ਜੀਐਸਟੀ ਦੀ ਕਿਸਾਨੀ 'ਤੇ ਮਾਰ, ਹੁਣ ਖੇਤੀ ਸੰਦ ਖਰੀਦਣੇ ਔਖੇ

By: abp sanjha | | Last Updated: Tuesday, 13 February 2018 12:51 PM
ਜੀਐਸਟੀ ਦੀ ਕਿਸਾਨੀ 'ਤੇ ਮਾਰ, ਹੁਣ ਖੇਤੀ ਸੰਦ ਖਰੀਦਣੇ ਔਖੇ

ਚੰਡੀਗੜ੍ਹ: ਜੀਐਸਟੀ ਨੇ ਪੰਜਾਬ ਦੀ ਕਿਸਾਨੀ ਉੱਤੇ ਵੱਡੀ ਮਾਰ ਪਾਈ ਹੈ। ਖੇਤੀ ਸੰਦਾ ਉੱਤੇ ਸਬਸਿਡੀ ਘੱਟ ਹੋਣ ਕਾਰਨ ਕਿਸਾਨ ਮਸ਼ੀਨਰੀ ਖਰੀਦਣ ਤੋਂ ਹੱਥ ਪਿੱਛੇ ਖਿੱਚਣ ਲੱਗ ਗਏ ਹਨ। ਵੈਟ ਪ੍ਰਣਾਲੀ ਤਹਿਤ ਪੰਜਾਬ ਵਿੱਚ ਅਜਿਹੀ ਮਸ਼ੀਨਰੀ ਨੂੰ ਟੈਕਸ ਤੋਂ ਛੋਟ ਸੀ ਪਰ ਹੁਣ ਇਹ ਮਸ਼ੀਨਰੀ 12 ਤੋਂ 28 ਫੀਸਦ ਜੀਐਸਟੀ ਦੇ ਘੇਰੇ ਵਿੱਚ ਆਉਣ ਕਰਕੇ ਸਬਸਿਡੀ ਨਾਮਾਤਰ ਰਹਿ ਗਈ।
ਇੰਨਾ ਹੀ ਨਹੀਂ ਸੂਬਾ ਸਰਕਾਰ ਵੱਲੋਂ ਸਬਸਿਡੀ ਸਿੱਧੀ ਕਿਸਾਨਾਂ ਦੇ ਖਾਤੇ ਵਿੱਚ ਜਮਾਂ ਕਰਾਉਣ ਦੇ ਫੈਸਲੇ ਨਾਲ ਵੀ ਕਿਸਾਨ ਨਿਰਾਸ਼ ਹਨ। ਪਹਿਲਾਂ ਕਿਸਾਨਾਂ ਨੂੰ ਸਬਸਿਡੀ ਘਟ ਕੇ ਖੇਤੀ ਮਸ਼ੀਨਰੀ ਮਿਲ ਜਾਂਦੀ ਸੀ ਪਰ ਹੁਣ ਕਿਸਾਨ ਜਦੋਂ ਮਸ਼ੀਨਰੀ ਨਿਰਮਾਤਾ ਤੋਂ ਮਸ਼ੀਨ ਖਰੀਦਣ ਜਾਂਦਾ ਹੈ ਤਾਂ ਉਸ ਤੋਂ ਪੂਰੀ ਰਕਮ ਉੱਤੇ ਜੀਐਸਟੀ ਦੀ ਮੰਗ ਕੀਤੀ ਜਾਂਦੀ ਹੈ।
ਜੇਕਰ ਗੱਲ ਰੋਟਾਵੇਟਰ ਦੀ ਕਰੀਏ ਤਾਂ ਇਸ ਉੱਤੇ ਚਾਲੀ ਹਜ਼ਾਰ ਰੁਪਏ ਜਾਂ ਚਾਲੀ ਫੀਸਦ ਸਬਸਿਡੀ ਮਿਲਦੀ ਹੈ। ਤਕਰਬੀਨ ਇੱਕ ਲੱਖ ਰੁਪਏ ਦੀ ਇਸ ਮਸ਼ੀਨ ਲਈ ਕਿਸਾਨ ਨੂੰ 60 ਹਜ਼ਾਰ ਰੁਪਏ ਖਰਚ ਕਰਨੇ ਪੈਂਦੇ ਸਨ। ਇਹ ਸਬਸਿਡੀ ਕੇਦਰ ਵੱਲੋਂ 60 ਫੀਸਦ ਤੇ ਪੰਜਾਬ ਸਰਕਾਰ ਵੱਲੋਂ 40 ਫੀਸਦ ਹਿੱਸੇ ਵਜੋਂ ਦਿੱਤੀ ਜਾਂਦੀ ਹੈ। ਭਾਵ ਸੌ ਪਿੱਛੇ 21 ਰੁਪਏ ਕੇਂਦਰ ਤੇ 14 ਰੁਪਏ ਪੰਜਾਬ ਸਰਕਾਰ ਦਿੰਦੀ ਹੈ। ਇਸ ਉੱਤੇ 12 ਫੀਸਦ ਜੀਐਸਟੀ ਲੱਗ ਜਾਣ ਨਾਲ ਹੁਣ ਕੇਂਦਰ ਦੀ ਸਬਸਿਡੀ ਘਟ ਕੇ 15 ਤੇ ਸੂਬੇ ਵਾਲੀ 8 ਫੀਸਦ ਰਹਿ ਗਈ ਹੈ।
ਇਸੇ ਤਰ੍ਹਾਂ ਪਾਣੀ ਬਚਾਉਣ ਲਈ ਤੁਪਕਾ ਸਿੰਜਾਈ ਪ੍ਰਣਾਲੀ ਵਿੱਚ ਸਬਸਿਡੀ ਦੀ ਰਾਸ਼ੀ 25 ਤੋਂ ਵਧਾ ਕੇ 35 ਫੀਸਦ ਹੋਣ ਨਾਲ ਕੁਝ ਹੁਲਾਰਾ ਮਿਲਣ ਦੇ ਆਸਾਰ ਸਨ। ਇਹ ਸਕੀਮ ਵੀ 60:40 ਦੇ ਅਨੁਪਾਤ ਵਿੱਚ ਲਾਗੂ ਹੋਣੀ ਹੈ। ਸੂਬਾ ਸਰਕਾਰ ਕੋਲ ਪਹਿਲਾਂ ਹੀ ਪੈਸਾ ਨਹੀਂ ਪਰ 12 ਫੀਸਦ ਜੀਐਸਟੀ ਲੱਗ ਜਾਣ ਨਾਲ ਅਸਲ ਵਿੱਚ ਇਹ ਸਬਸਿਡੀ ਇੱਕ ਤਰ੍ਹਾਂ ਨਾਲ ਘਟ ਕੇ 23 ਫੀਸਦ ਉੱਤੇ ਆ ਗਈ ਹੈ। ਇਸ ਦੇ ਨਾਲ ਹੀ ਪਾਣੀ ਦੀ ਬੱਚਤ ਲਈ ਪਾਈਆਂ ਜਾਣ ਵਾਲੀਆਂ ਜ਼ਮੀਨਦੋਜ਼ ਪਾਈਪਾਂ ਵੀ ਜੀਐਸਟੀ ਦੇ ਘੇਰੇ ਵਿੱਚ ਆ ਗਈਆਂ ਹਨ।
ਇੱਥੋਂ ਤੱਕ ਕਿ ਟਰੈਕਟਰ ਤੇ ਹੋਰ ਗੱਡੀਆਂ ਦੇ ਗੇਅਰ ਬਾਕਸ ਦੇ ਸਾਮਾਨ ਉੱਤੇ ਤਾਂ ਜੀਐਸਟੀ 28 ਫੀਸਦ ਹੈ। ਦੋ ਟਾਇਰਾਂ ਵਾਲੀ ਟਰਾਲੀ ਉੱਤੇ 12 ਫੀਸਦ ਤੇ ਚਾਰ ਟਾਇਰਾਂ ਵਾਲੀ ਟਰਾਲੀ ਉੱਤੇ 18 ਫੀਸਦ ਹੋਣ ਨਾਲ ਕਿਸਾਨਾਂ ਦਾ ਇਹ ਬਹੁਤ ਜ਼ਰੂਰੀ ਸੰਦ ਵੀ ਮਹਿੰਗਾਈ ਦੀ ਮਾਰ ਹੇਠ ਹੈ। ਇੱਥੇ ਧਿਆਨਯੋਗ ਹੈ ਕਿ ਪੰਜਾਬ ਸਰਕਾਰ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮ ਲਾਗੂ ਕਰਨ ਲਈ ਕੇਂਦਰ ਤੋਂ ਮਸ਼ੀਨਰੀ ਉੱਤੇ ਸਬਸਿਡੀ ਦੇਣ ਦੀ ਮੰਗ ਕੀਤੀ ਸੀ। ਟ੍ਰਿਬਿਊਨਲ ਨੇ ਕਿਸਾਨਾਂ ਨੂੰ ਮਸ਼ੀਨਰੀ ਮੁਫ਼ਤ ਦੇਣ ਤੇ ਵੱਡੇ ਕਿਸਾਨਾਂ ਨੂੰ ਰਿਆਇਤੀ ਦਰਾਂ ਉੱਤੇ ਦੇਣ ਦਾ ਹੁਕਮ ਕੀਤਾ ਸੀ।
First Published: Tuesday, 13 February 2018 12:51 PM

Related Stories

ਫ਼ਸਲ ਨੂੰ ਬੁਰੀ ਨਜ਼ਰ ਤੋਂ ਬਚਾਏਗੀ ਸਨੀ ਲਿਓਨੀ !
ਫ਼ਸਲ ਨੂੰ ਬੁਰੀ ਨਜ਼ਰ ਤੋਂ ਬਚਾਏਗੀ ਸਨੀ ਲਿਓਨੀ !

ਹੈਦਰਾਬਾਦ: ਆਂਧਰਾ ਪ੍ਰਦੇਸ਼ ਦੇ ਇੱਕ ਕਿਸਾਨ ਨੇ ਆਪਣੀ ਫ਼ਸਲ ਨੂੰ ਬੁਰੀ ਨਜ਼ਰ ਤੋਂ

ਇਹ ਸੂਚਨਾ ਦੇਵੋ ਤੇ ਇੱਕ ਲੱਖ ਰੁਪਏ ਦਾ ਇਨਾਮ ਪਾਵੋ..
ਇਹ ਸੂਚਨਾ ਦੇਵੋ ਤੇ ਇੱਕ ਲੱਖ ਰੁਪਏ ਦਾ ਇਨਾਮ ਪਾਵੋ..

ਪਟਿਆਲਾ-ਜੇ ਕੋਈ ਵਿਅਕਤੀ ਧਰਤੀ ਹੇਠ ਦੂਸ਼ਿਤ ਪਾਣੀ ਪਾਉਣ ਵਾਲੇ ਦੀ ਸੂਚਨਾ ਦੇਵੇਗਾ,

ਕਰਜ਼ੇ ਤੋਂ ਦੁਖੀ ਹੋ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਕਰਜ਼ੇ ਤੋਂ ਦੁਖੀ ਹੋ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਬੁਢਲਾਡਾ- ਮਾਨਸਾ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਵਿੱਚ ਕਰਜ਼ੇ ਤੋਂ ਦੁਖੀ ਹੋ ਕੇ 62

ਕੈਪਟਨ ਦੇ ਸ਼ਹਿਰ 'ਚ ਕਰਜ਼ੇ ਨੇ ਨਿਗਲਿਆ ਕਿਸਾਨ
ਕੈਪਟਨ ਦੇ ਸ਼ਹਿਰ 'ਚ ਕਰਜ਼ੇ ਨੇ ਨਿਗਲਿਆ ਕਿਸਾਨ

ਪਟਿਆਲਾ: ਪੰਜਾਬ ਵਿੱਚ ਕਾਂਗਰਸ ਸਰਕਾਰ ਬਣੇ ਨੂੰ ਪੂਰਾ ਸਾਲ ਹੋ ਚੱਲਿਆ ਹੈ ਪਰ ਕਰਜ਼ੇ

ਚੀਨੀ ਦੇ ਥੋਕ ਭਾਅ 'ਚ 4 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ
ਚੀਨੀ ਦੇ ਥੋਕ ਭਾਅ 'ਚ 4 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ

ਚੰਡੀਗੜ੍ਹ-ਸਰਕਾਰ ਵੱਲੋਂ ਚੀਨੀ ਉੱਤੇ ਦਰਾਮਦ ਡਿਊਟੀ ‘ਚ ਵਾਧਾ ਕਰ ਦਿੱਤਾ ਗਿਆ ਹੈ,

ਕਣਕ ਲਈ ਦੇਸੀ ਘਿਉ ਬਣੀ ਬਾਰਿਸ਼, ਕਿਸਾਨ ਬਾਗੋਬਾਗ
ਕਣਕ ਲਈ ਦੇਸੀ ਘਿਉ ਬਣੀ ਬਾਰਿਸ਼, ਕਿਸਾਨ ਬਾਗੋਬਾਗ

ਚੰਡੀਗੜ੍ਹ-ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾਕਟਰ ਜਸਬੀਰ ਸਿੰਘ ਬੈਂਸ ਨੇ ਕਿਹਾ

ਕਿਸਾਨਾਂ ਨੂੰ ਕਣਕ 'ਤੇ 200 ਰੁਪਏ ਪ੍ਰਤੀ ਕੁਇੰਟਲ ਬੋਨਸ
ਕਿਸਾਨਾਂ ਨੂੰ ਕਣਕ 'ਤੇ 200 ਰੁਪਏ ਪ੍ਰਤੀ ਕੁਇੰਟਲ ਬੋਨਸ

ਚੰਡੀਗੜ੍ਹ-ਮੱਧ ਪ੍ਰਦੇਸ਼ ਦੀ ਸਰਕਾਰ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਸਮਰਥਨ ਮੁੱਲ

ਕਿਸਾਨਾਂ ਦੇ ਕਰਜ਼ੇ ਮੁਆਫ਼ ਦੇ ਨਾਲ ਜ਼ਮੀਨੀ ਮਾਲੀਏ ’ਚ ਵੀ ਛੋਟ ਦਾ ਐਲਾਨ
ਕਿਸਾਨਾਂ ਦੇ ਕਰਜ਼ੇ ਮੁਆਫ਼ ਦੇ ਨਾਲ ਜ਼ਮੀਨੀ ਮਾਲੀਏ ’ਚ ਵੀ ਛੋਟ ਦਾ ਐਲਾਨ

ਚੰਡੀਗੜ੍ਹ : ਰਾਜਸਥਾਨ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ

ਕਿਸਾਨਾਂ ਤੇ ਕੰਬਾਈਨਾਂ ਲਈ ਸਰਕਾਰ ਦੀਆਂ ਨਵੀਆਂ ਹਦਾਇਤਾਂ
ਕਿਸਾਨਾਂ ਤੇ ਕੰਬਾਈਨਾਂ ਲਈ ਸਰਕਾਰ ਦੀਆਂ ਨਵੀਆਂ ਹਦਾਇਤਾਂ

ਚੰਡੀਗੜ੍ਹ-ਪੰਜਾਬ ‘ਚ ਜਿਨ੍ਹਾਂ ਕੰਬਾਈਨਾਂ ‘ਤੇ ਸੁਪਰ ਸਟਰਾਅ ਮੈਨੇਜਮੈਂਟ

ਮੌਸਮ ਵਿਭਾਗ ਨੇ ਕੀਤਾ ਕਿਸਾਨਾਂ ਨੂੰ ਖ਼ਬਰਦਾਰ
ਮੌਸਮ ਵਿਭਾਗ ਨੇ ਕੀਤਾ ਕਿਸਾਨਾਂ ਨੂੰ ਖ਼ਬਰਦਾਰ

ਲੁਧਿਆਣਾ: ਮੌਸਮ ਦਾ ਮਿਜਾਜ਼ ਅੱਜ ਕੱਲ੍ਹ ਬਦਲਿਆ ਹੋਇਆ ਹੈ ਤੇ ਅਗਲੇ ਕੁਝ ਦਿਨ ਵੀ