ਨਹੀਂ ਰੁਕ ਰਹੀਆਂ ਖੁਦਕੁਸ਼ੀਆਂ, ਦੋ ਹੋਰ ਕਿਸਾਨਾਂ ਦੀ ਕਰਜ਼ੇ ਕਾਰਨ ਮੌਤ

By: ਏਬੀਪੀ ਸਾਂਝਾ | | Last Updated: Wednesday, 12 July 2017 11:12 AM
ਨਹੀਂ ਰੁਕ ਰਹੀਆਂ ਖੁਦਕੁਸ਼ੀਆਂ, ਦੋ ਹੋਰ ਕਿਸਾਨਾਂ ਦੀ ਕਰਜ਼ੇ ਕਾਰਨ ਮੌਤ

ਚੰਡੀਗੜ੍ਹ – ਬੱਲੂਆਣਾ ਦੇ ਥਾਣਾ ਨੰਦਗੜ੍ਹ ਅਧੀਨ ਪੈਂਦੇ ਪਿੰਡ ਚੁੱਘੇ ਕਲਾਂ ਦੇ ਕਿਸਾਨ ਨਿਰਮਲ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਸਲਫ਼ਾਸ ਖਾ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਕਿਸਾਨ ਨਿਰਮਲ ਸਿੰਘ (47) ਪੁੱਤਰ ਬਖ਼ਸ਼ੀਸ਼ ਸਿੰਘ ਵਾਸੀ ਚੁੱਘੇ ਕਲਾਂ (ਬਠਿੰਡਾ) ਦੇ ਚਚੇਰੇ ਭਰਾ ਸਮਸ਼ੇਰ ਸਿੰਘ ਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ ਰਾਤ ਖਾਣਾ ਖਾ ਕੇ ਪੈ ਗਿਆ ਪਰ ਅੱਧੀ ਕੁ ਰਾਤ ਨੂੰ ਜਦੋਂ ਉਸ ਨੂੰ ਉਲਟੀ ਆਈ ਤਾਂ ਪਰਿਵਾਰ ਵਾਲੇ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਲੈ ਕੇ ਆਏ ਤਾਂ ਪਤਾ ਚੱਲਿਆ ਕਿ ਉਸ ਨੇ ਸਲਫ਼ਾਸ ਖਾਧੀ ਹੈ। ਹਸਪਤਾਲ ਪਹੁੰਚਦਿਆਂ ਹੀ ਉਸ ਦੀ ਮੌਤ ਹੋ ਗਈ।

 

 

ਜਾਣਕਾਰੀ ਮੁਤਾਬਿਕ ਮਿ੍ਤਕ ਕਿਸਾਨ ਕੋਲ 6 ਏਕੜ ਜ਼ਮੀਨ ਸੀ। ਉਸ ਨੇ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਦਾ 10 ਲੱਖ ਦਾ ਕਰਜ਼ਾ ਦੇਣਾ ਸੀ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ।  ਦੂਜੇ ਕੇਸ ਵਿੱਚ ਅਜੀਤਵਾਲ ਵਿਖੇ ਕਰਜ਼ੇ ਨੇ ਇਕ ਹੋਰ ਅਪਾਹਜ ਕਿਸਾਨ ਦੀ ਜਾਨ ਲੈ ਲਈ। ਮ੍ਰਿਤਕ ਦੀ ਪਤਨੀ ਗੁਰਮੀਤ ਕੌਰ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕਰਕੇ ਪੁਲਿਸ ਨੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਪਤਨੀ ਨੇ ਆਪਣੇ ਬਿਆਨਾਂ ‘ਚ ਦੱਸਿਆ ਕਿ ਮੇਰਾ ਪਤੀ ਜਸਵੀਰ ਸਿੰਘ ਜੱਸੀ (52) ਕਾਫ਼ੀ ਪ੍ਰੇਸ਼ਾਨ ਸੀ। ਮੇਰੇ ਪਤੀ ਦੀ ਕੁਝ ਸਮਾਂ ਪਹਿਲਾਂ ਹਾਦਸੇ ਕਾਰਨ ਇਕ ਲੱਤ ਕੱਟੀ ਗਈ ਸੀ। ਲੜਕਾ ਵਿਦੇਸ਼ ਜਾ ਆਇਆ ਸੀ ਪਰ ਕਿਸੇ ਤਣ-ਪੱਤਣ ਨਾ ਲੱਗਣ ਕਾਰਨ ਲੱਖਾਂ ਦਾ ਕਰਜ਼ਾ ਸਿਰ ਚੜ੍ਹ ਗਿਆ ਤੇ ਜ਼ਮੀਨ ਵੀ ਵਿੱਕ ਗਈ ਜਿਸ ਤੋਂ ਪ੍ਰੇਸ਼ਾਨ ਉਸ ਨੇ ਅਜੀਤਵਾਲ ਤੋਂ ਕੋਕਰੀ ਫੂਲਾ ਸਿੰਘ ਨੂੰ ਜਾਂਦੇ ਰਸਤੇ ‘ਚ ਜ਼ਹਿਰੀਲੀ ਦਵਾਈ ਪੀ ਲਈ।

First Published: Wednesday, 12 July 2017 11:12 AM

Related Stories

ਕਰਜ਼ੇ ਕਾਰਨ ਦੋ ਕਿਸਾਨਾਂ ਨੇ ਕੀਤੀ ਖੁਦਕੁਸ਼ੀ..
ਕਰਜ਼ੇ ਕਾਰਨ ਦੋ ਕਿਸਾਨਾਂ ਨੇ ਕੀਤੀ ਖੁਦਕੁਸ਼ੀ..

ਚੰਡੀਗੜ੍ਹ :ਕਰਜ਼ੇ ਕਾਰਨ ਪਿੰਡ ਕੁਠਾਲਾ ਦੇ ਇਕ ਨੌਜਵਾਨ ਕਿਸਾਨ ਕੁਲਦੀਪ ਸਿੰਘ

ਨਹਿਰ 'ਚ ਪਾੜ ਨੇ ਮਚਾਈ ਤਬਾਹੀ
ਨਹਿਰ 'ਚ ਪਾੜ ਨੇ ਮਚਾਈ ਤਬਾਹੀ

ਬਠਿੰਡਾ: ਜੱਸੀ ਪੋ ਰੋੜ ‘ਤੇ ਨਿਕਲਣ ਵਾਲੇ ਰਾਜਵਾਹੇ ਵਿੱਚ ਰਾਤ ਅਚਾਨਕ ਨੌਂ ਵਜੇ

 ਮੱਕੀ ਤੇ ਸੂਰਜਮੁੱਖੀ ਦੀ ਖਰੀਦ ਤੋਂ ਪੰਜਾਬ ਸਰਕਾਰ ਦੇ ਹੱਥ ਖੜ੍ਹੇ..
ਮੱਕੀ ਤੇ ਸੂਰਜਮੁੱਖੀ ਦੀ ਖਰੀਦ ਤੋਂ ਪੰਜਾਬ ਸਰਕਾਰ ਦੇ ਹੱਥ ਖੜ੍ਹੇ..

ਚੰਡੀਗੜ: ਸੂਬੇ ਵਿੱਚ ਮੱਕੀ ਤੇ ਸੂਰਜਮੁੱਖੀ ਦੀ ਖਰੀਦ ਪ੍ਰਤੀ ਪੰਜਾਬ ਸਰਕਾਰ ਨੇ

'ਆਪ' ਨੇ ਬਣਾਈ ਕਿਸਾਨ ਸੰਘਰਸ਼ ਕਮੇਟੀ
'ਆਪ' ਨੇ ਬਣਾਈ ਕਿਸਾਨ ਸੰਘਰਸ਼ ਕਮੇਟੀ

ਚੰਡੀਗੜ੍ਹ: ਆਰਥਕ ਮੰਦਹਾਲੀ ਤੇ ਸਰਕਾਰਾਂ ਦੇ ਬੇਰੁਖੀ ਕਾਰਨ ਆਤਮਹੱਤਿਆ ਕਰ ਰਹੇ

ਮੋਦੀ ਦੀ ਫ਼ਸਲ ਬੀਮਾ ਯੋਜਨਾ ਦੀ ਖੁੱਲ੍ਹੀ ਪੋਲ, ਕਿਸਾਨ ਨਹੀਂ ਬੀਮਾ ਕੰਪਨੀਆਂ ਹੋਈਆਂ ਮਾਲੋਮਾਲ
ਮੋਦੀ ਦੀ ਫ਼ਸਲ ਬੀਮਾ ਯੋਜਨਾ ਦੀ ਖੁੱਲ੍ਹੀ ਪੋਲ, ਕਿਸਾਨ ਨਹੀਂ ਬੀਮਾ ਕੰਪਨੀਆਂ ਹੋਈਆਂ...

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਫ਼ਸਲ ਬੀਮਾ ਯੋਜਨਾ ਨੂੰ

ਦੇਸ਼ 'ਚ ਦਾਲਾਂ ਦੀ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਨੇ ਲਿਆ ਇਹ ਫੈਸਲਾ
ਦੇਸ਼ 'ਚ ਦਾਲਾਂ ਦੀ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਨੇ ਲਿਆ ਇਹ ਫੈਸਲਾ

ਨਵੀਂ ਦਿੱਲੀ : ਦੇਸ਼ ‘ਚ ਦਾਲਾਂ ਦੀ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਨੇ ਸਾਰੇ ਬਦਲਾਂ

ਸੰਕਟ 'ਚ ਘਿਰੇ ਆਲੂ ਉਤਪਾਦਕਾਂ ਲਈ ਕੈਪਟਨ ਦਾ ਨਵਾਂ ਐਲਾਨ
ਸੰਕਟ 'ਚ ਘਿਰੇ ਆਲੂ ਉਤਪਾਦਕਾਂ ਲਈ ਕੈਪਟਨ ਦਾ ਨਵਾਂ ਐਲਾਨ

ਚੰਡੀਗੜ੍ਹ : ਪੰਜਾਬ ਸੂਬੇ ਦੇ ਸੰਕਟ ‘ਚ ਘਿਰੇ ਆਲੂ ਉਤਪਾਦਕ ਕਿਸਾਨਾਂ ਨੂੰ ਰਾਹਤ

ਕਰਜ਼ ਤੋਂ ਪਰੇਸ਼ਾਨ ਕਿਸਾਨ ਨੇ ਮਾਰੀ ਨਹਿਰ 'ਚ ਛਾਲ
ਕਰਜ਼ ਤੋਂ ਪਰੇਸ਼ਾਨ ਕਿਸਾਨ ਨੇ ਮਾਰੀ ਨਹਿਰ 'ਚ ਛਾਲ

ਸ੍ਰੀ ਮੁਕਤਸਰ ਸਾਹਿਬ : ਪਿੰਡ ਭੁੱਲਰ ਦੀ ਢਾਣੀ ਨਿਵਾਸੀ 55 ਸਾਲਾ ਕਿਸਾਨ ਨੇ ਆਰਥਿਕ

ਕਰਜ਼ੇ ਦੀ ਬਲੀ ਚੜ੍ਹਿਆ ਇੱਕ ਹੋਰ ਅੰਨਦਾਤਾ
ਕਰਜ਼ੇ ਦੀ ਬਲੀ ਚੜ੍ਹਿਆ ਇੱਕ ਹੋਰ ਅੰਨਦਾਤਾ

ਅੰਮ੍ਰਿਤਸਰ: ਅਜਨਾਲਾ ਦੇ ਪਿੰਡ ਤੇੜਾ ਕਲਾਂ ਦੇ ਵਸਨੀਕ ਕਿਸਾਨ ਮੇਜਰ ਸਿੰਘ ਵੱਲੋਂ

ਚਿੱਟੀ ਮੱਖੀ ਦੁਆਲੇ ਹੋਏ ਕੈਪਟਨ ਅਮਰਿੰਦਰ
ਚਿੱਟੀ ਮੱਖੀ ਦੁਆਲੇ ਹੋਏ ਕੈਪਟਨ ਅਮਰਿੰਦਰ

ਚੰਡੀਗੜ੍ਹ: ਸਾਉਣੀ ਦੌਰਾਨ ਨਰਮੇ ਦੀ ਪੈਦਾਵਾਰ ਵਿੱਚ ਵੱਡਾ ਵਾਧਾ ਹੋਣ ਦੀ ਸੰਭਾਵਨਾ