ਜਦੋਂ ਜ਼ਮੀਨ ਤੋਂ ਮਹਿੰਗੇ ਹੁੰਦੇ ਸਨ ਟਰੈਕਟਰ

By: ਏਬੀਪੀ ਸਾਂਝਾ | | Last Updated: Friday, 12 May 2017 8:21 AM
 ਜਦੋਂ ਜ਼ਮੀਨ ਤੋਂ ਮਹਿੰਗੇ ਹੁੰਦੇ ਸਨ ਟਰੈਕਟਰ

ਚੰਡੀਗੜ੍ਹ : ਪੁਰਾਣੇ ਸਮਿਆਂ ‘ਚ ਟਰੈਕਟਰ, ਰੇਡੀਉ, ਘੜੀ ਆਦਿ ਚੀਜ਼ਾਂ ਦੇ ਮੁੱਲ ਨਾਲੋਂ ਕਈ ਗੁਣਾਂ ਮਹਿੰਗੀਆਂ ਸਨ। ਉਨ੍ਹਾਂ ਵੇਲਿਆਂ ‘ਚ ਜਿਨਸਾਂ ਦੇ ਭਾਅ ਬਹੁਤ ਘੱਟ ਹੁੰਦੇ ਸਨ। 6 ਦਹਾਕੇ ਪਹਿਲਾਂ ਸ੍ਰੀਗੰਗਾਨਗਰ ਜ਼ਿਲ੍ਹੇ ‘ਚ ਗਿਣਤੀ ਦੇ ਟਰੈਕਟਰ ਹੁੰਦੇ ਸਨ। ਸਾਡੇ ਬਜ਼ੁਰਗ ਤਾਇਆ ਨਿਰੰਜਨ ਦੱਸਦੇ ਹਨ ਕਿ 1956-57 ‘ਚ ਅਸੀਂ ਫ਼ਤਿਆਬਾਦ (ਹਰਿਆਣਾ) ਤੋਂ 16000 ਰੁਪਏ ‘ਚ ਨਵਾਂ ਫੋਰਡਸਨ ਮੇਜਰ ਟਰੈਕਟਰ (50 ਹਾਰਸ ਪਾਵਰ) ਨੀਲੇ ਰੰਗ ਦਾ ਲਿਆਂਦਾ ਸੀ। ਬਜ਼ੁਰਗਾਂ ਨੂੰ ਪਾਕਿਸਤਾਨ ਵਾਲੀ ਜ਼ਮੀਨ ਬਦਲੇ ਫ਼ਤਿਆਬਾਦ ਨਜ਼ਦੀਕ 75 ਏਕੜ ਜ਼ਮੀਨ ਅਲਾਟ ਹੋਈ ਸੀ। ਉਸ ਵੇਲੇ ਇਹ ਜ਼ਮੀਨ ਪਾਣੀ ਨਾ ਹੋਣ ਕਾਰਨ ਬੰਜਰ ਪਈ ਸੀ। 75 ਏਕੜ ਜ਼ਮੀਨ ਵੇਚਣ ਨਾਲ ਸਿਰਫ਼ ਇਹ ਟਰੈਕਟਰ ਹੀ ਆਇਆ ਸੀ।

 

 

ਉਸ ਵੇਲੇ ਸ੍ਰੀਗੰਗਾਨਗਰ ਜ਼ਿਲ੍ਹੇ ਵਿੱਚ ਨਹਿਰੀ ਪਾਣੀ ਹੋਣ ਕਾਰਨ ਇੱਕ ਮੁਰੱਬਾ ਜ਼ਮੀਨ (16 ਏਕੜ) ਦੀ ਕੀਮਤ 11000 ਰੁਪਏ ਸੀ। 15.8.63 ਨੂੰ ਇੱਕ ਸਥਾਨਕ ‘ਸੀਮਾ ਸੰਦੇਸ਼’ ਅਖ਼ਬਾਰ ‘ਚ ਟਰੈਕਟਰ ਅਤੇ ਮੋਟਰਸਾਈਕਲ ਬਾਰੇ ਵਿਗਿਆਪਨ ਇਸ ਤਰ੍ਹਾਂ ਲੱਗਿਆ ਸੀ, ਨੂੰ ਉਰਸਸ ਸੀ 325 ਮਾਰਕ 25 ਹਾਰਸ ਪਾਵਰ ਟਰੈਕਟਰ ਦਾ ਮੁੱਲ 8910 ਰੁਪਏ ਲਗਾਤਾਰ ਰਾਜਦੂਤ 1.75 ਹਾਰਸ ਪਾਵਰ ਮੋਟਰਸਾਈਕਲ ਦਾ ਮੁੱਲ 2240 ਰੁਪਏ। ਉਸ ਵੇਲੇ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਜੀ. ਬੀ. ਏਰੀਏ ‘ਚ ਇੱਕ ਮੁਰੱਬਾ ਜ਼ਮੀਨ (16 ਏਕੜ) ਦੀ ਕੀਮਤ 13000 ਰੁਪਏ ਸੀ।

 

 

1960-65 ‘ਚ ਕਈਆਂ ਕੋਲ ਸੁਨਹਿਰੀ ਮਾਡਲ, ਲਾਂਸ ਅਤੇ ਫਰਗੂਸਨ ਟਰੈਕਟਰ ਹੋਇਆ ਕਰਦੇ ਸਨ। ਸਲੇਟੀ ਰੰਗ ਦੇ ਫਰਗੂਸਨ ਟਰੈਕਟਰ ਦੇ ਪੈਟਰੋਲ ਅਤੇ ਮਿੱਟੀ ਦੇ ਤੇਲ ਦੀਆਂ ਦੋ ਟੈਂਕੀਆਂ ਸਨ। ਇਸ ਨੂੰ ਪੈਟਰੋਲ ਨਾਲ ਸਟਾਰਟ ਕੀਤਾ ਜਾਂਦਾ ਸੀ ਅਤੇ ਮਿੱਟੀ ਦੇ ਤੇਲ ਨਾਲ ਚਲਾਇਆ ਜਾਂਦਾ ਸੀ। ਮੋਟਰਸਾਈਕਲ ਦੀ ਤਰ੍ਹਾਂ ਇਸ ਹੇਠਾਂ ਸਾਈ ਲੈਂਸਰ ਲੱਗਿਆ ਹੁੰਦਾ ਸੀ। ਕਈ ਵਾਰੀ ਫਲ਼ਿਆਂ ਨਾਲ ਕਣਕ ਗਾਹੁੰਦੇ ਸਮੇਂ ਅੱਗ ਵੀ ਲੱਗ ਜਾਇਆ ਕਰਦੀ ਸੀ। ਸੰਨ 1966 ‘ਚ ਸ੍ਰੀਗੰਗਾਨਗਰ ਜ਼ਿਲ੍ਹੇ ‘ਚ 30 ਹਜ਼ਾਰ ਏਕੜ ਨਰਮੇ ਦੀ ਫ਼ਸਲ ‘ਚ 3 ਰੁਪਏ 25 ਪੈਸੇ ਪ੍ਰਤੀ ਵਿੱਘਾ ਦੇ ਹਿਸਾਬ ਨਾਲ ਹਵਾਈ ਜਹਾਜ਼ ਨਾਲ ਸਪਰੇਅ ਕੀਤੀ ਗਈ ਸੀ।

 

 

ਉਸ ਵੇਲੇ ਪੰਜ ਕਨਾਲ ਦੇ ਇੱਕ ਵਿੱਘੇ ਦੀ ਕੀਮਤ ਤਕਰੀਬਨ 450 ਰੁਪਏ ਸੀ। ਜਦੋਂਕਿ ਮੌਜੂਦਾ ਸਮੇਂ ਇੱਕ ਵਿੱਘੇ ਦੀ ਕੀਮਤ ਦਸ ਲੱਖ ਰੁਪਏ ਹੈ। ਉਸ ਵੇਲੇ ਕਣਕ ਦੀ ਕੀਮਤ 14 ਰੁਪਏ ਮਨ (40 ਸੇਰ) ਸੀ। ਸੰਨ 1952-53 ‘ਚ ਰੀਕੋ ਕੰਪਨੀ ਦੀ ਘੜੀ ਦੀ ਕੀਮਤ 110 ਰੁਪਏ ਸੀ। ਕਈ ਬਜ਼ੁਰਗ ਦੱਸਦੇ ਹਨ ਕਿ 1942-43 ‘ਚ ਇੱਕ ਸੇਰ ਮੀਟ ਦੀ ਕੀਮਤ 25 ਪੁਰਾਣੇ ਪੈਸੇ ਸੀ। 1965-66 ‘ਚ ਸ੍ਰੀਗੰਗਾਨਗਰ ਜ਼ਿਲ੍ਹੇ ‘ਚ ਦੇਸੀ ਸ਼ਰਾਬ ਦੀ ਢੋਲਕੀ ਆਉਂਦੀ ਸੀ, ਜਿਸ ਵਿਚ 32 ਬੋਤਲਾਂ ਸ਼ਰਾਬ ਹੁੰਦੀ ਸੀ। ਇੱਕ ਢੋਲਕੀ ਸ਼ਰਾਬ ਦੀ ਕੀਮਤ ਪੌਣੇ ਤਿੰਨ ਰੁਪਏ ਬਣਦੀ ਸੀ।

First Published: Friday, 12 May 2017 7:52 AM

Related Stories

ਪਥਰੀਲੀ ਜ਼ਮੀਨ 'ਚੋਂ ਕਾਜੂ ਉਗਾਉਣਗੇ ਆਦਿਵਾਸੀ!
ਪਥਰੀਲੀ ਜ਼ਮੀਨ 'ਚੋਂ ਕਾਜੂ ਉਗਾਉਣਗੇ ਆਦਿਵਾਸੀ!

ਸਾਹਿਬਗੰਜ: ਹੁਣ ਝਾਰਖੰਡ ਦੇ ਆਦਿਵਾਸੀ ਕਾਜੂ ਦੀ ਖੇਤੀ ਕਰਨਗੇ। ਇਹ ਪਥਰੀਲੀ ਜ਼ਮੀਨ

ਕਿਸਾਨਾਂ ਦੇ ਡੇਢ ਲੱਖ ਤੱਕ ਦੇ ਕਰਜ਼ੇ ਮੁਆਫ਼
ਕਿਸਾਨਾਂ ਦੇ ਡੇਢ ਲੱਖ ਤੱਕ ਦੇ ਕਰਜ਼ੇ ਮੁਆਫ਼

ਮੁੰਬਈ: ਕਰਜ਼ਾਈ ਕਿਸਾਨਾਂ ਲਈ ਮਹਾਰਾਸ਼ਟਰ ਕਿਸਾਨ ਨੇ ਵੱਡੀ ਰਾਹਤ ਦਿੱਤੀ ਹੈ।

ਖ਼ਜ਼ਾਨਾ ਮੰਤਰੀ ਦੀ ਅਪੀਲ ਵੀ ਨਾ ਬਚਾ ਸਕੀ ਕਰਜ਼ਈ ਕਿਸਾਨ..
ਖ਼ਜ਼ਾਨਾ ਮੰਤਰੀ ਦੀ ਅਪੀਲ ਵੀ ਨਾ ਬਚਾ ਸਕੀ ਕਰਜ਼ਈ ਕਿਸਾਨ..

ਚੰਡੀਗੜ੍ਹ: ਕੁੱਝ ਦਿਨ ਪਹਿਲਾਂ ਖ਼ਜ਼ਾਨਾ ਮੰਤਰੀ ਨੇ ਪੱਤਰਕਾਰਾਂ ਦੇ ਸੁਆਲ ਦੇ ਜੁਆਬ

ਰਜਬਾਹੇ ਵਿੱਚ ਪਾੜ; ਝੋਨੇ ਦੀ ਫ਼ਸਲ ਡੁੱਬੀ
ਰਜਬਾਹੇ ਵਿੱਚ ਪਾੜ; ਝੋਨੇ ਦੀ ਫ਼ਸਲ ਡੁੱਬੀ

ਬਠਿੰਡਾ : ਪਿੰਡ ਭੁੱਚੋ ਕਲਾਂ ਦੇ ਖੇਤਾਂ ਵਿੱਚੋਂ ਲੰਘਦੇ ਬੁਰਜ ਕਾਹਨ ਸਿੰਘ ਵਾਲਾ

ਕਰਜ਼ਾ ਮੁਆਫ਼ੀ ਦੀ ਮੰਗ ਕਰਨਾ 'ਫ਼ੈਸ਼ਨ' ਬਣ ਗਿਐ : ਵੈਂਕਈਆ ਨਾਇਡੂ
ਕਰਜ਼ਾ ਮੁਆਫ਼ੀ ਦੀ ਮੰਗ ਕਰਨਾ 'ਫ਼ੈਸ਼ਨ' ਬਣ ਗਿਐ : ਵੈਂਕਈਆ ਨਾਇਡੂ

ਮੁੰਬਈ : ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਕਰਜ਼ਾ

ਜੁਲਾਈ ਤੋਂ ਪੰਜਾਬ ਦੇ ਕਿਸਾਨ 'ਤੇ 500 ਕਰੋੜ ਦਾ ਭਾਰ
ਜੁਲਾਈ ਤੋਂ ਪੰਜਾਬ ਦੇ ਕਿਸਾਨ 'ਤੇ 500 ਕਰੋੜ ਦਾ ਭਾਰ

ਚੰਡੀਗੜ੍ਹ : ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਉਪਰ ਜੀ.ਐਸ.ਟੀ ਰਾਹੀ 500 ਕਰੋੜ

ਕੈਪਟਨ ਸਰਕਾਰ ਦੇ ਹੁਕਮ ਬਠਿੰਡਾ ਦੇ ਕਿਸਾਨਾਂ ਲਈ ਨਹੀਂ ?
ਕੈਪਟਨ ਸਰਕਾਰ ਦੇ ਹੁਕਮ ਬਠਿੰਡਾ ਦੇ ਕਿਸਾਨਾਂ ਲਈ ਨਹੀਂ ?

ਚੰਡੀਗੜ੍ਹ: ਬੇਸ਼ੱਕ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮਾਫ਼ੀ ਦੀ ਗੱਲ ਕਹੀ ਜਾ

ਕਰਜ਼ੇ ਦਾ ਬੋਝ ਨਾ ਝੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ
ਕਰਜ਼ੇ ਦਾ ਬੋਝ ਨਾ ਝੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕਰਜ਼ਾ ਮੁਆਫੀ ਦੇ ਐਲਾਨ ਤੋਂ ਬਾਅਦ ਵੀ ਕਿਸਾਨ