80 ਰੁਪਏ ਕੁਇੰਟਲ ਵਧੇਗਾ ਝੋਨੇ ਦਾ ਸਮੱਰਥਨ ਮੁੱਲ

By: abp sanjha | | Last Updated: Friday, 12 May 2017 8:35 AM
80 ਰੁਪਏ ਕੁਇੰਟਲ ਵਧੇਗਾ ਝੋਨੇ ਦਾ ਸਮੱਰਥਨ ਮੁੱਲ

ਨਵੀਂ ਦਿੱਲੀ :ਕਿਸਾਨਾਂ ਦੀ ਲਾਗਤ ਨੂੰ ਦੇਖਦੇ ਹੋਏ ਸਰਕਾਰ ਹਾੜ੍ਹੀ ਸੀਜ਼ਨ ਦੀ ਮੁੱਖ ਫ਼ਸਲ ਝੋਨੇ ਦੇ ਸਮੱਰਥਨ ਮੁੱਲ ‘ਚ 80 ਰੁਪਏ ਪ੍ਰਤੀ ਕੁਇੰਟਲ ਤਕ ਦਾ ਵਾਧਾ ਕਰ ਸਕਦੀ ਹੈ। ਹਾੜ੍ਹੀ ਸੀਜ਼ਨ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਹੀ ਇਸ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਖੇਤੀ ਮੰਤਰਾਲੇ ਦੇ ਕੈਬਨਿਟ ਖਰੜੇ ‘ਚ ਝੋਨੇ ਦੀ ਐੱਮਐੱਸਪੀ ਲਈ ਸੀਏਸੀਪੀ ਦੀਆਂ ਸਿਫਾਰਸ਼ਾਂ ਨੂੰ ਆਧਾਰ ਬਣਾਇਆ ਗਿਆ ਹੈ ਜਿਸ ‘ਤੇ ਸਰਕਾਰ ਵਿਚਾਰ ਕਰ ਰਹੀ ਹੈ। ਝੋਨੇ ਦੇ ਸਮੱਰਥਨ ਮੁੱਲ ‘ਤੇ ਆਖਰੀ ਫ਼ੈਸਲਾ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿਚ ਲਿਆ ਜਾਏਗਾ।

ਆਉਂਦੇ ਫ਼ਸਲੀ ਸਾਲ 2017-18 ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਾੜ੍ਹੀ ਸੀਜ਼ਨ ਦੀਆਂ ਫ਼ਸਲਾਂ ਦੇ ਘੱਟੋ ਘੱਟ ਸਮੱਰਥਨ ਮੁੱਲ ਐਲਾਨੇ ਜਾਣ ਦੀ ਸੰਭਾਵਨਾ ਹੈ। ਸੀਜ਼ਨ ਤੋਂ ਪਹਿਲਾਂ ਹੀ ਐੱਮਐੱਸਪੀ ਐਲਾਨਣ ਦਾ ਸਕਾਰਾਤਮਕ ਅਸਰ ਖੇਤੀ ‘ਤੇ ਪੈਂਦਾ ਹੈ। ਇਸੇ ਦੇ ਮੱਦੇਨਜ਼ਰ ਖੇਤੀ ਲਾਗਤ ਅਤੇ ਮੁੱਲ ਕਮਿਸ਼ਨ ਨੇ ਆਪਣੀਆਂ ਸਿਫਾਰਸ਼ਾਂ ਖੇਤੀ ਮੰਤਰਾਲੇ ਨੂੰ ਸੌਂਪ ਦਿੱਤੀਆਂ ਹਨ। ਪਿਛਲੇ ਸਾਲ ਝੋਨੇ ਦੇ ਸਮੱਰਥਨ ਮੁੱਲ ‘ਚ ਜਿੱਥੇ 60 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਸੀ ਉਸ ਨੂੰ ਅਗਲੇ ਫ਼ਸਲੀ ਸਾਲ 2017-18 ‘ਚ ਵਧਾ ਕੇ 80 ਰੁਪਏ ਕੀਤਾ ਜਾ ਸਕਦਾ ਹੈ।

ਝੋਨਾ ਸਾਧਾਰਨ ਕੁਆਲਿਟੀ ਦਾ ਐੱਮਐੱਸਪੀ 1,470 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 1,550 ਰੁਪਏ ਹੋਵੇਗਾ ਜਦਕਿ ਏ ਗ੍ਰੇਡ ਦੀ ਫਾਈਨ ਕੁਆਲਿਟੀ ਦੇ ਝੋਨੇ ਦਾ ਮੁੱਲ 1,590 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਕੈਬਨਿਟ ਨੋਟ ਅੰਤਰ ਮੰਤਰਾਲਾ ਟਿੱਪਣੀ ਲਈ ਵੱਖ-ਵੱਖ ਮੰਤਰਾਲਿਆਂ ਨੂੰ ਭੇਜ ਦਿੱਤਾ ਗਿਆ ਹੈ। ਝੋਨੇ ਦੀ ਖੇਤੀ ਹਾੜ੍ਹੀ ਅਤੇ ਸਾਉਣੀ ਦੋਨਾਂ ਸੀਜ਼ਨਾਂ ‘ਚ ਹੁੰਦੀ ਹੈ। ਝੋਨੇ ਦੀ ਪੈਦਾਵਾਰ ਦਾ ਵੱਡਾ ਹਿੱਸਾ ਹਾੜ੍ਹੀ ਸੀਜ਼ਨ ‘ਚ ਹੁੰਦਾ ਹੈ ਜਿਸ ਦੀ ਖੇਤੀ ਦੱਖਣ-ਪੱਛਮੀ ਮੌਨਸੂਨ ਦੇ ਸ਼ੁਰੂ ਹੋਣ ਦੇ ਨਾਲ ਹੁੰਦੀ ਹੈ। ਚਾਲੂ ਫਸਲ ਸਾਲ 2016-17 ‘ਚ ਝੋਨੇ ਦੀ ਕੁਲ ਪੈਦਾਵਾਰ ਹੁਣ ਤਕ ਦੀ ਸਭ ਤੋਂ ਵੱਧ 10 ਕਰੋੜ ਟਨ ਤੋਂ ਵੱਧ ਹੋਈ ਹੈ। ਇਸ ਵਿਚ ਹਾੜ੍ਹੀ ਸੀਜ਼ਨ ਦੀ ਹਿੱਸੇਦਾਰੀ 9.5 ਕਰੋੜ ਟਨ ਹੈ। ਭਾਰਤ ‘ਚ ਚੌਲ ਪ੍ਰਮੁੱਖ ਖਾਣਾ ਹੈ ਜਦਕਿ ਦੁਨੀਆ ‘ਚ ਇਹ ਦੂਜੇ ਸਥਾਨ ‘ਤੇ ਹੈ।

First Published: Friday, 12 May 2017 8:32 AM

Related Stories

ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਨੇ ਚੁੱਕੇ ਝੰਡੇ, ਸਰਕਾਰ ਨੂੰ ਵੰਗਾਰਿਆ
ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਨੇ ਚੁੱਕੇ ਝੰਡੇ, ਸਰਕਾਰ ਨੂੰ ਵੰਗਾਰਿਆ

ਰੋਪੜ: ਮੋਰਿੰਡਾ ਸ਼ੂਗਰ ਮਿੱਲ ਵੱਲੋਂ ਗੰਨਾ ਕਿਸਾਨਾਂ ਦਾ ਕਰੀਬ 18 ਕਰੋੜ ਰੁਪਏ ਬਕਾਇਆ

ਮੰਡੀਆਂ 'ਚ ਆਈ ਸੂਰਜਮੁਖੀ, ਕਿਸਾਨਾਂ ਨੂੰ ਕੁਇੰਟਲ ਪਿੱਛੇ 1175 ਰੁ. ਦਾ ਘਾਟਾ
ਮੰਡੀਆਂ 'ਚ ਆਈ ਸੂਰਜਮੁਖੀ, ਕਿਸਾਨਾਂ ਨੂੰ ਕੁਇੰਟਲ ਪਿੱਛੇ 1175 ਰੁ. ਦਾ ਘਾਟਾ

ਚੰਡੀਗੜ੍ਹ: ਸੂਰਜਮੁਖੀ ਦਾ ਕੇਂਦਰ ਸਰਕਾਰ ਵੱਲੋਂ ਸੂਰਜਮੁਖੀ ਦਾ ਘਟੋਂ ਘੱਟ ਸਮਰਥਨ

15 ਜੂਨ ਤੋਂ ਪਹਿਲਾਂ ਝੋਨਾ ਲਾਇਆ ਤਾਂ ਹੋਵੇਗੀ ਕਾਰਵਾਈ..
15 ਜੂਨ ਤੋਂ ਪਹਿਲਾਂ ਝੋਨਾ ਲਾਇਆ ਤਾਂ ਹੋਵੇਗੀ ਕਾਰਵਾਈ..

ਚੰਡੀਗੜ੍ਹ: ਪੰਜਾਬ ਸਰਕਾਰ ਨੇ ਰਵਾਇਤੀ ਝੋਨੇ ਦੀ ਬਿਜਾਈ 15 ਜੂਨ ਤੋਂ ਹੀ ਲਾਉਣ ਦਾ

ਆਰਥਿਕ ਮੰਦੀ ਤੋਂ ਦੁਖੀ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਆਰਥਿਕ ਮੰਦੀ ਤੋਂ ਦੁਖੀ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਬਰਨਾਲਾ: ਮਹਿਲ ਕਲਾਂ ਅਧੀਨ ਪੈਂਦੇ ਪਿੰਡ ਚੁਹਾਣਕੇ ਖੁਰਦ ਵਿੱਚ ਆਰਥਿਕ ਮੰਦਹਾਲੀ

ਕਰਜ਼ੇ ਕਾਰਨ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਕਰਜ਼ੇ ਕਾਰਨ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ: ਬਨੂੜ ਦੇ ਪਿੰਡ ਫ਼ਤਿਹਪੁਰ ਗੜੀ ਤੋਂ ਨੌਜਵਾਨ ਕਿਸਾਨ ਕਰਜ਼ੇ ਤੋਂ ਦੁਖੀ

ਗੰਨੇ ਦੇ ਭਾਅ ਵਿੱਚ ਵਾਧਾ
ਗੰਨੇ ਦੇ ਭਾਅ ਵਿੱਚ ਵਾਧਾ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸਾਲ 2017-18 ਲਈ ਗੰਨੇ ਦੇ ਭਾਅ ਵਿੱਚ 25 ਰੁਪਏ ਪ੍ਰਤੀ

ਅਫ਼ੀਮ ਦੀ ਖੇਤੀ ਕਰਾਉਣ ਬਾਰੇ ਸਰਬ ਪਾਰਟੀ ਮੀਟਿੰਗ ਬੁਲਾਈ ਜਾਵੇ-ਬਰਾੜ
ਅਫ਼ੀਮ ਦੀ ਖੇਤੀ ਕਰਾਉਣ ਬਾਰੇ ਸਰਬ ਪਾਰਟੀ ਮੀਟਿੰਗ ਬੁਲਾਈ ਜਾਵੇ-ਬਰਾੜ

ਚੰਡੀਗੜ੍ਹ: ਤ੍ਰਿਣਮੂਲ ਕਾਂਗਰਸ ਪੰਜਾਬ ਇਕਾਈ ਦੇ ਪ੍ਰਧਾਨ ਜਗਮੀਤ ਸਿੰਘ ਬਰਾੜ ਨੇ

2180 'ਚ ਰੁਪਏ ਹੋਏ ਕਣਕ ਦਾ ਭਾਅ, ਕੈਪਟਨ ਦੀ ਕੇਂਦਰ ਤੋਂ ਮੰਗ
2180 'ਚ ਰੁਪਏ ਹੋਏ ਕਣਕ ਦਾ ਭਾਅ, ਕੈਪਟਨ ਦੀ ਕੇਂਦਰ ਤੋਂ ਮੰਗ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਪਿਛਲੇ ਸਾਲ ਦੇ ਮੁਕਾਬਲੇ 2017-18 ਲਈ ਕੇਂਦਰ ਸਰਕਾਰ ਤੋਂ

2180 'ਚ ਰੁਪਏ ਹੋਏ ਕਣਕ ਦਾ ਭਾਅ, ਕੈਪਟਨ ਦੀ ਕੇਂਦਰ ਤੋਂ ਮੰਗ
2180 'ਚ ਰੁਪਏ ਹੋਏ ਕਣਕ ਦਾ ਭਾਅ, ਕੈਪਟਨ ਦੀ ਕੇਂਦਰ ਤੋਂ ਮੰਗ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਪਿਛਲੇ ਸਾਲ ਦੇ ਮੁਕਾਬਲੇ 2017-18 ਲਈ ਕੇਂਦਰ ਸਰਕਾਰ ਤੋਂ

ਕੈਪਟਨ ਅਮਰਿੰਦਰ ਦਾ ਕਿਸਾਨਾਂ ਨੂੰ ਧਰਵਾਸ, ਕਰਜ਼ੇ ਹੋਣਗੇ ਮੁਆਫ
ਕੈਪਟਨ ਅਮਰਿੰਦਰ ਦਾ ਕਿਸਾਨਾਂ ਨੂੰ ਧਰਵਾਸ, ਕਰਜ਼ੇ ਹੋਣਗੇ ਮੁਆਫ

ਚੰਡੀਗੜ੍ਹ: ਕਿਸਾਨਾਂ ਦਾ ਕਰਜ਼ਾ ਛੇਤੀ ਤੋਂ ਛੇਤੀ ਮੁਆਫ ਕਰਨ ਦਾ ਵਾਅਦਾ ਕਰਦੇ ਹੋਏ