ਅਜਿਹਾ ਜੁਗਾੜ ਬਣਾਇਆ ਕਿ ਬਿਨਾ ਖਰਚੇ ਤੋਂ ਸਾਰੇ ਖੇਤ 'ਚੋਂ ਸਿਉਂਕ ਗਾਇਬ

By: Sukhwinder Singh | | Last Updated: Thursday, 11 May 2017 8:09 AM
ਅਜਿਹਾ ਜੁਗਾੜ ਬਣਾਇਆ ਕਿ ਬਿਨਾ ਖਰਚੇ ਤੋਂ ਸਾਰੇ ਖੇਤ 'ਚੋਂ ਸਿਉਂਕ ਗਾਇਬ

ਅਲਵਰ: ਕਿਸਾਨ ਰਵਾਇਤੀ ਤਕਨੀਕ ਨਾਲ ਖੇਤਾਂ ਵਿੱਚ ਵਧ ਰਹੀ ਸਿਉਂਕ ਉੱਤੇ ਕਾਬੂ ਪਾ ਰਹੇ ਹਨ। ਉਹ ਇਸ ਕੰਮ ਵਿੱਚ ਸਫਲ ਹੋਏ ਹਨ ਤੇ ਸਿਉਂਕ ਦੀ ਵਜ੍ਹਾ ਨਾਲ ਫ਼ਸਲ ਨੂੰ ਹੋਣ ਵਾਲੇ ਨੁਕਸਾਨ ਨੂੰ ਠੱਲ੍ਹ ਪਾ ਰਹੇ ਹਨ। ਅਜਿਹਾ ਹੀ ਇੱਕ ਕਿਸਾਨ ਹੈ ਬੱਲੁਪੂਰਾ ਰਾਜਗੜ੍ਹ ਦੇ ਘਣਸ਼ਾਮ ਜੋਗੀ। ਇੱਕ ਸਾਲ ਪਹਿਲਾਂ ਇਸ ਕਿਸਾਨ ਨੇ ਇਹ ਤਕਨੀਕ ਵਰਤੀ ਸੀ ਤੇ ਸਿਉਂਕ ‘ਤੇ ਕਾਬੂ ਪਾਉਣ ਵਿੱਚ ਸਫਲਤਾ ਹਾਸਲ ਕੀਤੀ। ਇਸ ਦੇ ਚੰਗੇ ਨਤੀਜੇ ਨਿਕਲੇ।

 

ਹੁਣ ਉਨ੍ਹਾਂ ਦੀ ਜਾਗਰੂਕਤਾ ਨਾਲ ਪਿੰਡ ਦੇ ਕਾਫ਼ੀ ਕਿਸਾਨ ਇਸ ਵਿਧੀ ਨਾਲ ਸਿਉਂਕ ਦਾ ਖ਼ਾਤਮਾ ਕਰ ਰਹੇ ਹਨ। ਬਾਰਸ਼ ਦੀ ਘਾਟ ਤੇ ਸੋਕੇ ਦੀ ਵਜ੍ਹਾ ਨਾਲ ਖੇਤਾਂ ਵਿੱਚ ਸਿਉਂਕ ਵਧ ਰਹੀ ਹੈ। ਹੁਣ ਹਾਲਤ ਅਜਿਹੀ ਹੈ ਕਿ ਕੱਪੜਾ ਖੇਤ ਵਿੱਚ ਰੱਖ ਦਿੱਤਾ ਜਾਵੇ ਤਾਂ ਸਿਉਂਕ ਚਾਰ ਘੰਟੇ ਵਿੱਚ ਇਸ ਨੂੰ ਚੱਟ ਕਰ ਦਿੰਦੀ ਹੈ।

 

ਕਿਸਾਨਾਂ ਦਾ ਕਹਿਣਾ ਹੈ ਕਿ ਲਗਾਤਾਰ ਖੇਤਾਂ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਨਾਲ ਮਿੱਟੀ ਖ਼ਰਾਬ ਹੋ ਰਹੀ ਹੈ। ਉੱਥੇ ਹੀ ਮਨੁੱਖੀ ਸਿਹਤ ਉੱਤੇ ਵੀ ਇਸ ਦਾ ਬੁਰਾ ਅਸਰ ਪੈਂਦਾ ਹੈ। ਇਸ ਕਾਰਨ ਉਹ ਜ਼ਹਿਰਾਂ ਦੀ ਵਰਤੋਂ ਕਰਨਾ ਬੰਦ ਕਰ ਦਿੱਤਾ ਹੈ ਤੇ ਰਵਾਇਤੀ ਤਕਨੀਕ ਵਰਤ ਰਹੇ ਹਨ।
ਘਣਸ਼ਾਮ ਨੇ ਪੰਜ ਘੜਿਆ ਲਏ ਤੇ ਉਨ੍ਹਾਂ ਵਿੱਚ ਛੋਟੇ-ਛੋਟੇ ਮੋਰ੍ਹੇ ਕੀਤੇ। ਇਨ੍ਹਾਂ ਘੜਿਆ ਵਿੱਚ ਪਾਥੀਆਂ ਤੇ ਛੱਲੀਆਂ ਦੇ ਤੁੱਕੇ ਭਰ ਦਿੱਤੇ। ਮੂੰਹ ਬੰਦ ਕਰ ਕੇ ਚਾਰ ਘੜਿਆ ਨੂੰ ਚਾਰੇ ਕੋਨਿਆਂ ਵਿੱਚ ਤੇ ਇੱਕ ਨੂੰ ਖੇਤ ਵਿਚਾਲੇ ਗੱਢ ਦਿੱਤਾ।

 

15 ਤੋਂ 20 ਦਿਨਾਂ ਵਿੱਚ ਖੇਤ ਦੀ ਸਿਉਂਕ ਇਨ੍ਹਾਂ ਘੜਿਆਂ ਵਿੱਚ ਜਮ੍ਹਾ ਹੋ ਜਾਵੇਗੀ। ਇਨ੍ਹਾਂ ਘੜਿਆ ਨੂੰ ਕੱਢ ਕੇ ਕਚਰੇ ਵਿੱਚ ਅੱਗ ਲਾ ਕੇ ਨਸ਼ਟ ਕਰ ਦਿੱਤਾ ਜਾਵੇ। ਕਿਸਾਨ ਜੋਗੀ ਦੱਸਦੇ ਹਨ ਕਿ ਉਨ੍ਹਾਂ ਨੂੰ ਇਹ ਕਾਰਗਰ ਤਕਨੀਕ ਕੁਦਰਤੀ ਖੇਤੀ ਦੀ ਇੱਕ ਸੰਸਥਾ ਨੇ ਦੱਸੀ ਸੀ।

First Published: Thursday, 11 May 2017 7:44 AM

Related Stories

ਪਥਰੀਲੀ ਜ਼ਮੀਨ 'ਚੋਂ ਕਾਜੂ ਉਗਾਉਣਗੇ ਆਦਿਵਾਸੀ!
ਪਥਰੀਲੀ ਜ਼ਮੀਨ 'ਚੋਂ ਕਾਜੂ ਉਗਾਉਣਗੇ ਆਦਿਵਾਸੀ!

ਸਾਹਿਬਗੰਜ: ਹੁਣ ਝਾਰਖੰਡ ਦੇ ਆਦਿਵਾਸੀ ਕਾਜੂ ਦੀ ਖੇਤੀ ਕਰਨਗੇ। ਇਹ ਪਥਰੀਲੀ ਜ਼ਮੀਨ

ਕਿਸਾਨਾਂ ਦੇ ਡੇਢ ਲੱਖ ਤੱਕ ਦੇ ਕਰਜ਼ੇ ਮੁਆਫ਼
ਕਿਸਾਨਾਂ ਦੇ ਡੇਢ ਲੱਖ ਤੱਕ ਦੇ ਕਰਜ਼ੇ ਮੁਆਫ਼

ਮੁੰਬਈ: ਕਰਜ਼ਾਈ ਕਿਸਾਨਾਂ ਲਈ ਮਹਾਰਾਸ਼ਟਰ ਕਿਸਾਨ ਨੇ ਵੱਡੀ ਰਾਹਤ ਦਿੱਤੀ ਹੈ।

ਖ਼ਜ਼ਾਨਾ ਮੰਤਰੀ ਦੀ ਅਪੀਲ ਵੀ ਨਾ ਬਚਾ ਸਕੀ ਕਰਜ਼ਈ ਕਿਸਾਨ..
ਖ਼ਜ਼ਾਨਾ ਮੰਤਰੀ ਦੀ ਅਪੀਲ ਵੀ ਨਾ ਬਚਾ ਸਕੀ ਕਰਜ਼ਈ ਕਿਸਾਨ..

ਚੰਡੀਗੜ੍ਹ: ਕੁੱਝ ਦਿਨ ਪਹਿਲਾਂ ਖ਼ਜ਼ਾਨਾ ਮੰਤਰੀ ਨੇ ਪੱਤਰਕਾਰਾਂ ਦੇ ਸੁਆਲ ਦੇ ਜੁਆਬ

ਰਜਬਾਹੇ ਵਿੱਚ ਪਾੜ; ਝੋਨੇ ਦੀ ਫ਼ਸਲ ਡੁੱਬੀ
ਰਜਬਾਹੇ ਵਿੱਚ ਪਾੜ; ਝੋਨੇ ਦੀ ਫ਼ਸਲ ਡੁੱਬੀ

ਬਠਿੰਡਾ : ਪਿੰਡ ਭੁੱਚੋ ਕਲਾਂ ਦੇ ਖੇਤਾਂ ਵਿੱਚੋਂ ਲੰਘਦੇ ਬੁਰਜ ਕਾਹਨ ਸਿੰਘ ਵਾਲਾ

ਕਰਜ਼ਾ ਮੁਆਫ਼ੀ ਦੀ ਮੰਗ ਕਰਨਾ 'ਫ਼ੈਸ਼ਨ' ਬਣ ਗਿਐ : ਵੈਂਕਈਆ ਨਾਇਡੂ
ਕਰਜ਼ਾ ਮੁਆਫ਼ੀ ਦੀ ਮੰਗ ਕਰਨਾ 'ਫ਼ੈਸ਼ਨ' ਬਣ ਗਿਐ : ਵੈਂਕਈਆ ਨਾਇਡੂ

ਮੁੰਬਈ : ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਕਰਜ਼ਾ

ਜੁਲਾਈ ਤੋਂ ਪੰਜਾਬ ਦੇ ਕਿਸਾਨ 'ਤੇ 500 ਕਰੋੜ ਦਾ ਭਾਰ
ਜੁਲਾਈ ਤੋਂ ਪੰਜਾਬ ਦੇ ਕਿਸਾਨ 'ਤੇ 500 ਕਰੋੜ ਦਾ ਭਾਰ

ਚੰਡੀਗੜ੍ਹ : ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਉਪਰ ਜੀ.ਐਸ.ਟੀ ਰਾਹੀ 500 ਕਰੋੜ

ਕੈਪਟਨ ਸਰਕਾਰ ਦੇ ਹੁਕਮ ਬਠਿੰਡਾ ਦੇ ਕਿਸਾਨਾਂ ਲਈ ਨਹੀਂ ?
ਕੈਪਟਨ ਸਰਕਾਰ ਦੇ ਹੁਕਮ ਬਠਿੰਡਾ ਦੇ ਕਿਸਾਨਾਂ ਲਈ ਨਹੀਂ ?

ਚੰਡੀਗੜ੍ਹ: ਬੇਸ਼ੱਕ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮਾਫ਼ੀ ਦੀ ਗੱਲ ਕਹੀ ਜਾ

ਕਰਜ਼ੇ ਦਾ ਬੋਝ ਨਾ ਝੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ
ਕਰਜ਼ੇ ਦਾ ਬੋਝ ਨਾ ਝੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕਰਜ਼ਾ ਮੁਆਫੀ ਦੇ ਐਲਾਨ ਤੋਂ ਬਾਅਦ ਵੀ ਕਿਸਾਨ