ਕਿਸਾਨਾਂ ਦੇ ਰੋਸ ਤੋਂ ਡਰੇ ਅਧਿਕਾਰੀ, ਜ਼ਮੀਨ ਨਿਲਾਮ ਹੋਣ ਤੋਂ ਬਚੀ

By: ਏਬੀਪੀ ਸਾਂਝਾ | | Last Updated: Saturday, 6 January 2018 4:11 PM
ਕਿਸਾਨਾਂ ਦੇ ਰੋਸ ਤੋਂ ਡਰੇ ਅਧਿਕਾਰੀ, ਜ਼ਮੀਨ ਨਿਲਾਮ ਹੋਣ ਤੋਂ ਬਚੀ

ਮਾਨਸਾ: ਪੰਜਾਬ ਸਰਕਾਰ ਦੇ ਐਲਾਨ ਦੇ ਬਾਵਜੂਦ ਕਿਸਾਨਾਂ ਦੀ ਜ਼ਮੀਨ ਨਿਲਾਮ ਦਾ ਸਿਲਸਿਲਾ ਜਾਰੀ ਹੈ। ਅਜਿਹਾ ਹੀ ਮਾਮਲਾ ਪਿੰਡ ਮਲਕਪੁਰ ਖਿਆਲਾਂ ਦੇ ਕਿਸਾਨ ਖੇਤਾ ਸਿੰਘ ਨਾਲ ਵਾਪਰਿਆ ਪਰ ਕਿਸਾਨਾਂ ਦੇ ਏਕੇ ਨੇ ਜ਼ਮੀਨ ਨਿਲਾਮ ਹੋਣ ਤੋਂ ਬਚਾਅ ਲਈ ਹੈ।

 

 

ਕਿਸਾਨ ਵੱਲ਼ੋਂ ਲਏ 33 ਹਜ਼ਾਰ ਰੁਪਏ ਦੇ ਬਦਲੇ ਉਸਦੀ ਡੇਢ ਕਿੱਲਾ ਜ਼ਮੀਨ ਪਿੰਡ ਦੇ ਕਿਸਾਨ ਵੱਲੋਂ ਹੀ ਨਿਲਾਮ ਕੀਤੀ ਜਾਣੀ ਸੀ। ਪਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਵਿੱਚ ਇਸ ਕਾਰਵਾਈ ਦਾ ਪਟਵਾਰਖਾਨੇ ਵਿੱਚ ਵਿਰੋਧ ਕੀਤਾ ਗਿਆ। ਕਿਸਾਨਾਂ ਦੇ ਰੋਸ ਕਾਰਨ ਕੋਈ ਅਧਿਕਾਰੀ ਮੌਕੇ ਉੱਤੇ ਨਾ ਪਹੁੰਚਿਆ ਤੇ ਜ਼ਮੀਨ ਨਿਲਾਮ ਹੋਣ ਤੋਂ ਬਚ ਗਈ।
ਕਿਸਾਨਾ ਨੂੰ ਸਬੋਧਨ ਕਰਦਿਆਂ ਜਿਲ੍ਹਾ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਮਾਨਸਾ ਬਲਾਕ ਦੇ ਪ੍ਰਧਾਨ ਬਲਵਿੰਦਰ ਖਿਆਲਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਕਰਜ਼ਾ ਕੁਰਕੀ ਖ਼ਤਮ – ਫ਼ਸਲ ਦੀ ਪੂਰੀ ਰਕਮ’ ਦਾ ਲੁਭਾਊ ਨਾਅਰਾ ਦੇ ਕੇ ਵਜੂਦ ਵਿੱਚ ਆਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਰਾਜ ਵਿੱਚ ਅੱਜ ਵੀ ਨਿਲਾਮੀਆਂ ਤੇ ਖੁਦਕੁਸ਼ੀਆਂ ਹੋ ਰਹੀਆਂ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਕਰਜੇ ਬਦਲੇ ਕਿਸੇ ਵੀ ਕਿਸਾਨ ਮਜ਼ਦੂਰ ਦੀ ਜਮੀਨ ਘਰ ਨੂੰ ਨਿਲਾਮ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਠਿੰਡਾ, ਫ਼ਰੀਦਕੋਟ, ਮੁਕਤਸਰ ਅਤੇ ਮੋਗਾ ਦੇ ਢਾਈ ਏਕੜ ਤੋਂ ਘੱਟ ਵਾਲੇ ਕਿਸਾਨਾਂ ਦਾ ਸਹਿਕਾਰੀ ਫ਼ਸਲੀ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਗਿਆ ਹੈ ਪਰ ਉਸ ਵਿਚ ਵੀ ਧਾਂਦਲੀਆ ਕਰਕੇ ਸੂਚੀਆਂ ਤਿਆਰ ਕਰਨ ਵਿਚ ਸਿਫਾਰਸ਼ਾਂ ਤੇ ਦਸ ਬਾਰਾਂ ਏਕੜ ਦੇ ਕਿਸਾਨਾ ਨੂੰ ਕਰਜੇ ਮੁਆਫੀ ਸਕੀਮ ਤਹਿਤ ਲਿਆ ਕੇ ਅਸਲ ਹੱਕ ਦੇ ਢਾਈ ਏਕੜ ਵਾਲੇ ਕਿਸਾਨਾਂ ਨੂੰ ਬਾਹਰ ਕੀਤਾ ਗਿਆ ਹੈ।

First Published: Saturday, 6 January 2018 4:05 PM

Related Stories

ਹੁਣ ਇਹ ਫਲ ਵੀ ਬਾਗ਼ ਦੇ ਘੇਰੇ ਵਿੱਚ ਹੋਣਗੇ ਸ਼ਾਮਲ
ਹੁਣ ਇਹ ਫਲ ਵੀ ਬਾਗ਼ ਦੇ ਘੇਰੇ ਵਿੱਚ ਹੋਣਗੇ ਸ਼ਾਮਲ

ਚੰਡੀਗੜ੍ਹ : ਅੰਗੂਰ, ਅਮਰੂਦ ਤੇ ਕੇਲੇ ਅਧੀਨ ਭੂਮੀ ਹੁਣ ਬਾਗ਼ ਦੇ ਘੇਰੇ ਵਿਚ ਆਵੇਗੀ।

ਕਿਸਾਨਾਂ ਨੇ ਖੋਲ੍ਹਿਆ ਕੈਪਟਨ ਸਰਕਾਰ ਵਿਰੁੱਧ ਮੋਰਚਾ
ਕਿਸਾਨਾਂ ਨੇ ਖੋਲ੍ਹਿਆ ਕੈਪਟਨ ਸਰਕਾਰ ਵਿਰੁੱਧ ਮੋਰਚਾ

ਪਟਿਆਲਾ: ਚੋਣ ਵਾਅਦਿਆਂ ਦੀ ਪੂਰਤੀ ਨਾ ਕਰਨ ਦੇ ਰੋਸ ਵਿੱਚ ਕਿਸਾਨਾਂ ਨੇ ਕੈਪਟਨ

ਖੁਲਾਸਾ :15 ਸਾਲਾਂ ਚ 16 ਹਜ਼ਾਰਾਂ ਕਿਸਾਨਾਂ ਨੇ ਕੀਤੀ ਖੁਦਕੁਸ਼ੀ
ਖੁਲਾਸਾ :15 ਸਾਲਾਂ ਚ 16 ਹਜ਼ਾਰਾਂ ਕਿਸਾਨਾਂ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ :ਪਿਛਲੇ 15 ਸਾਲਾਂ ਵਿਚ ਪੰਜਾਬ ‘ਚ 16 ਹਜ਼ਾਰ 606 ਕਿਸਾਨ ਤੇ ਖੇਤ ਮਜ਼ਦੂਰ

ਘਰ ਬੈਠਿਆਂ ਹੀ ਮਿਲਣਗੇ ਮਾਰਕਫੈੱਡ ਦੇ ਉਤਪਾਦ
ਘਰ ਬੈਠਿਆਂ ਹੀ ਮਿਲਣਗੇ ਮਾਰਕਫੈੱਡ ਦੇ ਉਤਪਾਦ

ਚੰਡੀਗੜ੍ਹ: ਮਾਰਕਫੈੱਡ ਦੀਆਂ ਮਿਆਰੀ ਖੁਰਾਕੀ ਵਸਤਾਂ ਹੁਣ ਤੁਹਾਨੂੰ ਘਰ ਬੈਠਿਆਂ ਹੀ

ਕੈਪਟਨ ਸਰਕਾਰ ਖਿਲਾਫ ਨਿੱਤਰੀਆਂ 7 ਕਿਸਾਨ ਜਥੇਬੰਦੀਆਂ 
ਕੈਪਟਨ ਸਰਕਾਰ ਖਿਲਾਫ ਨਿੱਤਰੀਆਂ 7 ਕਿਸਾਨ ਜਥੇਬੰਦੀਆਂ 

ਚੰਡੀਗੜ੍ਹ: ਸੰਪੂਰਨ ਕਰਜ਼ਾ ਮਾਫੀ ਦੀ ਮੰਗ ਨੂੰ ਲੈ ਕੇ ਪੰਜਾਬ ਦੀਆਂ ਸੱਤ ਕਿਸਾਨ

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ

ਫਗਵਾੜਾ: ਨੇੜਲੇ ਪਿੰਡ ਭਾਣੌਕੀ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ

ਕਰਜ਼ਾ ਮਾਫੀ ਲਿਸਟ 'ਚ ਨਾਮ ਨਾ ਆਉਣ 'ਤੇ ਕਿਸਾਨ ਨੇ ਕੀਤੀ ਖੁਦਕੁਸ਼ੀ
ਕਰਜ਼ਾ ਮਾਫੀ ਲਿਸਟ 'ਚ ਨਾਮ ਨਾ ਆਉਣ 'ਤੇ ਕਿਸਾਨ ਨੇ ਕੀਤੀ ਖੁਦਕੁਸ਼ੀ

ਬਠਿੰਡਾ: ਕਰਜ਼ਾ ਮਾਫੀ ਦੀ ਲਿਸਟ ਵਿੱਚ ਨਾਮ ਨਾ ਆਉਣ ਤੋਂ ਦੁਖੀ ਕਿਸਾਨ ਨੇ ਖੁਦਕੁਸ਼ੀ

ਕਰਜ਼ੇ ਤੋਂ ਦੁਖੀ ਕਿਸਾਨ ਜਸਵੰਤ ਸਿੰਘ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ
ਕਰਜ਼ੇ ਤੋਂ ਦੁਖੀ ਕਿਸਾਨ ਜਸਵੰਤ ਸਿੰਘ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ

ਲੁਧਿਆਣਾ- ਚੌਕੀ ਮੱਤੇਵਾੜਾ ਦੇ ਪਿੰਡ ਜੀਵਨ ਨਗਰ ਵਿਚ ਕਰਜ਼ੇ ਤੋਂ ਦੁਖੀ ਕਿਸਾਨ

ਆਲੂ ਨੇ ਰੋਲੇ ਕਿਸਾਨ, ਰੂੜੀਆਂ 'ਤੇ ਸੁੱਟੀ ਪੁੱਤਾਂ ਵਾਂਗ ਪਾਲੀ ਫਸਲ
ਆਲੂ ਨੇ ਰੋਲੇ ਕਿਸਾਨ, ਰੂੜੀਆਂ 'ਤੇ ਸੁੱਟੀ ਪੁੱਤਾਂ ਵਾਂਗ ਪਾਲੀ ਫਸਲ

ਸੁਖਵਿੰਦਰ ਸਿੰਘ   ਚੰਡੀਗੜ੍ਹ: ਕਿਸਾਨ ਉੱਤੇ ਕਰਜ਼ਾ ਕਿਵੇਂ ਚੜ੍ਹਦਾ ਹੈ, ਇਸ ਦੀ

ਖੇਤੀਬਾੜੀ ਅਧਿਕਾਰੀ ਕਰਦਾ ਸੀ ਇਹ ਕਾਰਾ! ਘਰੋਂ ਮਿਲੇ ਸਵਾ ਦੋ ਕਰੋੜ ਰੁਪਏ..
ਖੇਤੀਬਾੜੀ ਅਧਿਕਾਰੀ ਕਰਦਾ ਸੀ ਇਹ ਕਾਰਾ! ਘਰੋਂ ਮਿਲੇ ਸਵਾ ਦੋ ਕਰੋੜ ਰੁਪਏ..

ਨਵੀਂ ਦਿੱਲੀ-ਸੀ. ਬੀ. ਆਈ. ਨੇ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਇਕ ਅਧਿਕਾਰੀ ਆਰ. ਕੇ.