ਪਰਾਲੀ ਨੂੰ ਸਾਂਭਣ ਮੌਕੇ ਨੌਜਵਾਨ ਦੀ ਤਵੀਆਂ ਹੇਠ ਆਕੇ ਹੋਈ ਮੌਤ

By: abp sanjha | | Last Updated: Wednesday, 11 October 2017 11:36 AM
ਪਰਾਲੀ ਨੂੰ ਸਾਂਭਣ ਮੌਕੇ ਨੌਜਵਾਨ ਦੀ ਤਵੀਆਂ ਹੇਠ ਆਕੇ ਹੋਈ ਮੌਤ

ਪ੍ਰਤੀਕਆਤਮਕ ਫੋਟੋ।

ਚੰਡੀਗੜ੍ਹ : ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਕਲੇਰ ਦੇ ਇਕ ਕਿਸਾਨ ਸਤਨਾਮ ਸਿੰਘ ਪੁੱਤਰ ਸੁਲੱਖਣ ਸਿੰਘ ਦਾ ਟਰੈਕਟਰ ਨਾਲ ਪਰਾਲੀ ਖੇਤਾਂ ‘ਚ ਤਵੀਆਂ ਨਾਲ ਕੁਤਰਨ ਮੌਕੇ ਦਰਦਨਾਕ ਮੌਤ ਹੌਣ ਦਾ ਮਾਮਲਾ ਸਾਹਮਣੇ ਆਇਆ ਹੈ।

 

ਜਾਣਕਾਰੀ ਅਨੁਸਾਰ ਸੋਮਵਾਰ ਸ਼ਾਮ ਨੂੰ 5 ਵਜੇ ਦੇ ਕਰੀਬ ਸਤਨਾਮ ਸਿੰਘ ਆਪਣੇ ਟਰੈਕਟਰ ਨਾਲ ਝੋਨੇ ਦੀ ਪਰਾਲੀ ਨੂੰ ਖੇਤਾਂ ‘ਚ ਕੁਤਰ ਰਿਹਾ ਸੀ ਕਿ ਅਚਾਨਕ ਗਿੱਲੀ ਮਿੱਟੀ ਆਉਣ ਕਰਕੇ ਟਰੈਕਟਰ ਸਲਿੱਪ ਕਰਨ ਕਰਕੇ ਉਹ ਚੱਲਦੇ ਟਰੈਕਟਰ ਤੋਂ ਹੇਠਾਂ ਉੱਤਰ ਕੇ ਪਰਾਲੀ ਨੂੰ ਟਰੈਕਟਰ ਦੇ ਟਾਇਰਾਂ ਹੇਠਾਂ ਸੁੱਟਣ ਲੱਗਾ ਤਾਂ ਪਰਾਲੀ ਕਰਕੇ ਟਰੈਕਟਰ ਅੱਗੇ ਚੱਲ ਕੇ ਝੋਨੇ ਵੱਲ ਜਾਣ ਲੱਗਾ। ਜਿਸ ਨੂੰ ਕੰਟਰੋਲ ਕਰਨ ਲਈ ਸਤਨਾਮ ਸਿੰਘ ਟਰੈਕਟਰ ‘ਤੇ ਚੜਣ ਲੱਗਾ ਤਾਂ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਟਰੈਕਟਰ ਦੇ ਪਿੱਛਲੇ ਟਾਇਰਾਂ ਹੇਠ ਆਉਣ ਤੋਂ ਬਾਅਦ ਤਵੀਆਂ ਨਾਲ ਕੱਟਿਆ ਗਿਆ। ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਨਾਲ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ।

 

 

ਜ਼ਿਕਰਯੋਗ ਹੈ ਕਿ ਸਤਨਾਮ ਸਿੰਘ ਦੇ ਪਿਤਾ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ ਅਤੇ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਮਿ੍ਰਤਕ ਆਪਣੇ ਪਿੱਛੇ ਦੋ ਧੀਆਂ ਜੋ ਕਿ 6 ਸਾਲ ਅਤੇ 3 ਸਾਲ ਦੀਆਂ ਹਨ ਛੱਡ ਗਿਆ ਹੈ।¢ਇਸ ਝੋਨੇ ਦੀ ਪਰਾਲੀ ਨੇ ਇਕ ਨੌਜਵਾਨ ਪੁੱਤ, ਦੋ ਭੈਣਾਂ ਦਾ ਭਰਾ ਅਤੇ ਦੋ ਧੀਆਂ ਦਾ ਪਿਤਾ ਉਨ੍ਹਾਂ ਕੋਲੋ ਖੋਹ ਲਿਆ ਹੈ। ਇਸ ਮੌਕੇ ਪਰਿਵਾਰ ਅਤੇ ਰਿਸ਼ਤੇਦਾਰਾਂ ‘ਚ ਹਾਹਾਕਾਰ ਮੱਚੀ ਹੋਈ ਸੀ ਅਤੇ ਮਾਹੌਲ ਬੇਹੱਦ ਗਮਗੀਨ ਸੀ। ਇਸ ਮੌਕੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਵੱਲੋਂ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜੀ ਗਈ ਹੈ।

First Published: Wednesday, 11 October 2017 11:36 AM

Related Stories

ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ
ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ

ਚੰਡੀਗੜ੍ਹ : ਸਰਕਾਰੀ ਨਿਰਦੇਸ਼ਾਂ ਦੇ ਉਲਟ ਆਪਣੇ ਖੇਤਾਂ ’ਚ ਪਰਾਲੀ ਸਾੜਨ ਵਾਲੇ

ਜਗਵਿੰਦਰ ਦੇ ਝੌਨੇ ਦੀ ਕੀਮਤ 500 ਰੁਪਏ ਪ੍ਰਤੀ ਕਿੱਲੋ
ਜਗਵਿੰਦਰ ਦੇ ਝੌਨੇ ਦੀ ਕੀਮਤ 500 ਰੁਪਏ ਪ੍ਰਤੀ ਕਿੱਲੋ

ਚੰਡੀਗੜ੍ਹ : ਜਿੱਥੇ ਅੱਜ ਖੇਤੀ ਸੰਕਟ ਨਾਲ ਪੰਜਾਬ ਦਾ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ

ਕਰਜ਼ੇ ਦੇ ਸਤਾਏ ਬਜ਼ੁਰਗ ਕਿਸਾਨ ਨੇ ਟ੍ਰਾਂਸਫਾਰਮਰ 'ਤੇ ਚੜ੍ਹ ਮੌਤ ਨੂੰ ਲਗਾਇਆ ਗਲੇ
ਕਰਜ਼ੇ ਦੇ ਸਤਾਏ ਬਜ਼ੁਰਗ ਕਿਸਾਨ ਨੇ ਟ੍ਰਾਂਸਫਾਰਮਰ 'ਤੇ ਚੜ੍ਹ ਮੌਤ ਨੂੰ ਲਗਾਇਆ ਗਲੇ

ਬਰਨਾਲਾ: ਬੇਸ਼ੱਕ ਪੰਜਾਬ ਸਰਕਾਰ ਨੇ ਕਿਸਾਨਾਂ ਦੇ 2 ਲੱਖ ਰੁਪਏ ਤਕ ਦੇ ਫ਼ਸਲੀ ਕਰਜ਼ੇ

 ਕਰਜ਼ਾ ਮੁਆਫ਼ੀ ਦਾ ਕਿਸਾਨਾਂ ਨੂੰ ਨਹੀਂ ਹੋਵੇਗਾ ਕੋਈ ਫ਼ਾਇਦਾ-ਢੀਂਡਸਾ
ਕਰਜ਼ਾ ਮੁਆਫ਼ੀ ਦਾ ਕਿਸਾਨਾਂ ਨੂੰ ਨਹੀਂ ਹੋਵੇਗਾ ਕੋਈ ਫ਼ਾਇਦਾ-ਢੀਂਡਸਾ

ਚੰਡੀਗੜ੍ਹ: ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਹਲਕੇ ਤੋਂ ਵਿਧਾਇਕ ਪ੍ਰਮਿੰਦਰ ਸਿੰਘ

ਪਰਾਲੀ ਦੀ ਸੱਮਸਿਆ ਦੇ ਹੱਲ ਲਈ ਗੁਰਵਿੰਦਰ ਨੇ ਕੀਤੀ ਨਵੇਕਲੀ ਪਹਿਲ
ਪਰਾਲੀ ਦੀ ਸੱਮਸਿਆ ਦੇ ਹੱਲ ਲਈ ਗੁਰਵਿੰਦਰ ਨੇ ਕੀਤੀ ਨਵੇਕਲੀ ਪਹਿਲ

ਚੰਡੀਗੜ੍ਹ : ਤਲਵੰਡੀ ਮਾਧੋ ਦੇ ਨੌਜਵਾਨ ਕਿਸਾਨ ਗੁਰਵਿੰਦਰ ਸਿੰਘ ਬੋਪਾਰਾਏ ਨੇ

ਮੌੜ ਦੇ ਕਰਜ਼ਈ ਕਿਸਾਨ ਨੇ ਰੇਲ ਅੱਗੀ ਮਾਰੀ ਛਾਲ
ਮੌੜ ਦੇ ਕਰਜ਼ਈ ਕਿਸਾਨ ਨੇ ਰੇਲ ਅੱਗੀ ਮਾਰੀ ਛਾਲ

ਬਠਿੰਡਾ: ਉਂਝ ਤਾਂ ਪੰਜਾਬ ਦੇ ਕਿਸਾਨਾਂ ਦਾ ਕਰਜ਼ ਮੁਆਫ਼ ਹੋ ਚੁੱਕਿਆ ਹੈ ਤੇ ਸਰਕਾਰ

ਕੈਪਟਨ ਦੇ ਕਰਜ਼ਾ ਮੁਆਫ਼ੀ ਨੋਟੀਫਿਕੇਸ਼ਨ ਨੂੰ ਕਿਸਾਨ ਜੱਥੇਬੰਦੀ ਨੇ ਕੀਤਾ ਰੱਦ
ਕੈਪਟਨ ਦੇ ਕਰਜ਼ਾ ਮੁਆਫ਼ੀ ਨੋਟੀਫਿਕੇਸ਼ਨ ਨੂੰ ਕਿਸਾਨ ਜੱਥੇਬੰਦੀ ਨੇ ਕੀਤਾ ਰੱਦ

ਚੰਡੀਗੜ੍ਹ: ਪੰਜਾਬ ਸਰਕਾਰ ਦੇ ਕਰਜ਼ਾ ਮਾਫੀ ਦੇ ਨੋਟੀਫਿਕੇਸ਼ਨ ਨੂੰ ਕਿਸਾਨ ਸੰਘਰਸ਼

ਮੌਤ ਦਾ ਕਰਜ਼ਾ: ਦੋ ਨੋਜਵਾਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ
ਮੌਤ ਦਾ ਕਰਜ਼ਾ: ਦੋ ਨੋਜਵਾਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ: ਗਿੱਦੜਬਾਹਾ-ਬਠਿੰਡਾ ਰੇਲ ਮਾਰਗ ’ਤੇ ਪਿੰਡ ਦੌਲਾ ਨਜ਼ਦੀਕ ਇਕ ਕਿਸਾਨ ਨੇ

ਬਠਿੰਡਾ ਦੇ ਕਿਸਾਨ ਨੇ ਖੁਦ ਹੀ ਲੱਭਿਆ ਪਰਾਲੀ ਦੀ ਸਮੱਸਿਆ ਦਾ ਹੱਲ!
ਬਠਿੰਡਾ ਦੇ ਕਿਸਾਨ ਨੇ ਖੁਦ ਹੀ ਲੱਭਿਆ ਪਰਾਲੀ ਦੀ ਸਮੱਸਿਆ ਦਾ ਹੱਲ!

ਬਠਿੰਡਾ: ਭਗਤਾ ਭਾਈ ਸ਼ਹਿਰ ਦੇ ਪਿੰਡ ਦਿਆਲਪੁਰਾ ਮਿਰਜ਼ਾ ਦੇ ਅਗਾਂਹਵਧੂ ਕਿਸਾਨ ਤੀਰਥ