ਕਰਜ਼ੇ ਨੇ ਲਈ ਕਿਸਾਨ ਗੁਰਚਰਨ ਤੇ ਰਣਜੀਤ ਦੀ ਜਾਨ...

By: abp sanjha | | Last Updated: Wednesday, 10 May 2017 10:12 AM
ਕਰਜ਼ੇ ਨੇ ਲਈ ਕਿਸਾਨ ਗੁਰਚਰਨ ਤੇ ਰਣਜੀਤ ਦੀ ਜਾਨ...

ਚੰਡੀਗੜ੍ਹ : ਜੋਗਾ ਕਸਬੇ ਦੇ ਕਿਸਾਨ ਗੁਰਚਰਨ ਸਿੰਘ (55) ਜਿਸ ਕੋਲ ਢਾਈ ਕੁ ਏਕੜ ਜ਼ਮੀਨ ਸੀ ਅਤੇ ਸਰਕਾਰੀ ਤੇ ਗੈਰ-ਸਰਕਾਰੀ ਕਰੀਬ ਤਿੰਨ ਲੱਖ ਰੁਪਏ ਦਾ ਕਰਜ਼ਾਈ ਸੀ, ਨੇ ਬੀਤੀ ਦੇਰ ਰਾਤ ਕੋਈ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ।

 

ਮ੍ਰਿਤਕ ਕਿਸਾਨ ਦੇ ਭਰਾ ਗੁਰਮੀਤ ਸਿੰਘ ਨੇ ਦੱਸਿਆ ਕਿ ਗੁਰਚਰਨ ਸਿੰਘ ਆਪਣਾ ਕਰਜ਼ਾ ਉਤਾਰਨ ਲਈ ਆਪਣੀ ਖੇਤੀ ਦੇ ਨਾਲ-ਨਾਲ ਦਿਹਾੜੀ ਵੀ ਕਰਦਾ ਸੀ ਪਰ ਕਰਜ਼ੇ ਦੀ ਪੰਡ ਫਿਰ ਵੀ ਹੌਲੀ ਨਾ ਹੋ ਸਕੀ ਜਿਸ ਕਰ ਕੇ ਉਸ ਨੂੰ ਜ਼ਿੰਦਗੀ ਤੋਂ ਹੱਥ ਧੋਣੇ ਪਏ। ਮਿ੍ਤਕ ਆਪਣੇ ਪਿੱਛੇ ਇਕ ਪੁੱਤਰ ਤੇ ਪਤਨੀ ਛੱਡ ਗਿਆ ਹੈ।

 

ਪਿੰਡ ਰਾਮਪੁਰਾ ਦੇ ਕਿਸਾਨ ਰਣਜੀਤ ਸਿੰਘ (43) ਪੁੱਤਰ ਹਰਬੰਸ ਸਿੰਘ ਦੇ ਸਿਰ ਸਰਕਾਰੀ ਅਤੇ ਗੈਰ-ਸਰਕਾਰੀ ਕਰੀਬ ਤਿੰਨ ਲੱਖ ਰੁਪਏ ਦੇ ਕਰੀਬ ਕਰਜ਼ਾ ਸੀ, ਜਿਸ ਤੋਂ ਦੁਖੀ ਹੋ ਕੇ ਉਸ ਨੇ ਖੁਦਕੁਸ਼ੀ ਕਰ ਲਈ।

 

ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਮਾਸਟਰ ਸੁਖਦੇਵ ਸਿੰਘ ਜਵੰਧਾ ਨੇ ਦੱਸਿਆ ਕਿ ਕਰਜ਼ੇ ਕਾਰਨ ਉਸਦੀ ਚਾਰ ਕਨਾਲਾਂ ਦੇ ਕਰੀਬ ਜ਼ਮੀਨ ਪਹਿਲਾਂ ਹੀ ਵਿਕ ਚੁੱਕੀ ਸੀ ਅਤੇ ਕਰੀਬ ਇਕ ਸਾਲ ਪਹਿਲਾਂ ਘਰ ਦੀ ਨਿਲਾਮੀ ਦੇ ਵੀ ਹੁਕਮ ਹੋਏ ਸਨ ਜੋ ਕਿ ਕਿਸਾਨ ਯੂਨੀਅਨ ਦੇ ਦਖਲ ਕਾਰਨ ਰੁਕ ਗਈ ਸੀ।

 

ਆਪਣੇ ਸਿਰ ਚੜ੍ਹੇ ਕਰਜ਼ੇ ਕਾਰਨ ਰਣਜੀਤ ਸਿੰਘ ਨੇ ਆਪਣੇ ਘਰ ਵਿਚ ਸਲਫ਼ਾਸ ਪੀ ਲਈ। ਸਵੇਰੇ ਪਰਿਵਾਰਕ ਮੈਂਬਰਾਂ ਨੂੰ ਇਸਦਾ ਪਤਾ ਲੱਗਣ ਤੇ ਰਣਜੀਤ ਸਿੰਘ ਨੂੰ ਸਿਵਲ ਹਸਪਤਾਲ ਰਾਮਪੁਰਾ ਲਿਆਂਦਾ ਗਿਆ ਜਿੱਥੇ ਡਾਕਟਰਾਂ ਵਲੋਂ ਉਸਨੂੰ ਮਿ੍ਤਕ ਕਰਾਰ ਦਿੱਤਾ ਗਿਆ।

First Published: Wednesday, 10 May 2017 10:12 AM

Related Stories

ਕੈਪਟਨ ਸਰਕਾਰ ਨੂੰ ਵੱਡਾ ਝਟਕਾ, ਹਾਈਕੋਰਟ ਨੇ ਆਪਣੇ ਹੱਥ ਲਿਆ ਕਿਸਾਨ ਖੁਦਕੁਸ਼ੀਆਂ ਦਾ ਮਾਮਲਾ
ਕੈਪਟਨ ਸਰਕਾਰ ਨੂੰ ਵੱਡਾ ਝਟਕਾ, ਹਾਈਕੋਰਟ ਨੇ ਆਪਣੇ ਹੱਥ ਲਿਆ ਕਿਸਾਨ ਖੁਦਕੁਸ਼ੀਆਂ...

ਚੰਡੀਗੜ੍ਹ( ਸੁਖਵਿੰਦਰ ਸਿੰਘ): ਕਰਜ਼ਾ ਮੁਆਫੀ ਲਈ ਪਟਿਆਲਾ ਵਿੱਚ ਕਿਸਾਨ ਧਰਨੇ ਖਿਲਾਫ

ਸਾਉਣੀ ਦੀਆਂ ਫ਼ਸਲਾਂ ਦਾ ਘਟੇਗਾ ਝਾੜ
ਸਾਉਣੀ ਦੀਆਂ ਫ਼ਸਲਾਂ ਦਾ ਘਟੇਗਾ ਝਾੜ

ਨਵੀਂ ਦਿੱਲੀ: ਅਰਥਚਾਰੇ ਦੀ ਮੱਠੀ ਚਾਲ ਕਾਰਨ ਸੰਕਟ ਵਿੱਚੋਂ ਲੰਘ ਰਹੀ ਮੋਦੀ ਸਰਕਾਰ

ਪਰਾਲੀ ਦੇ ਧੂੰਏ ਤੋਂ ਮਿਲੇਗੀ ਰਾਹਤ, ਪੰਜਾਬ ਦਾ ਵੱਡਾ ਉਪਰਾਲਾ
ਪਰਾਲੀ ਦੇ ਧੂੰਏ ਤੋਂ ਮਿਲੇਗੀ ਰਾਹਤ, ਪੰਜਾਬ ਦਾ ਵੱਡਾ ਉਪਰਾਲਾ

ਨਵੀਂ ਦਿੱਲੀ: ਇਸ ਵਾਰ ਪਰਾਲੀ ਕਾਰਨ ਆਸਮਾਨ ‘ਤੇ ਧੂੰਆ ਨਹੀਂ ਛਾਏਗਾ। ਇਸ ਨਾਲ

 ਸੁਪਰੀਮ ਕੋਰਟ ਵੱਲੋਂ ਕਿਸਾਨਾਂ ਦੇ ਹੱਕ 'ਚ ਫੈਸਲਾ
ਸੁਪਰੀਮ ਕੋਰਟ ਵੱਲੋਂ ਕਿਸਾਨਾਂ ਦੇ ਹੱਕ 'ਚ ਫੈਸਲਾ

ਚੰਡੀਗੜ੍ਹ- ਨੇੜਲੇ ਪਿੰਡ ਕੈਂਬਵਾਲਾ ਦੇ ਕਿਸਾਨਾਂ ਨੂੰ ਵਧਿਆ ਹੋਇਆ ਮੁਆਵਜ਼ਾ ਦੇਣ

ਕਰਜ਼ਾ ਮੁਕਤੀ ਮੋਰਚੇ 'ਚ ਮਾਨਸੇ ਦੇ ਕਿਸਾਨ ਆਗੂ ਦੀ ਮੌਤ..
ਕਰਜ਼ਾ ਮੁਕਤੀ ਮੋਰਚੇ 'ਚ ਮਾਨਸੇ ਦੇ ਕਿਸਾਨ ਆਗੂ ਦੀ ਮੌਤ..

ਚੰਡੀਗੜ੍ਹ: ਪਟਿਆਲਾ ਵਿਖੇ ਪੰਜ ਦਿਨਾ ਕਰਜ਼ਾ ਮੁਕਤੀ ਕਿਸਾਨ ਮੋਰਚਾ ਵਿੱਚ ਸ਼ਾਮਲ ਹੋਏ

ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..
ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..

ਚੰਡੀਗੜ੍ਹ: ਉਂਜ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਦੇ 70 ਸਾਲਾਂ ਬਾਅਦ ਅੱਜ ਵੀ

ਜੇਲ੍ਹਾਂ ਚੋਂ ਕਿਸਾਨ ਹੋਣ ਲੱਗੇ  ਰਿਹਾਅ...
ਜੇਲ੍ਹਾਂ ਚੋਂ ਕਿਸਾਨ ਹੋਣ ਲੱਗੇ ਰਿਹਾਅ...

ਚੰਡੀਗੜ੍ਹ : ਪਟਿਆਲ ਵਿਖੇ ਕਰਜ਼ਾ ਮੁਆਫੀ ਦੇ ਮੋਰਚੇ ਤੇ ਬਾਅਦ ਢਾਈ ਸੋ ਦੇ ਕਰੀਬ

ਇੱਕ ਪਾਸੇ ਕਰਜ਼ਾ ਮਾਫੀ ਲਈ ਧਰਨਾ, ਦੂਜੇ ਪਾਸੇ ਦੋ ਕਰਜ਼ਈ ਕਿਸਾਨਾਂ ਨੇ ਕੀਤੀ ਖੁਦਕੁਸ਼ੀ
ਇੱਕ ਪਾਸੇ ਕਰਜ਼ਾ ਮਾਫੀ ਲਈ ਧਰਨਾ, ਦੂਜੇ ਪਾਸੇ ਦੋ ਕਰਜ਼ਈ ਕਿਸਾਨਾਂ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ: ਫ਼ਤਹਿਗੜ੍ਹ ਸਾਹਿਬ ਦੇ ਅਮਲੋਹ ਸਬ-ਡਵੀਜ਼ਨ ਦੇ ਪਿੰਡ ਝੰਬਾਲਾ ਵਿਚ

ਪੁਲਿਸ ਦੇ ਪਹਿਰੇ ਹੇਠ ਕਿਸਾਨਾਂ ਦੀ ਗਰਜ਼, ਸਖਤੀ ਦੇ ਬਾਵਜੂਦ ਵਿਸ਼ਾਲ ਇਕੱਠ
ਪੁਲਿਸ ਦੇ ਪਹਿਰੇ ਹੇਠ ਕਿਸਾਨਾਂ ਦੀ ਗਰਜ਼, ਸਖਤੀ ਦੇ ਬਾਵਜੂਦ ਵਿਸ਼ਾਲ ਇਕੱਠ

ਚੰਡੀਗੜ੍ਹ: ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਪਟਿਆਲਾ ਮੋਤੀ ਮਹਿਲ ਦੀ