏਕੜ 6000 ਦੀ ਬੱਚਤ

By: Sukhwinder Singh | | Last Updated: Wednesday, 10 May 2017 9:17 AM
ਝੋਨਾ ਬਿਜਾਈ ਦੀ ਨਵੀਂ ਤਕਨੀਕ, ਪ੍ਰਤੀ ਏਕੜ 6000 ਦੀ ਬੱਚਤ

ਚੰਡੀਗੜ੍ਹ: ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿੱਚ ਲਗਾਤਾਰ ਕੱਦੂ ਕਰਕੇ ਝੋਨੇ ਤੇ ਬਾਸਮਤੀ ਦੀ ਕਾਸਤ ਕਾਰਨ ਕਿਸਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਜਾਣ ਦੇ ਨਾਲ-ਨਾਲ ਜ਼ਮੀਨ ਦੇ ਭੌਤਕੀ ਗੁਣਾਂ ਤੇ ਉਤਪਾਦਕਤਾ ਵਿੱਚ ਨਿਘਾਰ ਆ ਰਿਹਾ ਹੈ। ਇੰਨਾ ਹੀ ਨਹੀਂ ਝੋਨੇ ਦੀ ਬਿਜਾਈ ਉੱਤੇ ਖਰਚਾ ਵੀ ਭਾਰੀ ਹੁੰਦਾ ਹੈ ਪਰ ਝੋਨੇ ਦੀ ਸਿੱਧੀ ਬਿਜਾਈ ਨਾਲ ਪ੍ਰਤੀ ਏਕੜ ਤਕਰੀਬਨ 6000 ਰੁਪਏ ਤਕ ਦੀ ਬੱਚਤ ਹੁੰਦੀ ਹੈ। ਇੰਨਾ ਹੀ ਨਹੀਂ ਪਾਣੀ ਦੀ ਵੀ ਭਾਰੀ ਬੱਚਤ ਹੁੰਦੀ ਹੈ।

 

ਖੇਤੀਬਾੜੀ ਮਾਹਰਾਂ ਮੁਤਾਬਕ ਝੋਨਾ ਲਵਾਈ ਦੀ ਪੁਰਾਤਨ ਰਵਾਇਤੀ ਤਕਨੀਕ ਵਿੱਚ ਜਿੱਥੇ ਕਿਸਾਨਾਂ ਨੂੰ ਬੇਹੱਦ ਮਿਹਨਤ ਕਰਨੀ ਪੈਂਦੀ ਹੈ, ਉੱਥੇ ਉਕਤ ਤਕਨੀਕ ਕਾਰਨ ਕਿਸਾਨਾਂ ਨੂੰ ਵੱਡੇ ਖਰਚੇ ਕਰਨੇ ਪੈਂਦੇ ਸਨ। ਇਸ ਨਾਲ ਪਾਣੀ ਦੀ ਵੀ ਵੱਡੀ ਖ਼ਪਤ ਹੁੰਦੀ ਹੈ। ਇਸੇ ਤੋਂ ਰਾਹਤ ਲਈ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਕਿਸਾਨਾਂ ਨੂੰ ਮੁਹੱਈਆ ਕਰਵਾਈ ਗਈ ਜਿਸ ਨਾਲ ਕਿਸਾਨਾਂ ਨੂੰ ਭਾਰੀ ਫਾਇਦਾ ਹੋਇਆ।

 

ਇਸ ਤਕਨੀਕ ਨਾਲ ਜਿੱਥੇ ਸਿੱਧੀ ਬਿਜਾਈ ਤਕਨੀਕ ਨਾਲ ਹੋਣ ਵਾਲੀ ਪ੍ਰਤੀ ਏਕੜ 4000 ਰੁਪਏ ਦੀ ਬਚਤ ਤੋਂ ਇਲਾਵਾ ਵਹਾਈ, ਸੁਹਾਗਾ ਲਾਉਣ ਸਮੇਤ ਖੇਤ ਨੂੰ ਤਿਆਰ ਕਰਨ ‘ਤੇ ਹੋਣ ਵਾਲਾ ਪ੍ਰਤੀ ਏਕੜ 2000 ਰੁਪਏ ਤੱਕ ਦੀ ਵਾਧੂ ਬਚਤ ਹੁੰਦੀ ਹੈ, ਜਦ ਕਿ ਪਾਣੀ ਦੀ ਬਚਤ ਵੀ ਹੁੰਦੀ ਹੈ। ਇਸ ਤਕਨੀਕ ਨਾਲ ਲਾਏ ਝੋਨੇ ਵਿਚ ਨਦੀਨ ਘੱਟ ਉੱਗਦੇ ਹਨ। ਜ਼ਮੀਨ ਵਿਚ ਉੱਗੇ ਝੋਨੇ ਦੇ ਪੌਦੇ ਖਾਦਾਂ ਦੀ ਸੁਚੱਜੀ ਵਰਤੋਂ ਕਰ ਸਕਦੇ ਹਨ ਜਿਸ ਕਾਰਨ ਝਾੜ ਵਧਦਾ ਹੈ।

 

ਪਿਛਲੇ ਸਾਲਾਂ ਦੇ ਤਜਰਬਿਆਂ ਦੇ ਆਧਾਰ ‘ਤੇ ਇਹ ਤਕਨੀਕ ਸਫਲ ਹੋਈ ਹੈ। ਇਸ ਲਈ ਇਸ ਤਕਨੀਕ ਤਹਿਤ ਵੱਧ ਤੋਂ ਵੱਧ ਝੋਨਾ ਲਵਾਇਆ ਜਾਵੇ। ਸਿੱਧੀ ਬਿਜਾਈ ਤਕਨੀਕ ਵਿੱਚ ਹੋਰ ਸੁਧਾਰ ਕਰਦਿਆਂ ਖੇਤੀਬਾੜੀ ਵਿਭਾਗ ਨੇ ਇਸ ਨੂੰ ਹੋਰ ਲਾਭਕਾਰੀ ਬਣਾਉਣ ਹਿੱਤ ਕਣਕ ਦੀ ਕਟਾਈ ਤੋਂ ਬਾਅਦ ਖੇਤ ਵਿੱਚ ਬਿਨਾਂ ਕੋਈ ਵਹਾਈ ਕੀਤੇ ਖੜ੍ਹੇ ਕਰਚਿਆਂ ਵਿਚ ਹੀ ਝੋਨੇ ਦੀ ਬਿਜਾਈ ਕਰਨ ਦੀ ਤਕਨੀਕ ਅਪਣਾਈ ਹੈ।

First Published: Wednesday, 10 May 2017 9:05 AM

Related Stories

ਕਿਸਾਨ ਨੇ ਬੁਲੁੱਟ ਤੋਂ ਬਣਾਇਆ ਟਰੈਕਟਰ, ਇੱਕ ਏਕੜ 'ਚ ਗੋਡੀ ਕਰਨ ਬਹੁਤ ਘੱਟ ਖਰਚਾ
ਕਿਸਾਨ ਨੇ ਬੁਲੁੱਟ ਤੋਂ ਬਣਾਇਆ ਟਰੈਕਟਰ, ਇੱਕ ਏਕੜ 'ਚ ਗੋਡੀ ਕਰਨ ਬਹੁਤ ਘੱਟ ਖਰਚਾ

ਚੰਡੀਗੜ੍ਹ :ਰਾਇਲ ਏੰਫਿਲ‍ਡ ਬੁੱਲਟ , ਭਾਰਤ ਦੀ ਪਹਿਲੀ ਕਰੂਜ਼ ਬਾਈਕ ਜੋ ਲਗਭਗ ਹਰ

ਮੰਗਲ ਸੰਧੂ ਤੋਂ ਬਰਾਮਦ ਸਮਾਨ, ਪੁਲਿਸ ਮਾਲਖਾਨੇ 'ਚੋਂ ਗਾਇਬ
ਮੰਗਲ ਸੰਧੂ ਤੋਂ ਬਰਾਮਦ ਸਮਾਨ, ਪੁਲਿਸ ਮਾਲਖਾਨੇ 'ਚੋਂ ਗਾਇਬ

ਚੰਡੀਗੜ੍ਹ: ਬਹੁ-ਕਰੋੜੀ ਕੀਟਨਾਸ਼ਕ ਘੁਟਾਲੇ ਤੇ ਭ੍ਰਿਸ਼ਟਾਟਾਰ ਮਾਮਲੇ ਦੇ ਮੁਲਜ਼ਮ

ਪਿੰਡਾਂ ਹਰ ਰੋਜ਼ ਸਿੱਖ ਮਰ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਘੂਕ ਸੁੱਤੀ ਪਈ
ਪਿੰਡਾਂ ਹਰ ਰੋਜ਼ ਸਿੱਖ ਮਰ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਘੂਕ ਸੁੱਤੀ...

ਚੰਡੀਗੜ੍ਹ: ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ‘ਤੇ ਕੰਮ ਕਰਨ ਵਾਲੇ ਸਾਬਕਾ

ਕਿਤੇ ਤੁਹਾਨੂੰ ਝੋਨੇ ਦਾ ਜਾਅਲੀ ਬੀਜ ਤਾਂ ਨਹੀਂ ਵੇਚਿਆ ਜਾ ਰਿਹਾ...
ਕਿਤੇ ਤੁਹਾਨੂੰ ਝੋਨੇ ਦਾ ਜਾਅਲੀ ਬੀਜ ਤਾਂ ਨਹੀਂ ਵੇਚਿਆ ਜਾ ਰਿਹਾ...

ਬਠਿੰਡਾ: ਪੰਜਾਬ ਦਾ ਮਾਲਵਾ ਖੇਤਰ ਖੇਤੀ ਦੇ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ।

ਲਹਿਰਾ ਬੇਗਾ ਖੁਦਕੁਸ਼ੀ ਕਾਂਡ: ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਦ ਮ੍ਰਿਤਕ ਕਿਸਾਨ ਦਾ ਸਸਕਾਰ
ਲਹਿਰਾ ਬੇਗਾ ਖੁਦਕੁਸ਼ੀ ਕਾਂਡ: ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਦ ਮ੍ਰਿਤਕ ਕਿਸਾਨ...

ਬਠਿੰਡਾ: ਪਿੰਡ ਲਹਿਰਾਬੇਗਾ ਦੇ ਕਿਸਾਨ ਜਸਵੰਤ ਸਿੰਘ ਦਾ ਖ਼ੁਦਕੁਸ਼ੀ ਤੋਂ 8 ਦਿਨਾਂ

ਕਰਜ਼ੇ ਕਾਰਨ ਦੋ ਨੋਜਵਾਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ
ਕਰਜ਼ੇ ਕਾਰਨ ਦੋ ਨੋਜਵਾਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ

  ਚੰਡੀਗੜ੍ਹ : ਸੰਗਰੂਰ ਦੇ ਦੋ ਕਿਸਾਨਾਂ ਨੇ ਕਰਜ਼ੇ ਤੋਂ ਪਰੇਸ਼ਾਨ ਹੋਕੇ ਖੁਦਕੁਸ਼ੀ ਕਰ

ਕਿਸਾਨਾਂ ਨੇ ਖੇਤੀ ਕਰਨ ਤੋਂ ਕੀਤਾ ਇਨਕਾਰ
ਕਿਸਾਨਾਂ ਨੇ ਖੇਤੀ ਕਰਨ ਤੋਂ ਕੀਤਾ ਇਨਕਾਰ

ਚੰਡੀਗੜ੍ਹ : ਪੰਜਾਬ ਬਾਰਡਰ ਏਰੀਆ ਕਿਸਾਨ ਸੰਘਰਸ਼ ਵੈਲਫੇਅਰ ਸੁਸਾਇਟੀ ਦੀ ਇਕ

ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਹੱਕ 'ਚ ਨਹੀਂ ਐਸੋਚਮ
ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਹੱਕ 'ਚ ਨਹੀਂ ਐਸੋਚਮ

ਚੰਡੀਗੜ੍ਹ: ਕਿਸਾਨਾਂ ਦਾ ਕਰਜ਼ਾ ਮੁਆਫ ਕਰਨਾ ਠੀਕ ਨਹੀਂ ਹੈ, ਸਗੋਂ ਇਸ ਦੀ ਥਾਂ

ਇੱਕ ਹੋਰ ਕਿਸਾਨ ਆੜ੍ਹਤੀਏ ਦੀ ਧੱਕੇਸ਼ਾਹੀ ਦਾ ਸ਼ਿਕਾਰ
ਇੱਕ ਹੋਰ ਕਿਸਾਨ ਆੜ੍ਹਤੀਏ ਦੀ ਧੱਕੇਸ਼ਾਹੀ ਦਾ ਸ਼ਿਕਾਰ

ਚੰਡੀਗੜ੍ਹ: ਫਾਜ਼ਿਲਕਾ ਦੇ ਪਿੰਡ ਇਸਲਾਮ ਵਾਲਾ ਦੇ ਕਿਸਾਨ ਨੇ ਆੜ੍ਹਤੀ ਤੋਂ ਤੰਗ ਆ ਕੇ