ਛੋਟੇ ਪਿੰਡ ਦੀ ਕੁੜੀ ਨੇ ਕੀਤੀ ਅਜਿਹੀ ਕਮਾਲ ਕਿ ਸਾਰੇ ਲੋਕ ਕਹਿਣ ਲੱਗੇ ਮਸ਼ਰੂਮ ਲੇਡੀ..

By: Sukhwinder Singh | | Last Updated: Saturday, 13 May 2017 8:47 AM
ਛੋਟੇ ਪਿੰਡ ਦੀ ਕੁੜੀ ਨੇ ਕੀਤੀ ਅਜਿਹੀ ਕਮਾਲ ਕਿ ਸਾਰੇ ਲੋਕ ਕਹਿਣ ਲੱਗੇ ਮਸ਼ਰੂਮ ਲੇਡੀ..

ਚੰਡੀਗੜ੍ਹ : ਤੁਸੀਂ ਵੱਡੇ ਵੱਡੇ ਵਪਾਰੀਆਂ ਦੀਆਂ ਕਹਾਣੀਆਂ ਸੁਣੀਆਂ ਹੋਣਗੀਆਂ ਕੇ ਕਿਸ ਤਰਾਂ ਉਹ ਆਪਣਾ ਕਾਰੋਬਾਰ ਜ਼ੀਰੋ ਤੋਂ ਸ਼ੁਰੂ ਕਰਕੇ ਕਾਮਯਾਬ ਇਨਸਾਨ ਬਣੇ । ਇਹ ਸਾਰੀਆਂ ਕਹਾਣੀਆਂ ਜ਼ਿਆਦਾਤਰ ਵੱਡੇ ਸ਼ਹਿਰਾਂ ਦੀਆਂ ਹੁੰਦਿਆਂ ਹਨ ਪਰ ਅੱਜ ਜੋ ਸਫਲਤਾ ਦੀ ਕਹਾਣੀ ਅਸੀਂ ਸੁਣਾ ਰਹੇ ਹਾਂ ਉਹ ਹੈ ਉੱਤਰਾਖੰਡ ਦੇ ਛੋਟੇ ਜੇ ਪਿੰਡ ਦੀ ਕੁੜੀ ਦਿਵਯਾ ਰਾਵਤ ਦੀ । ਜਿੱਥੇ ਉੱਤਰਾਖੰਡ ਵਿਚ ਆਮ ਤੋਰ ਤੇ ਲੋਕ ਆਪਣਾ ਘਰ ਛੱਡ ਕੇ ਦੂਜੇ ਰਾਜਾਂ ਵਿਚ ਜਾ ਕੇ ਕੰਮ ਕਰਦੇ ਹਾਂ ਓਥੇ ਹੀ ਹੁਣ ਉਸ ਦੀ ਮਿਹਨਤ ਤੇ ਲੱਗਣ ਸਦਕਾ ਉਸ ਨੇ ਮਸ਼ਰੂਮ (ਖੁੰਬਾਂ) ਦਾ ਅਜਿਹਾ ਉਦਯੋਗ ਖੜ੍ਹਾ ਕਰ ਦਿੱਤਾ ਜਿਸ ਨਾਲ ਹੁਣ ਉੱਤਰਾਖੰਡ ਵਿਚ ਹੀ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲਣ ਲੱਗ ਪਿਆ ਹੈ । ਇਸ ਲਈ ਉਹ ਪੂਰੇ ਭਾਰਤ ਦੀ “ਮਸ਼ਰੂਮ ਲੇਡੀ” (Mushroom Lady )ਕਹਾਉਂਦੀ ਹੈ ।

 

ਇਸ ਤਰਾਂ ਹੋਈ ਸ਼ੁਰੂਆਤ

ਦਿਵਯਾ ਨੇ ਇਗਨੁ (IGNU) ਤੋਂ ਸੋਸ਼ਲ ਵਰਕ ਵਿਚ ਮਾਸਟਰ ਡਿਗਰੀ ਪ੍ਰਾਪਤ ਕੀਤੀ । ਦਿਵਯਾ ਰਾਵਤ ਚਾਹੁੰਦੀ ਤਾਂ ਕਿਸੇ ਵੱਡੀ ਕੰਪਨੀ ਵਿਚ ਮੋਟੀ ਤਨਖ਼ਾਹ ਤੇ ਨੌਕਰੀ ਕਰ ਸਕਦੀ ਸੀ। ਪਰ ਓਹਨੂੰ ਲੱਗਿਆ ਜੋ ਕੁੱਸ ਉਹ ਪਹਾੜਾਂ ਵਿਚ ਰਹਿ ਕੇ ਕਰ ਸਕਦੀ ਹੈ ਉਹ ਕਿਸੇ ਵੱਡੇ ਸ਼ਹਿਰ ਵਿਚ ਬਿਲਕੁਲ ਨਹੀਂ ਕਰ ਸਕਦੀ ।ਇਹੀ ਸੋਚ ਨਾਲ ਉਹ ਦੇਹਰਾਦੂਨ ਆ ਗਈ ਅਤੇ ਉਸ ਨੇ ਇੱਕ ਛੋਟੇ ਜੇ ਕਮਰੇ ਵਿਚ 100 ਬੈਗ ਖੁੰਬਾਂ ਦੇ ਉਤਪਾਦਨ ਦੇ ਨਾਲ ਆਵਦਾ ਕਾਰੋਬਾਰ ਸ਼ੁਰੂ ਕਰ ਲਿਆ ।

 

ਦਿਵਯਾ ਦੇ ਇਸ ਫ਼ੈਸਲੇ ਤੋਂ ਉਸ ਦੇ ਘਰਵਾਲੇ ਵੀ ਹੈਰਾਨ ਸੀ ।ਦਿਵਯਾ ਕਹਿੰਦੀ ਹੈ ਕਿ ਉੱਤਰਾਖੰਡ ਵਿਚ ਮਸ਼ਰੂਮ ਵਿਚ ਸਿਰਫ਼ ਉਹ ਇਕੱਲੀ ਸੀ ਜੋ ਇਹ ਕੰਮ ਕਰ ਰਹੀ ਸੀ ।ਇਹ ਮੇਰੇ ਲਈ ਇੱਕ ਚੰਗੀ ਗੱਲ ਵੀ ਸੀ ਤੇ ਬੁਰੀ ਸੀ । ਮੈਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਸੀ ।ਮੇਰੇ ਵਾਸਤੇ ਸਭ ਕੁੱਸ ਨਵਾਂ ਸੀ ।ਫੇਰ ਮੈਂ ਇਸ ਕੰਮ ਨਾਲ ਜੁੜੇ ਲੋਕਾਂ ਨੂੰ ਲੱਭਿਆ , ਕੌਣ ਮੈਨੂੰ ਸਹੀ ਤਰਾਂ ਨਾਲ ਜਾਣਕਾਰੀ ਦੇ ਸਕਦਾ ਹੈ ਇਸ ਤਰਾਂ ਦੇ ਲੋਕਾਂ ਨੂੰ ਲੱਭਣਾ ਮੇਰੇ ਲਈ ਸਭ ਤੋਂ ਔਖਾ ਕੰਮ ਸੀ ।

 

ਹੋਲੀ ਹੋਲੀ ਦਿਵਯਾ ਨੇ ਦੇਹਰਾਦੂਨ ਦੇ ਮੋਥਰੋਵਾਲਾ ਵਿਚ ਇੱਕ ਤਿੰਨ ਮੰਜ਼ਲ ਦਾ ਪਲਾਂਟ ਲੱਗਾ ਕੇ ਕੁਇੰਟਲਾਂ ਮਸ਼ਰੂਮ ਦਾ ਉਤਪਾਦਨ ਕਰਨ ਲੱਗ ਪਈ ।ਦਿਵਯਾ ਨੇ ਸਹਾਰਨਪੁਰ ਤੋਂ ਵੱਡੀ ਮਾਤਰਾ ਵਿਚ ਕੰਪੋਸਟ ਖਾਦ ਮੰਗਵਾਕੇ ਤੇ ਪਹਾੜਾਂ ਵਿਚ ਖੰਡਰ ਹੋ ਚੁੱਕੇ ਮਕਾਨ ਵਿਚ ਹੀ ਆਵਦਾ ਮਸ਼ਰੂਮ ਉਤਪਾਦਨ ਦਾ ਕਾਰੋਬਾਰ ਹੋਰ ਵਾਧਾ ਲਿਆ ।ਹੁਣ ਦਿਵਯਾ ਦੀ ਮਸ਼ਰੂਮ ਕੰਪਨੀ “ਸੋਮਿਆਂ ਫੂਡ(Soumya Foods)” ਵਿਦੇਸ਼ਾਂ ਤੱਕ ਮਸ਼ਰੂਮ ਦਾ ਐਕਸਪੋਰਟ ਕਰਕੇ ਕਰੋੜਾਂ ਦਾ ਟਰਨਓਵਰ ਕਰ ਰਹੀ ਹੈ ।

 

ਕਰੋੜਾ ਦੀ ਸ਼ੁਰੂਆਤੀ ਲਾਗਤ ਨੂੰ ਕਰ ਦਿੱਤਾ ਹਜ਼ਾਰਾਂ ਵਿਚ

ਮੈਂ ਚਾਹੁੰਦੀ ਸੀ ਕੇ ਪਹਾੜ ਦਾ ਹਰੇਕ ਆਦਮੀ ਮਸ਼ਰੂਮ ਦਾ ਉਤਪਾਦਨ ਕਰ ਸਕੇ ।ਇਹ ਮੇਰੇ ਲਈ ਬਹੁਤ ਵੱਡਾ ਚੈਲੰਜ ਸੀਕਿਓਂਕਿ ਹੁਣ ਤੱਕ ਮਸ਼ਰੂਮ ਫ਼ੈਕਟਰੀਆਂ ਵਿਚ ਹੀ ਤਿਆਰ ਹੁੰਦਾ ਸੀ । ਜੋ ਕੇ 4 ,5 ਕਰੋੜ ਦੀ ਲਾਗਤ ਨਾਲ ਸ਼ੁਰੂ ਹੁੰਦਾ ਸੀ ।ਮਸ਼ਰੂਮ ਉਤਪਾਦਨ ਲਈ ਬਹੁਤ ਵੱਡੇ ਬੁਨਿਆਦੀ ਢਾਂਚੇ ਦੀ ਜ਼ਰੂਰਤ ਪੈਂਦੀ ਸੀ ।ਪਰ ਮੈਂ ਇਸ ਬੁਨਿਆਦੀ ਢਾਂਚੇ ਵਿਚ ਵਿਚ ਬਹੁਤ ਸਾਰੇ ਬਦਲਾਅ ਕੀਤੇ ਹੁਣ ਜੋ ਸਬ ਤੋਂ ਜ਼ਿਆਦਾ ਖ਼ਰਚ(4 ,5 ਕਰੋੜ) ਲੱਗਦਾ ਸੀ ਉਹ ਮੈਂ ਹਟਾ ਦਿੱਤਾ । ਹੁਣ ਕੋਈ ਵੀ ਆਮ ਆਦਮੀ ਇਸ ਨੂੰ ਸਿਰਫ਼ 5 ਤੋਂ 10 ਹਾਜ਼ਰ ਰੁਪਿਆ ਵਿਚ ਸ਼ੁਰੂ ਕਰ ਸਕਦਾ ਹੈ । ਮੈਂ ਇਸ ਨੂੰ ਫ਼ੈਕਟਰੀ ਵਿਚੋਂ ਕੱਢ ਕੇ ਘਰ ਵਿਚ ਲਈ ਹੁਣ ਜੇ ਤੁਹਾਡੇ ਕੋਲ ਦੋ ਕਮਰੇ ਵੀ ਹੈ ਤਾਂ ਵੀ ਤੁਸੀਂ ਇਹ ਕੰਮ ਕਰ ਸਕਦੇ ਹੋ

 

ਸਬਸਿਡੀ ਦੀ ਨਹੀਂ ਜ਼ਰੂਰਤ

ਦਿਵਯਾ ਕਹਿੰਦੀ ਹੈ ਕੇ ਜ਼ਿਆਦਾਤਰ ਲੋਕ ਕੋਈ ਵੀ ਕੰਮ ਸ਼ੁਰੂ ਕਰਨ ਵੇਲੇ ਪਹਿਲਾ ਸਬਸਿਡੀ ਵੱਲ ਭੱਜਦੇ ਹਨ ।ਜਦ ਕੇ ਉਸ ਨੇ ਇਹ ਕੰਮ ਬਿਨਾ ਕਿਸੇ ਸਬਸਿਡੀ ਦੇ ਕੀਤਾ ਹੈ ।ਉਹ ਕਹਿੰਦੀ ਹੈ ਕੇ ਮੇਰੇ ਅਨੁਸਾਰ ਕਿਸੇ ਨੂੰ ਵੀ ਕੰਮ ਸ਼ੁਰੂ ਕਰਨ ਲਈ ਕਿਸੇ ਸਬਸਿਡੀ ਦੀ ਲੋੜ ਨਹੀਂ ਪੈਂਦੀ ਸਿਰਫ਼ ਮਿਹਨਤ ਤੇ ਲਗਨ ਹੀ ਕਾਫ਼ੀ ਹੈ ।ਸਬਸਿਡੀ ਦੇ ਮਗਰ ਭੱਜਣ ਦੀ ਜਗ੍ਹਾ ਜੇ ਉਹੀ ਊਰਜਾ ਆਪਣੇ ਕੰਮ ਵਿਚ ਲਗਾਉਣ ਤਾਂ ਛੇਤੀ ਕਾਮਯਾਬ ਹੋ ਜਾਣ ।

First Published: Saturday, 13 May 2017 7:59 AM

Related Stories

ਕੈਪਟਨ ਦੇ ਰਾਜ 'ਚ ਵੀ ਕਿਸਾਨ ਖੁਦਕੁਸ਼ੀਆਂ ਦਾ ਦੌਰ ਜਾਰੀ 
ਕੈਪਟਨ ਦੇ ਰਾਜ 'ਚ ਵੀ ਕਿਸਾਨ ਖੁਦਕੁਸ਼ੀਆਂ ਦਾ ਦੌਰ ਜਾਰੀ 

ਫ਼ਿਰੋਜਪੁਰ : ਕਰਜ਼ੇ ਕਾਰਨ ਪੰਜਾਬ ਦੇ ਇੱਕ ਹੋਰ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ ਹੈ।

ਪੰਜਾਬ ਨੇ ਲੱਭ ਲਿਆ ਚਿਕਨਗੁਨੀਆ ਤੇ ਡੇਂਗੂ ਤੋਂ ਬਚਾਅ ਦਾ ਤੋੜ
ਪੰਜਾਬ ਨੇ ਲੱਭ ਲਿਆ ਚਿਕਨਗੁਨੀਆ ਤੇ ਡੇਂਗੂ ਤੋਂ ਬਚਾਅ ਦਾ ਤੋੜ

ਚੰਡੀਗੜ੍ਹ : ਚਿਕਨਗੁਨੀਆ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਫੈਲਾਉਣ ਵਾਲੇ ਮੱਛਰਾਂ

ਬੁੱਚੜਖਾਨਿਆਂ ਬਾਰੇ ਮੋਦੀ ਸਰਕਾਰ ਦਾ ਵੱਡਾ ਫੈਸਲਾ...
ਬੁੱਚੜਖਾਨਿਆਂ ਬਾਰੇ ਮੋਦੀ ਸਰਕਾਰ ਦਾ ਵੱਡਾ ਫੈਸਲਾ...

ਨਵੀਂ ਦਿੱਲੀ: ਸਰਕਾਰ ਨੇ ਪਸ਼ੂ ਮੰਡੀਆਂ ‘ਚੋਂ ਬੁੱਚੜਖਾਨਿਆਂ ਲਈ ਪਸ਼ੂਆਂ ਨੂੰ

ਮੱਕੀ ਦੇ ਭਾਅ ਲਈ ਕੈਪਟਨ ਨੇ ਮੋਦੀ ਨੂੰ ਲਿਖੀ ਚਿੱਠੀ
ਮੱਕੀ ਦੇ ਭਾਅ ਲਈ ਕੈਪਟਨ ਨੇ ਮੋਦੀ ਨੂੰ ਲਿਖੀ ਚਿੱਠੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ

ਇਸ ਕਿਸਾਨ ਨੇ ਸਿਰਫ਼ 800 ਰੁ. 'ਚ ਤਿਆਰ ਕੀਤੀ ਖਾਦ ਦੀ ਫ਼ੈਕਟਰੀ
ਇਸ ਕਿਸਾਨ ਨੇ ਸਿਰਫ਼ 800 ਰੁ. 'ਚ ਤਿਆਰ ਕੀਤੀ ਖਾਦ ਦੀ ਫ਼ੈਕਟਰੀ

ਚੰਡੀਗੜ੍ਹ: ਤਾਮਿਲਨਾਡੂ ਦੇ ਇਰੋਡ ਜ਼ਿਲ੍ਹੇ ਦੇ ਗੋਬਿਚੇੱਤੀਪਾਲਇਮ ਸਥਿਤ

ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਨੇ ਚੁੱਕੇ ਝੰਡੇ, ਸਰਕਾਰ ਨੂੰ ਵੰਗਾਰਿਆ
ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਨੇ ਚੁੱਕੇ ਝੰਡੇ, ਸਰਕਾਰ ਨੂੰ ਵੰਗਾਰਿਆ

ਰੋਪੜ: ਮੋਰਿੰਡਾ ਸ਼ੂਗਰ ਮਿੱਲ ਵੱਲੋਂ ਗੰਨਾ ਕਿਸਾਨਾਂ ਦਾ ਕਰੀਬ 18 ਕਰੋੜ ਰੁਪਏ ਬਕਾਇਆ

ਮੰਡੀਆਂ 'ਚ ਆਈ ਸੂਰਜਮੁਖੀ, ਕਿਸਾਨਾਂ ਨੂੰ ਕੁਇੰਟਲ ਪਿੱਛੇ 1175 ਰੁ. ਦਾ ਘਾਟਾ
ਮੰਡੀਆਂ 'ਚ ਆਈ ਸੂਰਜਮੁਖੀ, ਕਿਸਾਨਾਂ ਨੂੰ ਕੁਇੰਟਲ ਪਿੱਛੇ 1175 ਰੁ. ਦਾ ਘਾਟਾ

ਚੰਡੀਗੜ੍ਹ: ਸੂਰਜਮੁਖੀ ਦਾ ਕੇਂਦਰ ਸਰਕਾਰ ਵੱਲੋਂ ਸੂਰਜਮੁਖੀ ਦਾ ਘਟੋਂ ਘੱਟ ਸਮਰਥਨ

15 ਜੂਨ ਤੋਂ ਪਹਿਲਾਂ ਝੋਨਾ ਲਾਇਆ ਤਾਂ ਹੋਵੇਗੀ ਕਾਰਵਾਈ..
15 ਜੂਨ ਤੋਂ ਪਹਿਲਾਂ ਝੋਨਾ ਲਾਇਆ ਤਾਂ ਹੋਵੇਗੀ ਕਾਰਵਾਈ..

ਚੰਡੀਗੜ੍ਹ: ਪੰਜਾਬ ਸਰਕਾਰ ਨੇ ਰਵਾਇਤੀ ਝੋਨੇ ਦੀ ਬਿਜਾਈ 15 ਜੂਨ ਤੋਂ ਹੀ ਲਾਉਣ ਦਾ

ਆਰਥਿਕ ਮੰਦੀ ਤੋਂ ਦੁਖੀ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਆਰਥਿਕ ਮੰਦੀ ਤੋਂ ਦੁਖੀ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਬਰਨਾਲਾ: ਮਹਿਲ ਕਲਾਂ ਅਧੀਨ ਪੈਂਦੇ ਪਿੰਡ ਚੁਹਾਣਕੇ ਖੁਰਦ ਵਿੱਚ ਆਰਥਿਕ ਮੰਦਹਾਲੀ

ਕਰਜ਼ੇ ਕਾਰਨ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਕਰਜ਼ੇ ਕਾਰਨ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ: ਬਨੂੜ ਦੇ ਪਿੰਡ ਫ਼ਤਿਹਪੁਰ ਗੜੀ ਤੋਂ ਨੌਜਵਾਨ ਕਿਸਾਨ ਕਰਜ਼ੇ ਤੋਂ ਦੁਖੀ