ਚਿਕਨ ਤੇ ਅੰਡੇ ਖਾਣ ਵਾਲਿਆਂ ਲਈ ਚਿਤਾਵਨੀ..

By: abp sanjha | | Last Updated: Tuesday, 11 July 2017 8:51 AM
ਚਿਕਨ ਤੇ ਅੰਡੇ ਖਾਣ ਵਾਲਿਆਂ ਲਈ ਚਿਤਾਵਨੀ..

ਚੰਡੀਗੜ੍ਹ : ਸਿਹਤ ਲਈ ਗੁਣਕਾਰੀ ਚਿਕਨ ਤੇ ਅੰਡੇ ਜ਼ਹਿਰੀਲੇ ਵੀ ਹੋ ਸਕਦੇ ਹਨ। ਜੀ ਹਾਂ ਲਾਅ ਕਮਿਸ਼ਨ ਦੇ ਇੱਕ ਅਧਿਐਨ ਮੁਤਾਬਿਕ ਮੁਰਗੀਆਂ ਅਤੇ ਚੂਚਿਆਂ ਨੂੰ ਐਂਟੀ-ਬਾਇਓਟਿਕ ਦੇਣ ਕਾਰਨ ਚਿਕਨ ਅਤੇ ਅੰਡੇ ਜ਼ਹਿਰੀਲੇ ਹੋ ਸਕਦੇ ਹਨ ਜਿਸ ਨਾਲ ਮਨੁੱਖੀ ਸਰੀਰ ਵਿੱਚ ਦਵਾਈਆਂ ਪ੍ਰਤੀ ਪ੍ਰਤੀਰੋਧੀ ਸਮਰੱਥਾ ਪੈਦਾ ਹੋ ਸਕਦੀ ਹੈ।

 

‘ਟਰਾਂਸਪੋਰਟੇਸ਼ਨ ਐਂਡ ਹਾਊਸ ਕੀਪਿੰਗ ਆਫ਼ ਐੱਗ ਲੇਇੰਗ ਹੈੱਨਸ ਐਂਡ ਬਰਾਇਲਰ ਚਿਕਨਜ਼’ ਨਾਮੀਂ ਰਿਪੋਰਟ ਮੁਤਾਬਕ ਮੌਜੂਦਾ ਸਮੇਂ ਭਾਰਤ ਵਿੱਚ ਪੋਲਟਰੀ ਲਈ ਭੋਜਨ ਦਾ ਪੱਧਰ, ਮਿਆਰ ਤੇ ਮਾਤਰਾ ਨਿਰਧਾਰਤ ਕਰਨ ਸਬੰਧੀ ਕੋਈ ਕਾਨੂੰਨੀ ਵਿਵਸਥਾ ਨਹੀਂ ਹੈ ਜਿਸ ਕਾਰਨ ਇਨ੍ਹਾਂ ਦੇ ਭੋਜਨ ਵਿੱਚ ਐਂਟੀ-ਬਾਇਓਟਿਕਾਂ ਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਹੈ।

 

ਰਿਪੋਰਟ ਮੁਤਾਬਕ ਤਾਪਮਾਨ ਅਤੇ ਹੁੰਮਸ ਦੀ ਵੱਧ ਉਤਪਾਦਨ ਵਿੱਚ ਅਹਿਮ ਭੂਮਿਕਾ ਹੈ ਤੇ ਜ਼ਿਆਦਾ ਤਾਪਮਾਨ ਕਾਰਨ ਉਤਪਾਦਨ ਘਟ ਜਾਂਦਾ ਹੈ। ਭਾਰਤ ਵਿੱਚ ਪੋਲਟਰੀ ਫਾਰਮਾਂ ਵਿੱਚ ਮੁਰਗੀਆਂ ਨੂੰ ਇੱਕਸਮਾਨ ਤਾਪਮਾਨ ’ਤੇ ਰੱਖਿਆ ਜਾਂਦਾ ਹੈ। ਮੌਸਮ ਸਬੰਧੀ ਥੋੜ੍ਹੀ ਜਿਹੀ ਤਬਦੀਲੀ ਨਾਲ ਹੀ ਇਨ੍ਹਾਂ ਦੇ ਬਿਮਾਰ ਹੋਣ ਦਾ ਖ਼ਦਸ਼ਾ ਵਧ ਜਾਂਦਾ ਹੈ ਜਿਸ ਕਰਕੇ ਇਨ੍ਹਾਂ ਨੂੰ ਐਂਟੀ-ਬਾਇਓਟਿਕ ਦਿੱਤੇ ਜਾਂਦੇ ਹਨ।
ਸੁਝਾਅ-

 

1. ਲਾਅ ਕਮਿਸ਼ਨ ਨੇ ਅਧਿਐਨਾਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਕਮਿਸ਼ਨ ਨੇ ਸਿਫ਼ਾਰਸ਼ ਕੀਤੀ ਹੈ ਕਿ ਚੂਚਿਆਂ ਅਤੇ ਮੁਰਗੀਆਂ ਨੂੰ ਕੋਕੀਡੀਓਸਟੈਟਸ ਸਮੇਤ ਹੋਰ ਐਂਟੀ-ਬਾਇਓਟਿਕ ਦਵਾਈਆਂ ਪਸ਼ੂਆਂ ਦੇ ਡਾਕਟਰ ਦੀ ਨਿਗਰਾਨੀ ਤੋਂ ਬਿਨਾਂ ਨਾ ਦਿੱਤੀਆਂ ਜਾਣ।

 

2. ਆਪਣੀ ਰਿਪੋਰਟ ਵਿੱਚ ਲਾਅ ਕਮਿਸ਼ਨ ਨੇ ਕਿਹਾ ਹੈ ਕਿ ਚੂਚਿਆਂ ਤੇ ਮੁਰਗੀਆਂ ਨੂੰ ਦਿੱਤੀ ਜਾਣ ਵਾਲੀ ਫੀਡ ਪੌਸ਼ਟਿਕ ਹੋਵੇ ਅਤੇ ਇਸ ’ਚ ਐਂਟੀ-ਬਾਇਓਟਿਕਾਂ ਦੀ ਵਰਤੋਂ ਨਾ ਹੋਈ ਹੋਵੇ ਕਿਉਂਕਿ ਇਹ ਲੋਕਾਂ ਦੇ ਭੋਜਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦਾ ਹੈ।

ਜ਼ਿਕਰਯੋਗ ਹੈ ਕਿ ਔਰਤਾਂ ਤੇ ਬੱਚਿਆਂ ਦੇ ਵਿਕਾਸ ਲਈ ਕੇਂਦਰੀ ਮੰਤਰੀ ਮੇਨਕਾ ਗਾਂਧੀ ਵੱਲੋਂ ਪੋਲਟਰੀ ਸਬੰਧੀ ਕਾਨੂੰਨਾਂ ’ਤੇ ਮੁੜ ਨਜ਼ਰਸਾਨੀ ਲਈ ਆਖਣ ’ਤੇ ਕਾਨੂੰਨ ਮੰਤਰਾਲੇ ਨੇ ਲਾਅ ਕਮਿਸ਼ਨ ਨੂੰ ਇਸ ਵਿਸ਼ੇ ’ਤੇ ਰਿਪੋਰਟ ਸੌਂਪਣ ਲਈ ਆਖਿਆ ਸੀ।

First Published: Tuesday, 11 July 2017 8:50 AM

Related Stories

ਪੁਲਿਸ ਦੇ ਪਹਿਰੇ ਹੇਠ ਕਿਸਾਨਾਂ ਦੀ ਗਰਜ਼, ਸਖਤੀ ਦੇ ਬਾਵਜੂਦ ਵਿਸ਼ਾਲ ਇਕੱਠ
ਪੁਲਿਸ ਦੇ ਪਹਿਰੇ ਹੇਠ ਕਿਸਾਨਾਂ ਦੀ ਗਰਜ਼, ਸਖਤੀ ਦੇ ਬਾਵਜੂਦ ਵਿਸ਼ਾਲ ਇਕੱਠ

ਚੰਡੀਗੜ੍ਹ: ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਪਟਿਆਲਾ ਮੋਤੀ ਮਹਿਲ ਦੀ

ਕਰਜ਼ਈ ਕਿਸਾਨਾਂ ਨੇ ਜ਼ਹਿਰੀਲੀ ਚੀਜ ਖਾ ਕੇ ਕੀਤੀ ਖੁਦਕੁਸ਼ੀ
ਕਰਜ਼ਈ ਕਿਸਾਨਾਂ ਨੇ ਜ਼ਹਿਰੀਲੀ ਚੀਜ ਖਾ ਕੇ ਕੀਤੀ ਖੁਦਕੁਸ਼ੀ

ਮਾਨਸਾ: ਬੁਢਲਾਡਾ ਨੇੜਲੇ ਪਿੰਡ ਅਹਿਮਦਪੁਰ ਦੇ ਇਕ ਕਿਸਾਨ ਮਿਸ਼ਰਾ ਸਿੰਘ ਨੇ

ਕਰਜ਼ਾ ਮੁਆਫ਼ੀ ਦਾ ਨੋਟੀਫਿਕੇਸ਼ਨ ਲਟਕਿਆ
ਕਰਜ਼ਾ ਮੁਆਫ਼ੀ ਦਾ ਨੋਟੀਫਿਕੇਸ਼ਨ ਲਟਕਿਆ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ‘ਤੇ ਲੀਕ ਮਾਰਨ ਲਈ

ਕਰਜ਼ਾ ਮੁਆਫ਼ੀ ਕੈਪਟਨ ਸਰਕਾਰ ਲਈ ਬਣੀ ਗਲੇ ਦੀ ਹੱਡੀ
ਕਰਜ਼ਾ ਮੁਆਫ਼ੀ ਕੈਪਟਨ ਸਰਕਾਰ ਲਈ ਬਣੀ ਗਲੇ ਦੀ ਹੱਡੀ

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦਾ

ਕੈਪਟਨ ਸਰਕਾਰ ਦੇ ਕਿਸਾਨਾ ਦਮਨ ਵਿਰੁੱਧ ਡਟੀਆਂ ਜਮਹੂਰੀ ਜਥੇਬੰਦੀਆਂ
ਕੈਪਟਨ ਸਰਕਾਰ ਦੇ ਕਿਸਾਨਾ ਦਮਨ ਵਿਰੁੱਧ ਡਟੀਆਂ ਜਮਹੂਰੀ ਜਥੇਬੰਦੀਆਂ

ਚੰਡੀਗੜ੍ਹ: ਪੰਜਾਬ ਦੀਆਂ ਇਨਕਲਾਬੀ ਜਮਹੂਰੀ ਜਥੇਬੰਦੀਆਂ ਸੀ.ਪੀ.ਆਈ. ਐਮ.ਐਲ. ਨਿਊ

ਬੁਲੇਟ ਦੇ ਪਟਾਕੇ ਮਰਵਾਉਣ ਵਾਲਿਆਂ ਦੀ ਸ਼ਾਮਤ, 5 ਸਾਲ ਜਾਣਾ ਪਉ ਜੇਲ੍ਹ!
ਬੁਲੇਟ ਦੇ ਪਟਾਕੇ ਮਰਵਾਉਣ ਵਾਲਿਆਂ ਦੀ ਸ਼ਾਮਤ, 5 ਸਾਲ ਜਾਣਾ ਪਉ ਜੇਲ੍ਹ!

ਚੰਡੀਗੜ੍ਹ: ਹੁਣ ਪਟਾਕੇ ਦੀ ਅਵਾਜ਼ ਕੱਢਣ ਵਾਲੇ ਸਾਇਲੰਸਰਾਂ, ਮਲਟੀਟੋਨ ਹਾਰਨ ਤੇ

ਕੈਪਟਨ ਸਰਕਾਰ ਨੂੰ ਝਟਕਾ! ਹਾਈਕੋਰਟ ਵੱਲੋਂ ਕਿਸਾਨਾਂ ਦੇ ਹੱਕ 'ਚ ਫੈਸਲਾ
ਕੈਪਟਨ ਸਰਕਾਰ ਨੂੰ ਝਟਕਾ! ਹਾਈਕੋਰਟ ਵੱਲੋਂ ਕਿਸਾਨਾਂ ਦੇ ਹੱਕ 'ਚ ਫੈਸਲਾ

ਚੰਡੀਗੜ੍ਹ: ਕਿਸਾਨਾਂ ਦੇ ਧਰਨੇ ਨੂੰ ਗ਼ੈਰਕਾਨੂੰਨੀ ਐਲਾਨਣ ਵਾਲੀ ਪਟੀਸ਼ਨ ‘ਤੇ

ਸਰਕਾਰੀ ਸਖ਼ਤੀ: 40 ਕਿਸਾਨਾਂ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ
ਸਰਕਾਰੀ ਸਖ਼ਤੀ: 40 ਕਿਸਾਨਾਂ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ

ਚੰਡੀਗੜ੍ਹ: ਸੰਗਰੂਰ ਜ਼ਿਲ੍ਹੇ ਦੀ ਲੌਂਗੋਵਾਲ ਪੁਲਿਸ ਨੇ ਮੰਗਲਵਾਰ ਰਾਤ ਨੂੰ ਇੱਕ

ਜਾਗੋ ਕੈਪਟਨ ਜਾਗੋ: ਇੱਕ ਹੋਰ ਕਿਸਾਨ ਵੱਲੋਂ ਕੁਦਕੁਸ਼ੀ
ਜਾਗੋ ਕੈਪਟਨ ਜਾਗੋ: ਇੱਕ ਹੋਰ ਕਿਸਾਨ ਵੱਲੋਂ ਕੁਦਕੁਸ਼ੀ

ਮਾਨਸਾ: ਆਰਥਿਕ ਤੰਗੀ ਕਾਰਨ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਰੁੱਕਣ

ਕੈਪਟਨ ਨੂੰ ਟੱਕਰਣ ਲਈ ਕਿਸਾਨਾਂ ਉਲੀਕੀ ਗੁਪਤ ਰਣਨੀਤੀ
ਕੈਪਟਨ ਨੂੰ ਟੱਕਰਣ ਲਈ ਕਿਸਾਨਾਂ ਉਲੀਕੀ ਗੁਪਤ ਰਣਨੀਤੀ

ਚੰਡੀਗੜ੍ਹ: ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਦੇ ਆਗੂ ਮੋਤੀ ਮਹਿਲ (ਪਟਿਆਲਾ)