ਕਣਕ ਦੀ ਨਾੜ ਨੂੰ ਅੱਗ ਨਾ ਵਾਲੇ ਕਿਸਾਨਾਂ ਨੂੰ ਵੱਡਾ ਘਾਟਾ!

By: ਏਬੀਪੀ ਸਾਂਝਾ | | Last Updated: Monday, 8 May 2017 9:53 AM
ਕਣਕ ਦੀ ਨਾੜ ਨੂੰ ਅੱਗ ਨਾ ਵਾਲੇ ਕਿਸਾਨਾਂ ਨੂੰ ਵੱਡਾ ਘਾਟਾ!

ਚੰਡੀਗੜ੍ਹ: ਸਰਕਾਰ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਦੇ ਇਸ ਫ਼ੈਸਲੇ ਤੋਂ ਕਿਸਾਨ ਔਖੇ ਹੋ ਰਹੇ ਹਨ। ਕਿਉਂਕਿ ਜ਼ਮੀਨ ਵਿਚ ਨਾੜ ਟਰੈਕਟਰ ਨਾਲ ਵਾਹੁਣ ਕਰਕੇ ਨਾੜ ਛੇਤੀ ਨਹੀਂ ਗਲਦਾ ਤੇ ਮਿੱਟੀ ਵਿਚ ਹੀ ਰਲਿਆ ਰਹਿੰਦਾ ਹੈ। ਜਿਸ ਕਾਰਨ ਝੋਨਾ ਲਾਉਣ ਵਾਲਿਆ ਕਿਸਾਨਾਂ ਲਈ ਵੱਡੀ ਮਸ਼ਕਲ ਹੈ।

 

ਮੁਕਤਸਰ ਦੇ ਪਿੰਡ ਭਾਗਸਰ ਦੇ ਕਿਸਾਨ ਜੱਜ ਸਿੰਘ, ਮਨਦੀਪ ਸਿੰਘ, ਭੱਕਰ ਸਿੰਘ, ਮਹਾਂਬੱਧਰ ਦੇ ਕਿਸਾਨ ਇਕਬਾਲ ਸਿੰਘ, ਬਲਕਾਰ ਸਿੰਘ, ਮਲਕੀਤ ਸਿੰਘ ਤੇ ਬੱਲਮਗੜ੍ਹ ਦੇ ਕਿਸਾਨ ਦਲਬੀਰ ਸਿੰਘ ਆਦਿ ਨੇ ਕਿਹਾ ਹੈ ਕਿ ਇਸ ਤਰਾਂ ਤਾਂ ਝੋਨਾ ਲਾਉਣਾ ਬਹੁਤ ਔਖਾ ਹੋ ਜਾਵੇਗਾ। ਜਦ ਖੇਤਾਂ ‘ਚ ਪਾਣੀ ਛੱਡਿਆ ਜਾਵੇਗਾ ਤਾਂ ਨਾੜ ਦੇ ਕਰਚੇ ‘ਚ ਹੀ ਤੁਰਨਫਿਰਣਗੇ ਜੋ ਝੋਨਾ ਲਾਉਣ ਵਾਲਿਆਂ ਦੇ ਹੱਥਾਂ ਪੈਰਾਂ ‘ਚ ਖੁੱਬਣਗੇ।

 

ਮਜ਼ਦੂਰਾਂ ਨੇ ਝੋਨਾ ਲਾਉਣ ਤੋਂ ਮਨ੍ਹਾ ਕਰ ਦੇਣਾ ਜਾਂ ਮਜ਼ਦੂਰ ਝੋਨਾ ਲਵਾਈ ਦਾ ਰੇਟ ਹੋਰ ਵਧਾਉਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਕਣਕ ਦੇ ਨਾੜ ਨੂੰ ਅੱਗ ਲਾਉਣ ਤੇ ਪਾਬੰਦੀ ਨਹੀਂ ਲਾਉਣੀ ਚਾਹੀਦੀ ਸੀ, ਕਿਉਂਕਿ ਪ੫ਦੂਸ਼ਣ ਇਕੱਲੇ ਕਣਕ ਦੇ ਨਾੜ ਨੂੰ ਅੱਗ ਲਾਉਣ ਨਾਲ ਹੀ ਨਹੀਂ ਫੈਲਦਾ, ਪ੫ਦੂਸ਼ਣ ਤਾਂ ਇੱਟਾਂ ਵਾਲੇ ਭੱਠਿਆ ਦੀਆਂ ਚਿਮਨੀਆਂ ‘ਚੋਂ ਨਿਕਲਣ ਵਾਲੇ ਧੂੰਏ ਨਾਲ ਵੀ ਫੈਲਦਾ ਹੈ।

 

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਗਰੁੱਪ ਦੇ ਆਗੂ ਬਲਵਿੰਦਰ ਸਿੰਘ ਭੁੱਟੀਵਾਲਾ ਨੇ ਕਿਹਾ ਹੈ ਕਿ ਸਰਕਾਰ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਲਾਉਣ ਦੀ ਇਜਾਜ਼ਤ ਦੇਵੇ।

 

ਜ਼ਿਕਰਯੋਗ ਹੈ ਕਿ ਹਾਈਕੋਰਟ ਦੇ ਨਿਰਦੇਸ਼ਾਂ ਮੁਤਾਬਿਕ ਪੰਜਾਬ ਸਰਕਾਰ ਨੇ ਸੂਬੇ ਭਰ ‘ਚ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਉਚ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਹੋਈਆਂ ਹਨ ਕਿ ਖੇਤਾਂ ‘ਚ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਦਿੱਤੀ ਜਾਵੇ, ਕਿਉਂਕਿ ਅੱਗ ਲਾਉਣ ਨਾਲ ਧੂੰਏ ਕਾਰਨ ਪ੫ਦੂਸ਼ਣ ਫੈਲਦਾ ਹੈ ਤੇ ਖਤਰਨਾਕ ਬਿਮਾਰੀਆਂ ਲੱਗਦੀਆਂ ਹਨ।

First Published: Monday, 8 May 2017 9:53 AM

Related Stories

ਪਥਰੀਲੀ ਜ਼ਮੀਨ 'ਚੋਂ ਕਾਜੂ ਉਗਾਉਣਗੇ ਆਦਿਵਾਸੀ!
ਪਥਰੀਲੀ ਜ਼ਮੀਨ 'ਚੋਂ ਕਾਜੂ ਉਗਾਉਣਗੇ ਆਦਿਵਾਸੀ!

ਸਾਹਿਬਗੰਜ: ਹੁਣ ਝਾਰਖੰਡ ਦੇ ਆਦਿਵਾਸੀ ਕਾਜੂ ਦੀ ਖੇਤੀ ਕਰਨਗੇ। ਇਹ ਪਥਰੀਲੀ ਜ਼ਮੀਨ

ਕਿਸਾਨਾਂ ਦੇ ਡੇਢ ਲੱਖ ਤੱਕ ਦੇ ਕਰਜ਼ੇ ਮੁਆਫ਼
ਕਿਸਾਨਾਂ ਦੇ ਡੇਢ ਲੱਖ ਤੱਕ ਦੇ ਕਰਜ਼ੇ ਮੁਆਫ਼

ਮੁੰਬਈ: ਕਰਜ਼ਾਈ ਕਿਸਾਨਾਂ ਲਈ ਮਹਾਰਾਸ਼ਟਰ ਕਿਸਾਨ ਨੇ ਵੱਡੀ ਰਾਹਤ ਦਿੱਤੀ ਹੈ।

ਖ਼ਜ਼ਾਨਾ ਮੰਤਰੀ ਦੀ ਅਪੀਲ ਵੀ ਨਾ ਬਚਾ ਸਕੀ ਕਰਜ਼ਈ ਕਿਸਾਨ..
ਖ਼ਜ਼ਾਨਾ ਮੰਤਰੀ ਦੀ ਅਪੀਲ ਵੀ ਨਾ ਬਚਾ ਸਕੀ ਕਰਜ਼ਈ ਕਿਸਾਨ..

ਚੰਡੀਗੜ੍ਹ: ਕੁੱਝ ਦਿਨ ਪਹਿਲਾਂ ਖ਼ਜ਼ਾਨਾ ਮੰਤਰੀ ਨੇ ਪੱਤਰਕਾਰਾਂ ਦੇ ਸੁਆਲ ਦੇ ਜੁਆਬ

ਰਜਬਾਹੇ ਵਿੱਚ ਪਾੜ; ਝੋਨੇ ਦੀ ਫ਼ਸਲ ਡੁੱਬੀ
ਰਜਬਾਹੇ ਵਿੱਚ ਪਾੜ; ਝੋਨੇ ਦੀ ਫ਼ਸਲ ਡੁੱਬੀ

ਬਠਿੰਡਾ : ਪਿੰਡ ਭੁੱਚੋ ਕਲਾਂ ਦੇ ਖੇਤਾਂ ਵਿੱਚੋਂ ਲੰਘਦੇ ਬੁਰਜ ਕਾਹਨ ਸਿੰਘ ਵਾਲਾ

ਕਰਜ਼ਾ ਮੁਆਫ਼ੀ ਦੀ ਮੰਗ ਕਰਨਾ 'ਫ਼ੈਸ਼ਨ' ਬਣ ਗਿਐ : ਵੈਂਕਈਆ ਨਾਇਡੂ
ਕਰਜ਼ਾ ਮੁਆਫ਼ੀ ਦੀ ਮੰਗ ਕਰਨਾ 'ਫ਼ੈਸ਼ਨ' ਬਣ ਗਿਐ : ਵੈਂਕਈਆ ਨਾਇਡੂ

ਮੁੰਬਈ : ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਕਰਜ਼ਾ

ਜੁਲਾਈ ਤੋਂ ਪੰਜਾਬ ਦੇ ਕਿਸਾਨ 'ਤੇ 500 ਕਰੋੜ ਦਾ ਭਾਰ
ਜੁਲਾਈ ਤੋਂ ਪੰਜਾਬ ਦੇ ਕਿਸਾਨ 'ਤੇ 500 ਕਰੋੜ ਦਾ ਭਾਰ

ਚੰਡੀਗੜ੍ਹ : ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਉਪਰ ਜੀ.ਐਸ.ਟੀ ਰਾਹੀ 500 ਕਰੋੜ

ਕੈਪਟਨ ਸਰਕਾਰ ਦੇ ਹੁਕਮ ਬਠਿੰਡਾ ਦੇ ਕਿਸਾਨਾਂ ਲਈ ਨਹੀਂ ?
ਕੈਪਟਨ ਸਰਕਾਰ ਦੇ ਹੁਕਮ ਬਠਿੰਡਾ ਦੇ ਕਿਸਾਨਾਂ ਲਈ ਨਹੀਂ ?

ਚੰਡੀਗੜ੍ਹ: ਬੇਸ਼ੱਕ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮਾਫ਼ੀ ਦੀ ਗੱਲ ਕਹੀ ਜਾ

ਕਰਜ਼ੇ ਦਾ ਬੋਝ ਨਾ ਝੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ
ਕਰਜ਼ੇ ਦਾ ਬੋਝ ਨਾ ਝੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕਰਜ਼ਾ ਮੁਆਫੀ ਦੇ ਐਲਾਨ ਤੋਂ ਬਾਅਦ ਵੀ ਕਿਸਾਨ