ਕਰਜ਼ੇ ਕਾਰਨ ਪਿਉ ਨੇ ਕੀਤੀ ਖੁਦਕੁਸ਼ੀ, ਨੰਨ੍ਹੇ ਪੁੱਤਾਂ ਨੇ ਚੁੱਕਿਆ ਝੰਡਾ...

By: ਏਬੀਪੀ ਸਾਂਝਾ | | Last Updated: Thursday, 14 September 2017 10:01 AM
ਕਰਜ਼ੇ ਕਾਰਨ ਪਿਉ ਨੇ ਕੀਤੀ ਖੁਦਕੁਸ਼ੀ, ਨੰਨ੍ਹੇ ਪੁੱਤਾਂ ਨੇ ਚੁੱਕਿਆ ਝੰਡਾ...

ਚੰਡੀਗੜ੍ਹ : ਹੁਣ ਕਿਸਾਨਾਂ ਦੇ ਬੱਚੇ ਵੀ ਸਰਕਾਰ ਦੀਆਂ ਮਾੜੀ ਨੀਤੀਆਂ ਦੀ ਗਵਾਹੀ ਭਰਨ ਲੱਗੇ ਹਨ। ਕਰਜ਼ਾ ਮੁਆਫੀ ਲਈ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਬਠਿੰਡਾ ਦੇ ਮਿੰਨੀ ਸਕੱਤਰੇਤ ਅੱਗੇ ਲਾਏ ਧਰਨੇ ਵਿੱਚ ਖੁਦਕੁਸ਼ੀ ਕਰ ਚੁਕੇ ਕਿਸਾਨਾਂ ਦੇ ਬੱਚੇ ਵੀ ਸ਼ਾਮਲ ਹੋਏ। ਹੱਥ ਵਿੱਚ ਕਿਸਾਨ ਯੂਨੀਅਨ ਦਾ ਝੰਡਾ ਚੁਕੇ ਖੜ੍ਹੇ ਪਿੰਡ ਰਾਮਪੁਰਾ ਦਾ ਢਾਈ ਵਰ੍ਹਿਆਂ ਦਾ ਜਸਪ੍ਰੀਤ ਹੈ। ਅਜਿਹੇ ਸੈਂਕੜੇ ਬੱਚੇ ਹਨ, ਜਿਨ੍ਹਾਂ ਦੇ ਪਿਤਾ ਖ਼ੁਦਕੁਸ਼ੀ ਕਰ ਗਏ ਤੇ ਦੁੱਖਾਂ ਦੀ ਪੰਡ ਬੱਚਿਆਂ ਦੀ ਝੋਲੀ ਪੈ ਗਈ ਹੈ।

ਡੇਢ ਵਰ੍ਹੇ ਦਾ ਬੱਚਾ ਅਮਨਦੀਪ ਪਿੰਡ ਲਹਿਰਾ ਬੇਗਾ ਤੋਂ ਸ਼ਾਮਲ ਹੋਇਆ। ਜਿਸਦੇ ਪਿਤਾ ਸੋਨੀ ਸਿੰਘ ਨੇ ਕਰਜ਼ੇ ਕਾਰਨ ਖੁਦਕੁਸ਼ੀ ਕਰ ਲਈ ਸੀ। ਇਸ ਬੱਚੇ ਦੀ ਪਿਤਾ ਦੀ ਮੌਤ ਤੋਂ ਬਾਅਦ ਮਾਂ ਪੇਕੇ ਚਲੀ ਗਈ ਸੀ ਤੇ ਹੁਣ ਇਹ ਆਪਣੀ ਦਾਦੀ ਕੋਲ ਰਹਿ ਰਿਹਾ ਹੈ। ਦਾਦੀ ਕਹਿੰਦੀ ਹੈ ਕਿ ਸਰਕਾਰਾਂ ਨੇ ਉਸਦੇ ਪੋਤੇ ਦਾ ਬਚਪਣ ਖੋਹ ਲਿਆ ਹੈ। ਉਸਨੇ ਤਾਂ ਹਾਲੇ ਸਕੂਲ ਦਾ ਮੂੰਹ ਵੀ ਨਹੀਂ ਦੇਖਿਆ ਪਰ ਉਸਨੂੰ ਗਰਮੀ ਵਿੱਚ ਸੜਕਾਂ ਤੇ ਆਉਣ ਪੈ ਰਿਹਾ ਹੈ। ਇਸ ਤਰ੍ਹਾਂ ਹੀ ਪਿੰਡ ਕੋਟੜਾ ਦੇ ਤਿੰਨ ਵਰ੍ਹਿਆ ਦਾ ਗੁਰਸ਼ਨ ਆਪਣੇ ਦਾਦੇ ਨਾਲ ਧਰਨੇ ਵਿੱਚ ਆਇਆ ਹੈ।

ਮਹਿਲਾ ਨੇਤਾ ਬਿੰਦੂ ਨੇ ਕਿਹਾ ਕਿ ਸੈਂਕੜੇ ਮਾਂਵਾਂ ਨਾਲ ਛੋਟੇ ਬੱਚੇ ਵੀ ਧਰਨਿਆਂ ਵਿੱਚ ਪੁੱਜਦੇ ਹਨ ਅਤੇ ਵੱਡੇ ਬੱਚੇ ਕਿਸਾਨ ਸੰਘਰਸ਼ਾਂ ਦੇ ਸਾਥੀ ਬਣ ਗਏ ਹਨ। ਬਠਿੰਡਾ ਤੇ ਮਾਨਸਾ ਵਿੱਚ ਇਹ ਰੁਝਾਨ ਕਾਫ਼ੀ ਵਧ ਗਿਆ ਹੈ।

ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਕਿਸਾਨੀ ਸੰਕਟ ਨੇ ਬਚਪਨ ਮਧੋਲ ਦਿੱਤਾ ਹੈ। ਇਨ੍ਹਾਂ ਬੱਚਿਆਂ ਨੂੰ ਵੱਡਾ ਸੰਤਾਪ ਹੰਢਾਉਣਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਖੇਤੀ ਸੰਕਟ ਦੀ ਵੱਡੀ ਸੱਟ ਬਚਪਨ ਨੂੰ ਹੀ ਵੱਜੀ ਹੈ ਪਰ ਸਰਕਾਰਾਂ ਦੀ ਅੱਖ ਵਿੱਚੋਂ ਫਿਰ ਵੀ ਹੰਝੂ ਨਹੀਂ ਕਿਰੇ।

First Published: Thursday, 14 September 2017 9:57 AM

Related Stories

ਕਰਜ਼ਾ ਮੁਕਤੀ ਮੋਰਚੇ 'ਚ ਮਾਨਸੇ ਦੇ ਕਿਸਾਨ ਆਗੂ ਦੀ ਮੌਤ..
ਕਰਜ਼ਾ ਮੁਕਤੀ ਮੋਰਚੇ 'ਚ ਮਾਨਸੇ ਦੇ ਕਿਸਾਨ ਆਗੂ ਦੀ ਮੌਤ..

ਚੰਡੀਗੜ੍ਹ: ਪਟਿਆਲਾ ਵਿਖੇ ਪੰਜ ਦਿਨਾ ਕਰਜ਼ਾ ਮੁਕਤੀ ਕਿਸਾਨ ਮੋਰਚਾ ਵਿੱਚ ਸ਼ਾਮਲ ਹੋਏ

ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..
ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..

ਚੰਡੀਗੜ੍ਹ: ਉਂਜ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਦੇ 70 ਸਾਲਾਂ ਬਾਅਦ ਅੱਜ ਵੀ

ਜੇਲ੍ਹਾਂ ਚੋਂ ਕਿਸਾਨ ਹੋਣ ਲੱਗੇ  ਰਿਹਾਅ...
ਜੇਲ੍ਹਾਂ ਚੋਂ ਕਿਸਾਨ ਹੋਣ ਲੱਗੇ ਰਿਹਾਅ...

ਚੰਡੀਗੜ੍ਹ : ਪਟਿਆਲ ਵਿਖੇ ਕਰਜ਼ਾ ਮੁਆਫੀ ਦੇ ਮੋਰਚੇ ਤੇ ਬਾਅਦ ਢਾਈ ਸੋ ਦੇ ਕਰੀਬ

ਇੱਕ ਪਾਸੇ ਕਰਜ਼ਾ ਮਾਫੀ ਲਈ ਧਰਨਾ, ਦੂਜੇ ਪਾਸੇ ਦੋ ਕਰਜ਼ਈ ਕਿਸਾਨਾਂ ਨੇ ਕੀਤੀ ਖੁਦਕੁਸ਼ੀ
ਇੱਕ ਪਾਸੇ ਕਰਜ਼ਾ ਮਾਫੀ ਲਈ ਧਰਨਾ, ਦੂਜੇ ਪਾਸੇ ਦੋ ਕਰਜ਼ਈ ਕਿਸਾਨਾਂ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ: ਫ਼ਤਹਿਗੜ੍ਹ ਸਾਹਿਬ ਦੇ ਅਮਲੋਹ ਸਬ-ਡਵੀਜ਼ਨ ਦੇ ਪਿੰਡ ਝੰਬਾਲਾ ਵਿਚ

ਪੁਲਿਸ ਦੇ ਪਹਿਰੇ ਹੇਠ ਕਿਸਾਨਾਂ ਦੀ ਗਰਜ਼, ਸਖਤੀ ਦੇ ਬਾਵਜੂਦ ਵਿਸ਼ਾਲ ਇਕੱਠ
ਪੁਲਿਸ ਦੇ ਪਹਿਰੇ ਹੇਠ ਕਿਸਾਨਾਂ ਦੀ ਗਰਜ਼, ਸਖਤੀ ਦੇ ਬਾਵਜੂਦ ਵਿਸ਼ਾਲ ਇਕੱਠ

ਚੰਡੀਗੜ੍ਹ: ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਪਟਿਆਲਾ ਮੋਤੀ ਮਹਿਲ ਦੀ

ਕਰਜ਼ਈ ਕਿਸਾਨਾਂ ਨੇ ਜ਼ਹਿਰੀਲੀ ਚੀਜ ਖਾ ਕੇ ਕੀਤੀ ਖੁਦਕੁਸ਼ੀ
ਕਰਜ਼ਈ ਕਿਸਾਨਾਂ ਨੇ ਜ਼ਹਿਰੀਲੀ ਚੀਜ ਖਾ ਕੇ ਕੀਤੀ ਖੁਦਕੁਸ਼ੀ

ਮਾਨਸਾ: ਬੁਢਲਾਡਾ ਨੇੜਲੇ ਪਿੰਡ ਅਹਿਮਦਪੁਰ ਦੇ ਇਕ ਕਿਸਾਨ ਮਿਸ਼ਰਾ ਸਿੰਘ ਨੇ

ਕਰਜ਼ਾ ਮੁਆਫ਼ੀ ਦਾ ਨੋਟੀਫਿਕੇਸ਼ਨ ਲਟਕਿਆ
ਕਰਜ਼ਾ ਮੁਆਫ਼ੀ ਦਾ ਨੋਟੀਫਿਕੇਸ਼ਨ ਲਟਕਿਆ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ‘ਤੇ ਲੀਕ ਮਾਰਨ ਲਈ

ਕਰਜ਼ਾ ਮੁਆਫ਼ੀ ਕੈਪਟਨ ਸਰਕਾਰ ਲਈ ਬਣੀ ਗਲੇ ਦੀ ਹੱਡੀ
ਕਰਜ਼ਾ ਮੁਆਫ਼ੀ ਕੈਪਟਨ ਸਰਕਾਰ ਲਈ ਬਣੀ ਗਲੇ ਦੀ ਹੱਡੀ

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦਾ

ਕੈਪਟਨ ਸਰਕਾਰ ਦੇ ਕਿਸਾਨਾ ਦਮਨ ਵਿਰੁੱਧ ਡਟੀਆਂ ਜਮਹੂਰੀ ਜਥੇਬੰਦੀਆਂ
ਕੈਪਟਨ ਸਰਕਾਰ ਦੇ ਕਿਸਾਨਾ ਦਮਨ ਵਿਰੁੱਧ ਡਟੀਆਂ ਜਮਹੂਰੀ ਜਥੇਬੰਦੀਆਂ

ਚੰਡੀਗੜ੍ਹ: ਪੰਜਾਬ ਦੀਆਂ ਇਨਕਲਾਬੀ ਜਮਹੂਰੀ ਜਥੇਬੰਦੀਆਂ ਸੀ.ਪੀ.ਆਈ. ਐਮ.ਐਲ. ਨਿਊ

ਬੁਲੇਟ ਦੇ ਪਟਾਕੇ ਮਰਵਾਉਣ ਵਾਲਿਆਂ ਦੀ ਸ਼ਾਮਤ, 5 ਸਾਲ ਜਾਣਾ ਪਉ ਜੇਲ੍ਹ!
ਬੁਲੇਟ ਦੇ ਪਟਾਕੇ ਮਰਵਾਉਣ ਵਾਲਿਆਂ ਦੀ ਸ਼ਾਮਤ, 5 ਸਾਲ ਜਾਣਾ ਪਉ ਜੇਲ੍ਹ!

ਚੰਡੀਗੜ੍ਹ: ਹੁਣ ਪਟਾਕੇ ਦੀ ਅਵਾਜ਼ ਕੱਢਣ ਵਾਲੇ ਸਾਇਲੰਸਰਾਂ, ਮਲਟੀਟੋਨ ਹਾਰਨ ਤੇ