ਕਰਜ਼ੇ ਤੋਂ ਪਰੇਸ਼ਾਨ ਦੋ ਕਿਸਾਨਾਂ ਨੇ ਕੀਤੀ ਖੁਦਕੁਸ਼ੀ..

By: ਏਬੀਪੀ ਸਾਂਝਾ | | Last Updated: Tuesday, 8 August 2017 9:55 AM
ਕਰਜ਼ੇ ਤੋਂ ਪਰੇਸ਼ਾਨ ਦੋ ਕਿਸਾਨਾਂ ਨੇ ਕੀਤੀ ਖੁਦਕੁਸ਼ੀ..

ਚੰਡੀਗੜ੍ਹ : ਮਾਨਸਾ ਜਿਲ੍ਹੇ ਦੇ ਬਰੇਟਾ ਦੇ ਪਿੰਡ ਰੰਘੜਿਆਲ ਵਿਖੇ ਕਿਸਾਨ ਵੱਲੋਂ ਕਰਜ਼ੇ ਕਾਰਨ ਮਾਨਸਿਕ ਤੌਰ ‘ਤੇ ਪੇ੍ਰਸ਼ਾਨੀ ਦੇ ਚਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ। ਮਿ੍ਤਕ ਹਰਪ੍ਰੀਤ ਸਿੰਘ (30) ਪੁੱਤਰ ਤੇਜਾ ਸਿੰਘ ਕੋਲ 3 ਏਕੜ ਜ਼ਮੀਨ ਸੀ।

 

ਉਸ ‘ਚੋਂ ਇਕ ਏਕੜ ਜ਼ਮੀਨ 2 ਲੱਖ ਰੁਪਏ ਵਿਚ ਗਹਿਣੇ ਪਈ ਹੈ। ਜ਼ਮੀਨ ਵਿਚ ਪਾਣੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਉਹ ਫ਼ਸਲ ਬੀਜਣ ਤੋਂ ਅਸਮਰਥ ਸੀ ਅਤੇ ਪਰਿਵਾਰ ਸਿਰ ਹੋਰ ਵੀ ਕਰਜ਼ਾ ਦੱਸਿਆ ਗਿਆ ਹੈ। ਮਿ੍ਤਕ ਕਿਸਾਨ ਨੇ ਪੇ੍ਰਸ਼ਾਨੀ ਦੇ ਚਲਦਿਆਂ ਖੇਤ ਵਿਚ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਪਿੰਡ ਵਾਸੀਆਂ ਵੱਲੋਂ ਸਰਕਾਰ ਤੋਂ ਪੀੜਤ ਪਰਿਵਾਰ ਨੂੰ ਵਿੱਤੀ ਮਦਦ ਦੀ ਮੰਗ ਕੀਤੀ ਗਈ ਹੈ।

 

ਦੂਜੀ ਘਟਨਾ ਵਿੱਚ ਤਹਿਸੀਲ ਅਜਨਾਲਾ ਦੇ ਪਿੰਡ ਦਿਆਲਪੁਰਾ ਦੇ ਵਾਸੀ ਇਕ ਕਿਸਾਨ ਨੇ ਕਰਜ਼ੇ ਤੇ ਗਰੀਬੀ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਮਿ੍ਤਕ ਕਿਸਾਨ ਜੱਜ ਸਿੰਘ (50) ਪੁੱਤਰ ਜੋਗਿੰਦਰ ਸਿੰਘ ਵਾਸੀ ਦਿਆਲਪੁਰਾ ਦੇ ਭਰਾ ਕਰਨੈਲ ਸਿੰਘ, ਨੰਬਰਦਾਰ ਜਸਬੀਰ ਸਿੰਘ ਦਿਆਲਪੁਰਾ, ਸਰਪੰਚ ਧਰਮਿੰਦਰ ਸਿੰਘ ਲਾਡਾ ਨਾਸਰ ਨੇ ਦੱਸਿਆ ਕਿ ਜੱਜ ਸਿੰਘ ਦੀ ਆਰਥਿਕ ਹਾਲਤ ਬਹੁਤ ਹੀ ਮਾੜੇ ਸਨ।

 

ਉਨ੍ਹਾਂ ਦੱਸਿਆ ਕਿ ਜੱਜ ਸਿੰਘ ਉੱਪਰ ਢਾਈ ਲੱਖ ਦੇ ਕਰੀਬ ਕਰਜ਼ਾ ਸੀ, ਜ਼ਮੀਨ ਘੱਟ ਹੋਣ ਕਾਰਨ ਕਰਜ਼ਾ ਮੋੜਨ ਤੋਂ ਅਸਮਰਥ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਕਰਨ ਅੱਜ ਖੇਤਾਂ ‘ਚੋਂ ਉਸ ਦੀ ਮਿ੍ਤਕ ਦੇਹ ਮਿਲੀ ਤੇ ਉਸ ਕੋਲੋਂ ਕਿਸੇ ਜ਼ਹਿਰੀਲੀ ਦਵਾਈ ਦੀ ਬਦਬੂ ਆ ਰਹੀ ਸੀ।

 

ਉਨ੍ਹਾਂ ਇਹ ਵੀ ਦੱਸਿਆ ਕਿ ਉਹ ਇਸ ਘਟਨਾ ਸਬੰਧੀ ਸਬੰਧਿਤ ਪੁਲਿਸ ਚੌਕੀ ਗੱਗੋਮਾਹਲ ਤੇ ਥਾਣਾ ਰਮਦਾਸ ਵਿਖੇ ਲਿਖਤ ਸੂਚਨਾ ਦੇ ਕੇ ਆਏ ਹਨ ਪ੍ਰੰਤੂ ਦੇਰ ਸ਼ਾਮ ਤੱਕ ਪੁਲਿਸ ਨਾ ਤਾਂ ਮੌਕੇ ‘ਤੇ ਪੁੱਜੀ ਅਤੇ ਨਾ ਹੀ ਕੋਈ ਕਾਰਵਾਈ ਅਰੰਭ ਕੀਤੀ ਗਈ।

First Published: Tuesday, 8 August 2017 9:55 AM

Related Stories

ਕਿਸਾਨਾਂ 'ਤੇ ਹੁਣ ਆਲੂ ਦੀ ਮਾਰ, ਅੱਕ ਕੇ ਸੜਕਾਂ 'ਤੇ ਲਾਏ ਢੇਰ
ਕਿਸਾਨਾਂ 'ਤੇ ਹੁਣ ਆਲੂ ਦੀ ਮਾਰ, ਅੱਕ ਕੇ ਸੜਕਾਂ 'ਤੇ ਲਾਏ ਢੇਰ

ਚੰਡੀਗੜ੍ਹ: ਇਸ ਵਾਰ ਆਲੂ ਨੇ ਕਿਸਾਨਾਂ ਨੂੰ ਨਿਰਾਸ਼ ਕੀਤਾ ਹੈ। ਜਿੱਥੇ ਕਿਸਾਨਾਂ ਨੂੰ

ਪੁਲਿਸ ਦਾ ਛਾਪਾ: ਮਿਆਦ ਪੁਗੀਆਂ ਕੀੜੇਮਾਰ ਦਵਾਈਆਂ ਫੜੀਆਂ
ਪੁਲਿਸ ਦਾ ਛਾਪਾ: ਮਿਆਦ ਪੁਗੀਆਂ ਕੀੜੇਮਾਰ ਦਵਾਈਆਂ ਫੜੀਆਂ

ਚੰਡੀਗੜ੍ਹ : ਖੇਤੀਬਾੜੀ ਵਿਭਾਗ ਵੱਲੋਂ ਕੱਲ੍ਹ ਦੇਰ ਸ਼ਾਮ ਗਿੱਦੜਬਾਹਾ ਦੀ ਬੀਜਾਂ ਤੇ

ਪ੍ਰਾਪਰਟੀ ਡੀਲਰ ਵੱਲੋਂ ਠੱਗੀ ਮਾਰਨ 'ਤੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਪ੍ਰਾਪਰਟੀ ਡੀਲਰ ਵੱਲੋਂ ਠੱਗੀ ਮਾਰਨ 'ਤੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਸੰਗਰੂਰ : ਪ੍ਰਾਪਰਟੀ ਡੀਲਰ ਵੱਲੋਂ ਠੱਗੀ ਮਾਰਨ ‘ਤੇ ਪਿੰਡ ਅਲੀਪੁਰ ਦੇ ਕਿਸਾਨ

ਖਬਰਦਾਰ ਕੈਪਟਨ ਸਰਕਾਰ! ਭਲਕੇ 7 ਕਿਸਾਨ ਜਥੇਬੰਦੀਆਂ ਕਰਨਗੀਆਂ ਵੱਡਾ ਐਲਾਨ
ਖਬਰਦਾਰ ਕੈਪਟਨ ਸਰਕਾਰ! ਭਲਕੇ 7 ਕਿਸਾਨ ਜਥੇਬੰਦੀਆਂ ਕਰਨਗੀਆਂ ਵੱਡਾ ਐਲਾਨ

ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਦੀਆਂ ਸੱਤ

ਪੰਜਾਬ 'ਚ ਤਿੰਨ ਬੁਰੀਆਂ ਖਬਰਾਂ, ਕਰਜ਼ੇ ਨੇ ਨਿਗਲੇ ਤਿੰਨ ਅੰਨਦਾਤੇ
ਪੰਜਾਬ 'ਚ ਤਿੰਨ ਬੁਰੀਆਂ ਖਬਰਾਂ, ਕਰਜ਼ੇ ਨੇ ਨਿਗਲੇ ਤਿੰਨ ਅੰਨਦਾਤੇ

ਚੰਡੀਗੜ੍ਹ: ਪੰਜਾਬ ਦੀ ਕਾਂਗਰਸ ਸਰਕਾਰ ਕਰਜ਼ ਮਾਫੀ ਲਈ ਅਜੇ ਪੈਸੇ ਦਾ ਜੁਗਾੜ ਕਰ ਰਹੀ

ਭਾਰਤ ਦੀ ਵੀਆਈਪੀ ਰੁੱਖ, 24 ਘੰਟੇ ਸੁਰੱਖਿਆ, 15 ਲੱਖ ਖਰਚ
ਭਾਰਤ ਦੀ ਵੀਆਈਪੀ ਰੁੱਖ, 24 ਘੰਟੇ ਸੁਰੱਖਿਆ, 15 ਲੱਖ ਖਰਚ

ਚੰਡੀਗੜ੍ਹ: ਦੁਨੀਆ ਭਰ ਵਿੱਚ ਸਿਤਾਰਿਆਂ ਦੇ ਜਲਵੇ ਤੇ ਨਖ਼ਰੇ ਤਾਂ ਤੁਸੀਂ ਦੇਖੇ ਹੀ

ਕਿਸਾਨੀ ਖ਼ੁਦਕੁਸ਼ੀਆਂ 'ਤੇ ਬਣੀ ਸਦਨ ਕਮੇਟੀ ਨੇ ਕੀਤੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਮੁਲਾਕਾਤ
ਕਿਸਾਨੀ ਖ਼ੁਦਕੁਸ਼ੀਆਂ 'ਤੇ ਬਣੀ ਸਦਨ ਕਮੇਟੀ ਨੇ ਕੀਤੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ...

ਬਠਿੰਡਾ: ਪੰਜਾਬ ਵਿੱਚ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਖ਼ੁਦਕੁਸ਼ੀਆਂ ਅਤੇ ਖੇਤ

ਤਿੰਨ ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
ਤਿੰਨ ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ: ਪੰਜਾਬ ਦਾ ਕਰਜ਼ਈ ਕਿਸਾਨ ਹਰ ਦਿਨ ਆਪਣੀ ਦੀ ਲੜਾਈ ਹਾਰਦਾ ਜਾ ਰਿਹਾ ਹੈ।

ਸਰ੍ਹੋਂ ਦੀ ਨਵੀਂ ਕਿਸਮ: ਮੋਟਾ ਦਾਣਾ ਤੇ ਤੇਲ ਦੀ ਮਾਤਰਾ 40 ਫ਼ੀਸਦ ਵੱਧ
ਸਰ੍ਹੋਂ ਦੀ ਨਵੀਂ ਕਿਸਮ: ਮੋਟਾ ਦਾਣਾ ਤੇ ਤੇਲ ਦੀ ਮਾਤਰਾ 40 ਫ਼ੀਸਦ ਵੱਧ

ਚੰਡੀਗੜ੍ਹ: ਹਰਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਨੇ ਸਰੋਂ ਦੀ ਅਜਿਹੀ ਕਿਮਸ

ਸਿੰਜਾਈ ਵਿਭਾਗ ਦੀ ਮਿਹਰਬਾਨੀ ਸਦਕਾ ਇੱਕੋ ਹੀ ਠੇਕੇਦਾਰ ਦੀ ਝੋਲੀ ਪਾਏ 1000 ਕਰੋੜ ਦੇ ਵਿਕਾਸ ਕਾਰਜ
ਸਿੰਜਾਈ ਵਿਭਾਗ ਦੀ ਮਿਹਰਬਾਨੀ ਸਦਕਾ ਇੱਕੋ ਹੀ ਠੇਕੇਦਾਰ ਦੀ ਝੋਲੀ ਪਾਏ 1000 ਕਰੋੜ ਦੇ...

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਪਿਛਲੇ 7-8 ਸਾਲਾਂ ਤੋਂ ਸੂਬੇ ਦੇ ਵੱਖ-ਵੱਖ