ਗੁਲਾਬ ਦੇ ਫੁੱਲਾਂ ਨੇ ਬਦਲੀ ਦੋ ਕਿਸਾਨਾਂ ਦੀ ਕਿਸਮਤ

By: ਏਬੀਪੀ ਸਾਂਝਾ | | Last Updated: Monday, 15 May 2017 12:52 PM
ਗੁਲਾਬ ਦੇ ਫੁੱਲਾਂ ਨੇ ਬਦਲੀ ਦੋ ਕਿਸਾਨਾਂ ਦੀ ਕਿਸਮਤ

ਚੰਡੀਗੜ੍ਹ: ਕਿਸਾਨ ਮਨਿੰਦਰਪਾਲ ਸਿੰਘ ਰਿਆੜ ਤੇ ਮਨਜੀਤ ਸਿੰਘ ਤੂਰ ਕਣਕ-ਝੋਨੇ ਦੀ ਖੇਤੀ ਦੇ ਚੱਕਰ ਵਿੱਚੋਂ ਬਾਹਰ ਨਿਕਲ ਗਏ ਹਨ। ਉਨ੍ਹਾਂ ਦੇ ਫਾਰਮ ਵਿੱਚ ਤਿਆਰ ਹੋਏ ਗੁਲਾਬ ਨੂੰ ਤੇਲ ਤੇ ਗੁਲਾਬ ਜਲ ਦੇ ਉਤਪਾਦਨ ਲਈ ਭੇਜਿਆ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਖੇਤ ਦੇ ਗੁਲਾਬ ਹਿਮਾਚਲ ਪ੍ਰਦੇਸ਼ ਦੇ ਚਿੰਤਪੁਰਨੀ, ਜਵਾਲਾਜੀ ਦੇ ਮੰਦਰ ਵਿੱਚ ਦੇਵੀ-ਦੇਵਤਿਆਂ ਨੂੰ ਚੜ੍ਹਾਏ ਜਾਂਦੇ ਹਨ।
ਸਮਰਥਨ ਮੁੱਲ ਮਿਲਣ ਦੇ ਬਾਵਜੂਦ, ਕਣਕ ਤੇ ਝੋਨੇ ਦੇ ਉਤਪਾਦਨ ਵਿੱਚ ਭਵਿੱਖ ਵਿੱਚ ਆਉਣ ਵਾਲੀ ਸਮੱਸਿਆਵਾਂ ਨੂੰ ਰਿਆੜ ਤੇ ਤੂਰ ਨੇ 90 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਹੀ ਸਿਰਫ਼ 20 ਸਾਲ ਦੀ ਉਮਰ ਵਿੱਚ ਸਮਝ ਲਿਆ ਸੀ। ਦੋਵਾਂ ਇੱਕ ਆਵਾਜ਼ ਵਿੱਚ ਦੱਸਦੇ ਹਨ, ‘ਇਸ ਲਈ ਅਸੀਂ ਕੁਝ ਜ਼ਮੀਨਾਂ ਸ਼ਿਵਾਲਿਕ ਦੀ ਤਲਹਟੀ ਵਿੱਚ ਖ਼ਰੀਦੀ ਤੇ ਇੱਥੇ ਆ ਗਏ। ਮਿੱਟੀ ਵਿੱਚ ਪਹਾੜੀ ਕੰਕਰ ਭਰਿਆ ਸੀ ਪਰ ਉਹ ਨਵੀਂ ਤੇ ਉਪਜਾਊ ਮਿੱਟੀ ਸੀ ਜੋ ਫੁੱਲ ਉਤਪਾਦਨ ਲਈ ਬਿਲਕੁਲ ਠੀਕ ਸੀ। ਹਿਮਾਚਲ ਪ੍ਰਦੇਸ਼ ਦੀ ਸੀਮਾ ਨਾਲ ਲੱਗਦੇ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਾਂਗੜਾ ਤੇ ਮੈਲ਼ਿਆਂ ਪਿੰਡ ਵਿੱਚ ਸਥਿਤ ਇਸ ਫਾਰਮ ਹਾਊਸ ਨੂੰ ਜਾਣ ਵਾਲੀ ਉਬੜ-ਖਾਬੜ ਕੱਚੀ ਸੜਕ ਦਾ ਸਫ਼ਰ ਕਿਸੇ ਜੰਨਤ ਤੋਂ ਘੱਟ ਨਹੀਂ।
ਤੂਰ ਪਟਿਆਲਾ ਜ਼ਿਲ੍ਹੇ ਦੇ ਭਵਾਨੀਗੜ੍ਹ ਦੇ ਰਹਿਣ ਵਾਲੇ ਹਨ ਤਾਂ ਉੱਥੇ ਹੀ ਰਿਆੜ ਜਲੰਧਰ ਦੇ ਰਹਿਣ ਵਾਲੇ ਹਨ, ਜਿੱਥੇ ਦੋਵਾਂ ਦੇ ਪਰਿਵਾਰ ਅੱਜ ਵੀ ਪ੍ਰੰਪਰਾਗਤ ਖੇਤੀ ਕਰ ਰਹੇ ਹਨ। 25 ਏਕੜ ਦੇ ਖੇਤ ਵਿੱਚ ਗੁਲਾਬ ਦੀ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਦੋਵਾਂ ਨੇ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਵਿੱਚ ਸਥਿਤ ਇੰਸਟੀਚਿਊਟ ਆਫ਼ ਹਿਮਾਲੀਅਨ ਬਾਇਓਟੈਕਨਾਲੌਜੀ (ਆਈਏਚਬੀਟੀ) ਤੋਂ ਤਿੰਨ ਮਹੀਨੇ ਦੀ ਸਿਖਲਾਈ ਲਈ। ਇੱਥੇ ਉਨ੍ਹਾਂ ਨੇ ਗੁਲਾਬ ਦੀ ਖੇਤੀ, ਗੁਲਾਬ ਤੇਲ, ਗੁਲਾਬ ਪਾਣੀ ਲਈ ਰਸ ਕੱਢਣਾ ਸਿੱਖਿਆ।
ਆਪਣੇ ਆਪ ਤਿਆਰ ਕੀਤਾ ਵਿਦੇਸ਼ੀ ਕੁਆਲਿਟੀ ਦਾ ਗੁਲਾਬ-
ਦੋਵਾਂ ਨੂੰ ਵਿਦੇਸ਼ੀ ਬਾਜ਼ਾਰ ਲਈ ਗੁਲਾਬ ਤੇਲ ਤੇ ਗੁਲਾਬ ਪਾਣੀ ਤਿਆਰ ਕਰਨ ਲਈ ਭਾਰਤੀ ਗੁਲਾਬ ਨੂੰ ਵਿਕਸਿਤ ਕਰਨ ਵਿੱਚ ਚਾਰ ਸਾਲ (1996ਵੱਲੋਂ 2000) ਲੱਗ ਗਏ। ਰਿਆੜ ਦੱਸਦੇ ਹਨ ‘ਗੁਲਾਬ ਉਦਯੋਗ ਪਹਿਲਾਂ ਸਾਰਾ ਗੁਲਾਬ ਤੇ ਉਸ ਦਾ ਤੇਲ ਬੁਲਗਾਰੀਆ ਤੋਂ ਹੀ ਮੰਗਾਉਂਦਾ ਸੀ। ਅਸੀਂ ਹੁਸ਼ਿਆਰਪੁਰ ਵਿੱਚ ਪੈਦਾ ਕੀਤੀ ਗਈ ਕਿਸਮ ਬੁਲਗਾਰੀਆ ਦੀ ਕਿਸਮ ਨਾਲ ਮੇਲ ਖਾਂਦੀ ਸੀ। ਇਸ ਕਰਕੇ ਕਰੀਬ ਤਿੰਨ ਸਾਲ ਤੋਂ ਉਹ ਨਿਊਯਾਰਕ ਸਥਿਤ ਫਰੈਂਚ ਕੰਪਨੀ ਨੂੰ ਗੁਲਾਬ ਤੇਲ ਤੇ ਗੁਲਾਬ ਪਾਣੀ ਦਾ ਨਿਰਯਾਤ ਵੀ ਕੀਤਾ।
ਦੋਨਾਂ ਦੀ ਟੀਮ ਨੇ ਦੋ ਤਰ੍ਹਾਂ ਦੀ ਕਿਸਮ ਦੇ ਫੁੱਲ ਦਾ ਉਤਪਾਦਨ ਕੀਤਾ-
ਪਹਿਲਾ ਰੇਡ ਰੋਜ਼ ਬੋਰਬੋਨਿਆਨਾ ਜੋ ਪੂਰੇ ਸਾਲ ਫੁੱਲ ਦਿੰਦੀ ਹੈ। ਦੂਜਾ ਪਿੰਕ ਰੋਜ਼ ਡੇਮਾਸੇਨਾ ਜੋ ਮਾਰਚ-ਅਪ੍ਰੈਲ ਦੇ ਮਹੀਨੇ ਵਿੱਚ ਛੇ ਹਫ਼ਤੇ ਲਈ ਖਿੜ੍ਹਦੀ ਹੈ। 4 ਏਕੜ ਵਿੱਚ ਫੈਲੇ ਰੋਜ਼ ਬੋਰਬੋਨੀਆਨਾ ਤੋਂ ਨਿੱਤ ਫੁੱਲ ਤੋੜੇ ਜਾਂਦੇ ਹਨ। ਉਸ ਨੂੰ ਕਾਂਗੜਾ ਜ਼ਿਲ੍ਹੇ ਵਿੱਚ ਸਥਿਤ ਜਵਾਲਾਜੀ ਮੰਦਰ ਤੇ ਚਿੰਤਪੁਰਨੀ ਮੰਦਰ ਵਿੱਚ ਭੇਜਿਆ ਜਾਂਦਾ ਹੈ ਜਿੱਥੇ ਭਗਤ ਖ਼ਰੀਦ ਕੇ ਉਸ ਨੂੰ ਚੜ੍ਹਾਉਂਦੇ ਹਨ।
ਜੂਨ-ਜੁਲਾਈ ਮਹੀਨੇ ਵਿੱਚ ਫੁੱਲ ਦੀ ਮੰਗ ਵਧ ਕੇ 80 ਕਿੱਲੋਗਰਾਮ ਪ੍ਰਤੀ ਦਿਨ ਪਹੁੰਚ ਜਾਂਦੀ ਹੈ। ਸਾਲ ਦੇ ਬਾਕੀ ਮਹੀਨੇ ਵਿੱਚ ਇਸ ਦੀ ਮੰਗ 40 ਤੋਂ 60 ਕਿੱਲੋਗਰਾਮ ਦੇ ਵਿੱਚ ਰਹਿੰਦੀ ਹੈ। ਇਨ੍ਹਾਂ ਫੁੱਲਾਂ ਨੂੰ ਇੱਕ ਬੱਸ ਜ਼ਰੀਏ ਪਹਿਲਾਂ ਹੁਸ਼ਿਆਰਪੁਰ ਭੇਜਿਆ ਜਾਂਦਾ ਹੈ। ਉਸ ਦੇ ਬਾਅਦ ਇਨ੍ਹਾਂ ਨੂੰ ਦੋਵਾਂ ਮੰਦਰਾ ਵਿੱਚ ਭੇਜ ਦਿੱਤਾ ਜਾਂਦਾ ਹੈ।
ਰੋਜ਼ ਡੇਮਾਸੇਨਾ ਦੇ ਰਸ ਜਾਂ ਸਤ ਦਾ ਇਸਤੇਮਾਲ ਸੁੰਦਰਤਾ ਉਤਪਾਦਾਂ ਦੇ ਗੁਲਾਬ ਤੇਲ ਤੇ ਗੁਲਾਬ ਪਾਣੀ ਬਣਾਉਣ ਵਿੱਚ ਹੁੰਦਾ ਹੈ। ਰਿਆੜ ਦੱਸਦੇ ਹਨ ਕਿ ‘ਅਸੀਂ ਇਸ ਕਿਸਮ ਦਾ ਉਤਪਾਦਨ 18 ਏਕੜ ਵਿੱਚ ਕਰਦੇ ਹਾਂ। ਅਸੀਂ ਗੁਲਾਬ ਤੇਲ ਤੇ ਗੁਲਾਬ ਪਾਣੀ ਦੋਵੇਂ ਕੱਢਦੇ ਹਾਂ। ਇਨ੍ਹਾਂ ਉਤਪਾਦਾਂ ਨੂੰ ਦਿੱਲੀ ਦੇ ਖੁੱਲ੍ਹੇ ਬਾਜ਼ਾਰ ਵਿੱਚ ਵੇਚ ਦਿੰਦੇ ਹਾਂ। ਅੱਗੇ ਉਹ ਵਿਦੇਸ਼ੀ ਪਰਫਿਊਮ ਨਿਰਮਾਤਾਵਾਂ ਨੂੰ ਨਿਰਯਾਤ ਕਰ ਦਿੰਦੇ ਹਾਂ।’
ਵਕਤ ਨੂੰ ਲੈ ਕੇ ਬੇਹੱਦ ਸੰਵੇਦਨਸ਼ੀਲ-
ਰਿਆੜ ਦੱਸਦੇ ਹਨ ਕਿ ਗੁਲਾਬ ਨੂੰ ਤੋੜਨ ਦਾ ਸਭ ਤੋਂ ਚੰਗਾ ਵਕਤ ਜਾਂ ਤਾਂ ਸਵੇਰ ਦਾ ਹੈ ਜਾਂ ਫਿਰ ਆਥਣ ਤੋਂ ਪਹਿਲਾਂ, ਜਿਸ ਵਕਤ ਫੁੱਲ ਸਭ ਤੋਂ ਜ਼ਿਆਦਾ ਸੁਗੰਦ ਦਿੰਦਾ ਹੈ ਤੇ ਜੋ ਦਿਨ ਦੇ ਦੌਰਾਨ ਬੇਰਸ ਹੋ ਜਾਂਦਾ ਹੈ। ਫਾਰਮ ਹਾਊਸ ਉੱਤੇ ਹੀ ਗੁਲਾਬ ਤੇਲ ਤੇ ਗੁਲਾਬ ਪਾਣੀ ਦੀ ਤਿਆਰੀ ਸਵਦੇਸ਼ੀ ਤਰੀਕੇ ਨਾਲ ਤਿਆਰ ਕੀਤੇ ਗਏ ਪਲਾਂਟ ਵਿੱਚ ਹੁੰਦੀ ਹੈ। ਆਈਏਚਬੀਟੀ ਨੇ ਇਸ ਦਾ ਡਿਜ਼ਾਈਨ ਤਿਆਰ ਕਰਨ ਤੇ ਇਸ ਨੂੰ ਲਾਉਣ ਵਿੱਚ ਮਦਦ ਕੀਤੀ ਤੇ ਇਸ ਉੱਤੇ 40 ਲੱਖ ਰੁਪਏ ਦੀ ਲਾਗਤ ਆਈ।
First Published: Monday, 15 May 2017 12:52 PM

Related Stories

ਕੈਪਟਨ ਦੇ ਰਾਜ 'ਚ ਵੀ ਕਿਸਾਨ ਖੁਦਕੁਸ਼ੀਆਂ ਦਾ ਦੌਰ ਜਾਰੀ 
ਕੈਪਟਨ ਦੇ ਰਾਜ 'ਚ ਵੀ ਕਿਸਾਨ ਖੁਦਕੁਸ਼ੀਆਂ ਦਾ ਦੌਰ ਜਾਰੀ 

ਫ਼ਿਰੋਜਪੁਰ : ਕਰਜ਼ੇ ਕਾਰਨ ਪੰਜਾਬ ਦੇ ਇੱਕ ਹੋਰ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ ਹੈ।

ਪੰਜਾਬ ਨੇ ਲੱਭ ਲਿਆ ਚਿਕਨਗੁਨੀਆ ਤੇ ਡੇਂਗੂ ਤੋਂ ਬਚਾਅ ਦਾ ਤੋੜ
ਪੰਜਾਬ ਨੇ ਲੱਭ ਲਿਆ ਚਿਕਨਗੁਨੀਆ ਤੇ ਡੇਂਗੂ ਤੋਂ ਬਚਾਅ ਦਾ ਤੋੜ

ਚੰਡੀਗੜ੍ਹ : ਚਿਕਨਗੁਨੀਆ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਫੈਲਾਉਣ ਵਾਲੇ ਮੱਛਰਾਂ

ਬੁੱਚੜਖਾਨਿਆਂ ਬਾਰੇ ਮੋਦੀ ਸਰਕਾਰ ਦਾ ਵੱਡਾ ਫੈਸਲਾ...
ਬੁੱਚੜਖਾਨਿਆਂ ਬਾਰੇ ਮੋਦੀ ਸਰਕਾਰ ਦਾ ਵੱਡਾ ਫੈਸਲਾ...

ਨਵੀਂ ਦਿੱਲੀ: ਸਰਕਾਰ ਨੇ ਪਸ਼ੂ ਮੰਡੀਆਂ ‘ਚੋਂ ਬੁੱਚੜਖਾਨਿਆਂ ਲਈ ਪਸ਼ੂਆਂ ਨੂੰ

ਮੱਕੀ ਦੇ ਭਾਅ ਲਈ ਕੈਪਟਨ ਨੇ ਮੋਦੀ ਨੂੰ ਲਿਖੀ ਚਿੱਠੀ
ਮੱਕੀ ਦੇ ਭਾਅ ਲਈ ਕੈਪਟਨ ਨੇ ਮੋਦੀ ਨੂੰ ਲਿਖੀ ਚਿੱਠੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ

ਇਸ ਕਿਸਾਨ ਨੇ ਸਿਰਫ਼ 800 ਰੁ. 'ਚ ਤਿਆਰ ਕੀਤੀ ਖਾਦ ਦੀ ਫ਼ੈਕਟਰੀ
ਇਸ ਕਿਸਾਨ ਨੇ ਸਿਰਫ਼ 800 ਰੁ. 'ਚ ਤਿਆਰ ਕੀਤੀ ਖਾਦ ਦੀ ਫ਼ੈਕਟਰੀ

ਚੰਡੀਗੜ੍ਹ: ਤਾਮਿਲਨਾਡੂ ਦੇ ਇਰੋਡ ਜ਼ਿਲ੍ਹੇ ਦੇ ਗੋਬਿਚੇੱਤੀਪਾਲਇਮ ਸਥਿਤ

ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਨੇ ਚੁੱਕੇ ਝੰਡੇ, ਸਰਕਾਰ ਨੂੰ ਵੰਗਾਰਿਆ
ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਨੇ ਚੁੱਕੇ ਝੰਡੇ, ਸਰਕਾਰ ਨੂੰ ਵੰਗਾਰਿਆ

ਰੋਪੜ: ਮੋਰਿੰਡਾ ਸ਼ੂਗਰ ਮਿੱਲ ਵੱਲੋਂ ਗੰਨਾ ਕਿਸਾਨਾਂ ਦਾ ਕਰੀਬ 18 ਕਰੋੜ ਰੁਪਏ ਬਕਾਇਆ

ਮੰਡੀਆਂ 'ਚ ਆਈ ਸੂਰਜਮੁਖੀ, ਕਿਸਾਨਾਂ ਨੂੰ ਕੁਇੰਟਲ ਪਿੱਛੇ 1175 ਰੁ. ਦਾ ਘਾਟਾ
ਮੰਡੀਆਂ 'ਚ ਆਈ ਸੂਰਜਮੁਖੀ, ਕਿਸਾਨਾਂ ਨੂੰ ਕੁਇੰਟਲ ਪਿੱਛੇ 1175 ਰੁ. ਦਾ ਘਾਟਾ

ਚੰਡੀਗੜ੍ਹ: ਸੂਰਜਮੁਖੀ ਦਾ ਕੇਂਦਰ ਸਰਕਾਰ ਵੱਲੋਂ ਸੂਰਜਮੁਖੀ ਦਾ ਘਟੋਂ ਘੱਟ ਸਮਰਥਨ

15 ਜੂਨ ਤੋਂ ਪਹਿਲਾਂ ਝੋਨਾ ਲਾਇਆ ਤਾਂ ਹੋਵੇਗੀ ਕਾਰਵਾਈ..
15 ਜੂਨ ਤੋਂ ਪਹਿਲਾਂ ਝੋਨਾ ਲਾਇਆ ਤਾਂ ਹੋਵੇਗੀ ਕਾਰਵਾਈ..

ਚੰਡੀਗੜ੍ਹ: ਪੰਜਾਬ ਸਰਕਾਰ ਨੇ ਰਵਾਇਤੀ ਝੋਨੇ ਦੀ ਬਿਜਾਈ 15 ਜੂਨ ਤੋਂ ਹੀ ਲਾਉਣ ਦਾ

ਆਰਥਿਕ ਮੰਦੀ ਤੋਂ ਦੁਖੀ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਆਰਥਿਕ ਮੰਦੀ ਤੋਂ ਦੁਖੀ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਬਰਨਾਲਾ: ਮਹਿਲ ਕਲਾਂ ਅਧੀਨ ਪੈਂਦੇ ਪਿੰਡ ਚੁਹਾਣਕੇ ਖੁਰਦ ਵਿੱਚ ਆਰਥਿਕ ਮੰਦਹਾਲੀ

ਕਰਜ਼ੇ ਕਾਰਨ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਕਰਜ਼ੇ ਕਾਰਨ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ: ਬਨੂੜ ਦੇ ਪਿੰਡ ਫ਼ਤਿਹਪੁਰ ਗੜੀ ਤੋਂ ਨੌਜਵਾਨ ਕਿਸਾਨ ਕਰਜ਼ੇ ਤੋਂ ਦੁਖੀ