ਹੁਣ ਭੂਰੀ ਜੂੰ ਨੇ ਕਿਸਾਨਾਂ ਦੀ ਉਡਾਈ ਨੀਂਦ,ਡੀਲਰਾਂ ਦੇ ਗੱਲੇ ਭਰਨ ਲੱਗੀ

By: ਏਬੀਪੀ ਸਾਂਝਾ | | Last Updated: Wednesday, 9 August 2017 11:14 AM
ਹੁਣ ਭੂਰੀ ਜੂੰ ਨੇ ਕਿਸਾਨਾਂ ਦੀ ਉਡਾਈ ਨੀਂਦ,ਡੀਲਰਾਂ ਦੇ ਗੱਲੇ ਭਰਨ ਲੱਗੀ

ਚੰਡੀਗੜ੍ਹ : ਨਰਮਾ ਪੱਟੀ ਵਿੱਚ ਚਿੱਟੀ ਮੱਖੀ ਤੋਂ ਬਾਦ ਭਰੂ ਮੱਖੀ ਨੇ ਕਿਸਾਨਾਂ ਦੀ ਨੀਂਦ ਉਡਾਈ ਹੋਈ ਹੈ। ਚਿੱਟੀ ਮੱਖੀ ਤਾਂ ਇਸ ਬਾਰ ਬੁਹਤਾ ਨੁਕਸਾਨ ਨਹੀਂ ਕਰ ਸਕੀ ਪਰ ਹੁਣ ਭੂਰੀ ਜੂੰ ਨੇ ਕਿਸਾਨਾਂ ਦੇ ਖੇਤ ਚੱਟਣੇ ਸ਼ੁਰੂ ਕਰ ਦਿੱਤੇ ਹਨ। ਇਸ ਜੂੰ ਦੇ ਸਤਾਏ ਕੀਟਨਾਸ਼ਕ ਦੁਕਾਨਾਂ ਦੇ ਗੇੜੇ ਮਾਰ ਰਹੇ ਹਨ। ਜਿਸਦਾ ਕੀਟਨਾਸ਼ਕ ਵਿਕਰੇਤਾਵਾਂ ਨੂੰ ਫਾਇਦਾ ਹੋ ਰਿਹਾ ਹੈ।

 

ਅੰਦਾਜ਼ੇ ਅਨੁਸਾਰ ਨਰਮਾ ਪੱਟੀ ਵਿੱਚ ਇੱਕ ਹਫ਼ਤੇ ਵਿੱਚ ਕਰੀਬ ਪੰਜ ਕਰੋੜ ਰੁਪਏ ਦੇ ਕੀਟਨਾਸ਼ਕ ਇਕੱਲੀ ਭੂਰੀ ਜੂੰ ਦੀ ਬਦੌਲਤ ਵਿਕ ਰਹੀ ਹੈ।
ਬਠਿੰਡਾ ਜ਼ਿਲ੍ਹੇ ਵਿੱਚ ਕਰੀਬ 60 ਡੀਲਰ ਹਨ ਜਿਨ੍ਹਾਂ ਦੀਆਂ ਦੁਕਾਨਾਂ ’ਤੇ ਰੌਣਕ ਹੋਣ ਲੱਗੀ ਹੈ। ਕੀਟਨਾਸ਼ਕ ਡੀਲਰਾਂ ਦਾ ਕਹਿਣਾ ਹੈ ਕਿ ਜੋ ਕਾਰੋਬਾਰ ਰੁਕਿਆ ਪਿਆ ਸੀ, ਉਹ ਭੂਰੀ ਜੂੰ ਕਾਰਨ ਹੁਣ ਚੱਲਿਆ ਹੈ। ਪ੍ਰਾਈਵੇਟ ਕੰਪਨੀ ਦੇ ਮਾਹਿਰ ਨੇ ਦੱਸਿਆ ਕਿ ਕਿਸਾਨ ਭੂਰੀ ਜੂੰ ਮਾਰਨ ਲਈ ਪ੍ਰਤੀ ਏਕੜ ਕੀਟਨਾਸ਼ਕ ਉੱਤੇ 200 ਤੋਂ 400 ਰੁਪਏ ਦਾ ਖ਼ਰਚਾ ਕਰ ਰਹੇ ਹਨ। ਕਰੀਬ 40 ਫ਼ੀਸਦੀ ਰਕਬੇ ਵਿੱਚ ਭੂਰੀ ਜੂੰ ਦੇ ਖ਼ਾਤਮੇ ਲਈ ਕੀਟਨਾਸ਼ਕਾਂ ਦੇ ਛਿੜਕਾਅ ਹੋਏ ਹਨ।

 

 

ਪੰਜਾਬ ਵਿੱਚ ਬਠਿੰਡਾ, ਮਾਨਸਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ 95 ਫ਼ੀਸਦੀ ਰਕਬਾ ਨਰਮਾ ਕਪਾਹ ਦਾ ਪੈਂਦਾ ਹੈ ਜਿਸ ’ਚੋਂ ਮਾਨਸਾ ਵਿੱਚ ਜ਼ਿਆਦਾ ਪ੍ਰਕੋਪ ਭੂਰੀ ਜੂੰ ਦਾ ਹੈ।

 

 

ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ (ਕਾਟਨ) ਸੁਖਦੇਵ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਜਿਨ੍ਹਾਂ ਖਿੱਤਿਆਂ ਵਿੱਚ ਔੜ ਲੱਗੀ ਹੈ, ਉੱਥੇ ਭੂਰੀ ਜੂੰ ਨੇ ਫ਼ਸਲ ਪ੍ਰਭਾਵਿਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਅਤੇ ਮਾਨਸਾ ਤੋਂ ਇਲਾਵਾ ਖੂਹੀਆਂ ਸਰਵਰ ਬਲਾਕ ਵਿੱਚ ਭੂਰੀ ਜੂੰ ਕਾਫ਼ੀ ਨਜ਼ਰ ਪਈ ਹੈ, ਜਿਸ ਵਾਸਤੇ ਕਿਸਾਨਾਂ ਨੂੰ ਕੀਟਨਾਸ਼ਕ ਸਿਫਾਰਸ਼ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਭੂਰੀ ਜੂੰ ਫ਼ਸਲ ਦੇ ਪੱਤਿਆਂ ਦਾ ਰਸ ਚੂਸਦੀ ਹੈ। ਉਨ੍ਹਾਂ ਕਿਹਾ ਕਿ ਸਥਿਤੀ ਕੰਟਰੋਲ ਹੇਠ ਹੈ ਅਤੇ ਕਿਸਾਨਾਂ ਨੂੰ ਫੌਰੀ ਖੇਤਾਂ ਨੂੰ ਪਾਣੀ ਲਾਉਣ ਦੀ ਸਲਾਹ ਵੀ ਦਿੱਤੀ ਗਈ ਹੈ।

 

 

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਹਰ ਸਾਲ ਨਵੀਂ ਅਲਾਮਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਅਫ਼ਸਰ ਖੇਤਾਂ ਦੇ ਦੌਰੇ ਕਰਨ।

First Published: Wednesday, 9 August 2017 11:14 AM

Related Stories

ਕਿਸਾਨਾਂ 'ਤੇ ਹੁਣ ਆਲੂ ਦੀ ਮਾਰ, ਅੱਕ ਕੇ ਸੜਕਾਂ 'ਤੇ ਲਾਏ ਢੇਰ
ਕਿਸਾਨਾਂ 'ਤੇ ਹੁਣ ਆਲੂ ਦੀ ਮਾਰ, ਅੱਕ ਕੇ ਸੜਕਾਂ 'ਤੇ ਲਾਏ ਢੇਰ

ਚੰਡੀਗੜ੍ਹ: ਇਸ ਵਾਰ ਆਲੂ ਨੇ ਕਿਸਾਨਾਂ ਨੂੰ ਨਿਰਾਸ਼ ਕੀਤਾ ਹੈ। ਜਿੱਥੇ ਕਿਸਾਨਾਂ ਨੂੰ

ਪੁਲਿਸ ਦਾ ਛਾਪਾ: ਮਿਆਦ ਪੁਗੀਆਂ ਕੀੜੇਮਾਰ ਦਵਾਈਆਂ ਫੜੀਆਂ
ਪੁਲਿਸ ਦਾ ਛਾਪਾ: ਮਿਆਦ ਪੁਗੀਆਂ ਕੀੜੇਮਾਰ ਦਵਾਈਆਂ ਫੜੀਆਂ

ਚੰਡੀਗੜ੍ਹ : ਖੇਤੀਬਾੜੀ ਵਿਭਾਗ ਵੱਲੋਂ ਕੱਲ੍ਹ ਦੇਰ ਸ਼ਾਮ ਗਿੱਦੜਬਾਹਾ ਦੀ ਬੀਜਾਂ ਤੇ

ਪ੍ਰਾਪਰਟੀ ਡੀਲਰ ਵੱਲੋਂ ਠੱਗੀ ਮਾਰਨ 'ਤੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਪ੍ਰਾਪਰਟੀ ਡੀਲਰ ਵੱਲੋਂ ਠੱਗੀ ਮਾਰਨ 'ਤੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਸੰਗਰੂਰ : ਪ੍ਰਾਪਰਟੀ ਡੀਲਰ ਵੱਲੋਂ ਠੱਗੀ ਮਾਰਨ ‘ਤੇ ਪਿੰਡ ਅਲੀਪੁਰ ਦੇ ਕਿਸਾਨ

ਖਬਰਦਾਰ ਕੈਪਟਨ ਸਰਕਾਰ! ਭਲਕੇ 7 ਕਿਸਾਨ ਜਥੇਬੰਦੀਆਂ ਕਰਨਗੀਆਂ ਵੱਡਾ ਐਲਾਨ
ਖਬਰਦਾਰ ਕੈਪਟਨ ਸਰਕਾਰ! ਭਲਕੇ 7 ਕਿਸਾਨ ਜਥੇਬੰਦੀਆਂ ਕਰਨਗੀਆਂ ਵੱਡਾ ਐਲਾਨ

ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਦੀਆਂ ਸੱਤ

ਪੰਜਾਬ 'ਚ ਤਿੰਨ ਬੁਰੀਆਂ ਖਬਰਾਂ, ਕਰਜ਼ੇ ਨੇ ਨਿਗਲੇ ਤਿੰਨ ਅੰਨਦਾਤੇ
ਪੰਜਾਬ 'ਚ ਤਿੰਨ ਬੁਰੀਆਂ ਖਬਰਾਂ, ਕਰਜ਼ੇ ਨੇ ਨਿਗਲੇ ਤਿੰਨ ਅੰਨਦਾਤੇ

ਚੰਡੀਗੜ੍ਹ: ਪੰਜਾਬ ਦੀ ਕਾਂਗਰਸ ਸਰਕਾਰ ਕਰਜ਼ ਮਾਫੀ ਲਈ ਅਜੇ ਪੈਸੇ ਦਾ ਜੁਗਾੜ ਕਰ ਰਹੀ

ਭਾਰਤ ਦੀ ਵੀਆਈਪੀ ਰੁੱਖ, 24 ਘੰਟੇ ਸੁਰੱਖਿਆ, 15 ਲੱਖ ਖਰਚ
ਭਾਰਤ ਦੀ ਵੀਆਈਪੀ ਰੁੱਖ, 24 ਘੰਟੇ ਸੁਰੱਖਿਆ, 15 ਲੱਖ ਖਰਚ

ਚੰਡੀਗੜ੍ਹ: ਦੁਨੀਆ ਭਰ ਵਿੱਚ ਸਿਤਾਰਿਆਂ ਦੇ ਜਲਵੇ ਤੇ ਨਖ਼ਰੇ ਤਾਂ ਤੁਸੀਂ ਦੇਖੇ ਹੀ

ਕਿਸਾਨੀ ਖ਼ੁਦਕੁਸ਼ੀਆਂ 'ਤੇ ਬਣੀ ਸਦਨ ਕਮੇਟੀ ਨੇ ਕੀਤੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਮੁਲਾਕਾਤ
ਕਿਸਾਨੀ ਖ਼ੁਦਕੁਸ਼ੀਆਂ 'ਤੇ ਬਣੀ ਸਦਨ ਕਮੇਟੀ ਨੇ ਕੀਤੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ...

ਬਠਿੰਡਾ: ਪੰਜਾਬ ਵਿੱਚ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਖ਼ੁਦਕੁਸ਼ੀਆਂ ਅਤੇ ਖੇਤ

ਤਿੰਨ ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
ਤਿੰਨ ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ: ਪੰਜਾਬ ਦਾ ਕਰਜ਼ਈ ਕਿਸਾਨ ਹਰ ਦਿਨ ਆਪਣੀ ਦੀ ਲੜਾਈ ਹਾਰਦਾ ਜਾ ਰਿਹਾ ਹੈ।

ਸਰ੍ਹੋਂ ਦੀ ਨਵੀਂ ਕਿਸਮ: ਮੋਟਾ ਦਾਣਾ ਤੇ ਤੇਲ ਦੀ ਮਾਤਰਾ 40 ਫ਼ੀਸਦ ਵੱਧ
ਸਰ੍ਹੋਂ ਦੀ ਨਵੀਂ ਕਿਸਮ: ਮੋਟਾ ਦਾਣਾ ਤੇ ਤੇਲ ਦੀ ਮਾਤਰਾ 40 ਫ਼ੀਸਦ ਵੱਧ

ਚੰਡੀਗੜ੍ਹ: ਹਰਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਨੇ ਸਰੋਂ ਦੀ ਅਜਿਹੀ ਕਿਮਸ

ਸਿੰਜਾਈ ਵਿਭਾਗ ਦੀ ਮਿਹਰਬਾਨੀ ਸਦਕਾ ਇੱਕੋ ਹੀ ਠੇਕੇਦਾਰ ਦੀ ਝੋਲੀ ਪਾਏ 1000 ਕਰੋੜ ਦੇ ਵਿਕਾਸ ਕਾਰਜ
ਸਿੰਜਾਈ ਵਿਭਾਗ ਦੀ ਮਿਹਰਬਾਨੀ ਸਦਕਾ ਇੱਕੋ ਹੀ ਠੇਕੇਦਾਰ ਦੀ ਝੋਲੀ ਪਾਏ 1000 ਕਰੋੜ ਦੇ...

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਪਿਛਲੇ 7-8 ਸਾਲਾਂ ਤੋਂ ਸੂਬੇ ਦੇ ਵੱਖ-ਵੱਖ