ਝੋਨੇ ਦੀ ਬਿਜਾਈ ਲਈ ਜ਼ਰੂਰੀ ਗੱਲਾਂ

By: ਏਬੀਪੀ ਸਾਂਝਾ | | Last Updated: Wednesday, 17 May 2017 9:45 AM
ਝੋਨੇ ਦੀ ਬਿਜਾਈ ਲਈ ਜ਼ਰੂਰੀ ਗੱਲਾਂ

ਚੰਡੀਗੜ੍ਹ: ਝੋਨੇ ਦਾ ਵਧੀਆ ਝਾੜ ਲੈਣ ਲਈ ਪਨੀਰੀ ਦੀ ਬਿਜਾਈ ਲਈ ਮਈ ਦਾ ਦੂਜਾ ਪੰਦਰਵਾੜਾ ਸਭ ਤੋਂ ਉੱਤਮ ਹੈ। ਲੰਬਾ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇ ਪੀ ਆਰ 122 ਦੀ ਪਨੀਰੀ ਬੀਜਣ ਦਾ ਸਮਾਂ 15 ਤੋਂ 20 ਮਈ ਅਤੇ ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇ ਪੀ ਆਰ 123 , ਪੀ ਆਰ 121, ਪੀ ਆਰ 114 ਅਤੇ ਪੀ ਆਰ 113 ਲਈ 20 ਤੋਂ 25 ਮਈ ਦਾ ਸਮਾਂ ਪਨੀਰੀ ਬੀਜਣ ਲਈ ਢੁੱਕਵਾਂ ਹੈ। ਆਮ ਤੌਰ ਤੇ ਬਿਜਾਈ ਤੋਂ 25-30 ਦਿਨਾਂ ਬਾਅਦ ਝੋਨੇ ਦੀ ਪਨੀਰੀ ਲਗਾਉਣ ਲਈ ਤਿਆਰ ਹੋ ਜਾਂਦੀ ਹੈ।ਜੇਕਰ ਕਿਸੇ ਕਾਰਨ ਇਸ ਸਮੇਂ ਪਨੀਰੀ ਪੁੱਟ ਕੇ ਝੋਨੇ ਦੀ ਲੁਆਈ ਨਹੀਂ ਕੀਤੀ ਜਾ ਸਕੀ ਤਾਂ ਇਹ ਪਨੀਰੀ 50 ਦਿਨਾਂ ਦੀ ਉਮਰ ਤੱਕ ਵੀ ਪੁੱਟ ਕੇ ਖੇਤ ਵਿੱਚ ਲਗਾਈ ਜਾ ਸਕਦੀ ਹੈ। ਘੱਟ ਸਮਾਂ ਲੈਣ ਵਾਲੀਆਂ ਕਿਸਮਾਂ (ਪੀ ਆਰ 115, ਪੀ ਆਰ 124, ਪੀ ਆਰ 126) ਜਿਨ੍ਹਾਂ ਦੀ ਲੁਆਈ ਪਛੇਤੀ ਹੁੰਦੀ ਹੈ, ਲਈ ਪਨੀਰੀ ਬੀਜਣ ਦਾ ਸਮਾਂ 20-30 ਮਈ ਹੈ। ਇਹਨਾਂ ਕਿਸਮਾਂ ਲਈ ਪਨੀਰੀ ਦੀ ਉਮਰ 30-35 ਦਿਨਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ।

 

ਬਾਸਮਤੀ ਦੇ ਚੰਗੀ ਕਿਸਮ ਦੇ ਚੌਲ ਅਤੇ ਝਾੜ ਪੈਦਾ ਕਰਨ ਲਈ ਪਨੀਰੀ ਪੁੱਟ ਕੇ ਲਾਉਣ ਦਾ ਸਮਾਂ ਬਹੁਤ ਮਹੱਤਵਪੂਰਨ ਹੈ। ਇਨ੍ਹਾਂ ਕਿਸਮਾਂ ਦੇ ਸਿੱਟੇ ਉਸ ਸਮੇਂ ਪੈਂਦੇ ਹਨ ਜਦੋਂ ਦਿਨ ਦੀ ਲੰਬਾਈ ਢੁਕਵੀਂ ਹੋਵੇ। ਅਗੇਤੀ ਫ਼ਸਲ ਉਸ ਸਮੇਂ ਸਿੱਟਿਆਂ ’ਤੇ ਆ ਜਾਂਦੀ ਹੈ ਜਦੋਂ ਤਾਪਮਾਨ ਵਧੇਰੇ ਹੁੰਦਾ ਹੈ, ਜਿਸ ਨਾਲ ਚੌਲ ਪੱਕਣ ਦੇ ਗੁਣਾਂ ਉਪਰ ਅਸਰ ਪੈਂਦਾ ਹੈ। ਜੇਕਰ ਬਾਸਮਤੀ 370 ਅਤੇ ਬਾਸਮਤੀ 386 ਕਿਸਮਾਂ ਦੀ ਪਨੀਰੀ ਅਗੇਤੀ ਖੇਤ ਵਿੱਚ ਲਾਈ ਜਾਵੇ ਤਾਂ ਇਸ ਨਾਲ ਫ਼ਸਲ ਬਹੁਤ ਉੱਚੀ ਹੋ ਜਾਂਦੀ ਹੈ ਜਿਸ ਕਰਕੇ ਇਹ ਡਿੱਗ ਪੈਂਦੀ ਹੈ। ਝੋਨੇ ਦੀਆਂ ਲੰਮੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਲਾਉਣ ਨਾਲ ਸਿੰਚਾਈ ਵਾਲੇ ਪਾਣੀ ਦੀ ਲੋੜ ਵੱਧ ਜਾਂਦੀ ਹੈ। ਕਿਸਾਨਾਂ ਨੂੰ ਥੋੜੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਵਧੇਰੇ ਪਾਣੀ ਦੀ ਬੱਚਤ ਹੋ ਸਕੇ। ਇਸ ਦੇ ਨਾਲ ਹੀ ਬਾਸਮਤੀ ਝੋਨੇ ਦੀਆਂ ਵਧੀਆ ਗੁਣਵੱਤਾ ਵਾਲੀਆਂ ਕਿਸਮਾਂ ਬੀਜਣੀਆਂ ਚਾਹੀਦੀਆਂ ਹਨ। ਥੋੜੇ ਸਮੇਂ ਵਿੱਚ   ਪੱਕਣ ਵਾਲੀਆਂ ਕਿਸਮਾਂ ਜਿਵੇਂ ਪੀ ਆਰ 115 (125 ਦਿਨ), ਪੀ ਆਰ 124 (135 ਦਿਨ) ਅਤੇ ਪੀ ਆਰ 126 (123      ਦਿਨ) ਕਿਸਮਾਂ ਸਭ ਤੋਂ ਵੱਧ ਢੁੱਕਵੀਆਂ ਹਨ। ਇਹ ਕਿਸਮਾਂ ਝੋਨੇ ਦੀਆਂ ਹੋਰ ਕਿਸਮਾਂ ਦੇ ਮੁਕਾਬਲੇ ਖੇਤ ਵਿੱਚ 15-20 ਦਿਨ ਘੱਟ ਰਹਿਣ ਕਰਕੇ ਘੱਟ ਪਾਣੀ ਮੰਗਦੀਆਂ ਹਨ।

 

ਕੱਦੂ ਕੀਤੇ ਖੇਤ ਵਿਚ ਪਨੀਰੀ ਲਾਉਣ ਪਿੱਛੋਂ 2 ਹਫ਼ਤੇ ਤੱਕ ਪਾਣੀ ਖੇਤ ਵਿੱਚ ਖੜ੍ਹਾ ਰੱਖਣਾ ਜ਼ਰੂਰੀ ਹੈ। ਇਸ ਨਾਲ ਪਨੀਰੀ ਦੇ ਬੂਟੇ ਖੇਤ ਵਿੱਚ ਚੰਗੀ ਤਰ੍ਹਾਂ ਜਮ ਜਾਂਦੇ ਹਨ। ਇਸ ਤੋਂ ਪਿੱਛੋਂ ਪਾਣੀ ਉਸ ਵੇਲੇ ਦਿਉ, ਜਦੋਂ ਖੇਤ ਵਿਚਲੇ ਪਹਿਲੇ ਪਾਣੀ ਨੂੰ ਜਜ਼ਬ ਹੋਏ ਦੋ ਦਿਨ ਹੋ ਗਏ ਹੋਣ। ਪਰ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਜ਼ਮੀਨ ਵਿੱਚ ਤ੍ਰੇੜਾਂ ਨਾ ਪੈਣ। ਇਸ ਤਰ੍ਹਾਂ ਸਿੰਚਾਈ ਵਾਲੇ ਪਾਣੀ ਦੀ ਕਾਫ਼ੀ ਬੱਚਤ ਹੋ ਜਾਂਦੀ ਹੈ ਅਤੇ ਫ਼ਸਲ ਦੇ ਝਾੜ ਤੇ ਵੀ ਕੋਈ ਮਾੜਾ ਅਸਰ ਨਹੀਂ ਪੈਂਦਾ। ਪਾਣੀ ਦੀ ਬੱਚਤ ਲਈ,15-20 ਸੈਂਟੀਮੀਟਰ ਡੂੰਘਾਈ ’ਤੇ ਲੱਗੇ ਟੈਂਸ਼ੀਓਮੀਟਰ ਵਿੱਚ ਪਾਣੀ ਦਾ ਪੱਧਰ ਹਰੀ ਪੱਟੀ ਤੋਂ ਪੀਲੀ ਪੱਟੀ ਵਿੱਚ ਦਾਖਲ ਹੋਣ ’ਤੇ (150 20 ਸੈਂਟੀਮੀਟਰ ਟੈਨਸ਼ਨ ) ਪਾਣੀ ਲਗਾਓ। ਖੇਤਾਂ ਵਿੱਚ ਪਾਣੀ 10 ਸੈਂਟੀਮੀਟਰ ਤੋਂ ਵੱਧ ਨਹੀਂ ਹੋਣਾ ਚਾਹੀਦਾ। ਫ਼ਸਲ ਪੱਕਣ ਤੋਂ ਦੋ ਹਫ਼ਤੇ ਪਹਿਲਾਂ ਪਾਣੀ ਦੇਣਾ ਬੰਦ ਕਰ ਦਿਉ ਤਾਂ ਕਿ ਕਟਾਈ ਸੌਖੀ ਹੋ ਸਕੇ।

 

ਝੋਨੇ ਦੀ ਸਿੱਧੀ ਬਿਜਾਈ, ਕੱਦੂ ਕਰਕੇ ਝੋਨਾ ਲਾਉਣ ਦਾ ਇਕ ਬਦਲ ਹੈ, ਜਿਸ ਨਾਲ ਲੇਬਰ (ਮਜਦੂਰਾਂ) ਅਤੇ ਝੋਨੇ ਲਗਾਉਣ ਲਈ ਕੀਤੀ ਜਾਣ ਵਾਲੀ ਊਰਜਾ ਦੀ ਖਪਤ ਵੀ ਘੱਟ ਕੀਤੀ ਜਾ ਸਕਦੀ ਹੈ। ਇਸ ਤਰੀਕੇ ਨਾਲ ਕੱਦੂ ਕੀਤੇ ਝੋਨੇ ਦੇ ਮੁਕਾਬਲੇ 10-15 ਪ੍ਰਤੀਸ਼ਤ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਝੋਨੇ ਦੀ ਸਿੱਧੀ ਬਿਜਾਈ ਲਈ ਜੂਨ ਦਾ ਪਹਿਲਾਂ ਪੰਦਰਵਾੜਾ ਅਤੇ ਬਾਸਮਤੀ ਕਿਸਮਾਂ ਲਈ ਜੂਨ ਦਾ ਦੂਜਾ ਪੰਦਰਵਾੜਾ ਢੁੱਕਵਾਂ ਹੈ। ਜੇਕਰ ਝੋਨੇ ਦੀ ਸਿੱਧੀ ਬਿਜਾਈ ਸੁੱਕੇ ਖੇਤ ਵਿੱਚ ਕੀਤੀ ਹੈ ਤਾਂ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਅਤੇ ਦੂਜੀ ਸਿੰਚਾਈ 4-5 ਦਿਨਾਂ ਬਾਅਦ ਕਰੋ। ਜੇਕਰ ਝੋਨੇ ਦੀ ਬਿਜਾਈ ਰੌਣੀ ਕੀਤੇ ਖੇਤ ਵਿੱਚ ਕੀਤੀ ਗਈ ਹੋਵੇ ਤਾਂ ਪਹਿਲੀ ਸਿੰਚਾਈ ਬਿਜਾਈ ਤੋਂ 5-7 ਦਿਨਾਂ ਬਾਅਦ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਜ਼ਮੀਨ ਦੀ ਕਿਸਮ ਦੇ ਆਧਾਰ ਤੇ 5-10 ਦਿਨਾਂ ਦੇ ਵਕਫ਼ੇ ਤੇ ਪਾਣੀ ਦੇਣਾ ਚਾਹੀਦਾ ਹੈ।

 

 

ਆਖਰੀ ਪਾਣੀ ਝੋਨਾ ਕੱਟਣ ਤੋਂ ਦਸ ਦਿਨ ਪਹਿਲਾਂ ਦਿਓ। ਪ੍ਰੰਤੂ ਝੋਨੇ ਦੀ ਸਿੱਧੀ ਬਿਜਾਈ ਕੇਵਲ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਹੀ ਕੀਤੀ ਜਾ ਸਕਦੀ ਹੈ। ਇਸ ਤਰੀਕੇ ਨਾਲ ਬੀਜੀ ਫ਼ਸਲ ਵਿੱਚ ਛੋਟੇ ਖੁਰਾਕੀ ਤੱਤਾਂ ਅਤੇ ਨਦੀਨਾਂ ਦੀ ਰੋਕਥਾਮ ਵੱਲ ਧਿਆਨ ਅਤੇ ਸਾਵਧਾਨੀ ਦੀ ਜ਼ਰੂਰਤ ਹੁੰਦੀ ਹੈ। ਝੋਨੇ ਦੀ ਘੱਟ ਸਮਾਂ ਲੈਣ ਵਾਲੀ ਪੀ ਆਰ 115 ਕਿਸਮ ਸਿੱਧੀ ਬਿਜਾਈ ਲਈ ਢੁੱਕਵੀਂ ਹੈ।ਬਾਸਮਤੀ ਝੋਨੇ ਦੀਆਂ ਕਿਸਮਾਂ ਵਿਚੋਂ ਪੂਸਾ ਬਾਸਮਤੀ 1121 ਅਤੇ ਪੂਸਾ ਬਾਸਮਤੀ 1509 ਝੋਨੇ ਦੀ ਸਿੱਧੀ ਬਿਜਾਈ ਲਈ ਢੁਕਵੀਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਨੁਸਾਰ ਜ਼ਮੀਨ ਹੇਠਲੇ ਪਾਣੀ ਦੀ ਬੱਚਤ ਲਈ ਕੁਝ ਸੁਝਾਅ ਹੇਠਾਂ ਦਿੱਤੇ ਗਏ ਹਨ:-

 

 

ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨਾ ਇੱਕ ਸਿੱਧ ਕੀਤੀ ਹੋਈ ਤਕਨਾਲੋਜੀ ਹੈ ਜੋ ਕਿ ਸਿੰਚਾਈ ਵਾਲੇ ਪਾਣੀ ਦੀ ਸੰਭਾਲ ਵਿੱਚ ਬਹੁਤ ਲਾਭਦਾਇਕ ਹੈ। ਅਜਿਹਾ ਕਰਨ ਨਾਲ ਖਾਦ ਦੇ ਖ਼ਰਚੇ ਤੇ 15-20 ਪ੍ਰਤੀਸ਼ਤ ਪਾਣੀ ਦੀ ਬੱਚਤ ਹੁੰਦੀ ਹੈ। ਬਿਨਾਂ ਪੱਧਰ ਕੀਤੇ ਖੇਤ ਨੂੰ ਪਾਣੀ ਲਾਉਣ ਲਈ ਜਿਆਦਾ ਪਾਣੀ ਦੀ ਲੋੜ ਪੈਂਦੀ ਹੈ।

 

ਟਿਊਬਵੈੱਲ ਜਾਂ ਨਹਿਰ ਦੇ ਮੋਘੇ ਤੋਂ ਖੇਤਾਂ ਤਕ ਪਾਣੀ ਪਹੁਚੰਦੇ ਸਮੇਂ, ਕੱਚੇ ਖਾਲਾਂ ਰਾਹੀਂ ਪਾਣੀ ਲਿਜਾਂਦੇ ਸਮੇਂ ਪਾਣੀ ਦੀ ਕਾਫੀ ਮਾਤਰਾ ਤਰੇੜਾਂ/ ਖੱਡਾਂ ਰਾਹੀਂ ਲੀਕ ਹੋ ਕੇ, ਵਾਸ਼ਪੀਕਰਨ ਦੁਆਰਾ ਅਤੇ ਜ਼ਮੀਨ ਚ ਰਿਸਣ ਕਰਕੇ ਬਰਬਾਦ ਹੋ ਜਾਂਦਾ ਹੈ। ਨਹਿਰੀ ਪਾਣੀ ਦੀ ਬੱਚਤ ਕਰਨ ਲਈ ਖਾਲਿਆਂ ਨੂੰ ਇੱਟਾਂ ਅਤੇ ਸੀਮੈਂਟ ਨਾਲ ਪੱਕਾ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ 10-20 ਪ੍ਰਤੀਸ਼ਤ ਪਾਣੀ ਦੀ ਬੱਚਤ ਹੁੰਦੀ ਹੈ। ਟਿਊਬਵੈੱਲ ਵਾਲੇ ਖੇਤਰਾਂ ਵਿੱਚ ਪਾਣੀ ਦੇ ਸੋਮੇਂ(ਟਿਊਬਵੈੱਲ) ਤੋਂ ਖੇਤ ਤਕ ਪਾਣੀ ਪਹੁੰਚਾਉਣ ਲਈ ਜ਼ਮੀਨਦੋਜ ਪਾਈਪਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਪਾਈਪਾਂ ਕੰਕਰੀਟ ਜਾਂ ਪਲਾਸਟਿਕ ਦੀਆਂ ਬਣੀਆਂ ਹੁੰਦੀਆਂ ਹਨ। ਅਜਿਹਾ ਕਰਨ ਨਾਲ ਪਾਣੀ ਦੀ ਵੰਡ ਵੀ ਬਿਹਤਰ ਹੋ ਜਾਂਦੀ ਹੈ ਅਤੇ ਖਾਲਿਆਂ/ ਬੰਨਿਆਂ ਹੇਠੋਂ ਰਕਬਾ ਬਚ ਕੇ ਖੇਤੀਯੋਗ ਰਕਬਾ ਵਧ ਜਾਂਦਾ ਹੈ।

ਰਾਜਨ ਅਗਰਵਾਲ, ਅੰਗ੍ਰੇਜ ਸਿੰਘ ਅਤੇ ਸਮਨਪ੍ਰੀਤ ਕੌਰ
(ਲੇਖਕ ਪੀਏਯੂ ਨਾਲ ਸਬੰਧਿਤ ਹਨ), ਸੰਪਰਕ: 98722-08744

First Published: Wednesday, 17 May 2017 8:26 AM

Related Stories

ਕਿਸਾਨੀ ਖ਼ੁਦਕੁਸ਼ੀਆਂ 'ਤੇ ਬਣੀ ਸਦਨ ਕਮੇਟੀ ਨੇ ਕੀਤੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਮੁਲਾਕਾਤ
ਕਿਸਾਨੀ ਖ਼ੁਦਕੁਸ਼ੀਆਂ 'ਤੇ ਬਣੀ ਸਦਨ ਕਮੇਟੀ ਨੇ ਕੀਤੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ...

ਬਠਿੰਡਾ: ਪੰਜਾਬ ਵਿੱਚ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਖ਼ੁਦਕੁਸ਼ੀਆਂ ਅਤੇ ਖੇਤ

ਤਿੰਨ ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
ਤਿੰਨ ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ: ਪੰਜਾਬ ਦਾ ਕਰਜ਼ਈ ਕਿਸਾਨ ਹਰ ਦਿਨ ਆਪਣੀ ਦੀ ਲੜਾਈ ਹਾਰਦਾ ਜਾ ਰਿਹਾ ਹੈ।

ਸਰ੍ਹੋਂ ਦੀ ਨਵੀਂ ਕਿਸਮ: ਮੋਟਾ ਦਾਣਾ ਤੇ ਤੇਲ ਦੀ ਮਾਤਰਾ 40 ਫ਼ੀਸਦ ਵੱਧ
ਸਰ੍ਹੋਂ ਦੀ ਨਵੀਂ ਕਿਸਮ: ਮੋਟਾ ਦਾਣਾ ਤੇ ਤੇਲ ਦੀ ਮਾਤਰਾ 40 ਫ਼ੀਸਦ ਵੱਧ

ਚੰਡੀਗੜ੍ਹ: ਹਰਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਨੇ ਸਰੋਂ ਦੀ ਅਜਿਹੀ ਕਿਮਸ

ਸਿੰਜਾਈ ਵਿਭਾਗ ਦੀ ਮਿਹਰਬਾਨੀ ਸਦਕਾ ਇੱਕੋ ਹੀ ਠੇਕੇਦਾਰ ਦੀ ਝੋਲੀ ਪਾਏ 1000 ਕਰੋੜ ਦੇ ਵਿਕਾਸ ਕਾਰਜ
ਸਿੰਜਾਈ ਵਿਭਾਗ ਦੀ ਮਿਹਰਬਾਨੀ ਸਦਕਾ ਇੱਕੋ ਹੀ ਠੇਕੇਦਾਰ ਦੀ ਝੋਲੀ ਪਾਏ 1000 ਕਰੋੜ ਦੇ...

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਪਿਛਲੇ 7-8 ਸਾਲਾਂ ਤੋਂ ਸੂਬੇ ਦੇ ਵੱਖ-ਵੱਖ

ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਪਟਨ ਤਿਆਰ
ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਪਟਨ ਤਿਆਰ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੀ

ਕਿਸਾਨ ਸ਼ਨੀਵਾਰ ਤੋਂ ਕਰਨਗੇ ਕਾਂਗਰਸੀ ਲੀਡਰਾਂ ਜਿਊਣਾ ਦੁੱਭਰ
ਕਿਸਾਨ ਸ਼ਨੀਵਾਰ ਤੋਂ ਕਰਨਗੇ ਕਾਂਗਰਸੀ ਲੀਡਰਾਂ ਜਿਊਣਾ ਦੁੱਭਰ

ਚੰਡੀਗੜ੍ਹ: ਕਿਸਾਨ ਸੰਘਰਸ਼ ਕਮੇਟੀ ਵੱਲੋਂ ਕੱਲ੍ਹ 19 ਅਗਸਤ ਨੂੰ ਪੰਜਾਬ ਦੇ ਕਾਂਗਰਸੀ

ਮੋਦੀ ਦੀ ਟੀਮ ਨੂੰ ਵੀ ਨਹੀਂ ਦਿਖੀ ਚਿੱਟੀ ਮੱਖੀ..
ਮੋਦੀ ਦੀ ਟੀਮ ਨੂੰ ਵੀ ਨਹੀਂ ਦਿਖੀ ਚਿੱਟੀ ਮੱਖੀ..

ਚੰਡੀਗੜ੍ਹ: ਕੇਂਦਰ ਸਰਕਾਰ ਵੱਲ਼ੋਂ ਚਿੱਟੀ ਮੱਖੀ ਦਾ ਜਾਇਜ਼ਾ ਲੈਣ ਆਈ ਟੀਮ ਨੇ ਪੰਜਾਬ

ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਤੋਤਾ ਸਿੰਘ ਨੂੰ ਕਲੀਨ ਚਿੱਟ...
ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਤੋਤਾ ਸਿੰਘ ਨੂੰ ਕਲੀਨ ਚਿੱਟ...

ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਾਬਕਾ

ਕਿਸਾਨਾਂ ਦੇ ਕਰਜ਼ੇ 'ਤੇ ਮੋਦੀ ਸਰਕਾਰ ਦੀ ਨਵੀਂ ਸ਼ਰਤ!
ਕਿਸਾਨਾਂ ਦੇ ਕਰਜ਼ੇ 'ਤੇ ਮੋਦੀ ਸਰਕਾਰ ਦੀ ਨਵੀਂ ਸ਼ਰਤ!

ਮੁੰਬਈ: ਕਿਸਾਨਾਂ ਲਈ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਨਵਾਂ ਹੁਕਮ ਜਾਰੀ ਕੀਤਾ

ਕੈਪਟਨ ਦੇ ਰਾਜ 'ਚ 180 ਕਿਸਾਨਾਂ ਕੀਤੀ ਖੁਦਕੁਸ਼ੀ, ਬੀਜੇਪੀ ਨੇ ਉਠਾਏ ਸਵਾਲ
ਕੈਪਟਨ ਦੇ ਰਾਜ 'ਚ 180 ਕਿਸਾਨਾਂ ਕੀਤੀ ਖੁਦਕੁਸ਼ੀ, ਬੀਜੇਪੀ ਨੇ ਉਠਾਏ ਸਵਾਲ

ਚੰਡੀਗੜ੍ਹ: ਕਾਂਗਰਸ ਸਰਕਾਰ ਦੇ ਪੰਜ ਮਹੀਨਿਆਂ ਦੇ ਕਾਰਜਕਾਲ ਵਿੱਚ 180 ਕਿਸਾਨ