ਅੰਨ ਦੀ ਪੈਦਾਵਾਰ ਇਸ ਬਾਰ ਬਣਾ ਸਕਦਾ ਰਿਕਾਰਡ

By: ਏਬੀਪੀ ਸਾਂਝਾ | | Last Updated: Thursday, 11 May 2017 8:26 AM
ਅੰਨ ਦੀ ਪੈਦਾਵਾਰ ਇਸ ਬਾਰ ਬਣਾ ਸਕਦਾ ਰਿਕਾਰਡ

ਨਵੀਂ ਦਿੱਲੀ : ਦੇਸ਼ ‘ਚ ਅੰਨ ਦੀ ਪੈਦਾਵਾਰ ਜੂਨ 2017 ‘ਚ ਖ਼ਤਮ ਹੋਣ ਵਾਲੇ ਫ਼ਸਲੀ ਸਾਲ ‘ਚ ਰਿਕਾਰਡ ਪੱਧਰ ‘ਤੇ ਪੁੱਜਣ ਦਾ ਅੰਦਾਜ਼ਾ ਹੈ। ਪਿਛਲੇ ਸਾਲ ਚੰਗੇ ਮੌਨਸੂਨ ਕਾਰਨ ਕਣਕ, ਚੌਲ, ਮੋਟੇ ਅਨਾਜ ਤੇ ਦਾਲਾਂ ਦੀ ਪੈਦਾਵਾਰ ‘ਚ ਵਾਧਾ ਹੋਣ ਦੀ ਸੰਭਾਵਨਾ ਸੀ।

 

 

ਖੇਤੀਬਾੜੀ ਦੀਆਂ ਵੱਡੀਆਂ ਫ਼ਸਲਾਂ ਲਈ ਤੀਜੇ ਅਨੁਮਾਨ ‘ਚ ਪੈਦਾਵਾਰ 27.33 ਕਰੋੜ ਟਨ ਰਹਿਣ ਦੀ ਉਮੀਦ ਪ੍ਰਗਟਾਈ ਗਈ ਹੈ। ਇਹ ਦੂਜੇ ਅਨੁਮਾਨ ਤੋਂ 0.51 ਫ਼ੀਸਦੀ ਵੱਧ ਹੈ। ਇਸ ਸਾਲ ਦੀ ਪੈਦਾਵਾਰ 2013-2014 ਦੇ ਰਿਕਾਰਡ ਪੈਦਾਵਾਰ ਤੋਂ 3.15 ਫ਼ੀਸਦੀ ਵੱਧ ਹੋਵੇਗੀ।

 

 

ਪਹਿਲਾ ਅਨੁਮਾਨ ਸਤੰਬਰ 2016 ‘ਚ ਜਾਰੀ ਕੀਤਾ ਗਿਆ ਹੈ। ਇਸ ਮਗਰੋਂ ਫਰਵਰੀ ‘ਚ ਦੂਜਾ ਅਨੁਮਾਨ ਜਾਰੀ ਕੀਤਾ ਗਿਆ ਸੀ। 2016-17 ਲਈ ਦੂਜੇ ਅਨੁਮਾਨ ‘ਚ ਅੰਨ ਦੀ ਪੈਦਾਵਾਰ 27.19 ਕਰੋੜ ਟਨ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ। ਪਿਛਲੇ ਸਾਲ ਮੌਨਸੂਨ ਦੌਰਾਨ ਚੰਗੀ ਬਾਰਿਸ਼ ਪੈਣ ਨਾਲ ਤੇ ਸਰਕਾਰ ਵੱਲੋਂ ਨੀਤੀ ਤਹਿਤ ਕੀਤੀਆਂ ਗਈਆਂ ਕੋਸ਼ਿਸ਼ਾਂ ਨਾਲ ਦੇਸ਼ ‘ਚ ਮੌਜੂਦਾ ਸਾਲ ਵਿਚ ਅੰਨ ਦੀ ਪੈਦਾਵਾਰ ਰਿਕਾਰਡ ਵਾਲੀ ਹੋਵੇਗੀ।

 

 

ਸਰਕਾਰ ਨੂੰ ਚੌਲ ਦੀ ਪੈਦਾਵਾਰ ਇਸ ਫ਼ਸਲ ਸਾਲ ‘ਚ 10.91 ਕਰੋੜ ਟਨ ‘ਤੇ ਪੁੱਜਣ ਦੀ ਉਮੀਦ ਹੈ। ਇਹ 2013-14 ‘ਚ 10.66 ਕਰੋੜ ਟਨ ਦੀ ਪਿਛਲੀ ਪੈਦਾਵਾਰ ਦੇੇ ਰਿਕਾਰਡ ਨੂੰ ਤੋੜ ਦੇਵੇਗਾ। ਕਣਕ ਦੀ ਪੈਦਾਵਾਰ 9.74 ਕਰੋੜ ਟਨ ਹੋ ਸਕਦੀ ਹੈ ਜੋ ਦੂਜੇ ਅਨੁਮਾਨ ਤੋਂ 0.83 ਫ਼ੀਸਦੀ ਵੱਧ ਹੋਵੇਗੀ। ਦੇਸ਼ ‘ਚ 2013-14 ‘ਚ ਕਣਕ ਦੀ 9.58 ਕਰੋੜ ਟਨ ਪੈਦਾਵਾਰ ਹੋਈ ਸੀ ਜੋ ਹੁਣ ਤਕ ਦੀ ਸਭ ਤੋਂ ਵੱਧ ਹੈ। ਪਿਛਲੇ ਸਾਲ ਇਹ ਅੰਕੜਾ 9.22 ਕਰੋੜ ਟਨ ਦਾ ਸੀ।

 

 

ਦਾਲਾਂ ਦੀ ਪੈਦਾਵਾਰ 2.24 ਕਰੋੜ ਟਨ ਹੋ ਸਕਦੀ ਹੈ ਜੋ ਦੂਜੇ ਅਨੁਮਾਨ ਤੋਂ 1.17 ਫ਼ੀਸਦੀ ਵੱਧ ਹੈ। ਮਨਿਸਟਰੀ ਨੇ ਦੱਸਿਆ ਕਿ ਦਾਲਾਂ ਦੇ ਰਕਬੇ ‘ਚ ਵਾਧਾ ਤੇ ਸਾਰੇ ਮੁੱਖ ਦਾਲਾਂ ਦਾ ਝਾੜ ਵਧਣ ਨਾਲ ਪੈਦਾਵਾਰ ‘ਚ ਵਾਧਾ ਹੋਵੇਗਾ। ਮੋਟੇ ਅਨਾਜ ਦੀ ਪੈਦਾਵਾਰ 4.43 ਕਰੋੜ ਟਨ ਹੋ ਸਕਦੀ ਹੈ।

 

 

ਗੰਨਾ ਦੀ ਪੈਦਾਵਾਰ 30.60 ਕਰੋੜ ਟਨ ਹੋ ਸਕਦੀ ਹੈ। ਇਹ ਦੂਜੇ ਅਨੁਮਾਨ ਤੋਂ 1.27 ਫ਼ੀਸਦੀ ਘੱਟ ਹੈ। ਪਿਛਲੇ ਸਾਲ ਗੰਨੇ ਦੀ ਪੈਦਾਵਾਰ 34.84 ਕਰੋੜ ਟਨ ਸੀ। ਸਰਕਾਰ ਨੇ ਮੰੂਗਫਲੀ, ਸਰੋ੍ਹਂ ਤੇ ਸੋਇਆਬੀਨ ਸਮੇਤ ਤਿਲਾਂ ਦੀ ਪੈਦਾਵਾਰ 3.25 ਕਰੋੜ ਟਨ ਰਹਿਣ ਦੀ ਉਮੀਦ ਪ੍ਰਗਟਾਈ ਹੈ। ਇਹ ਦੂਜੇ ਅਨੁਮਾਨ ਤੋਂ 3.2 ਫ਼ੀਸਦੀ ਘੱਟ ਹੈ। ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਇਹ 28.80 ਫ਼ੀਸਦੀ ਵੱਧ ਹੈ।

First Published: Thursday, 11 May 2017 8:23 AM

Related Stories

ਆੜ੍ਹਤੀਏ ਤੋਂ ਤੰਗ ਆਕੇ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ
ਆੜ੍ਹਤੀਏ ਤੋਂ ਤੰਗ ਆਕੇ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ

ਚੰਡੀਗੜ੍ਹ : ਲੰਬੀ ਹਲਕੇ ਦੇ ਪਿੰਡ ਫਤਿਹਪੁਰ ਮਨੀਆਂ ਵਿਚ ਆੜ੍ਹਤੀਏ ਤੋਂ

ਕਰਜ਼ੇ ਨਾ ਮੋੜਣ ਵਾਲੇ ਕਿਸਾਨਾਂ 'ਤੇ ਪਵੇਗੀ ਵੱਡੀ ਮਾਰ
ਕਰਜ਼ੇ ਨਾ ਮੋੜਣ ਵਾਲੇ ਕਿਸਾਨਾਂ 'ਤੇ ਪਵੇਗੀ ਵੱਡੀ ਮਾਰ

ਚੰਡੀਗੜ੍ਹ: ਬੈਂਕਿੰਗ ਖੇਤਰ ਵਿਚਲੇ ਸੂਤਰਾਂ ਦਾ ਕਹਿਣਾ ਹੈ ਕਿ ਕਰਜ਼ਾ ਮੁਆਫ਼ੀ

ਬਰਨਾਲਾ ਦੇ ਕਿਸਾਨ ਦੀ ਦਿਲ ਹਲੂਣ ਦੇਣ ਵਾਲੀ ਕਹਾਣੀ
ਬਰਨਾਲਾ ਦੇ ਕਿਸਾਨ ਦੀ ਦਿਲ ਹਲੂਣ ਦੇਣ ਵਾਲੀ ਕਹਾਣੀ

ਚੰਡੀਗੜ੍ਹ: ਕਿਸਾਨ ਦੀ ਦੁਰਦਸ਼ਾ ਨੂੰ ਬਿਆਨ ਕਰਦੀ ਬਰਨਾਲਾ ਦੀ ਇੱਕ ਘਟਨਾ ਨੇ ਹਰ ਕਿਸੇ

ਮਾਲਵੇ ਦੇ ਕਿਸਾਨਾਂ ਲ਼ਈ ਖਿੱਚ ਦਾ ਕੇਂਦਰ ਬਣੀ ਇਹ ਨਵੀਂ ਮਸ਼ੀਨ
ਮਾਲਵੇ ਦੇ ਕਿਸਾਨਾਂ ਲ਼ਈ ਖਿੱਚ ਦਾ ਕੇਂਦਰ ਬਣੀ ਇਹ ਨਵੀਂ ਮਸ਼ੀਨ

ਚੰਡੀਗੜ੍ਹ : ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨ ਫਸਲ ’ਤੇ ਕੀਟਨਾਸ਼ਕ ਦਵਾਈਆਂ ਦਾ

ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਤੇ ਕੇਂਦਰ ਦਾ ਕੋਰੀ ਨਾਹ..
ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਤੇ ਕੇਂਦਰ ਦਾ ਕੋਰੀ ਨਾਹ..

ਚੰਡੀਗੜ੍ਹ :ਕੇਂਦਰੀ ਖੇਤੀਬਾੜੀ ਰਾਜ ਮੰਤਰੀ ਪਰਸ਼ੋਤਮ ਰੁਪਾਲਾ ਨੇ ਸੰਸਦ ਦੇ ਦੋਵਾਂ

ਕਿਸਾਨਾਂ ਵੱਲੋਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨ ਦਾ ਐਲਾਨ
ਕਿਸਾਨਾਂ ਵੱਲੋਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨ ਦਾ ਐਲਾਨ

ਚੰਡੀਗੜ੍ਹ :ਪੰਜਾਬ ਦੀਆਂ ਚਾਰ ਕਿਸਾਨੀ ਜਥੇਬੰਦੀਆਂ ਨੇ ਇਕਸੁਰ ਹੁੰਦਿਆਂ 9 ਅਗਸਤ

ਕਰਜ਼ੇ ਕਾਰਨ 26 ਸਾਲਾ ਕਿਸਾਨ ਨੇ ਰੇਲਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ
ਕਰਜ਼ੇ ਕਾਰਨ 26 ਸਾਲਾ ਕਿਸਾਨ ਨੇ ਰੇਲਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ :ਮਾਨਸਾ ਸ਼ਹਿਰ ਦੇ ਇਕ ਨੌਜਵਾਨ ਕਿਸਾਨ ਨੇ ਕਰਜ਼ੇ ਕਾਰਨ ਰੇਲਗੱਡੀ ਅੱਗੇ