ਸਿਰਫ 2 ਘੰਟੇ ਦੀ ਮਿਹਨਤ ਨਾਲ 15 ਤੋਂ 20 ਹਜ਼ਾਰ ਕਮਾਉਂਦਾ ਕਿਸਾਨ

By: ABP SANJHA | | Last Updated: Monday, 19 February 2018 12:18 PM
ਸਿਰਫ 2 ਘੰਟੇ ਦੀ ਮਿਹਨਤ ਨਾਲ 15 ਤੋਂ 20 ਹਜ਼ਾਰ ਕਮਾਉਂਦਾ ਕਿਸਾਨ

ਲਖਨਊ: ਫਤਿਹਪੁਰ ਜ਼ਿਲ੍ਹੇ ਦਾ ਕਿਸਾਨ ਅਮਿਤ ਪਟੇਲ ਪਿਛਲੇ 13 ਸਾਲਾਂ ਤੋਂ ਹਰੇ ਧਨੀਏ ਦੀ ਖੇਤੀ ਕਰ ਰਿਹਾ ਹੈ। ਉਹ ਦਿਨ ਵਿੱਚ ਦੋ ਘੰਟੇ ਦੀ ਮਿਹਨਤ ਕਰਕੇ 15 ਤੋਂ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਆਸਾਨੀ ਨਾਲ ਕਮਾ ਲੈਂਦਾ ਹੈ।
ਅਮਿਤ ਅਨੁਸਾਰ ਉਹ ਹਰ ਸਾਲ ਡੇਢ ਵਿੱਘੇ ਦੇ ਖੇਤ ਵਿੱਚ ਧਨੀਏ ਦੀ ਖੇਤੀ ਕਰਕੇ 2 ਲੱਖ ਰੁਪਏ ਕਮਾਉਂਦਾ ਹੈ। ਅਮਿਤ ਪਟੇਲ 12 ਮਹੀਨੇ ਧਨੀਏ ਦੀ ਖੇਤੀ ਕਰਦਾ ਹੈ। ਉਹ ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਤੋਂ 26 ਕਿਲੋਮੀਟਰ ਦੂਰ ਮਾਲਵਾਂ ਬਲਾਕ ਦਾ ਰਹਿਣ ਵਾਲਾ ਹੈ।
ਅਮਿਤ ਪਟੇਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ਵਿੱਚ ਬਾਂਦਰ ਬਹੁਤ ਹਨ। ਉਹ ਫਸਲ ਦਾ ਬਹੁਤ ਨੁਕਸਾਨ ਕਰਦੇ ਹਨ। ਇਸ ਲਈ ਉਸ ਨੇ ਸੋਚਿਆ ਕਿ ਕਿਉਂ ਨਾ ਧਨੀਆ ਦੀ ਖੇਤੀ ਕੀਤੀ ਜਾਵੇ। ਉਹ ਪਿਛਲੇ 13 ਸਾਲਾਂ ਤੋਂ ਧਨੀਆ ਦੀ ਕਾਸ਼ਤ ਕਰ ਰਿਹਾ ਹੈ ਤੇ ਚੰਗੇ ਲਾਭ ਲੈ ਰਿਹਾ ਹੈ।
ਉਹ ਦੱਸਦਾ ਹੈ ਕਿ ਸਵੇਰੇ ਸ਼ਾਮ ਮਿਲਾ ਕੇ ਮਸਾਂ ਉਹ ਦੋ ਘੰਟੇ ਖੇਤ ਵਿੱਚ ਕੰਮ ਕਰਦਾ ਹੈ। ਮਾਰਕੀਟ ਤੋਂ ਹਰ ਰੋਜ਼, ਉਹ 800 ਤੋਂ 2000 ਰੁਪਏ ਦੇ ਵਿਚਕਾਰ ਕਮਾਉਂਦਾ ਹੈ।
ਅਮਿਤ ਪਟੇਲ ਮੁਤਾਬਕ, “ਇੱਕ ਵਿਘੇ ਵਿਚ 40 ਕਿਆਰੀਆਂ ਬਣਾਉਂਦਾ ਹੈ। ਇਸ ਤੋਂ ਬਾਅਦ ਬਿਜਾਈ ਕਰਦਾ ਹੈ। 40 ਦਿਨਾਂ ਵਿੱਚ ਧਨੀਆ ਵੇਚਣ ਲਈ ਤਿਆਰ ਹੋ ਜਾਂਦਾ ਹੈ। ਉਸ ਨੇ ਦੱਸਿਆ ਕਿ ਧਨੀਆ ਦੀ ਖੇਤੀ ਵਿੱਚ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਖੇਤ ਵਿੱਚ ਪਾਣੀ ਨਾ ਰੁਕੇ।
First Published: Monday, 19 February 2018 12:17 PM

Related Stories

ਸੰਕਟ ਦੇ ਬਾਵਜੂਦ ਪੰਜਾਬ ਦੀ ਕਿਸਾਨੀ ਨੇ ਗੱਢੇ ਝੰਡੇ
ਸੰਕਟ ਦੇ ਬਾਵਜੂਦ ਪੰਜਾਬ ਦੀ ਕਿਸਾਨੀ ਨੇ ਗੱਢੇ ਝੰਡੇ

ਚੰਡੀਗੜ੍ਹ: ਪੰਜਾਬ ਦੀ ਕਿਸਾਨੀ ਦਾ ਬੇਸ਼ੱਕ ਬੁਰਾ ਹਾਲ ਹੈ ਪਰ ਸੂਬਾ ਫਿਰ ਵੀ ਦੇਸ਼ ਦੇ

ਹੁਣ ਕਿਸਾਨਾਂ ਨੂੰ ਮਿਲਣਗੇ ਫਸਲਾਂ ਦੇ ਵਾਜ਼ਬ ਭਾਅ!
ਹੁਣ ਕਿਸਾਨਾਂ ਨੂੰ ਮਿਲਣਗੇ ਫਸਲਾਂ ਦੇ ਵਾਜ਼ਬ ਭਾਅ!

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਲਈ ਵੱਡਾ ਐਲਾਨ ਕੀਤਾ

ਚੰਦਨ ਨਾਲ ਮਹਿਕੇਗਾ ਪੰਜਾਬ !
ਚੰਦਨ ਨਾਲ ਮਹਿਕੇਗਾ ਪੰਜਾਬ !

ਚੰਡੀਗੜ੍ਹ: ਪੰਜਾਬ ਦਾ ਜੰਗਲਾਤ ਵਿਭਾਗ ਪੰਜਾਬ ਦੇ ਕਿਸਾਨਾਂ ਨੂੰ ਇਸ ਸਾਲ ਦੋ ਲੱਖ

ਖੇਤੀ ਵਿਕਾਸ ਮੇਲੇ 'ਚ ਮੋਦੀ ਵੀ ਪਹੁੰਚਣਗੇ, 600 ਤੋਂ ਵੱਧ ਸਟਾਲ ਲੱਗਣਗੇ
ਖੇਤੀ ਵਿਕਾਸ ਮੇਲੇ 'ਚ ਮੋਦੀ ਵੀ ਪਹੁੰਚਣਗੇ, 600 ਤੋਂ ਵੱਧ ਸਟਾਲ ਲੱਗਣਗੇ

ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ ਤਿੰਨ ਦਿਨਾਂ ਖੇਤੀ ਵਿਕਾਸ ਮੇਲੇ ਲਾਇਆ ਜਾ ਰਿਹਾ

ਪੰਜ ਜ਼ਿਲ੍ਹਿਆਂ ਦੇ 30,365 ਕਿਸਾਨਾਂ ਦੇ ਕਰਜ਼ੇ 'ਤੇ ਲਕੀਰ
ਪੰਜ ਜ਼ਿਲ੍ਹਿਆਂ ਦੇ 30,365 ਕਿਸਾਨਾਂ ਦੇ ਕਰਜ਼ੇ 'ਤੇ ਲਕੀਰ

ਜਲੰਧਰ: ਕਰਜ਼ਾ ਮੁਆਫੀ ਦੇ ਦੂਜੇ ਗੇੜ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ

ਮਨਪ੍ਰੀਤ ਨੇ ਕਿਸਾਨਾਂ ਦੇ ਕਰਜ਼ ਮੁਆਫ਼ ਨੂੰ ਦੱਸਿਆ ਕੇਂਦਰ ਦੀ ਜ਼ਿੰਮੇਵਾਰੀ
ਮਨਪ੍ਰੀਤ ਨੇ ਕਿਸਾਨਾਂ ਦੇ ਕਰਜ਼ ਮੁਆਫ਼ ਨੂੰ ਦੱਸਿਆ ਕੇਂਦਰ ਦੀ ਜ਼ਿੰਮੇਵਾਰੀ

ਜਲੰਧਰ: ਸਰਕਾਰ ਵੱਲੋਂ ਕਿਸਾਨਾਂ ਲਈ ਕਰਜ਼ ਮੁਆਫ਼ੀ ਦੀ ਦੂਜੀ ਕਿਸ਼ਤ ਜਾਰੀ ਕਰਨ ਮੌਕੇ

ਮੈਂ ਮੋਟਰਾਂ 'ਤੇ ਮੀਟਰ ਲਾਊਂ ਪਰ ਬਿੱਲ ਨਹੀਂ: ਕੈਪਟਨ
ਮੈਂ ਮੋਟਰਾਂ 'ਤੇ ਮੀਟਰ ਲਾਊਂ ਪਰ ਬਿੱਲ ਨਹੀਂ: ਕੈਪਟਨ

ਜਲੰਧਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਕਿਸਾਨਾਂ ਦੀ ‘ਸ਼ਰਤੀਆ ਕਰਜ਼

ਬੀਟੀ ਕਾਟਨ ਦੇ ਬੀਜ ਦਾ ਰੇਟ ਘਟਾਇਆ
ਬੀਟੀ ਕਾਟਨ ਦੇ ਬੀਜ ਦਾ ਰੇਟ ਘਟਾਇਆ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦਿੰਦਿਆਂ ਬੀਟੀ ਕਾਟਨ ਦੀ

ਮੋਗੇ ਵਾਲੇ ਕਿਸਾਨਾਂ ਨੂੰ ਕਰਜ਼ ਮੁਕਤ ਨਹੀਂ ਕਰਨਗੇ ਕੈਪਟਨ
ਮੋਗੇ ਵਾਲੇ ਕਿਸਾਨਾਂ ਨੂੰ ਕਰਜ਼ ਮੁਕਤ ਨਹੀਂ ਕਰਨਗੇ ਕੈਪਟਨ

ਜਲੰਧਰ: ਜ਼ਿਲ੍ਹੇ ਦੇ ਕਸਬੇ ਨਕੋਦਰ ਵਿੱਚ ਅੱਜ ਮੁੱਖ ਮੰਤਰੀ ਵੱਲੋਂ ਕਰਜ਼ ਮੁਆਫੀ ਦੇ