ਇੱਕ ਦਿਨ 'ਚ ਤਿੰਨ ਕਿਸਾਨਾਂ ਕੀਤੀ ਖੁਦਕੁਸ਼ੀ

By: Sukhwinder Singh | | Last Updated: Wednesday, 6 April 2016 10:17 AM
ਇੱਕ ਦਿਨ 'ਚ ਤਿੰਨ ਕਿਸਾਨਾਂ ਕੀਤੀ ਖੁਦਕੁਸ਼ੀ

ਚੰਡੀਗੜ੍ਹ: ਮਾਨਸਾ ਜਿਲ੍ਹੇ ਦੇ ਪਿੰਡ ਮਾਖੇਵਾਲਾ ਦੇ 28 ਸਾਲਾ ਨੋਜਵਾਨ ਕਿਸਾਨ ਮੱਖਣ ਸਿੰਘ ਨੇ ਕਰਜੇ ਤੋਂ ਪ੍ਰੇਸ਼ਾਨ ਹੋਕੇ ਖੁਦਕੁਸ਼ੀ ਕਰ ਲਈ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਮੱਖਣ ਸਿੰਘ ਪੁੱਤਰ ਹਰਦੀਪ ਸਿੰਘ ਵੱਲੋਂ 1 ਏਕੜ ਜ਼ਮੀਨ ਵੇਚ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਵਿਕੀ ਜ਼ਮੀਨ ਤੇ ਸਿਰ ਚੜ੍ਹੇ ਕਰਜ਼ੇ ਕਾਰਨ ਮੱਖਣ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ, ਜਿਸ ਨੇ ਅੱਜ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ।

ਮੱਖਣ ਸਿੰਘ ਢਾਈ ਏਕੜ ਜ਼ਮੀਨ ਦਾ ਮਾਲਕ ਸੀ। ਉਸਨੇ 4 ਏਕੜ ਜ਼ਮੀਨ ਹੋਰ ਠੇਕੇ ‘ਤੇ ਲੈ ਕੇ ਨਰਮੇ ਦੀ ਕਾਸ਼ਤ ਕੀਤੀ ਸੀ। ਚਿੱਟੇ ਮੱਛਰ ਦੇ ਹਮਲੇ ਕਾਰਨ ਉਸ ਦੀ ਨਰਮੇ ਦੀ ਫ਼ਸਲ ਬਰਬਾਦ ਹੋ ਗਈ | ਮਿ੍ਤਕ ਸਿਰ 6 ਲੱਖ ਦੇ ਕਰੀਬ ਕਰਜ਼ਾ ਦੱਸਿਆ ਜਾਂਦਾ ਹੈ।

ਦੂਸਰੀ ਘਟਨਾ ਵਿੱਚ ਪਿੰਡ ਚੋਟੀਆਂ ‘ਚ ਆਰਥਿਕ ਤੰਗੀ ਕਾਰਨ ਇਕ ਕਿਸਾਨ ਗੁਰਚਰਨ ਸਿੰਘ ਵਲੋਂ ਕੀਟਨਾਸਕ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਪਿੰਡ ਚੋਟੀਆਂ ਦਾ ਕਿਸਾਨ ਗੁਰਚਰਨ ਸਿੰਘ ਪੁੱਤਰ ਜੰਗ ਸਿੰਘ ਆਪਣੀ ਜੱਦੀ ਜ਼ਮੀਨ ਘੱਟ ਹੋਣ ਕਾਰਨ ਉਹ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ।

ਕਿਸਾਨ ਆਪਣੇ ਸਿਰ ਚੜ੍ਹੇ ਕਰਜ਼ੇ ਕਾਰਨ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਕਿਸਾਨ ਆਪਣੇ ਪਿੱਛੇ ਪਤਨੀ ਅਤੇ 1 ਲੜਕਾ ਛੱਡ ਗਿਆ ਹੈ। ਥਾਣਾ ਸਦਰ ਗਿੱਲ ਕਲਾਂ ਦੀ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ਲਾਸ ਦਾ ਪੋਸਟਮਾਰਟਮ ਕਰਵਾਕੇ ਲਾਸ ਵਾਰਸਾਂ ਨੂੰ ਸੌਾਪ ਦਿੱਤੀ ਹੈ।

ਤੀਸਰੀ ਘਟਨਾ ਵਿੱਚ ਮਾਛੀਵਾੜਾ ਸਾਹਿਬ ਵਿਖੇ ਬੀਤੀ ਸ਼ਾਮ ਇਲਾਕੇ ਦਾ ਕਿਸਾਨ ਫਸਲ ਦਾ ਘੱਟ ਝਾੜ ਨਿਕਲਦਾ ਦੇਖ ਤੇ ਕਰਜ਼ੇ ਦੀ ਪੰਡ ਦਾ ਸਦਮਾ ਨਾ ਸਹਾਰਦਾ ਹੋਇਆ ਖੇਤਾਂ ‘ਚ ਹੀ ਦਮ ਤੋੜ ਗਿਆ।

ਜਾਣਕਾਰੀ ਅਨੁਸਾਰ ਨੇੜਲੇ ਪਿੰਡ ਮੁਬਾਰਕਪੁਰ ਦੇ ਕਿਸਾਨ ਨੱਥਾ ਸਿੰਘ ਜਿਸ ਦੀ ਕੇਵਲ 2 ਏਕੜ ਦੀ ਛੋਟੀ ਕਿਸਾਨੀ ਤੇ 2 ਏਕੜ ਜ਼ਮੀਨ ਉਹ ਚਕੌਤੇ ‘ਤੇ ਲੈ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ। ਬੀਤੀ ਸ਼ਾਮ ਉਹ ਆਪਣੇ ਖੇਤਾਂ ਵਿਚ 2 ਏਕੜ ਫਸਲ ਦੀ ਕਟਾਈ ਕਰ ਥ੍ਰੈਸ਼ਰ ਰਾਹੀਂ ਕਣਕ ਕਢਵਾ ਰਿਹਾ ਸੀ ਤੇ ਜਦੋਂ ਉਸ ਨੇ ਦੇਖਿਆ ਕਿ 2 ਏਕੜ ‘ਚੋਂ ਕੇਵਲ 10-12 ਕੁਇੰਟਲ ਹੀ ਕਣਕ ਦਾ ਝਾੜ ਨਿਕਲਿਆ ਤਾਂ ਉਹ ਸਦਮਾ ਸਹਾਰ ਨਾ ਸਕਿਆ ਤੇ ਖੇਤਾਂ ਵਿਚ ਉਹ ਦਮ ਤੋੜ ਗਿਆ।

ਮਿ੍ਤਕ ਕਿਸਾਨ ਨੱਥਾ ਸਿੰਘ ‘ਤੇ ਜਿੱਥੇ ਬੈਂਕ ਦਾ 3 ਲੱਖ ਰੁਪਏ ਦਾ ਕਰਜ਼ਾ ਸੀ, ਉਥੇ ਆੜਤੀਆਂ ਤੋਂ ਵੀ ਉਸ ਨੇ ਲੱਖਾਂ ਰੁਪਏ ਫਸਲ ਦੀ ਪੇਸ਼ਗੀ ਵਜੋਂ ਕਰਜ਼ਾ ਚੁੱਕਿਆ ਹੋਇਆ ਸੀ।

First Published: Wednesday, 6 April 2016 10:17 AM

Related Stories

ਮੰਡੀਆਂ 'ਚ ਆਈ ਸੂਰਜਮੁਖੀ, ਕਿਸਾਨਾਂ ਨੂੰ ਕੁਇੰਟਲ ਪਿੱਛੇ 1175 ਰੁ. ਦਾ ਘਾਟਾ
ਮੰਡੀਆਂ 'ਚ ਆਈ ਸੂਰਜਮੁਖੀ, ਕਿਸਾਨਾਂ ਨੂੰ ਕੁਇੰਟਲ ਪਿੱਛੇ 1175 ਰੁ. ਦਾ ਘਾਟਾ

ਚੰਡੀਗੜ੍ਹ: ਸੂਰਜਮੁਖੀ ਦਾ ਕੇਂਦਰ ਸਰਕਾਰ ਵੱਲੋਂ ਸੂਰਜਮੁਖੀ ਦਾ ਘਟੋਂ ਘੱਟ ਸਮਰਥਨ

15 ਜੂਨ ਤੋਂ ਪਹਿਲਾਂ ਝੋਨਾ ਲਾਇਆ ਤਾਂ ਹੋਵੇਗੀ ਕਾਰਵਾਈ..
15 ਜੂਨ ਤੋਂ ਪਹਿਲਾਂ ਝੋਨਾ ਲਾਇਆ ਤਾਂ ਹੋਵੇਗੀ ਕਾਰਵਾਈ..

ਚੰਡੀਗੜ੍ਹ: ਪੰਜਾਬ ਸਰਕਾਰ ਨੇ ਰਵਾਇਤੀ ਝੋਨੇ ਦੀ ਬਿਜਾਈ 15 ਜੂਨ ਤੋਂ ਹੀ ਲਾਉਣ ਦਾ

ਆਰਥਿਕ ਮੰਦੀ ਤੋਂ ਦੁਖੀ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਆਰਥਿਕ ਮੰਦੀ ਤੋਂ ਦੁਖੀ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਬਰਨਾਲਾ: ਮਹਿਲ ਕਲਾਂ ਅਧੀਨ ਪੈਂਦੇ ਪਿੰਡ ਚੁਹਾਣਕੇ ਖੁਰਦ ਵਿੱਚ ਆਰਥਿਕ ਮੰਦਹਾਲੀ

ਕਰਜ਼ੇ ਕਾਰਨ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਕਰਜ਼ੇ ਕਾਰਨ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ: ਬਨੂੜ ਦੇ ਪਿੰਡ ਫ਼ਤਿਹਪੁਰ ਗੜੀ ਤੋਂ ਨੌਜਵਾਨ ਕਿਸਾਨ ਕਰਜ਼ੇ ਤੋਂ ਦੁਖੀ

ਗੰਨੇ ਦੇ ਭਾਅ ਵਿੱਚ ਵਾਧਾ
ਗੰਨੇ ਦੇ ਭਾਅ ਵਿੱਚ ਵਾਧਾ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸਾਲ 2017-18 ਲਈ ਗੰਨੇ ਦੇ ਭਾਅ ਵਿੱਚ 25 ਰੁਪਏ ਪ੍ਰਤੀ

ਅਫ਼ੀਮ ਦੀ ਖੇਤੀ ਕਰਾਉਣ ਬਾਰੇ ਸਰਬ ਪਾਰਟੀ ਮੀਟਿੰਗ ਬੁਲਾਈ ਜਾਵੇ-ਬਰਾੜ
ਅਫ਼ੀਮ ਦੀ ਖੇਤੀ ਕਰਾਉਣ ਬਾਰੇ ਸਰਬ ਪਾਰਟੀ ਮੀਟਿੰਗ ਬੁਲਾਈ ਜਾਵੇ-ਬਰਾੜ

ਚੰਡੀਗੜ੍ਹ: ਤ੍ਰਿਣਮੂਲ ਕਾਂਗਰਸ ਪੰਜਾਬ ਇਕਾਈ ਦੇ ਪ੍ਰਧਾਨ ਜਗਮੀਤ ਸਿੰਘ ਬਰਾੜ ਨੇ

2180 'ਚ ਰੁਪਏ ਹੋਏ ਕਣਕ ਦਾ ਭਾਅ, ਕੈਪਟਨ ਦੀ ਕੇਂਦਰ ਤੋਂ ਮੰਗ
2180 'ਚ ਰੁਪਏ ਹੋਏ ਕਣਕ ਦਾ ਭਾਅ, ਕੈਪਟਨ ਦੀ ਕੇਂਦਰ ਤੋਂ ਮੰਗ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਪਿਛਲੇ ਸਾਲ ਦੇ ਮੁਕਾਬਲੇ 2017-18 ਲਈ ਕੇਂਦਰ ਸਰਕਾਰ ਤੋਂ

2180 'ਚ ਰੁਪਏ ਹੋਏ ਕਣਕ ਦਾ ਭਾਅ, ਕੈਪਟਨ ਦੀ ਕੇਂਦਰ ਤੋਂ ਮੰਗ
2180 'ਚ ਰੁਪਏ ਹੋਏ ਕਣਕ ਦਾ ਭਾਅ, ਕੈਪਟਨ ਦੀ ਕੇਂਦਰ ਤੋਂ ਮੰਗ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਪਿਛਲੇ ਸਾਲ ਦੇ ਮੁਕਾਬਲੇ 2017-18 ਲਈ ਕੇਂਦਰ ਸਰਕਾਰ ਤੋਂ

ਕੈਪਟਨ ਅਮਰਿੰਦਰ ਦਾ ਕਿਸਾਨਾਂ ਨੂੰ ਧਰਵਾਸ, ਕਰਜ਼ੇ ਹੋਣਗੇ ਮੁਆਫ
ਕੈਪਟਨ ਅਮਰਿੰਦਰ ਦਾ ਕਿਸਾਨਾਂ ਨੂੰ ਧਰਵਾਸ, ਕਰਜ਼ੇ ਹੋਣਗੇ ਮੁਆਫ

ਚੰਡੀਗੜ੍ਹ: ਕਿਸਾਨਾਂ ਦਾ ਕਰਜ਼ਾ ਛੇਤੀ ਤੋਂ ਛੇਤੀ ਮੁਆਫ ਕਰਨ ਦਾ ਵਾਅਦਾ ਕਰਦੇ ਹੋਏ

ਹੁਣ ਪੰਜਾਬ ਕੇਂਦਰ ਤੋਂ ਹਰ ਰੋਜ਼ ਮੰਗੇਗਾ ਪੈਸੇ !
ਹੁਣ ਪੰਜਾਬ ਕੇਂਦਰ ਤੋਂ ਹਰ ਰੋਜ਼ ਮੰਗੇਗਾ ਪੈਸੇ !

ਚੰਡੀਗੜ੍ਹ: ਪੰਜਾਬ ਦਾ ਵਿੱਤ ਵਿਭਾਗ ਕੇਂਦਰ ਸਰਕਾਰ ਤੋਂ ਫਸਲ ਦੀ ਖਰੀਦ ਦੇ ਹਰ ਰੋਜ਼