ਕੀਮਤ ਵਾਧੇ ਤੋਂ ਬਿਨਾ 15 ਨਵੰਬਰ ਤੋਂ ਗੰਨੇ ਦੀ ਖ਼ਰੀਦ ਕਰਨ ਦੇ ਨਿਰਦੇਸ਼

By: ਏਬੀਪੀ ਸਾਂਝਾ | | Last Updated: Friday, 3 November 2017 11:09 AM
ਕੀਮਤ ਵਾਧੇ ਤੋਂ ਬਿਨਾ 15 ਨਵੰਬਰ ਤੋਂ  ਗੰਨੇ ਦੀ ਖ਼ਰੀਦ ਕਰਨ ਦੇ ਨਿਰਦੇਸ਼

ਚੰਡੀਗੜ੍ਹ : ਪੰਜਾਬ ਵਿਚ ਨਵੇਂ ਸੀਜ਼ਨ ਲਈ ਗੰਨੇ ਦੀਆਂ ਕੀਮਤਾਂ ਵਿਚ ਅਜੇ ਵਾਧਾ ਨਹੀਂ ਕੀਤਾ ਜਾ ਰਿਹਾ ਤੇ 15 ਨਵੰਬਰ ਤੋਂ ਮੌਜੂਦਾ ਕੀਮਤਾਂ ‘ਤੇ ਹੀ ਗੰਨੇ ਦੀ ਖ਼ਰੀਦ ਤੇ ਪਿੜਾਈ ਦਾ ਸੀਜ਼ਨ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਸਮੇਂ ਇਹ ਕੀਮਤਾਂ 285-290 ਤੇ 300 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਹਨ।

ਇਹ ਜਾਣਕਾਰੀ ਰਾਜ ਸਰਕਾਰ ਦੇ ਐਡੀਸ਼ਨਲ ਚੀਫ਼ ਸੈਕਟਰੀ ਤੇ ਖੇਤੀਬਾੜੀ ਵਿਭਾਗ ਦੇ ਵਿੱਤ ਕਮਿਸ਼ਨਰ ਵਿਕਾਸ ਵਿਸ਼ਵਜੀਤ ਖੰਨਾ ਨੇ ਅੱਜ ਇੱਥੇ ‘ਅਜੀਤ’ ਦੇ ਇਸ ਪੱਤਰਕਾਰ ਨੂੰ ਵਿਸ਼ੇਸ਼ ਮੁਲਾਕਾਤ ਵਿਚ ਦਿੱਤੀ। ਉਨ੍ਹਾਂ ਕਿਹਾ ਕਿ ਇਹ ਕੀਮਤ ਸਾਰੀਆਂ ਸ਼ੂਗਰ ਮਿੱਲਾਂ ਭਾਵੇਂ ਉਹ ਸਹਿਕਾਰੀ ਖੇਤਰ ਦੀਆਂ ਹਨ ਜਾਂ ਨਿੱਜੀ ਖੇਤਰ ਦੀਆਂ ‘ਤੇ ਲਾਗੂ ਹੋਵੇਗਾ। ਇਕ ਸਵਾਲ ਦੇ ਜਵਾਬ ਵਿਚ ਖੰਨਾ ਨੇ ਕਿਹਾ ਕਿ ਨਵੇਂ ਸੀਜ਼ਨ ਦੇ ਦੌਰਾਨ ਵੀ ਪੰਜਾਬ ਵਿਚ ਗੰਨੇ ਦੀ ਪੈਦਾਵਾਰ ਵਧੀਆ ਰਹੇਗੀ। ਗੰਨਾ ਪੀੜਨ ਦੇ ਵੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਉਨ੍ਹਾਂ ਇਹ ਵੀ ਕਿਹਾ ਸੰਭਵ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੰਬਈ ਦੌਰੇ ਤੋਂ ਵਾਪਸੀ ‘ਤੇ ਪੰਜਾਬ ਸ਼ੂਗਰ ਕੇਨ ਕੰਟਰੋਲ ਬੋਰਡ ਦੀ ਮੀਟਿੰਗ ਰੱਖੀ ਜਾਵੇਗੀ, ਜੋ ਕਿ ਪਹਿਲਾਂ 8 ਨਵੰਬਰ ਨੂੰ ਹੋਣੀ ਸੀ। ਇਸ ਦੌਰਾਨ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਨੇ ਰਾਜ ਭਰ ਦੀਆਂ ਮਾਰਕੀਟ ਕਮੇਟੀਆਂ ਜਿਨ੍ਹਾਂ ਦੀ ਗਿਣਤੀ 153 ਹੈ ਲਈ ਨਾਮਜ਼ਦਗੀਆਂ ਦੇ ਪੈਨਲ ਡਿਪਟੀ ਕਮਿਸ਼ਨਰਾਂ ਤੋਂ ਮੰਗ ਲਏ ਗਏ ਹਨ, ਜਿਨ੍ਹਾਂ ਵਿਚ ਆੜ੍ਹਤੀ, ਕਿਸਾਨ ਤੇ ਤੋਲਿਆਂ ਦੇ ਪ੍ਰਤੀਨਿਧ ਸ਼ਾਮਿਲ ਹੋਣਗੇ। ਇਸ ਸਮੇਂ ਮਾਰਕੀਟ ਕਮੇਟੀਆਂ ਦਾ ਪ੍ਰਬੰਧ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਪ੍ਰਸ਼ਾਸਕ ਚਲਾ ਰਹੇ ਹਨ ਜੋ ਲੱਗਪਗ ਸਾਰੇ ਪੀ. ਸੀ. ਐੱਸ. ਅਧਿਕਾਰੀ ਹਨ, ਇਨ੍ਹਾਂ ਵਿਚ ਕੁਝ ਆਈ.ਏ.ਐੱਸ. ਵੀ ਹਨ।

First Published: Friday, 3 November 2017 11:09 AM

Related Stories

ਪਰਾਲੀ ਨੂੰ ਅੱਗ ਲਾਏ ਬਿਨਾ ਇਹ ਕਿਸਾਨ ਲੈਂਦਾ ਮੁਨਾਫ਼ਾ..
ਪਰਾਲੀ ਨੂੰ ਅੱਗ ਲਾਏ ਬਿਨਾ ਇਹ ਕਿਸਾਨ ਲੈਂਦਾ ਮੁਨਾਫ਼ਾ..

ਸ੍ਰੀ ਮੁਕਤਸਰ ਸਾਹਿਬ: ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਬਹੁਤ ਸਾਰੇ ਕਿਸਾਨਾਂ ਨੇ

ਗੰਨੇ ਦਾ ਭਾਅ ਵਧਾਉਣ ਤੋਂ ਪੰਜਾਬ ਸਰਕਾਰ ਦਾ ਕੋਰਾ ਇਨਕਾਰ...
ਗੰਨੇ ਦਾ ਭਾਅ ਵਧਾਉਣ ਤੋਂ ਪੰਜਾਬ ਸਰਕਾਰ ਦਾ ਕੋਰਾ ਇਨਕਾਰ...

ਚੰਡੀਗੜ੍ਹ: ਨਿੱਜੀ ਖੰਡ ਮਿੱਲਾਂ ਵਾਲਿਆਂ ਨੂੰ ਘਾਟੇ ਦੇ ਡਰੋਂ ਪੰਜਾਬ ਸਰਕਾਰ ਨੇ

ਆਸਮਾਨੀ ਚੜ੍ਹੇ ਪਿਆਜ਼ ਨੂੰ ਥੱਲੇ ਉਤਾਰਨ ਲਈ ਨਵਾਂ ਫੈਸਲਾ..
ਆਸਮਾਨੀ ਚੜ੍ਹੇ ਪਿਆਜ਼ ਨੂੰ ਥੱਲੇ ਉਤਾਰਨ ਲਈ ਨਵਾਂ ਫੈਸਲਾ..

ਨਵੀਂ ਦਿੱਲੀ: ਭਾਰਤੀ ਧਾਤ ਤੇ ਖਣਿਜ ਵਪਾਰ ਨਿਗਮ (ਐਮਐਮਟੀਸੀ) ਵੱਲੋਂ ਦੋ ਹਜ਼ਾਰ ਟਨ

ਇਹ ਮਸ਼ੀਨ ਬਦਲੇਗੀ ਮਾਲਵੇ ਦੇ ਕਿਸਾਨਾਂ ਦੀ ਕਿਸਮਤ..
ਇਹ ਮਸ਼ੀਨ ਬਦਲੇਗੀ ਮਾਲਵੇ ਦੇ ਕਿਸਾਨਾਂ ਦੀ ਕਿਸਮਤ..

ਚੰਡੀਗੜ੍ਹ : ਨਰਮੇ ਦੀ ਚੁਗਾਈ ਮਸ਼ੀਨ ਨਾਲ ਕਰਕੇ ਕਿਸਾਨਾਂ ਦੇ ਲਾਗਤ ਖਰਚੇ ਘੱਟਣਗੇ

ਪਰਾਲੀ ਬਾਰੇ ਕੌਮੀ ਗਰੀਨ ਟ੍ਰਿਬਿਊਨਲ ਦਾ ਨਵਾਂ ਫੈਸਲਾ..
ਪਰਾਲੀ ਬਾਰੇ ਕੌਮੀ ਗਰੀਨ ਟ੍ਰਿਬਿਊਨਲ ਦਾ ਨਵਾਂ ਫੈਸਲਾ..

ਨਵੀਂ ਦਿੱਲੀ: ਕੌਮੀ ਗਰੀਨ ਟ੍ਰਿਬਿਊਨਲ (ਐਨਜੀਟੀ) ਨੇ ਦੇਸ਼ ਦੇ ਪੰਜ ਉੱਤਰੀ ਰਾਜਾਂ

ਵਿਦੇਸ਼ ਜਾਣ ਦੀ ਲਾਲਸਾ ਨੇ ਖੋਹਿਆ ਅਪਾਹਜ ਕਿਸਾਨ ਤੋਂ ਪੁੱਤ
ਵਿਦੇਸ਼ ਜਾਣ ਦੀ ਲਾਲਸਾ ਨੇ ਖੋਹਿਆ ਅਪਾਹਜ ਕਿਸਾਨ ਤੋਂ ਪੁੱਤ

ਚੰਡੀਗੜ੍ਹ : ਮਾਮਲਾ ਧਰਮਕੋਟ ਨਿਵਾਸੀ ਅਪਾਹਜ ਕਿਸਾਨ ਰਣਵੀਰ ਸਿੰਘ ਪੁੱਤਰ ਗੁਰਨੇਕ

ਜਿਮੀਂਦਾਰ ਦੇ ਤਸ਼ੱਦਦ ਤੋਂ ਅੱਕੇ ਸੀਰੀ ਨੇ ਜ਼ਹਿਰ ਖਾ ਕੀਤੀ ਖੁਦਕੁਸ਼ੀ
ਜਿਮੀਂਦਾਰ ਦੇ ਤਸ਼ੱਦਦ ਤੋਂ ਅੱਕੇ ਸੀਰੀ ਨੇ ਜ਼ਹਿਰ ਖਾ ਕੀਤੀ ਖੁਦਕੁਸ਼ੀ

ਚੰਡੀਗੜ੍ਹ: ਸੰਗਰੂਰ ਵਿੱਚ ਜੱਟ-ਸੀਰੀ (ਖੇਤ ਮਜ਼ਦੂਰ) ਦੇ ਰਿਸ਼ਤੇ ਦਾ ਦਰਦਨਾਕ ਸੱਚ

ਹੁਣ ਪਰਾਲੀ ਤੋਂ ਬਣੇਗੀ ਬਾਇਓਗੈਸ, ਹਰ ਜ਼ਿਲ੍ਹੇ 'ਚ ਪ੍ਰੋਜੈਕਟ
ਹੁਣ ਪਰਾਲੀ ਤੋਂ ਬਣੇਗੀ ਬਾਇਓਗੈਸ, ਹਰ ਜ਼ਿਲ੍ਹੇ 'ਚ ਪ੍ਰੋਜੈਕਟ

ਚੰਡੀਗੜ੍ਹ: ਪੰਜਾਬ ਵਿੱਚ ਝੋਨੇ ਦੀ ਪਰਾਲੀ ਤੋਂ ਬਾਇਓਗੈਸ ਤਿਆਰ ਕਰਨ ਦੇ ਪਹਿਲੇ

ਪਾਕਿਸਤਾਨ ਨੇ ਫ਼ੇਲ੍ਹ ਕੀਤਾ ਭਾਰਤੀ ਟਮਾਟਰ, ਵਜ੍ਹਾ ਜਾਣ ਕੇ ਹੋਵੋਗੇ ਹੈਰਾਨ
ਪਾਕਿਸਤਾਨ ਨੇ ਫ਼ੇਲ੍ਹ ਕੀਤਾ ਭਾਰਤੀ ਟਮਾਟਰ, ਵਜ੍ਹਾ ਜਾਣ ਕੇ ਹੋਵੋਗੇ ਹੈਰਾਨ

ਚੰਡੀਗੜ੍ਹ : ਪਾਕਿਸਤਾਨ ਦੀ ਸਰਹੱਦ ‘ਤੇ ਤਾਇਨਾਤ ਮੈਡੀਕਲ ਅਧਿਕਾਰੀ ਨੇ ਭਾਰਤ