ਕਿਸਾਨਾਂ ਨਾਲ ਠੱਗੀ! ਸਾਬਕਾ ਮੁੱਖ ਮੰਤਰੀ ਬਾਦਲ ਦੇ ਮੁਆਵਜ਼ਾ ਚੈੱਕ ਹੋਏ ਬਾਊਸ

By: abp sanjha | | Last Updated: Monday, 24 July 2017 10:14 AM
ਕਿਸਾਨਾਂ ਨਾਲ ਠੱਗੀ! ਸਾਬਕਾ ਮੁੱਖ ਮੰਤਰੀ ਬਾਦਲ ਦੇ ਮੁਆਵਜ਼ਾ ਚੈੱਕ ਹੋਏ ਬਾਊਸ

ਚੰਡੀਗੜ੍ਹ: ਕੰਡਿਆਲੀ ਤਾਰ ਵਾਲੇ ਕਿਸਾਨ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਦਰਅਸਲ ਸਹਹੱਦੀ ਪਿੰਡਾਂ ਵਿੱਚ ਨਵੰਬਰ 2016 ਖੁਦ ਸਾਬਕਾ ਮੁੱਖ ਮੰਤਰੀ ਪ੍ਰਸਾਸ਼ ਸਿੰਘ ਬਾਦਲ ਵੱਲੋ ਮੁਆਵਜ਼ੇ ਦੇ ਚੈੱਕ ਦਿੱਤੇ ਸਨ ਜਿਹੜੇ ਕਿ ਬਾਊਸ ਹੋ ਗਏ ਹਨ। ਪੀੜਤ ਕਿਸਾਨਾਂ ਨੇ ਮੁਆਵਜ਼ੇ ਦੀ ਰਕਮ ਨਾ ਮਿਲਣ ਉੱਤੇ 27 ਜੁਲਾਈ ਤੋਂ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ ਹੈ।

 

ਪੰਜਾਬ ਬਾਰਡਰ ਕਿਸਾਨ ਵੈੱਲਫੇਅਰ ਸੁਸਾਇਟੀ ਦੇ ਸੂਬਾ ਪ੍ਰਧਾਨ ਰਘਬੀਰ ਸਿੰਘ ਭੰਗਾਲਾ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਮੁਤਾਬਕ ਤਾਰ ਪਾਰ ਕਿਸਾਨਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਏਕੜ ਫ਼ਸਲੀ ਮੁਆਵਜ਼ਾ ਲਗਾਤਾਰ ਮਿਲਣਾ ਸੀ, ਸਾਲ 2014 ‘ਚ ਇਹ ਮੁਆਵਜ਼ਾ 90 ਫ਼ੀਸਦੀ ਹੀ ਮਿਲਿਆ। ਸਾਲ 2015 ਦਾ ਮੁਆਵਜ਼ਾ 50 ਫ਼ੀਸਦੀ ਕੇਂਦਰ ਤੇ 50 ਫ਼ੀਸਦੀ ਪੰਜਾਬ ਸਰਕਾਰ ਨੇ ਅਦਾ ਕਰਨਾ ਸੀ, ਜਿਸ ਦੇ 10 ਕਰੋੜ 25 ਲੱਖ ਰੁਪਏ ਕੇਂਦਰ ਸਰਕਾਰ ਨੇ ਉਸ ਸਮੇਂ ਭੇਜੇ ਅਤੇ 10 ਕਰੋੜ 25 ਲੱਖ ਰੁਪਏ ਪੰਜਾਬ ਸਰਕਾਰ ਨੇ ਦੇਣੇ ਸਨ।

1858143__ba-2

ਉਨ੍ਹਾਂ ਕਿਹਾ ਕਿ ਨਵੰਬਰ 2016 ‘ਚ ਅਕਾਲੀ ਸਰਕਾਰ ਦੌਰਾਨ ਉਸ ਸਮੇਂ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਰਹੱਦੀ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੰਡਣ ਦੀ ਸ਼ੁਰੂਆਤ ਕਰਕੇ 6 ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਬਾਕੀ ਦੇ ਚੈੱਕ ਜਾਰੀ ਕਰ ਦਿੱਤੇ ਗਏ ਜਿਨ੍ਹਾਂ ‘ਚ ਫਿਰੋਜ਼ਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ 4 ਕਰੋੜ 98 ਹਜ਼ਾਰ 48200 ਰੁਪਏ, ਫਾਜ਼ਿਲਕਾ 4,47,74200 ਰੁਪਏ ਅੰਮਿ੍ਤਸਰ ਨੂੰ , 3,76,39300, ਤਰਨ ਤਾਰਨ ਨੂੰ 3,58,93600, ਗੁਰਦਾਸਪੁਰ ਨੂੰ 2,61,26100 ਅਤੇ ਪਠਾਨਕੋਟ ਦੇ ਡਿਪਟੀ ਕਮਿਸ਼ਨਰ 1,07,18600 ਦੀ ਰਾਸ਼ੀ ਭੇਜੀ ਗਈ। ਇਸ ਰਾਸ਼ੀ ਦੇ ਚੈੱਕ ਜੋ ਕਿਸਾਨਾਂ ਨੂੰ ਦਿੱਤੇ ਗਏ ਸਨ, ਉਨ੍ਹਾਂ ਵਿਚ ਹਜ਼ਾਰਾਂ ਦੀ ਗਿਣਤੀ ‘ਚ ਚੈੱਕ ਇਸ ਕਰਕੇ ਬਾਊਾਸ ਹੋ ਗਏ ਕਿ ਸਬੰਧਿਤ ਖ਼ਾਤਿਆਂ ‘ਚ ਪੈਸੇ ਨਹੀਂ ਸਨ।

 

ਜਿਕਰਯੋਗ ਹੈ ਕਿ ਭਾਰਤ-ਪਾਕਿ ਸਰਹੱਦ ‘ਤੇ ਪੰਜਾਬ ਨਾਲ ਸਬੰਧਿਤ ਪੈਂਦੇ ਅੰਮਿ੍ਤਸਰ, ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ, ਫਿਰੋਜ਼ਪੁਰ ਤੇ ਫਾਜ਼ਿਲਕਾ ਜ਼ਿਲਿ੍ਹਆਂ ਦੇ ਕਿਸਾਨਾਂ ਦੀ 21600 ਏਕੜ ਜ਼ਮੀਨ ਪੈਂਦੀ ਹੈ। ਤਾਰ ਪਾਰ ਦਾ ਸਾਰਾ ਕੰਟਰੋਲ ਭਾਰਤੀ ਫ਼ੌਜ ਕੋਲ ਹੋਣ ਕਾਰਨ ਇਨ੍ਹਾਂ ਕਿਸਾਨਾਂ ਨੂੰ ਆਪਣੀ ਜ਼ਮੀਨ ‘ਚ ਕਾਸ਼ਤ ਕਰਨ ਸਮੇਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਆ ਰਿਹਾ ਹੈ। ਇਥੋਂ ਤਕ ਕਿ ਇਨ੍ਹਾਂ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਮੁਆਵਜ਼ੇ ਦੀ ਰਾਸ਼ੀ ਸਹੀ ਢੰਗ ਨਾਲ ਨਹੀਂ ਮਿਲ ਰਹੀ।

 

ਪੰਜਾਬ ਬਾਰਡਰ ਕਿਸਾਨ ਵੈੱਲਫੇਅਰ ਸੁਸਾਇਟੀ ਦੇ ਸੂਬਾ ਪ੍ਰਧਾਨ ਰਘਬੀਰ ਸਿੰਘ ਭੰਗਾਲਾ ਨੇ ਦੱਸਿਆ ਕਿ 1947 ਤੋਂ ਲੈ ਕੇ ਹੁਣ ਤਕ ਗਵਾਂਢੀ ਮੁਲਕ ਪਾਕਿਸਤਾਨ 1965, 1971 ਤੇ ਕਾਰਗਿਲ ਆਦਿ ਦੀਆਂ ਲੜਾਈਆਂ ਦੌਰਾਨ ਸਰਹੱਦੀ ਕਿਸਾਨ ਉਜੜਦਾ ਆ ਰਿਹਾ ਹੈ। ਇੱਥੋਂ ਤਕ ਕਿ ਇਹ ਕਿਸਾਨ ਆਪਣੇ ਮਕਾਨ, ਪਿਛਲੇ ਜ਼ਿੰਮੀਦਾਰਾਂ ਦੀ ਤੁਲਨਾ ‘ਚ ਨਹੀਂ ਬਣਾ ਸਕੇ। ਬੱਚੇ ਵੀ ਜ਼ਿਆਦਾਤਰ ਅਨਪੜ੍ਹ ਹਨ ਅਤੇ ਰੁਜ਼ਗਾਰ ਦੇ ਸਾਧਨਾਂ ਤੋਂ ਵੀ ਇਹ ਕਿਸਾਨ ਵਾਂਝੇ ਹਨ ਪਰ ਫਿਰ ਵੀ ਦੇਸ਼ ਦੀ ਰੱਖਿਆ ਲਈ ਇਹ ਸਰਹੱਦੀ ਕਿਸਾਨ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।

 

ਕਿਸਾਨਾਂ ਨੂੰ ਸਮੇਂ-ਸਮੇਂ ਦੀਆਂ ਕੇਂਦਰ ਤੇ ਪੰਜਾਬ ਸਰਕਾਰਾਂ ਨੇ ਉਨ੍ਹਾਂ ਦਾ ਹੱਕ ਨਹੀਂ ਦਿੱਤਾ । ਸਿਰਫ ਹਾਈਕੋਰਟ ਤੇ ਸੁਪਰੀਮ ਕੋਰਟ ਨੇ ਉਨ੍ਹਾਂ ਦੇ ਉਜੜੇ ਹੱਕਾਂ ਨੂੰ ਦੇਖਿਆ ਤੇ ਤਾਰ ਪਾਰ ਕਿਸਾਨਾਂ ਨੂੰ ਇਨਸਾਫ਼ ਦੇਣ ਲਈ ਵਿਸ਼ੇਸ ਟਿ੍ਬਿਊਨਲ ਵੀ ਸਥਾਪਿਤ ਕੀਤਾ ਹੈ, ਜਿਸ ਦਾ ਫ਼ੈਸਲਾ ਆਉਂਦੀਆਂ ਤਰੀਕਾਂ ‘ਤੇ ਹੋਣ ਦੀ ਉਮੀਦ ਹੈ।

First Published: Monday, 24 July 2017 10:06 AM

Related Stories

ਖਬਰਦਾਰ ਕੈਪਟਨ ਸਰਕਾਰ! ਭਲਕੇ 7 ਕਿਸਾਨ ਜਥੇਬੰਦੀਆਂ ਕਰਨਗੀਆਂ ਵੱਡਾ ਐਲਾਨ
ਖਬਰਦਾਰ ਕੈਪਟਨ ਸਰਕਾਰ! ਭਲਕੇ 7 ਕਿਸਾਨ ਜਥੇਬੰਦੀਆਂ ਕਰਨਗੀਆਂ ਵੱਡਾ ਐਲਾਨ

ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਦੀਆਂ ਸੱਤ

ਪੰਜਾਬ 'ਚ ਤਿੰਨ ਬੁਰੀਆਂ ਖਬਰਾਂ, ਕਰਜ਼ੇ ਨੇ ਨਿਗਲੇ ਤਿੰਨ ਅੰਨਦਾਤੇ
ਪੰਜਾਬ 'ਚ ਤਿੰਨ ਬੁਰੀਆਂ ਖਬਰਾਂ, ਕਰਜ਼ੇ ਨੇ ਨਿਗਲੇ ਤਿੰਨ ਅੰਨਦਾਤੇ

ਚੰਡੀਗੜ੍ਹ: ਪੰਜਾਬ ਦੀ ਕਾਂਗਰਸ ਸਰਕਾਰ ਕਰਜ਼ ਮਾਫੀ ਲਈ ਅਜੇ ਪੈਸੇ ਦਾ ਜੁਗਾੜ ਕਰ ਰਹੀ

ਭਾਰਤ ਦੀ ਵੀਆਈਪੀ ਰੁੱਖ, 24 ਘੰਟੇ ਸੁਰੱਖਿਆ, 15 ਲੱਖ ਖਰਚ
ਭਾਰਤ ਦੀ ਵੀਆਈਪੀ ਰੁੱਖ, 24 ਘੰਟੇ ਸੁਰੱਖਿਆ, 15 ਲੱਖ ਖਰਚ

ਚੰਡੀਗੜ੍ਹ: ਦੁਨੀਆ ਭਰ ਵਿੱਚ ਸਿਤਾਰਿਆਂ ਦੇ ਜਲਵੇ ਤੇ ਨਖ਼ਰੇ ਤਾਂ ਤੁਸੀਂ ਦੇਖੇ ਹੀ

ਕਿਸਾਨੀ ਖ਼ੁਦਕੁਸ਼ੀਆਂ 'ਤੇ ਬਣੀ ਸਦਨ ਕਮੇਟੀ ਨੇ ਕੀਤੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਮੁਲਾਕਾਤ
ਕਿਸਾਨੀ ਖ਼ੁਦਕੁਸ਼ੀਆਂ 'ਤੇ ਬਣੀ ਸਦਨ ਕਮੇਟੀ ਨੇ ਕੀਤੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ...

ਬਠਿੰਡਾ: ਪੰਜਾਬ ਵਿੱਚ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਖ਼ੁਦਕੁਸ਼ੀਆਂ ਅਤੇ ਖੇਤ

ਤਿੰਨ ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
ਤਿੰਨ ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ: ਪੰਜਾਬ ਦਾ ਕਰਜ਼ਈ ਕਿਸਾਨ ਹਰ ਦਿਨ ਆਪਣੀ ਦੀ ਲੜਾਈ ਹਾਰਦਾ ਜਾ ਰਿਹਾ ਹੈ।

ਸਰ੍ਹੋਂ ਦੀ ਨਵੀਂ ਕਿਸਮ: ਮੋਟਾ ਦਾਣਾ ਤੇ ਤੇਲ ਦੀ ਮਾਤਰਾ 40 ਫ਼ੀਸਦ ਵੱਧ
ਸਰ੍ਹੋਂ ਦੀ ਨਵੀਂ ਕਿਸਮ: ਮੋਟਾ ਦਾਣਾ ਤੇ ਤੇਲ ਦੀ ਮਾਤਰਾ 40 ਫ਼ੀਸਦ ਵੱਧ

ਚੰਡੀਗੜ੍ਹ: ਹਰਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਨੇ ਸਰੋਂ ਦੀ ਅਜਿਹੀ ਕਿਮਸ

ਸਿੰਜਾਈ ਵਿਭਾਗ ਦੀ ਮਿਹਰਬਾਨੀ ਸਦਕਾ ਇੱਕੋ ਹੀ ਠੇਕੇਦਾਰ ਦੀ ਝੋਲੀ ਪਾਏ 1000 ਕਰੋੜ ਦੇ ਵਿਕਾਸ ਕਾਰਜ
ਸਿੰਜਾਈ ਵਿਭਾਗ ਦੀ ਮਿਹਰਬਾਨੀ ਸਦਕਾ ਇੱਕੋ ਹੀ ਠੇਕੇਦਾਰ ਦੀ ਝੋਲੀ ਪਾਏ 1000 ਕਰੋੜ ਦੇ...

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਪਿਛਲੇ 7-8 ਸਾਲਾਂ ਤੋਂ ਸੂਬੇ ਦੇ ਵੱਖ-ਵੱਖ

ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਪਟਨ ਤਿਆਰ
ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਪਟਨ ਤਿਆਰ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੀ

ਕਿਸਾਨ ਸ਼ਨੀਵਾਰ ਤੋਂ ਕਰਨਗੇ ਕਾਂਗਰਸੀ ਲੀਡਰਾਂ ਜਿਊਣਾ ਦੁੱਭਰ
ਕਿਸਾਨ ਸ਼ਨੀਵਾਰ ਤੋਂ ਕਰਨਗੇ ਕਾਂਗਰਸੀ ਲੀਡਰਾਂ ਜਿਊਣਾ ਦੁੱਭਰ

ਚੰਡੀਗੜ੍ਹ: ਕਿਸਾਨ ਸੰਘਰਸ਼ ਕਮੇਟੀ ਵੱਲੋਂ ਕੱਲ੍ਹ 19 ਅਗਸਤ ਨੂੰ ਪੰਜਾਬ ਦੇ ਕਾਂਗਰਸੀ

ਮੋਦੀ ਦੀ ਟੀਮ ਨੂੰ ਵੀ ਨਹੀਂ ਦਿਖੀ ਚਿੱਟੀ ਮੱਖੀ..
ਮੋਦੀ ਦੀ ਟੀਮ ਨੂੰ ਵੀ ਨਹੀਂ ਦਿਖੀ ਚਿੱਟੀ ਮੱਖੀ..

ਚੰਡੀਗੜ੍ਹ: ਕੇਂਦਰ ਸਰਕਾਰ ਵੱਲ਼ੋਂ ਚਿੱਟੀ ਮੱਖੀ ਦਾ ਜਾਇਜ਼ਾ ਲੈਣ ਆਈ ਟੀਮ ਨੇ ਪੰਜਾਬ