ਪੰਜਾਬ 'ਚ ਇੱਥੇ ਨਹੀਂ ਲੱਗਦੀ ਪਰਾਲੀ ਨੂੰ ਅੱਗ

By: abp sanjha | | Last Updated: Tuesday, 14 November 2017 9:23 AM
ਪੰਜਾਬ 'ਚ ਇੱਥੇ ਨਹੀਂ ਲੱਗਦੀ ਪਰਾਲੀ ਨੂੰ ਅੱਗ

 

ਮੰਡੀ ਘੁਬਾਇਆ : ਜਿੱਥੇ ਇਕ ਪਾਸੇ ਪੂਰੇ ਸੂਬੇ ਦੇ ਕਿਸਾਨ ਪਰਾਲੀ ਸਾੜ ਕੇ ਧੜਾ ਧੜ ਪ੍ਰਦੂਸ਼ਣ ਫੈਲਾ ਰਹੇ ਹਨ ਤੇ ਕਈ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ ਉੱਥੇ ਦੂਜੇ ਪਾਸੇ ਪਰਾਲੀ ਨੂੰ ਬਚਾਉਣ ਲਈ ਪਿੰਡ ਮੁਰਕ ਵਾਲਾ ਦਾ ਕਿਸਾਨ ਅੰਗਰੇਜ਼ ਸਿੰਘ ਮਜ਼ਦੂਰ ਲਗਾ ਕੇ ਹੱਥਾਂ ਨਾਲ ਝੋਨੇ ਦੀ ਕਟਾਈ ਕਰਵਾ ਰਿਹਾ ਹੈ ਝਾੜ ਰਿਹਾ ਹੈ ਤਾਂ ਕਿ ਪਰਾਲੀ ਸਾੜਨ ਦੀ ਬਜਾਏ ਪਸ਼ੂਆਂ ਦੇ ਚਾਰੇ ਲਈ ਸੰਭਾਲ ਕੇ ਰੱਖਿਆ ਜਾ ਸਕੇ।

 

 

ਅੰਗਰੇਜ਼ ਸਿੰਘ ਨੇ ਦੱਸਿਆ ਕਿ ਪਸ਼ੂਆਂ ਲਈ ਹਰੇ ਚਾਰੇ ‘ਚ ਪਰਾਲੀ ਨੂੰ ਰਲਾ ਕੇ ਖੁਆਇਆ ਜਾਂਦਾ ਹੈ ਤੇ ਪਰਾਲੀ ਤੂੜੀ ਦੀ ਥਾਂ ਵਰਤੀ ਜਾਂਦੀ ਹੈ। ਸਰਦੀ ਦੇ ਮੌਸਮ ‘ਚ ਤੇ ਲਗਾਤਾਰ ਬਰਸਾਤ ਹੋਣ ਕਾਰਨ ਕਈ ਵਾਰ ਹਰੇ ਚਾਰੇ ਦੀ ਕਿੱਲਤ ਆ ਜਾਂਦੀ ਹੈ ਤਾਂ ਪਸ਼ੂਆਂ ਨੂੰ ਪਰਾਲੀ ਖੁਆ ਕੇ ਹੀ ਕੰਮ ਸਾਰ ਲਿਆ ਜਾਂਦਾ ਹੈ। ਹੱਥਾਂ ਨਾਲ ਛੱਟਿਆ ਝੋਨਾ ਇਕ ਤਾਂ ਪੂਰੀ ਤਰ੍ਹਾਂ ਸੁੱਕਾ ਹੁੰਦਾ ਹੈ ਤੇ ਇਸ ਦਾ ਸ਼ੈਲਰ ਮਾਲਕ ਵੱਧ ਰੇਟ ਦਿੰਦਾ ਹੈ। ਹੱਥਾਂ ਨਾਲ ਝੋਨੇ ਦੀ ਕਟਾਈ ਤੇ ਝਾੜਨ ‘ਤੇ ਲਾਗਤ ਪ੍ਰਤੀ ਏਕੜ 7000 ਰੁਪਏ ਖ਼ਰਚ ਆਉਂਦਾ ਹੈ ਜਦਕਿ ਕੰਬਾਇਨ ਨਾਲ ਝੋਨੇ ਦੇ ਇਕ ਏਕੜ ਦੀ ਕਟਾਈ ਕਰੀਬ 2000 ਰੁਪਏ ਹੈ।

 

ਹੱਥਾਂ ਨਾਲ ਖਰਚਾ ਤਾਂ ਵੱਧ ਹੁੰਦਾ ਹੈ ਪਰ ਖੇਤ ‘ਚ ਪਰਾਲੀ ਨਹੀਂ ਬਚਦੀ। ਪਰਾਲੀ ਨਾ ਬਚਣ ਕਾਰਨ ਖੇਤ ਨੂੰ ਅੱਗ ਨਹੀ ਲਾਉਂਣੀ ਪੈਂਦੀ। ਹੱਥਾਂ ਨਾਲ ਵੱਢੀ ਫ਼ਸਲ ਦਾ ਨੁਕਸਾਨ ਵੀ ਨਹੀਂ ਹੁੰਦਾ। ਦੂਜੇ ਪਾਸੇ ਕੰਬਾਇਨ ਨਾਲ ਵੱਢੇ ਝੋਨੇ ਨਾਲ ਪਰਾਲੀ ਬਚ ਜਾਂਦੀ ਹੈ ਜੋ ਰੀਪਰ ਨਾਲ ਵੱਢਣੀ ਪੈਂਦੀ ਹੈ ਤੇ ਵਰਤੋਂ ‘ਚ ਨਹੀਂ ਵੀ ਆਉਂਦੀ। ਹੱਥਾਂ ਨਾਲ ਵੱਢੀ ਪਰਾਲੀ ਨੂੰ ਗੱਤਾ ਬਣਉਣ ਵਾਲੀਆਂ ਫੈਕਟਰੀਆਂ ਵੀ ਆਸਾਨੀ ਨਾਲ ਖ਼ਰੀਦ ਲੈਂਦੀਆਂ ਹਨ।

 

First Published: Tuesday, 14 November 2017 9:23 AM

Related Stories

ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ
ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ

ਫਿਰੋਜ਼ਪੁਰ: ਕਿਸਾਨਾਂ ਨੂੰ ਹੁਣ ਆਲੂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਇਸ ਤੋਂ ਦੁਖੀ

ਪੰਜਾਬ 'ਚ ਖਾਦ ਦੀ ਸਬਸਿਡੀ ਸਿੱਧੀ ਖ਼ਾਤਿਆਂ 'ਚ ਆਵੇਗੀ..
ਪੰਜਾਬ 'ਚ ਖਾਦ ਦੀ ਸਬਸਿਡੀ ਸਿੱਧੀ ਖ਼ਾਤਿਆਂ 'ਚ ਆਵੇਗੀ..

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਖਾਦ ਸਬਸਿਡੀ ਸਿੱਧੇ ਖ਼ਾਤਿਆਂ ’ਚ ਤਬਦੀਲ

ਪਰਾਲੀ ਨੂੰ ਅੱਗ ਲਾਏ ਬਿਨਾਂ ਬੀਜੀ ਕਣਕ ਨੂੰ ਲੱਗੀ ਬਿਮਾਰੀ...
ਪਰਾਲੀ ਨੂੰ ਅੱਗ ਲਾਏ ਬਿਨਾਂ ਬੀਜੀ ਕਣਕ ਨੂੰ ਲੱਗੀ ਬਿਮਾਰੀ...

ਸੰਗਰੂਰ: ਪਰਾਲੀ ਵਿਚਾਲੇ ਬੀਜੀ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਸਾਹਮਣੇ ਨਵੀਂ

ਦਿੱਲੀ 'ਚ 20-21 ਨਵੰਬਰ ਨੂੰ ਕਿਸਾਨ ਸੰਸਦ, ਪੰਜਾਬ ਤੋਂ ਜਾਣਗੇ ਵੱਡੀ ਗਿਣਤੀ ਕਿਸਾਨ
ਦਿੱਲੀ 'ਚ 20-21 ਨਵੰਬਰ ਨੂੰ ਕਿਸਾਨ ਸੰਸਦ, ਪੰਜਾਬ ਤੋਂ ਜਾਣਗੇ ਵੱਡੀ ਗਿਣਤੀ ਕਿਸਾਨ

ਚੰਡੀਗੜ੍ਹ: ਪੰਜਾਬ ਵਿੱਚੋਂ ਹਜ਼ਾਰਾਂ ਕਿਸਾਨ ਦਿੱਲੀ ਵਿੱਚ ਹੋਣ ਵਾਲੀ 20-21 ਨਵੰਬਰ ਦੀ

ਬਠਿੰਡੇ ਦੇ ਕਿਸਾਨ ਨੇ ਨਿੱਜੀ ਹਿੱਤ ਛੱਡ ਚੁਣਿਆ ਇਹ ਰਾਹ, ਅਗਲੀਆਂ ਪੀੜ੍ਹੀਆਂ ਦਾ ਫਿਕਰ
ਬਠਿੰਡੇ ਦੇ ਕਿਸਾਨ ਨੇ ਨਿੱਜੀ ਹਿੱਤ ਛੱਡ ਚੁਣਿਆ ਇਹ ਰਾਹ, ਅਗਲੀਆਂ ਪੀੜ੍ਹੀਆਂ ਦਾ...

ਚੰਡੀਗੜ੍ਹ: ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਵਾਈ ਦੇ ਕਿਸਾਨ ਗੁਰਦੀਪ ਸਿੰਘ ਨੇ

ਪੰਜਾਬ 'ਚ ਪੰਜ ਲੱਖ ਟਨ ਕਣਕ ਖਰਾਬ, ਨਿਲਾਮੀ ਦੀ ਤਿਆਰੀ..
ਪੰਜਾਬ 'ਚ ਪੰਜ ਲੱਖ ਟਨ ਕਣਕ ਖਰਾਬ, ਨਿਲਾਮੀ ਦੀ ਤਿਆਰੀ..

ਚੰਡੀਗੜ੍ਹ : ਪਿਛਲੇ ਸਮੇਂ ਵਿੱਚ ਭਾਰਤ ਸਰਕਾਰ ਨੇ ਵਿਦੇਸ਼ ਤੋਂ ਕਣਕ ਦਰਾਮਦ ਕੀਤੀ ਹੈ

ਲਉ ਜੀ ਹੁਣ ਪਰਾਲੀ ਹੀ ਕਰੇਗੀ ਪ੍ਰਦੂਸ਼ਣ ਦਾ ਹੱਲ..
ਲਉ ਜੀ ਹੁਣ ਪਰਾਲੀ ਹੀ ਕਰੇਗੀ ਪ੍ਰਦੂਸ਼ਣ ਦਾ ਹੱਲ..

ਨਵੀਂ ਦਿੱਲੀ-ਦਿੱਲੀ ‘ਚ ਹਵਾ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਦਰਮਿਆਨ ਬਿਜਲੀ

ਵੱਡਾ ਖੁਲਾਸਾ, ਸਮੋਗ ਦੇ ਅਸਲ ਕਾਰਨਾਂ ਦਾ ਲੱਗਿਆ ਪਤਾ, ਹੋਵੇਗਾ ਹੈਰਾਨ
ਵੱਡਾ ਖੁਲਾਸਾ, ਸਮੋਗ ਦੇ ਅਸਲ ਕਾਰਨਾਂ ਦਾ ਲੱਗਿਆ ਪਤਾ, ਹੋਵੇਗਾ ਹੈਰਾਨ

ਨਵੀਂ ਦਿੱਲੀ  : ਦਿੱਲੀ ਅਤੇ ਗੁਆਂਢੀ ਰਾਜਾਂ ਵਿਚ ਪਰਾਲੀ ਸਾੜਨ ‘ਤੇ ਜਾਰੀ ਬਹਿਸ