ਬੱਚਿਆਂ ਨੂੰ ਲਵਾਰਸ ਛੱਡ ਕੇ, ਚਾਰ ਕਿਸਾਨ ਦੁਨੀਆ ਤੋਂ ਤੁਰੇ...

By: abp sanjha | | Last Updated: Wednesday, 10 January 2018 10:27 AM
ਬੱਚਿਆਂ ਨੂੰ ਲਵਾਰਸ ਛੱਡ ਕੇ, ਚਾਰ ਕਿਸਾਨ ਦੁਨੀਆ ਤੋਂ ਤੁਰੇ...

ਚੰਡੀਗੜ੍ਵ: ਕੋਟਕਪੁਰਾ ਦੇ ਪਿੰਡ ਚਹਿਲ ਵਿਖੇ ਇਕ ਕਿਸਾਨ ਵਲੋਂ ਕਰਜ਼ੇ ਕਾਰਨ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਚਹਿਲ ਦੇ ਕਿਸਾਨ ਗੁਰਦੇਵ ਸਿੰਘ ਸੰਧੂ (50) ਪੁੱਤਰ ਕੰਵਰਜੀਤ ਸਿੰਘ ਸੰਧੂ ਨੇ ਕਰਜ਼ੇ ਤੋਂ ਤੰਗ ਆ ਕੇ ਆਪਣੇ ਖੇਤ ‘ਚ ਬਣੇ ਮੋਟਰ ਵਾਲੇ ਖੂਹ ‘ਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ। ਦੱਸਿਆ ਜਾ ਰਿਹਾ ਕਿ ਕਿਸਾਨ ਦੇ ਸਿਰ ‘ਤੇ ਕਰੀਬ 30 ਲੱਖ ਰੁਪਏ ਦਾ ਕਰਜ਼ਾ ਸੀ। ਉਹ ਆਪਣੇ ਪਿੱਛੇ ਪਤਨੀ, ਇਕ ਵਿਆਹੁਤਾ ਲੜਕਾ ਅਤੇ 2 ਲੜਕੀਆਂ ਛੱਡ ਗਿਆ।

 
ਸੰਗਰੂਰ ਦੇ ਨੇੜਲੇ ਪਿੰਡ ਲੋਹਾਖੇੜਾ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਬੀਤੀ ਰਾਤ ਕਿਸਾਨ ਹਰਵਿੰਦਰ ਸਿੰਘ ਉਰਫ਼ ਘੋਗਾ ਪੁੱਤਰ ਸੁਖਦੇਵ ਸਿੰਘ ਵਾਸੀ ਲੋਹਾਖੇੜਾ ਨੇ ਜ਼ਹਿਰੀਲੀ ਸਪਰੇਅ ਪੀ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਹਰਵਿੰਦਰ ਬੈਂਕਾਂ ਦੇ ਕਰੀਬ 7.5 ਲੱਖ ਦਾ ਕਰਜ਼ਾਈ ਸੀ।2 ਲੜਕੀਆਂ ਤੇ 1 ਲੜਕੇ ਦਾ ਪਿਤਾ ਸੀ।

 
ਆਰਥਿਕ ਤੰਗੀ ਕਾਰਨ ਪਿੰਡ ਪਿੱਥੋ ਦੇ ਇਕ ਕਿਸਾਨ ਬੂਟਾ ਸਿੰਘ ਵਲੋਂ ਕਰਜ਼ੇ ਤੋ ਤੰਗ ਆ ਕੇ ਆਪਣੇ ਹੀ ਘਰ ਦੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਭਰਾ ਮੁਤਾਬਕ ਪਰਿਵਾਰ ਸਿਰ ਚੜ੍ਹੇ ਕਰਜ਼ੇ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ, ਕਿਉਂਕਿ ਕਰਜ਼ੇ ਕਾਰਨ ਪਿਛਲੇ ਸਮੇਂ ਦੌਰਾਨ ਉਨ੍ਹਾਂ ਦੀ ਕੁਝ ਜ਼ਮੀਨ ਵੀ ਬੈਅ ਹੋ ਚੁੱਕੀ ਹੈ।

 
ਜ਼ਿਲ੍ਹਾ ਰੋਪੜ ਦੇ ਬਲਾਕ ਸ੍ਰੀ ਚਮਕੌਰ ਸਾਹਿਬ ਅਧੀਨ ਆਉਂਦੇ ਪਿੰਡ ਫਤਹਿਪੁਰ ਦੇ ਕਿਸਾਨ ਦੀਪ ਸਿੰਘ (50) ਪੁੱਤਰ ਅੱਛਰ ਸਿੰਘ ਦੀ ਕਰਜ਼ੇ ਕਾਰਨ ਜ਼ਹਿਰੀਲੀ ਚੀਜ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਉਹ ਕਰੀਬ ਡੇਢ ਏਕੜ ਜ਼ਮੀਨ ਦਾ ਮਾਲਕ ਸੀ ਅਤੇ ਉਸ ‘ਤੇ ਸੁਸਾਇਟੀ, ਆੜ੍ਹਤੀਆਂ ਅਤੇ ਹੋਰ ਬੈਂਕਾਂ ਦਾ 8 ਲੱਖ ਰੁਪਏ ਦੇ ਕਰੀਬ ਕਰਜ਼ਾ ਸੀ। ਦੀਪ ਸਿੰਘ ਆਪਣੇ ਪਿੱਛੇ ਪਤਨੀ, ਇਕ ਲੜਕਾ ਅਤੇ ਲੜਕੀ ਛੱਡ ਗਿਆ।

First Published: Wednesday, 10 January 2018 10:27 AM

Related Stories

ਕਰਜ਼ਾ ਮਾਫੀ ਲਿਸਟ 'ਚ ਨਾਮ ਨਾ ਆਉਣ 'ਤੇ ਕਿਸਾਨ ਨੇ ਕੀਤੀ ਖੁਦਕੁਸ਼ੀ
ਕਰਜ਼ਾ ਮਾਫੀ ਲਿਸਟ 'ਚ ਨਾਮ ਨਾ ਆਉਣ 'ਤੇ ਕਿਸਾਨ ਨੇ ਕੀਤੀ ਖੁਦਕੁਸ਼ੀ

ਬਠਿੰਡਾ: ਕਰਜ਼ਾ ਮਾਫੀ ਦੀ ਲਿਸਟ ਵਿੱਚ ਨਾਮ ਨਾ ਆਉਣ ਤੋਂ ਦੁਖੀ ਕਿਸਾਨ ਨੇ ਖੁਦਕੁਸ਼ੀ

ਕਰਜ਼ੇ ਤੋਂ ਦੁਖੀ ਕਿਸਾਨ ਜਸਵੰਤ ਸਿੰਘ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ
ਕਰਜ਼ੇ ਤੋਂ ਦੁਖੀ ਕਿਸਾਨ ਜਸਵੰਤ ਸਿੰਘ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ

ਲੁਧਿਆਣਾ- ਚੌਕੀ ਮੱਤੇਵਾੜਾ ਦੇ ਪਿੰਡ ਜੀਵਨ ਨਗਰ ਵਿਚ ਕਰਜ਼ੇ ਤੋਂ ਦੁਖੀ ਕਿਸਾਨ

ਆਲੂ ਨੇ ਰੋਲੇ ਕਿਸਾਨ, ਰੂੜੀਆਂ 'ਤੇ ਸੁੱਟੀ ਪੁੱਤਾਂ ਵਾਂਗ ਪਾਲੀ ਫਸਲ
ਆਲੂ ਨੇ ਰੋਲੇ ਕਿਸਾਨ, ਰੂੜੀਆਂ 'ਤੇ ਸੁੱਟੀ ਪੁੱਤਾਂ ਵਾਂਗ ਪਾਲੀ ਫਸਲ

ਸੁਖਵਿੰਦਰ ਸਿੰਘ   ਚੰਡੀਗੜ੍ਹ: ਕਿਸਾਨ ਉੱਤੇ ਕਰਜ਼ਾ ਕਿਵੇਂ ਚੜ੍ਹਦਾ ਹੈ, ਇਸ ਦੀ

ਖੇਤੀਬਾੜੀ ਅਧਿਕਾਰੀ ਕਰਦਾ ਸੀ ਇਹ ਕਾਰਾ! ਘਰੋਂ ਮਿਲੇ ਸਵਾ ਦੋ ਕਰੋੜ ਰੁਪਏ..
ਖੇਤੀਬਾੜੀ ਅਧਿਕਾਰੀ ਕਰਦਾ ਸੀ ਇਹ ਕਾਰਾ! ਘਰੋਂ ਮਿਲੇ ਸਵਾ ਦੋ ਕਰੋੜ ਰੁਪਏ..

ਨਵੀਂ ਦਿੱਲੀ-ਸੀ. ਬੀ. ਆਈ. ਨੇ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਇਕ ਅਧਿਕਾਰੀ ਆਰ. ਕੇ.

ਇੰਜਨੀਅਰ ਨੇ ਖੋਲ੍ਹੀ ਰਸੋਈ, ਦਿਨੇ ਨਹੀਂ ਰਾਤ ਨੂੰ ਖਾਣੇ ਦੀ ਸਪਲਾਈ
ਇੰਜਨੀਅਰ ਨੇ ਖੋਲ੍ਹੀ ਰਸੋਈ, ਦਿਨੇ ਨਹੀਂ ਰਾਤ ਨੂੰ ਖਾਣੇ ਦੀ ਸਪਲਾਈ

ਨਵੀਂ ਦਿੱਲੀ: 27 ਸਾਲ ਦੇ ਅਭਿਸ਼ੇਕ ਸਿੰਘ ਨੇ ਇੰਜਨੀਅਰ ਦੀ ਨੌਕਰੀ ਛੱਡ ਕੇ ਅਜਿਹਾ ਕੰਮ

ਮੋਦੀ ਤੇ ਕੈਪਟਨ ਖਿਲਾਫ ਸੜਕਾਂ 'ਤੇ ਉੱਤਰੇ ਕਿਸਾਨ
ਮੋਦੀ ਤੇ ਕੈਪਟਨ ਖਿਲਾਫ ਸੜਕਾਂ 'ਤੇ ਉੱਤਰੇ ਕਿਸਾਨ

ਅੰਮ੍ਰਿਤਸਰ: ਮੋਦੀ ਸਰਕਾਰ ਵੱਲੋਂ ਨੀਤੀ ਅਯੋਗ ਰਾਹੀਂ ਕਿਸਾਨਾਂ ਦੀਆਂ ਜ਼ਮੀਨਾਂ ਖੋਹ

ਮੈਨੀਫੈਸਟੋ 'ਚੋਂ ਕਿਉਂ ਮਨਫੀ ਪੰਜਾਬ ਦੇ ਕਰਜ਼ੇ ਦੀ ਗੱਲ..?
ਮੈਨੀਫੈਸਟੋ 'ਚੋਂ ਕਿਉਂ ਮਨਫੀ ਪੰਜਾਬ ਦੇ ਕਰਜ਼ੇ ਦੀ ਗੱਲ..?

ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬੀ ਦੀ ਕਹਾਵਤ ਹੈ “ਪੱਲੇ ਨੀਂ ਧੇਲਾ ਕਰਦੀ

ABP ਸਾਂਝਾ ਲੋਹੜੀ ਵਿਸ਼ੇਸ਼: ਜਿਨ੍ਹਾਂ ਦਾ ਨਾਇਕ 'ਦੁੱਲਾ' ਸੀ ਉਨ੍ਹਾਂ ਦੇ ਨਾਇਕ ਗੈਂਗਸਟਰ ਕਿਉਂ ਬਣੇ?
ABP ਸਾਂਝਾ ਲੋਹੜੀ ਵਿਸ਼ੇਸ਼: ਜਿਨ੍ਹਾਂ ਦਾ ਨਾਇਕ 'ਦੁੱਲਾ' ਸੀ ਉਨ੍ਹਾਂ ਦੇ ਨਾਇਕ...

  ਯਾਦਵਿੰਦਰ ਸਿੰਘ   ਚੰਡੀਗੜ੍ਹ: ਲੋਹੜੀ ਦੇ ਤਿਓਹਾਰ ਦੀ ਕਹਾਣੀ ਦਾ ਮੁੱਖ ਨਾਇਕ

ਪਾਕਿ ਵੱਲੋਂ ਭਾਰਤੀ ਮਿਰਚ ਦੀ ਦਰਾਮਦ 'ਤੇ ਰੋਕ
ਪਾਕਿ ਵੱਲੋਂ ਭਾਰਤੀ ਮਿਰਚ ਦੀ ਦਰਾਮਦ 'ਤੇ ਰੋਕ

ਚੰਡੀਗੜ੍ਹ: ਪਾਕਿਸਤਾਨ ਸਰਕਾਰ ਵੱਲੋਂ ਭਾਰਤੀ ਮਿਰਚ ਨੂੰ ਖਾਣ ਲਾਇਕ ਨਾ ਕਹਿ ਕੇ

ਕੈਪਟਨ ਵੱਲੋਂ ਖ਼ੁਦ ਕਰਜ਼ ਮੁਆਫੀ ਫਾਰਮ ਭਰਵਾਉਣ ਵਾਲੇ ਕਿਸਾਨ ਦਾ ਇਹ ਹਾਲ..
ਕੈਪਟਨ ਵੱਲੋਂ ਖ਼ੁਦ ਕਰਜ਼ ਮੁਆਫੀ ਫਾਰਮ ਭਰਵਾਉਣ ਵਾਲੇ ਕਿਸਾਨ ਦਾ ਇਹ ਹਾਲ..

ਗੁਰਦਾਸਪੁਰ: ‘ਕਰਜ਼ ਖ਼ਤਮ ਕੁਰਕੀ ਖ਼ਤਮ, ਫ਼ਸਲ ਦੀ ਪੂਰੀ ਰਕਮ’ ਦਾ ਵਾਅਦਾ