ਨੋਜਵਾਨ ਵੀ ਚੱਲ ਆਪਣੇ ਵੱਡਿਆਂ ਦੇ ਰਾਹ..

By: abp sanjha | | Last Updated: Monday, 17 July 2017 10:39 AM
ਨੋਜਵਾਨ ਵੀ ਚੱਲ ਆਪਣੇ ਵੱਡਿਆਂ ਦੇ ਰਾਹ..

ਸੰਗਰੂਰ: ਸੁਨਾਮ ਨੇੜਲੇ ਪਿੰਡ ਰਾਮਗੜ੍ਹ ਜਵੰਧੇ ’ਚ ਕਿਸਾਨ ਗੁਰਮੇਲ ਸਿੰਘ (28) ਨੇ ਕਰਜ਼ੇ ਕਾਰਨ ਅੱਜ ਸਵੇਰੇ ਆਪਣੇ ਖੇਤ ’ਚ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ।

 

ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਲੀਲਾ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਬੋਰੀਆ ਸਿੰਘ ਕੋਲ 4 ਏਕੜ ਜ਼ਮੀਨ ਹੈ, ਜਿਸ ’ਚੋਂ ਗੁਰਮੇਲ ਸਿੰਘ ਤੇ ਉਸ ਦੇ ਭਰਾ ਹਿੱਸੇ 2-2 ਏਕੜ ਜ਼ਮੀਨ ਆਉਂਦੀ ਹੈ। ਬੋਰੀਆ ਸਿੰਘ ਸਿਰ ਤਕਰੀਬਨ ਪੰਜ-ਛੇ ਲੱਖ ਰੁਪਏ ਕਰਜ਼ਾ ਹੈ।

 

ਅੱਡ ਹੋਣ ਸਮੇਂ ਪਿਤਾ ਦਾ ਅੱਧਾ ਕਰਜ਼ਾ ਗੁਰਮੇਲ ਦੇ ਹਿੱਸੇ ਆਇਆ ਸੀ, ਜਿਸ ਨੂੰ ਉਹ ਮੋੜਨ ਤੋਂ ਅਸਮਰਥ ਸੀ। ਗੁਰਮੇਲ ਦੇ ਪਰਿਵਾਰ ’ਚ ਬਜ਼ੁਰਗ ਮਾਪੇ, ਪਤਨੀ ਤੇ ਚਾਰ ਕੁ ਸਾਲ ਦੀ ਧੀ ਹੈ। ਛਾਜਲੀ ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।

 

ਦੂਜੀ ਘਟਨਾ ਵਿੱਚ ਤਪਾ ਮੰਡੀ ਨੇੜਲੇ ਪਿੰਡ ਮਹਿਤਾ ਦੇ ਕਿਸਾਨ ਪਰਵਿੰਦਰ ਸਿੰਘ ਨੇ ਆਰਥਿਕ ਤੰਗੀ ਕਾਰਨ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਈ ਹੈ | ਜਾਣਕਾਰੀ ਅਨੁਸਾਰ ਸਰਪੰਚ ਸਮਸ਼ੇਰ ਸਿੰਘ, ਬਿੰਦਰ ਸਿੰਘ, ਤੇਜਿੰਦਰ ਸਿੰਘ ਤੇ ਜਸਪਾਲ ਸਿੰਘ ਪੰਚ ਆਦਿ ਨੇ ਦੱਸਿਆ ਕਿ ਪਰਵਿੰਦਰ ਸਿੰਘ (27) ਪੁੱਤਰ ਸੇਵਕ ਸਿੰਘ ਠੇਕੇ ‘ਤੇ 7 ਏਕੜ ਜ਼ਮੀਨ ਦੀ ਵਾਹੀ ਕਰਦਾ ਸੀ।
ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਖੇਤ ‘ਚ ਪਾਣੀ ਭਰਨ ਨਾਲ ਉਸ ਦੀ ਝੋਨੇ ਦੀ ਫ਼ਸਲ ਖ਼ਰਾਬ ਹੋ ਗਈ ਤੇ ਠੇਕੇ ਦੇ ਪੈਸੇ ਵੀ ਨਹੀਂ ਮੋੜ ਸਕਿਆ, ਜਿਸ ਕਾਰਨ ਪ੍ਰੇਸ਼ਾਨ ਸੀ ਤੇ ਰਾਤ ਸਮੇਂ ਖੇਤ ਜਾ ਕੇ ਸਪਰੇਅ ਪੀ ਲਈ।
ਸੂਚਨਾ ਮਿਲਣ ‘ਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਆਦੇਸ਼ ਹਸਪਤਾਲ ਬਠਿੰਡਾ ਰੈਫ਼ਰ ਕਰ ਦਿੱਤਾ, ਪਰ ਪਰਵਿੰਦਰ ਸਿੰਘ ਨੇ ਰਸਤੇ ‘ਚ ਹੀ ਦੰਮ ਤੋੜ ਦਿੱਤਾ। ਪਤਾ ਲੱਗਣ ‘ਤੇ ਥਾਣਾ ਮੁਖੀ ਸ਼ਮਸ਼ੇਰ ਸਿੰਘ ਮੌਕੇ ‘ਤੇ ਪਹੁੰਚੇ ਤੇ ਪਿਤਾ ਸੇਵਕ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ।
ਤੀਜ਼ੀ ਘਟਨਾ ਵਿੱਚ ਖੂਈਆਂ ਸਰਵਰ ਨੇੜਲੇ ਪਿੰਡ ਸੱਪਾਵਾਲੀ ਦੇ ਨੌਜਵਾਨ ਕਿਸਾਨ ਸ਼ੇਰ ਸਿੰਘ ਨੇ ਕਰਜ਼ੇ ਕਾਰਨ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸਰਪੰਚ ਕਰਨੈਲ ਸਿੰਘ ਗਰੇਵਾਲ ਨੇ ਦੱਸਿਆ ਕਿ ਕਿਸਾਨ ਮੋਦਨ ਸਿੰਘ ਸੰਧੂ ਦੇ ਇਕਲੌਤੇ ਲੜਕੇ ਸ਼ੇਰ ਸਿੰਘ ਉਰਫ਼ ਮੋਨੂੰ ਕੋਲ ਕਰੀਬ 4 ਏਕੜ ਜ਼ਮੀਨ ਪਿਤਾ ਪੁਰਖੀ ਹੈ ਤੇ ਉਹ ਆੜ੍ਹਤੀਏ, ਬੈਂਕਾਂ ਤੇ ਖਾਦ ਵਾਲਿਆਂ ਦੇ 7 ਲੱਖ ਰੁਪਏ ਕਰਜ਼ੇ ਕਾਰਨ ਅਕਸਰ ਪ੍ਰੇਸ਼ਾਨ ਰਹਿੰਦਾ ਸੀ | ਇਸੇ ਕਾਰਨ ਉਸ ਨੇ ਪਿੰਡ ਆਜਮਵਾਲਾ ਕੋਲੋਂ ਲੰਘਦੀ ਰਾਜਸਥਾਨ ਗੰਗ ਕੈਨਾਲ ਨਹਿਰ ‘ਚ ਛਾਲ ਮਾਰ ਦਿੱਤੀ।
ਸੂਚਨਾ ਮਿਲਣ ‘ਤੇ ਪਰਿਵਾਰਕ ਮੈਂਬਰਾਂ ਤੇ ਸਬੰਧੀਆਂ ਦੀ ਮਦਦ ਨਾਲ ਜੰਡਵਾਲਾ ਮੀਰਾ ਸਾਂਗਲਾ ਕੋਲ ਨਹਿਰ ‘ਚ ਤੈਰਦੀ ਸ਼ੇਰ ਸਿੰਘ ਦੀ ਲਾਸ਼ ਨੂੰ ਬਰਾਮਦ ਕਰ ਲਿਆ।  ਉਧਰ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਮਿ੍ਤਕ ਦੇ ਪਿਤਾ ਮੋਦਨ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਸਿਰ ਚੜ੍ਹੇ ਕਰੀਬ 7 ਲੱਖ ਰੁਪਏ ਦੇ ਕਰਜ਼ੇ ਤੋਂ ਪ੍ਰੇਸ਼ਾਨ ਸੀ। ਮੈਂ ਕਰਜ਼ਾ ਉਤਾਰਨ ਲਈ ਜ਼ਮੀਨ ਦਾ ਟੁਕੜਾ ਵੀ ਵੇਚਿਆ, ਪਰ ਫਿਰ ਵੀ ਕਰਜ਼ਾ ਨਹੀਂ ਉਤਾਰ ਸਕੇ।  ਜ਼ਿਕਰਯੋਗ ਹੈ ਕਿ ਸ਼ੇਰ ਸਿੰਘ (26) ਅਜੇ ਕੁਆਰਾ ਸੀ। ਪੁਲਿਸ ਵੱਲੋਂ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਾਪ ਦਿੱਤੀ ਹੈ।
First Published: Monday, 17 July 2017 10:08 AM

Related Stories

ਕਰਜ਼ੇ ਕਾਰਨ ਦੋ ਕਿਸਾਨਾਂ ਨੇ ਕੀਤੀ ਖੁਦਕੁਸ਼ੀ..
ਕਰਜ਼ੇ ਕਾਰਨ ਦੋ ਕਿਸਾਨਾਂ ਨੇ ਕੀਤੀ ਖੁਦਕੁਸ਼ੀ..

ਚੰਡੀਗੜ੍ਹ :ਕਰਜ਼ੇ ਕਾਰਨ ਪਿੰਡ ਕੁਠਾਲਾ ਦੇ ਇਕ ਨੌਜਵਾਨ ਕਿਸਾਨ ਕੁਲਦੀਪ ਸਿੰਘ

ਨਹਿਰ 'ਚ ਪਾੜ ਨੇ ਮਚਾਈ ਤਬਾਹੀ
ਨਹਿਰ 'ਚ ਪਾੜ ਨੇ ਮਚਾਈ ਤਬਾਹੀ

ਬਠਿੰਡਾ: ਜੱਸੀ ਪੋ ਰੋੜ ‘ਤੇ ਨਿਕਲਣ ਵਾਲੇ ਰਾਜਵਾਹੇ ਵਿੱਚ ਰਾਤ ਅਚਾਨਕ ਨੌਂ ਵਜੇ

 ਮੱਕੀ ਤੇ ਸੂਰਜਮੁੱਖੀ ਦੀ ਖਰੀਦ ਤੋਂ ਪੰਜਾਬ ਸਰਕਾਰ ਦੇ ਹੱਥ ਖੜ੍ਹੇ..
ਮੱਕੀ ਤੇ ਸੂਰਜਮੁੱਖੀ ਦੀ ਖਰੀਦ ਤੋਂ ਪੰਜਾਬ ਸਰਕਾਰ ਦੇ ਹੱਥ ਖੜ੍ਹੇ..

ਚੰਡੀਗੜ: ਸੂਬੇ ਵਿੱਚ ਮੱਕੀ ਤੇ ਸੂਰਜਮੁੱਖੀ ਦੀ ਖਰੀਦ ਪ੍ਰਤੀ ਪੰਜਾਬ ਸਰਕਾਰ ਨੇ

'ਆਪ' ਨੇ ਬਣਾਈ ਕਿਸਾਨ ਸੰਘਰਸ਼ ਕਮੇਟੀ
'ਆਪ' ਨੇ ਬਣਾਈ ਕਿਸਾਨ ਸੰਘਰਸ਼ ਕਮੇਟੀ

ਚੰਡੀਗੜ੍ਹ: ਆਰਥਕ ਮੰਦਹਾਲੀ ਤੇ ਸਰਕਾਰਾਂ ਦੇ ਬੇਰੁਖੀ ਕਾਰਨ ਆਤਮਹੱਤਿਆ ਕਰ ਰਹੇ

ਮੋਦੀ ਦੀ ਫ਼ਸਲ ਬੀਮਾ ਯੋਜਨਾ ਦੀ ਖੁੱਲ੍ਹੀ ਪੋਲ, ਕਿਸਾਨ ਨਹੀਂ ਬੀਮਾ ਕੰਪਨੀਆਂ ਹੋਈਆਂ ਮਾਲੋਮਾਲ
ਮੋਦੀ ਦੀ ਫ਼ਸਲ ਬੀਮਾ ਯੋਜਨਾ ਦੀ ਖੁੱਲ੍ਹੀ ਪੋਲ, ਕਿਸਾਨ ਨਹੀਂ ਬੀਮਾ ਕੰਪਨੀਆਂ ਹੋਈਆਂ...

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਫ਼ਸਲ ਬੀਮਾ ਯੋਜਨਾ ਨੂੰ

ਦੇਸ਼ 'ਚ ਦਾਲਾਂ ਦੀ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਨੇ ਲਿਆ ਇਹ ਫੈਸਲਾ
ਦੇਸ਼ 'ਚ ਦਾਲਾਂ ਦੀ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਨੇ ਲਿਆ ਇਹ ਫੈਸਲਾ

ਨਵੀਂ ਦਿੱਲੀ : ਦੇਸ਼ ‘ਚ ਦਾਲਾਂ ਦੀ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਨੇ ਸਾਰੇ ਬਦਲਾਂ

ਸੰਕਟ 'ਚ ਘਿਰੇ ਆਲੂ ਉਤਪਾਦਕਾਂ ਲਈ ਕੈਪਟਨ ਦਾ ਨਵਾਂ ਐਲਾਨ
ਸੰਕਟ 'ਚ ਘਿਰੇ ਆਲੂ ਉਤਪਾਦਕਾਂ ਲਈ ਕੈਪਟਨ ਦਾ ਨਵਾਂ ਐਲਾਨ

ਚੰਡੀਗੜ੍ਹ : ਪੰਜਾਬ ਸੂਬੇ ਦੇ ਸੰਕਟ ‘ਚ ਘਿਰੇ ਆਲੂ ਉਤਪਾਦਕ ਕਿਸਾਨਾਂ ਨੂੰ ਰਾਹਤ

ਕਰਜ਼ ਤੋਂ ਪਰੇਸ਼ਾਨ ਕਿਸਾਨ ਨੇ ਮਾਰੀ ਨਹਿਰ 'ਚ ਛਾਲ
ਕਰਜ਼ ਤੋਂ ਪਰੇਸ਼ਾਨ ਕਿਸਾਨ ਨੇ ਮਾਰੀ ਨਹਿਰ 'ਚ ਛਾਲ

ਸ੍ਰੀ ਮੁਕਤਸਰ ਸਾਹਿਬ : ਪਿੰਡ ਭੁੱਲਰ ਦੀ ਢਾਣੀ ਨਿਵਾਸੀ 55 ਸਾਲਾ ਕਿਸਾਨ ਨੇ ਆਰਥਿਕ

ਕਰਜ਼ੇ ਦੀ ਬਲੀ ਚੜ੍ਹਿਆ ਇੱਕ ਹੋਰ ਅੰਨਦਾਤਾ
ਕਰਜ਼ੇ ਦੀ ਬਲੀ ਚੜ੍ਹਿਆ ਇੱਕ ਹੋਰ ਅੰਨਦਾਤਾ

ਅੰਮ੍ਰਿਤਸਰ: ਅਜਨਾਲਾ ਦੇ ਪਿੰਡ ਤੇੜਾ ਕਲਾਂ ਦੇ ਵਸਨੀਕ ਕਿਸਾਨ ਮੇਜਰ ਸਿੰਘ ਵੱਲੋਂ

ਚਿੱਟੀ ਮੱਖੀ ਦੁਆਲੇ ਹੋਏ ਕੈਪਟਨ ਅਮਰਿੰਦਰ
ਚਿੱਟੀ ਮੱਖੀ ਦੁਆਲੇ ਹੋਏ ਕੈਪਟਨ ਅਮਰਿੰਦਰ

ਚੰਡੀਗੜ੍ਹ: ਸਾਉਣੀ ਦੌਰਾਨ ਨਰਮੇ ਦੀ ਪੈਦਾਵਾਰ ਵਿੱਚ ਵੱਡਾ ਵਾਧਾ ਹੋਣ ਦੀ ਸੰਭਾਵਨਾ