ਮੈਂ ਪਰਾਲੀ ਨੂੰ ਅੱਗ ਲਾਕੇ ਚੰਗਾ ਕੀਤਾ-ਸੁਖਪਾਲ ਖਹਿਰਾ

By: abp sanjha | | Last Updated: Tuesday, 14 November 2017 9:02 AM
ਮੈਂ ਪਰਾਲੀ ਨੂੰ ਅੱਗ ਲਾਕੇ ਚੰਗਾ ਕੀਤਾ-ਸੁਖਪਾਲ ਖਹਿਰਾ

ਜਲੰਧਰ- ਆਮ ਆਦਮੀ ਪਾਰਟੀ ਦੇ ਭੁਲੱਥ ਹਲਕੇ ਦੇ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਪਰਾਲੀ ਸਾੜ ਕੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਸੀ, ਉਹ ਬਿਲਕੁਲ ਸਹੀ ਸੀ।

 

ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ 2 ਸਾਲ ਪਹਿਲਾਂ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਬਾਰੇ ਇਕ ਕੇਸ ਵਿੱਚ ਰਾਜ ਸਰਕਾਰਾਂ ਨੂੰ ਹੁਕਮ ਦਿੱਤੇ ਸਨ ਕਿ ਕਿਸਾਨ ਪਰਾਲੀ ਨਾ ਸਾੜਨ, ਇਸ ਕੰਮ ਲਈ ਕਿਸਾਨਾਂ ਦੀ ਪਰਾਲੀ ਦੇ ਸਹੀ ਨਿਪਟਾਰੇ ਲਈ ਉਚਿਤ ਵਿਵਸਥਾ ਕੀਤੀ ਜਾਵੇ।

 

 

ਕੋਰਟ ਨੇ ਵੀ ਇਸ ਬਾਰੇ ਕਿਹਾ ਸੀ ਕਿ ਕਿਸਾਨਾਂ ਨੂੰ ਇਸ ਦੀ ਉਚਿੱਤ ਟ੍ਰੈਨਿੰਗ, ਫੰਡ ਅਤੇ ਹੋਰ ਮਦਦ ਦਿੱਤੀ ਜਾਵੇ, ਪਰ ਪੰਜਾਬ ਸਰਕਾਰ ਨੇ ਅਜਿਹਾ ਕੁਝ ਨਹੀਂ ਕੀਤਾ, ਇਸ ਲਈ ਕਿਸਾਨ ਮਜਬੂਰਨ ਪਰਾਲੀ ਸਾੜ ਰਹੇ ਹਨ।

 

ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਹਮਲਾ ਬੋਲਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਾਈਵੇਟ ਸ਼ੂਗਰ ਮਿਲਾਂ ਦੇ ਮਾਲਕਾਂ ਨੂੰ ਲਾਭ ਪਹੁੰਚਾਉਣ ਲਈ ਗੰਨੇ ਦੇ ਐੱਸ ਏ ਪੀ (ਸਟੇਟ ਅਸ਼ੋਰਡ ਪਰਾਈਸ) ਨਹੀਂ ਵਧਾਇਆ। ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੰਨੇ ਦੇ ਐੱਸ ਏ ਪੀ ਵਿੱਚ ਇਕ ਪੈਸੇ ਦਾ ਵੀ ਵਾਧਾ ਨਹੀਂ ਕੀਤਾ ਅਤੇ ਇਸ ਤਰ੍ਹਾਂ ਕਿਸਾਨਾਂ ਦੇ ਜ਼ਖਮਾਂ ਉੱਤੇ ਨਮਕ ਛਿੜਕਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਨਿੱਜੀ ਸ਼ੂਗਰ ਮਿੱਲਾਂ ਦੇ ਮਾਲਕਾਂ ਨੂੰ ਖੁਸ਼ ਕਰਨ ਲਈ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਅੱਖੋਂ ਪਰੋਖੇ ਕੀਤਾ ਹੈ।

 

 

ਉਨ੍ਹਾ ਕਿਹਾ ਕਿ ਖੰਡ ਦਾ ਭਾਅ 4,100 ਰੁਪਏ ਪ੍ਰਤੀ ਕੁਇੰਟਲ ਹੈ, ਪਰ ਗੰਨੇ ਦੇ ਭਾਅ ਵਿੱਚ ਵਾਧੇ ਲਈ ਸਰਕਾਰ ਕੁਝ ਨਹੀਂ ਕਰ ਰਹੀ, ਇਹ ਲਗਾਤਾਰ ਚੌਥਾ ਸਾਲ ਹੈ, ਜਦ ਗੰਨੇ ਦੇ ਐੱਸ ਏ ਪੀ ਵਿੱਚ ਕੋਈ ਵਾਧਾ ਨਹੀਂ ਹੋਇਆ। ਖਹਿਰਾ ਨੇ ਕਿਹਾ ਕਿ ਪ੍ਰਾਈਵੇਟ ਮਿਲਾਂ ਦੇ ਲਾਭ ਲਈ ਸਰਕਾਰੀ ਮਿਲਾਂ 150 ਕਰੋੜ ਰੁਪਏ ਦੇ ਘਾਟੇ ਵਿੱਚ ਜਾ ਰਹੀਆਂ ਹਨ।

 

First Published: Tuesday, 14 November 2017 9:02 AM

Related Stories

ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ
ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ

ਫਿਰੋਜ਼ਪੁਰ: ਕਿਸਾਨਾਂ ਨੂੰ ਹੁਣ ਆਲੂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਇਸ ਤੋਂ ਦੁਖੀ

ਪੰਜਾਬ 'ਚ ਖਾਦ ਦੀ ਸਬਸਿਡੀ ਸਿੱਧੀ ਖ਼ਾਤਿਆਂ 'ਚ ਆਵੇਗੀ..
ਪੰਜਾਬ 'ਚ ਖਾਦ ਦੀ ਸਬਸਿਡੀ ਸਿੱਧੀ ਖ਼ਾਤਿਆਂ 'ਚ ਆਵੇਗੀ..

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਖਾਦ ਸਬਸਿਡੀ ਸਿੱਧੇ ਖ਼ਾਤਿਆਂ ’ਚ ਤਬਦੀਲ

ਪਰਾਲੀ ਨੂੰ ਅੱਗ ਲਾਏ ਬਿਨਾਂ ਬੀਜੀ ਕਣਕ ਨੂੰ ਲੱਗੀ ਬਿਮਾਰੀ...
ਪਰਾਲੀ ਨੂੰ ਅੱਗ ਲਾਏ ਬਿਨਾਂ ਬੀਜੀ ਕਣਕ ਨੂੰ ਲੱਗੀ ਬਿਮਾਰੀ...

ਸੰਗਰੂਰ: ਪਰਾਲੀ ਵਿਚਾਲੇ ਬੀਜੀ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਸਾਹਮਣੇ ਨਵੀਂ

ਦਿੱਲੀ 'ਚ 20-21 ਨਵੰਬਰ ਨੂੰ ਕਿਸਾਨ ਸੰਸਦ, ਪੰਜਾਬ ਤੋਂ ਜਾਣਗੇ ਵੱਡੀ ਗਿਣਤੀ ਕਿਸਾਨ
ਦਿੱਲੀ 'ਚ 20-21 ਨਵੰਬਰ ਨੂੰ ਕਿਸਾਨ ਸੰਸਦ, ਪੰਜਾਬ ਤੋਂ ਜਾਣਗੇ ਵੱਡੀ ਗਿਣਤੀ ਕਿਸਾਨ

ਚੰਡੀਗੜ੍ਹ: ਪੰਜਾਬ ਵਿੱਚੋਂ ਹਜ਼ਾਰਾਂ ਕਿਸਾਨ ਦਿੱਲੀ ਵਿੱਚ ਹੋਣ ਵਾਲੀ 20-21 ਨਵੰਬਰ ਦੀ

ਬਠਿੰਡੇ ਦੇ ਕਿਸਾਨ ਨੇ ਨਿੱਜੀ ਹਿੱਤ ਛੱਡ ਚੁਣਿਆ ਇਹ ਰਾਹ, ਅਗਲੀਆਂ ਪੀੜ੍ਹੀਆਂ ਦਾ ਫਿਕਰ
ਬਠਿੰਡੇ ਦੇ ਕਿਸਾਨ ਨੇ ਨਿੱਜੀ ਹਿੱਤ ਛੱਡ ਚੁਣਿਆ ਇਹ ਰਾਹ, ਅਗਲੀਆਂ ਪੀੜ੍ਹੀਆਂ ਦਾ...

ਚੰਡੀਗੜ੍ਹ: ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਵਾਈ ਦੇ ਕਿਸਾਨ ਗੁਰਦੀਪ ਸਿੰਘ ਨੇ

ਪੰਜਾਬ 'ਚ ਪੰਜ ਲੱਖ ਟਨ ਕਣਕ ਖਰਾਬ, ਨਿਲਾਮੀ ਦੀ ਤਿਆਰੀ..
ਪੰਜਾਬ 'ਚ ਪੰਜ ਲੱਖ ਟਨ ਕਣਕ ਖਰਾਬ, ਨਿਲਾਮੀ ਦੀ ਤਿਆਰੀ..

ਚੰਡੀਗੜ੍ਹ : ਪਿਛਲੇ ਸਮੇਂ ਵਿੱਚ ਭਾਰਤ ਸਰਕਾਰ ਨੇ ਵਿਦੇਸ਼ ਤੋਂ ਕਣਕ ਦਰਾਮਦ ਕੀਤੀ ਹੈ

ਲਉ ਜੀ ਹੁਣ ਪਰਾਲੀ ਹੀ ਕਰੇਗੀ ਪ੍ਰਦੂਸ਼ਣ ਦਾ ਹੱਲ..
ਲਉ ਜੀ ਹੁਣ ਪਰਾਲੀ ਹੀ ਕਰੇਗੀ ਪ੍ਰਦੂਸ਼ਣ ਦਾ ਹੱਲ..

ਨਵੀਂ ਦਿੱਲੀ-ਦਿੱਲੀ ‘ਚ ਹਵਾ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਦਰਮਿਆਨ ਬਿਜਲੀ

ਵੱਡਾ ਖੁਲਾਸਾ, ਸਮੋਗ ਦੇ ਅਸਲ ਕਾਰਨਾਂ ਦਾ ਲੱਗਿਆ ਪਤਾ, ਹੋਵੇਗਾ ਹੈਰਾਨ
ਵੱਡਾ ਖੁਲਾਸਾ, ਸਮੋਗ ਦੇ ਅਸਲ ਕਾਰਨਾਂ ਦਾ ਲੱਗਿਆ ਪਤਾ, ਹੋਵੇਗਾ ਹੈਰਾਨ

ਨਵੀਂ ਦਿੱਲੀ  : ਦਿੱਲੀ ਅਤੇ ਗੁਆਂਢੀ ਰਾਜਾਂ ਵਿਚ ਪਰਾਲੀ ਸਾੜਨ ‘ਤੇ ਜਾਰੀ ਬਹਿਸ