ਕਰਜ਼ੇ ਕਾਰਨ ਦੋ ਨੋਜਵਾਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ

By: ਏਬੀਪੀ ਸਾਂਝਾ | | Last Updated: Friday, 19 May 2017 10:42 AM
ਕਰਜ਼ੇ ਕਾਰਨ ਦੋ ਨੋਜਵਾਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ

 

ਚੰਡੀਗੜ੍ਹ : ਸੰਗਰੂਰ ਦੇ ਦੋ ਕਿਸਾਨਾਂ ਨੇ ਕਰਜ਼ੇ ਤੋਂ ਪਰੇਸ਼ਾਨ ਹੋਕੇ ਖੁਦਕੁਸ਼ੀ ਕਰ ਲਈ ਹੈ। ਪਹਿਲਾ ਕਿਸਾਨ 32 ਸਾਲਾ ਕਿਸਾਨ ਹਰਜਿੰਦਰ ਸਿੰਘ ਜੋ ਪਿੰਡ ਮੰਗਵਾਲ ਦਾ ਹੈ ਜਿਸਨੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਪਿੰਡ ਮੰਗਵਾਲ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਲੱਖਾ ਅਤੇ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਗੋਬਿੰਦਰ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿਰ ਕਰੀਬ 25 ਲੱਖ ਰੁਪਏ ਤੋਂ ਵੱਧ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ਾ ਸੀ। ਇੱਕ ਬੈਂਕ ਨੇ ਉਸ ਖ਼ਿਲਾਫ਼ ਕੇਸ ਕੀਤਾ ਹੋਇਆ ਸੀ ਜਿਸ ਦੀ ਪੇਸ਼ੀ 11 ਮਈ ਨੂੰ ਸੀ ਅਤੇ ਉਹ ਪਰੇਸ਼ਾਨ ਰਹਿਣ ਲੱਗ ਪਿਆ ਸੀ। ਉਸ ਨੇ 16 ਮਈ ਨੂੰ ਆਪਣੇ ਖੇਤ ਵਿੱਚ ਜ਼ਹਿਰੀਲੀ ਦਵਾਈ ਨਿਗਲ ਲਈ ਅਤੇ ਅੱਜ ਹਸਪਤਾਲ ’ਚ ਮੌਤ ਹੋ ਗਈ।

 

 

ਦੂਜਾ ਪਿੰਡ ਉਭਾਵਾਲ ਦੇ ਕਿਸਾਨ ਹਰਦੇਵ ਸਿੰਘ (40) ਹੈ ਜਿਹੜਾ ਸਵੇਰੇ ਆਪਣੇ ਖੇਤ ਵਿੱਚ ਫਾਹਾ ਲੈ ਲਿਆ। ਉਸ ਦੇ ਚਾਚੇ ਗੁਰਜੰਟ ਸਿੰਘ ਨੇ ਦੱਸਿਆ ਕਿ ਹਰਦੇਵ ਸਿੰਘ ’ਤੇ ਕਰੀਬ ਸਾਢੇ ਅੱਠ ਲੱਖ ਰੁਪਏ ਦਾ ਕਰਜ਼ਾ ਸੀ। ਹਰਦੇਵ ਸਿੰਘ ਕੋਲ ਸਿਰਫ਼ ਸਾਢੇ ਤਿੰਨ ਏਕੜ ਜ਼ਮੀਨ ਸੀ ਜਿਸ ’ਤੇ ਖੇਤੀ ਕਰ ਕੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ।

 

 

ਤਿੰਨ ਭੈਣਾਂ ਦੇ ਇਕਲੌਤੇ ਭਰਾ ਹਰਦੇਵ ਸਿੰਘ ਦੇ ਪਿਤਾ ਦੀ ਵੀ ਕੁੱਝ ਸਾਲ ਪਹਿਲਾਂ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਹਰਦੇਵ ਸਿੰਘ ਸਿਰ ਆ ਪਈ ਸੀ। ਉਸ ਨੇ ਤਿੰਨਾਂ ਭੈਣਾਂ ਦੇ ਵਿਆਹ ਦੀ ਜ਼ਿੰਮੇਵਾਰੀ ਵੀ ਨਿਭਾਈ ਸੀ।

First Published: Friday, 19 May 2017 10:42 AM

Related Stories

ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮਿਲੇਗੀ ਮਹੀਨਾਵਾਰ ਪੈਨਸ਼ਨ
ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮਿਲੇਗੀ ਮਹੀਨਾਵਾਰ ਪੈਨਸ਼ਨ

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਨੇ ਪੰਜਾਬ ਵਿੱਚ ਖੁਦਕੁਸ਼ੀ ਕਰ ਚੁੱਕੇ

7 ਕਿਸਾਨ ਜਥੇਬੰਦੀਆਂ ਵੱਲੋਂ ਕੈਪਟਨ ਸਰਕਾਰ ਖਿਲਾਫ ਵੱਡਾ ਐਲਾਨ
7 ਕਿਸਾਨ ਜਥੇਬੰਦੀਆਂ ਵੱਲੋਂ ਕੈਪਟਨ ਸਰਕਾਰ ਖਿਲਾਫ ਵੱਡਾ ਐਲਾਨ

ਚੰਡੀਗੜ੍ਹ: ਪੰਜਾਬ ਦੇ ਕਿਸਾਨ 22 ਸਤੰਬਰ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ

ਕਿਸਾਨਾਂ 'ਤੇ ਹੁਣ ਆਲੂ ਦੀ ਮਾਰ, ਅੱਕ ਕੇ ਸੜਕਾਂ 'ਤੇ ਲਾਏ ਢੇਰ
ਕਿਸਾਨਾਂ 'ਤੇ ਹੁਣ ਆਲੂ ਦੀ ਮਾਰ, ਅੱਕ ਕੇ ਸੜਕਾਂ 'ਤੇ ਲਾਏ ਢੇਰ

ਚੰਡੀਗੜ੍ਹ: ਇਸ ਵਾਰ ਆਲੂ ਨੇ ਕਿਸਾਨਾਂ ਨੂੰ ਨਿਰਾਸ਼ ਕੀਤਾ ਹੈ। ਜਿੱਥੇ ਕਿਸਾਨਾਂ ਨੂੰ

ਪੁਲਿਸ ਦਾ ਛਾਪਾ: ਮਿਆਦ ਪੁਗੀਆਂ ਕੀੜੇਮਾਰ ਦਵਾਈਆਂ ਫੜੀਆਂ
ਪੁਲਿਸ ਦਾ ਛਾਪਾ: ਮਿਆਦ ਪੁਗੀਆਂ ਕੀੜੇਮਾਰ ਦਵਾਈਆਂ ਫੜੀਆਂ

ਚੰਡੀਗੜ੍ਹ : ਖੇਤੀਬਾੜੀ ਵਿਭਾਗ ਵੱਲੋਂ ਕੱਲ੍ਹ ਦੇਰ ਸ਼ਾਮ ਗਿੱਦੜਬਾਹਾ ਦੀ ਬੀਜਾਂ ਤੇ

ਪ੍ਰਾਪਰਟੀ ਡੀਲਰ ਵੱਲੋਂ ਠੱਗੀ ਮਾਰਨ 'ਤੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਪ੍ਰਾਪਰਟੀ ਡੀਲਰ ਵੱਲੋਂ ਠੱਗੀ ਮਾਰਨ 'ਤੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਸੰਗਰੂਰ : ਪ੍ਰਾਪਰਟੀ ਡੀਲਰ ਵੱਲੋਂ ਠੱਗੀ ਮਾਰਨ ‘ਤੇ ਪਿੰਡ ਅਲੀਪੁਰ ਦੇ ਕਿਸਾਨ

ਖਬਰਦਾਰ ਕੈਪਟਨ ਸਰਕਾਰ! ਭਲਕੇ 7 ਕਿਸਾਨ ਜਥੇਬੰਦੀਆਂ ਕਰਨਗੀਆਂ ਵੱਡਾ ਐਲਾਨ
ਖਬਰਦਾਰ ਕੈਪਟਨ ਸਰਕਾਰ! ਭਲਕੇ 7 ਕਿਸਾਨ ਜਥੇਬੰਦੀਆਂ ਕਰਨਗੀਆਂ ਵੱਡਾ ਐਲਾਨ

ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਦੀਆਂ ਸੱਤ

ਪੰਜਾਬ 'ਚ ਤਿੰਨ ਬੁਰੀਆਂ ਖਬਰਾਂ, ਕਰਜ਼ੇ ਨੇ ਨਿਗਲੇ ਤਿੰਨ ਅੰਨਦਾਤੇ
ਪੰਜਾਬ 'ਚ ਤਿੰਨ ਬੁਰੀਆਂ ਖਬਰਾਂ, ਕਰਜ਼ੇ ਨੇ ਨਿਗਲੇ ਤਿੰਨ ਅੰਨਦਾਤੇ

ਚੰਡੀਗੜ੍ਹ: ਪੰਜਾਬ ਦੀ ਕਾਂਗਰਸ ਸਰਕਾਰ ਕਰਜ਼ ਮਾਫੀ ਲਈ ਅਜੇ ਪੈਸੇ ਦਾ ਜੁਗਾੜ ਕਰ ਰਹੀ

ਭਾਰਤ ਦੀ ਵੀਆਈਪੀ ਰੁੱਖ, 24 ਘੰਟੇ ਸੁਰੱਖਿਆ, 15 ਲੱਖ ਖਰਚ
ਭਾਰਤ ਦੀ ਵੀਆਈਪੀ ਰੁੱਖ, 24 ਘੰਟੇ ਸੁਰੱਖਿਆ, 15 ਲੱਖ ਖਰਚ

ਚੰਡੀਗੜ੍ਹ: ਦੁਨੀਆ ਭਰ ਵਿੱਚ ਸਿਤਾਰਿਆਂ ਦੇ ਜਲਵੇ ਤੇ ਨਖ਼ਰੇ ਤਾਂ ਤੁਸੀਂ ਦੇਖੇ ਹੀ

ਕਿਸਾਨੀ ਖ਼ੁਦਕੁਸ਼ੀਆਂ 'ਤੇ ਬਣੀ ਸਦਨ ਕਮੇਟੀ ਨੇ ਕੀਤੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਮੁਲਾਕਾਤ
ਕਿਸਾਨੀ ਖ਼ੁਦਕੁਸ਼ੀਆਂ 'ਤੇ ਬਣੀ ਸਦਨ ਕਮੇਟੀ ਨੇ ਕੀਤੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ...

ਬਠਿੰਡਾ: ਪੰਜਾਬ ਵਿੱਚ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਖ਼ੁਦਕੁਸ਼ੀਆਂ ਅਤੇ ਖੇਤ

ਤਿੰਨ ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
ਤਿੰਨ ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ: ਪੰਜਾਬ ਦਾ ਕਰਜ਼ਈ ਕਿਸਾਨ ਹਰ ਦਿਨ ਆਪਣੀ ਦੀ ਲੜਾਈ ਹਾਰਦਾ ਜਾ ਰਿਹਾ ਹੈ।