ਕਰਜ਼ ਤੋਂ ਪਰੇਸ਼ਾਨ ਕਿਸਾਨ ਨੇ ਮਾਰੀ ਨਹਿਰ 'ਚ ਛਾਲ

By: abp sanjha | | Last Updated: Tuesday, 25 July 2017 8:31 AM
ਕਰਜ਼ ਤੋਂ ਪਰੇਸ਼ਾਨ ਕਿਸਾਨ ਨੇ ਮਾਰੀ ਨਹਿਰ 'ਚ ਛਾਲ

ਸ੍ਰੀ ਮੁਕਤਸਰ ਸਾਹਿਬ : ਪਿੰਡ ਭੁੱਲਰ ਦੀ ਢਾਣੀ ਨਿਵਾਸੀ 55 ਸਾਲਾ ਕਿਸਾਨ ਨੇ ਆਰਥਿਕ ਤੰਗੀ ਕਾਰਨ ਨਹਿਰ ‘ਚ ਛਾਲ ਮਾਰ ਕੇ ਮੌਤ ਨੂੰ ਗਲ਼ੇ ਲਗਾ ਲਿਆ। ਉਸ ਦੀ ਲਾਸ਼ ਦੋ ਦਿਨ ਤੋਂ ਬਾਅਦ ਸੋਧਾ ਨਹਿਰ ਤੋਂ ਬਰਾਮਦ ਹੋਈ। ਪੁਲਿਸ ਨੇ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। ਮਿ੍ਰਤਕ ਬਲਵਿੰਦਰ ਸਿੰਘ (55) ਪੁੱਤਰ ਜਗਰੂਪ ਸਿੰਘ ਦੇ ਭਰਾ ਗੁਰਸ਼ੇਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਕੋਲ ਦੋ ਏਕੜ ਜ਼ਮੀਨ ਸੀ ਜਿਸ ‘ਤੇ ਉਹ ਖੇਤੀ ਕਰ ਕੇ ਆਪਣਾ ਪਰਿਵਾਰ ਪਾਲ ਰਿਹਾ ਸੀ।

 

ਉਸ ਦੇ ਦੋ ਪੁੱਤਰ ਹਨ ਤੇ ਇਕ ਪੁੱਤਰ ਨੂੰ ਕੰਪਨੀ ‘ਚ ਨੌਕਰੀ ਦਿਵਾਉਣ ਲਈ ਉਸ ਨੇ ਬੀਤੇ ਸਮੇਂ ‘ਚ ਇਕ ਲੱਖ ਦਾ ਕਰਜ਼ਾ ਲਿਆ ਸੀ ਪਰ ਉਹ ਨੌਕਰੀ ਨਹੀਂ ਲੱਗ ਸਕਿਆ ਅਤੇ ਉਸ ਦਾ ਪੈਸਾ ਵੀ ਕੰਪਨੀ ਲੈ ਕੇ ਭੱਜ ਗਈ। ਉਸ ਤੋਂ ਬਾਅਦ ਉਸ ਨੇ ਘਰ ਦਾ ਖ਼ਰਚਾ ਚਲਾਉਣ ਲਈ ਤਿੰਨ ਲੱਖ ਰੁਪਏ ਦਾ ਹੋਰ ਕਰਜ਼ਾ ਲਿਆ ਪਰ ਖੇਤੀ ਨਾਲ ਕਰਜ਼ਾ ਨਹੀਂ ਲੱਥ ਰਿਹਾ ਸੀ।

 

 

ਉਸ ਨੇ ਕੁਝ ਸਮੇਂ ਸੇਤੀਆ ਪੇਪਰ ਮਿੱਲ ‘ਚ ਨੌਕਰੀ ਵੀ ਕੀਤੀ ਪਰ ਉਹ ਕਰਜ਼ੇ ਕਾਰਨ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿਣ ਲੱਗਾ ਸੀ। ਹਰ ਸਮੇਂ ਆਪਣੇ ਪੁੱਤਰਾਂ ਨੂੰ ਨੌਕਰੀ ਨਾ ਮਿਲਣ ਤੇ ਕਰਜ਼ੇ ਨਾ ਲੱਥਣ ਨੂੰ ਲੈ ਕੇ ਪਰੇਸ਼ਾਨੀ ਦੇ ਆਲਮ ‘ਚ ਰਹਿੰਦਾ ਸੀ। ਇਸ ਕਾਰਨ ਹੀ ਉਹ ਬੀਤੇ ਸ਼ੁੱਕਰਵਾਰ ਨੂੰ ਘਰ ਤੋਂ ਅਚਾਨਕ ਗਾਇਬ ਹੋ ਗਿਆ, ਜਿਸ ਦੀ ਕਾਫੀ ਭਾਲ ਕੀਤੀ ਪਰ ਉਸ ਦਾ ਕੋਈ ਅਤਾ-ਪਤਾ ਨਹੀਂ ਚੱਲ ਸਕਿਆ।

 

ਐਤਵਾਰ ਨੂੰ ਦੇਰ ਸ਼ਾਮ ਨੂੰ ਉਸ ਦੀ ਲਾਸ਼ ਸੋਧਾ ਨਹਿਰ ਦੇ ਹੈੱਡ ‘ਤੇ ਮਿਲੀ। ਜਾਂਚ ਅਧਿਕਾਰੀ ਥਾਣਾ ਸਦਰ ਦੇ ਹਵਲਦਾਰ ਹਰਦੀਪ ਸਿੰਘ ਨੇ ਦੱਸਿਆ ਕਿ ਮਿ੍ਰਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।

First Published: Tuesday, 25 July 2017 8:31 AM

Related Stories

ਸਿੰਜਾਈ ਵਿਭਾਗ ਦੀ ਮਿਹਰਬਾਨੀ ਸਦਕਾ ਇੱਕੋ ਹੀ ਠੇਕੇਦਾਰ ਦੀ ਝੋਲੀ ਪਾਏ 1000 ਕਰੋੜ ਦੇ ਵਿਕਾਸ ਕਾਰਜ
ਸਿੰਜਾਈ ਵਿਭਾਗ ਦੀ ਮਿਹਰਬਾਨੀ ਸਦਕਾ ਇੱਕੋ ਹੀ ਠੇਕੇਦਾਰ ਦੀ ਝੋਲੀ ਪਾਏ 1000 ਕਰੋੜ ਦੇ...

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਪਿਛਲੇ 7-8 ਸਾਲਾਂ ਤੋਂ ਸੂਬੇ ਦੇ ਵੱਖ-ਵੱਖ

ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਪਟਨ ਤਿਆਰ
ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਪਟਨ ਤਿਆਰ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੀ

ਕਿਸਾਨ ਸ਼ਨੀਵਾਰ ਤੋਂ ਕਰਨਗੇ ਕਾਂਗਰਸੀ ਲੀਡਰਾਂ ਜਿਊਣਾ ਦੁੱਭਰ
ਕਿਸਾਨ ਸ਼ਨੀਵਾਰ ਤੋਂ ਕਰਨਗੇ ਕਾਂਗਰਸੀ ਲੀਡਰਾਂ ਜਿਊਣਾ ਦੁੱਭਰ

ਚੰਡੀਗੜ੍ਹ: ਕਿਸਾਨ ਸੰਘਰਸ਼ ਕਮੇਟੀ ਵੱਲੋਂ ਕੱਲ੍ਹ 19 ਅਗਸਤ ਨੂੰ ਪੰਜਾਬ ਦੇ ਕਾਂਗਰਸੀ

ਮੋਦੀ ਦੀ ਟੀਮ ਨੂੰ ਵੀ ਨਹੀਂ ਦਿਖੀ ਚਿੱਟੀ ਮੱਖੀ..
ਮੋਦੀ ਦੀ ਟੀਮ ਨੂੰ ਵੀ ਨਹੀਂ ਦਿਖੀ ਚਿੱਟੀ ਮੱਖੀ..

ਚੰਡੀਗੜ੍ਹ: ਕੇਂਦਰ ਸਰਕਾਰ ਵੱਲ਼ੋਂ ਚਿੱਟੀ ਮੱਖੀ ਦਾ ਜਾਇਜ਼ਾ ਲੈਣ ਆਈ ਟੀਮ ਨੇ ਪੰਜਾਬ

ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਤੋਤਾ ਸਿੰਘ ਨੂੰ ਕਲੀਨ ਚਿੱਟ...
ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਤੋਤਾ ਸਿੰਘ ਨੂੰ ਕਲੀਨ ਚਿੱਟ...

ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਾਬਕਾ

ਕਿਸਾਨਾਂ ਦੇ ਕਰਜ਼ੇ 'ਤੇ ਮੋਦੀ ਸਰਕਾਰ ਦੀ ਨਵੀਂ ਸ਼ਰਤ!
ਕਿਸਾਨਾਂ ਦੇ ਕਰਜ਼ੇ 'ਤੇ ਮੋਦੀ ਸਰਕਾਰ ਦੀ ਨਵੀਂ ਸ਼ਰਤ!

ਮੁੰਬਈ: ਕਿਸਾਨਾਂ ਲਈ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਨਵਾਂ ਹੁਕਮ ਜਾਰੀ ਕੀਤਾ

ਕੈਪਟਨ ਦੇ ਰਾਜ 'ਚ 180 ਕਿਸਾਨਾਂ ਕੀਤੀ ਖੁਦਕੁਸ਼ੀ, ਬੀਜੇਪੀ ਨੇ ਉਠਾਏ ਸਵਾਲ
ਕੈਪਟਨ ਦੇ ਰਾਜ 'ਚ 180 ਕਿਸਾਨਾਂ ਕੀਤੀ ਖੁਦਕੁਸ਼ੀ, ਬੀਜੇਪੀ ਨੇ ਉਠਾਏ ਸਵਾਲ

ਚੰਡੀਗੜ੍ਹ: ਕਾਂਗਰਸ ਸਰਕਾਰ ਦੇ ਪੰਜ ਮਹੀਨਿਆਂ ਦੇ ਕਾਰਜਕਾਲ ਵਿੱਚ 180 ਕਿਸਾਨ

ਦੇਸ਼ ਲਈ ਆਜ਼ਾਦੀ, ਕਿਸਾਨਾ ਲਈ ਬਰਬਾਦੀ, 15 ਦਿਨਾਂ 'ਚ 32 ਨੇ ਕੀਤੀ ਖ਼ੁਦਕੁਸ਼ੀ....
ਦੇਸ਼ ਲਈ ਆਜ਼ਾਦੀ, ਕਿਸਾਨਾ ਲਈ ਬਰਬਾਦੀ, 15 ਦਿਨਾਂ 'ਚ 32 ਨੇ ਕੀਤੀ ਖ਼ੁਦਕੁਸ਼ੀ....

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਅਗਸਤ ਮਹੀਨੇ ਆਜ਼ਾਦੀ ਦੇ ਜਸ਼ਨ

500-500 'ਚ ਰਾਣੀਆਂ ਵੇਚ ਲੱਖਾਂ ਦਾ ਕਾਰੋਬਾਰ
500-500 'ਚ ਰਾਣੀਆਂ ਵੇਚ ਲੱਖਾਂ ਦਾ ਕਾਰੋਬਾਰ

ਚਡੀਗੜ੍ਹ: ਇੱਕ ਬੰਦੇ ਨੇ 500-500 ਰੁਪਏ ਵਿੱਚ ਇੱਕ-ਇੱਕ ‘ਰਾਣੀ’ ਵੇਚ ਕੇ ਲੱਖਾਂ ਰੁਪਏ ਦਾ

ਬੀਬੀ ਬਾਦਲ ਨੇ ਵੀ ਚਿੱਟੀ ਮੱਖੀ ਦੇ ਮਾਰੇ ਖੇਤਾਂ ਦਾ ਕੀਤਾ ਦੌਰਾ
ਬੀਬੀ ਬਾਦਲ ਨੇ ਵੀ ਚਿੱਟੀ ਮੱਖੀ ਦੇ ਮਾਰੇ ਖੇਤਾਂ ਦਾ ਕੀਤਾ ਦੌਰਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਤੋਂ ਬਾਅਦ ਹੁਣ ਕੇਂਦਰੀ