ਸਿਆਸਤਦਾਨਾਂ ਦੀ ਰੰਜਿਸ਼ ਨੇ ਮੰਡੀਆਂ 'ਚ ਰੋਲ਼ੇ ਕਿਸਾਨ

By: ABP Sanjha | | Last Updated: Monday, 16 April 2018 6:34 PM
ਸਿਆਸਤਦਾਨਾਂ ਦੀ ਰੰਜਿਸ਼ ਨੇ ਮੰਡੀਆਂ 'ਚ ਰੋਲ਼ੇ ਕਿਸਾਨ

ਫ਼ਰੀਦਕੋਟ: ਇਕੱਲੇ ਇੱਥੇ ਨਹੀਂ ਪੰਜਾਬ ਦੀਆਂ ਕਈ ਅਨਾਜ ਮੰਡੀਆਂ ਵਿੱਚ ਕਣਕ ਦੇ ਢੇਰ ਲੱਗੇ ਪਏ ਹਨ। ਚੁਕਾਈ ਨਾ ਹੋਣ ਤੇ ਕਣਕ ਦੀ ਹੋਰ ਆਮਦ ਕਾਰਨ ਮੰਡੀਆਂ ਵਿੱਚ ਕਿਸਾਨਾਂ ਨੂੰ ਆਪਣੀ ਫ਼ਸਲ ਸੁੱਟਣ ਲਈ ਥਾਂ ਨਹੀਂ ਮਿਲ ਰਹੀ ਪਰ ਫ਼ਰੀਦਕੋਟ ਵਿੱਚ ਚੁਕਾਈ ਨਾ ਹੋਣ ਦਾ ਕਾਰਨ ਸਿਆਸੀ ਰੰਜਿਸ਼ ਹੈ।

 

ਕਿਸਾਨ ਦੱਸਦੇ ਹਨ ਕਿ ਲਿਫ਼ਟਿੰਗ ਦਾ ਠੇਕਾ ਵਿਰੋਧੀ ਪਾਰਟੀ ਦੇ ਬੰਦੇ ਕੋਲ ਹੈ ਤੇ ਹੁਣ ਉਸ ਨੂੰ ਲਿਫ਼ਟਿੰਗ ਲਈ ਕੋਈ ਆਪਣੇ ਵਾਹਨ ਨਹੀਂ ਦੇ ਰਿਹਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਰੰਜਿਸ਼ ਦਾ ਖਾਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ।

 

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਸੱਤਾਧਾਰੀ ਵਿਧਾਇਕ ਨੇ ਧੱਕੇਸ਼ਾਹੀ ਕੀਤੀ ਪਰ ਹਾਈਕੋਰਟ ਦੇ ਦਖ਼ਲ ਤੋਂ ਬਾਅਦ ਉਨ੍ਹਾਂ ਨੂੰ ਲਿਫ਼ਟਿੰਗ ਦਾ ਠੇਕਾ ਮਿਲ ਗਿਆ। ਉਨ੍ਹਾਂ ਦੱਸਿਆ ਕਿ ਟੈਂਡਰ ਖੁੱਸਣ ਤੋਂ ਬਾਅਦ ਹੁਣ ਉਹ ਟ੍ਰਾਂਸਪੋਰਟਰਾਂ ‘ਤੇ ਦਬਾਅ ਪਾ ਕੇ ਮੰਡੀ ਵਿੱਚੋਂ ਚੁਕਾਈ ਦਾ ਕੰਮ ਰੋਕ ਰਿਹਾ ਹੈ।

 

ਫ਼ਰੀਦਕੋਟ ਮੰਡੀ ਵਿੱਚ ਪਿਛਲੇ ਪੰਜ ਦਿਨਾਂ ਤੋਂ ਕਣਕ ਦੀ ਖ਼ਰੀਦ ਜਾਰੀ ਹੈ। ਅੰਕੜੇ ਦੱਸਦੇ ਹਨ ਕਿ ਇਸ ਸਮੇਂ ਦੌਰਾਨ ਡੇਢ ਲੱਖ ਬੋਰੀ ਕਣਕ ਖਰੀਦ ਲਈ ਹੈ ਪਰ ਸਿਰਫ਼ 5 ਫ਼ੀਸਦੀ ਮਾਲ ਦੀ ਚੁਕਾਈ ਹੋਈ ਹੈ, ਜਦਕਿ ਬਾਕੀ ਜਿਣਸ ਮੰਡੀ ਵਿੱਚ ਹੀ ਪਈ ਹੈ।

 

ਮੰਡੀ ਵਿੱਚ ਲਿਫ਼ਟਿੰਗ ਨਾ ਹੋਣ ਬਾਰੇ ਫ਼ਰੀਦਕੋਟ ਦੇ ਐਸਡੀਐਮ ਗੁਰਜੀਤ ਸਿੰਘ ਨੇ ਦੱਸਿਆ ਕਿ ਟ੍ਰਾਂਸਪੋਰਟੇਸ਼ਨ ਸਬੰਧੀ ਕੁਝ ਸਮੱਸਿਆਵਾਂ ਸਨ, ਜਿਨ੍ਹਾਂ ਨੂੰ ਸੁਲਝਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਕਣਕ ਦੀ ਲਿਫ਼ਟਿੰਗ ਛੇਤੀ ਹੀ ਸ਼ੁਰੂ ਹੋ ਜਾਵੇਗੀ।

First Published: Monday, 16 April 2018 6:34 PM

Related Stories

ਕਣਕ ਦੇ ਘੱਟ ਝਾੜ ਤੋਂ ਸਦਮੇ 'ਚ ਨੌਜਵਾਨ ਕਿਸਾਨ ਨੇ ਦਿੱਤੀ ਜਾਨ
ਕਣਕ ਦੇ ਘੱਟ ਝਾੜ ਤੋਂ ਸਦਮੇ 'ਚ ਨੌਜਵਾਨ ਕਿਸਾਨ ਨੇ ਦਿੱਤੀ ਜਾਨ

ਮਾਨਸਾ: ਜ਼ਿਲ੍ਹੇ ਦੇ ਪਿੰਡ ਮੌਜੀਆ ਵਿੱਚ ਨੌਜਵਾਨ ਕਿਸਾਨ ਨੇ ਆਪਣੀ ਫ਼ਸਲ ਦੇ ਘੱਟ ਆਏ

ਕਿਸਾਨਾਂ ਲਈ ਬੁਰੀ ਖਬਰ !
ਕਿਸਾਨਾਂ ਲਈ ਬੁਰੀ ਖਬਰ !

ਚੰਡੀਗੜ੍ਹ: ਕਿਸਾਨਾਂ ਲਈ ਬੁਰੀ ਖਬਰ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ

FCI ਇੰਸਪੈਕਟਰ 'ਤੇ ਕਣਕ ਦੀ ਖਰੀਦ ਬਦਲੇ ਰਿਸ਼ਵਤ ਲੈਣ ਦੇ ਇਲਜ਼ਾਮ
FCI ਇੰਸਪੈਕਟਰ 'ਤੇ ਕਣਕ ਦੀ ਖਰੀਦ ਬਦਲੇ ਰਿਸ਼ਵਤ ਲੈਣ ਦੇ ਇਲਜ਼ਾਮ

ਬਠਿੰਡਾ: ਕਿਸਾਨਾਂ ਤੇ ਆੜਤੀਆਂ ਨੇ ਐਫਸੀਆਈ ਇੰਸਪੈਕਟਰ ‘ਤੇ ਕਣਕ ਦੀ ਚੁਕਾਈ ਲਈ

ਕਰਜ਼ ਮਾਫੀ ਮਗਰੋਂ ਵੀ ਖੁਦਕੁਸ਼ੀਆਂ ਜਾਰੀ
ਕਰਜ਼ ਮਾਫੀ ਮਗਰੋਂ ਵੀ ਖੁਦਕੁਸ਼ੀਆਂ ਜਾਰੀ

ਬਰਨਾਲਾ: ਪੰਜਾਬ ਵਿੱਚ ਕਰਜ਼ ਮਾਫੀ ਤੋਂ ਬਾਅਦ ਵੀ ਖੁਦਕੁਸ਼ੀਆਂ ਰੁਕਣ ਦਾ ਨਾਂ ਨਹੀਂ

ਮੌਸਮ ਵਿਭਾਗ ਨੇ ਸੁਣਾਈ ਕਿਸਾਨਾਂ ਲਈ ਖੁਸ਼ਖਬਰੀ!
ਮੌਸਮ ਵਿਭਾਗ ਨੇ ਸੁਣਾਈ ਕਿਸਾਨਾਂ ਲਈ ਖੁਸ਼ਖਬਰੀ!

ਚੰਡੀਗੜ੍ਹ: ਮੌਸਮ ਵਿਭਾਗ ਨੇ ਕਿਸਾਨਾਂ ਲਈ ਖੁਸ਼ਖਬਰੀ ਸੁਣਾਈ ਹੈ। ਇਸ ਵਾਰ ਮੌਨਸੂਨ

ਮੌਸਮ ਵਿਭਾਗ ਵੱਲੋਂ ਮਾਨਸੂਨ ਸਬੰਧੀ ਭਵਿੱਖਬਾਣੀ ਜਾਰੀ
ਮੌਸਮ ਵਿਭਾਗ ਵੱਲੋਂ ਮਾਨਸੂਨ ਸਬੰਧੀ ਭਵਿੱਖਬਾਣੀ ਜਾਰੀ

ਨਵੀਂ ਦਿੱਲੀ: ਮੌਸਮ ਵਿਭਾਗ ਨੇ ਦੇਸ਼ ਦੀ ਖੇਤੀਬਾੜੀ ਲਾਈਫ਼ਲਾਈਨ ਮਾਨਸੂਨ ਬਾਰੇ

ਅੱਗ ਕਾਰਨ ਫ਼ਸਲ ਸੜਨ 'ਤੇ 'ਆਪ' ਨੇ ਸਰਕਾਰ ਤੋਂ ਮੰਗਿਆ ਕਿਸਾਨਾਂ ਦਾ 'ਹੱਕ'
ਅੱਗ ਕਾਰਨ ਫ਼ਸਲ ਸੜਨ 'ਤੇ 'ਆਪ' ਨੇ ਸਰਕਾਰ ਤੋਂ ਮੰਗਿਆ ਕਿਸਾਨਾਂ ਦਾ 'ਹੱਕ'

ਚੰਡੀਗੜ੍ਹ: ਵਾਢੀਆਂ ਸਮੇਂ ਅੱਗ ਲੱਗਣ ਕਾਰਨ ਹਰ ਵਾਰ ਸੈਂਕੜੇ ਏਕੜ ਫ਼ਸਲ ਸੜ ਕੇ ਸੁਆਹ

ਮੁੱਖ ਮੰਤਰੀ ਦੀ ਗ਼ੈਰ-ਹਾਜ਼ਰੀ 'ਚ ਜਾਖੜ ਨਿਭਾਇਆ ਕੈਪਟਨ ਦਾ 'ਰੋਲ'
ਮੁੱਖ ਮੰਤਰੀ ਦੀ ਗ਼ੈਰ-ਹਾਜ਼ਰੀ 'ਚ ਜਾਖੜ ਨਿਭਾਇਆ ਕੈਪਟਨ ਦਾ 'ਰੋਲ'

ਸੰਗਰੂਰ: ਕਿਸਾਨ ਕਰਜ਼ ਮੁਆਫ਼ੀ ਦੇ ਚੌਥੇ ਸੂਬਾ ਪੱਧਰੀ ਸਮਾਗਮ ਵਿੱਚ ਕੈਪਟਨ

ਹੈਲੀਕਾਪਟਰ ਦੇ ਝੂਟੇ ਲੈਣ ਗਿੱਝੇ ਕੈਪਟਨ ਦੀ ਰਹਿ ਗਈ ਕੁਰਸੀ ਖਾਲੀ ..!
ਹੈਲੀਕਾਪਟਰ ਦੇ ਝੂਟੇ ਲੈਣ ਗਿੱਝੇ ਕੈਪਟਨ ਦੀ ਰਹਿ ਗਈ ਕੁਰਸੀ ਖਾਲੀ ..!

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈਲੀਕਾਪਟਰ ਵਿੱਚ