ਕਣਕ ਲਈ ਦੇਸੀ ਘਿਉ ਬਣੀ ਬਾਰਿਸ਼, ਕਿਸਾਨ ਬਾਗੋਬਾਗ

By: ਏਬੀਪੀ ਸਾਂਝਾ | | Last Updated: Tuesday, 13 February 2018 10:16 AM
ਕਣਕ ਲਈ ਦੇਸੀ ਘਿਉ ਬਣੀ ਬਾਰਿਸ਼, ਕਿਸਾਨ ਬਾਗੋਬਾਗ

ਚੰਡੀਗੜ੍ਹ-ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾਕਟਰ ਜਸਬੀਰ ਸਿੰਘ ਬੈਂਸ ਨੇ ਕਿਹਾ ਕਿ ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ ਅਤੇ ਹਾੜੀ ਦੀ ਫ਼ਸਲ ਲਈ ਇਹ ਵਰਦਾਨ ਸਿੱਧ ਹੋਵੇਗਾ। ਮੌਸਮ ਵਿਭਾਗ ਦੇ ਡਾਇਰੈਕਟਰ ਡਾਕਟਰ ਸੁਰਿੰਦਰਪਾਲ ਨੇ ਕੱਲ 12 ਵਜੇ ਤੋਂ ਬਾਅਦ ਮੌਸਮ ਸਾਫ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ।
ਖੇਤੀਬਾੜੀ ਵਿਭਾਗ ਦੇ ਡਾ. ਇਰੈਕਟਰ ਜਸਬੀਰ ਸਿੰਘ ਬੈਂਸ ਮੁਤਾਬਕ ਪੰਜਾਬ ਵਿੱਚ ਹੋ ਰਹੀ ਬਾਰਸ਼ ਨਾਲ ਫਸਲਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ ਬਲਕਿ ਉਲਟਾ ਇਸ ਨਾਲ ਕਣਕ ਦਾ ਉਤਪਾਦਨ ਵਧਣ ਦੀ ਉਮੀਦ ਹੈ।
ਡਾਇਰੈਕਟਰ ਬੈਂਸ ਨੇ ਕਿਹਾ ਕਿ ਹੁਣ ਤੱਕ ਕਣਕ ਦੀ ਫ਼ਸਲ ਲਗਭਗ ਬਿਮਾਰੀ-ਮੁਕਤ ਰਹੀ ਹੈ। ਜਿਨਾਂ ਕੁਝ ਥਾਵਾਂ ‘ਤੇ ਤੇਲੇ ਦਾ ਹਮਲਾ ਹੋਣਾ ਸ਼ੁਰੂ ਹੋਇਆ ਸੀ ਉਹ ਵੀ ਹੁਣ ਬਾਰਸ਼ ਨਾਲ ਧੁਲ ਜਾਵੇਗਾ।

 
ਬਾਗ਼ਬਾਨੀ ਵਿਭਾਗ ਦੇ ਨਿਰਦੇਸ਼ਕ ਡਾ ਪੁਸ਼ਪਿੰਦਰ ਸਿੰਘ ਔਲਖ ਅਨੁਸਾਰ ਇਹ ਬਾਰਿਸ਼ ਸਾਰੇ ਹੀ ਫ਼ਲਾਂ ਲਈ ਲਾਭਦਾਇਕ ਹੈ। ਬੇਰਾਂ ਨੂੰ ਥੋੜ੍ਹਾ ਬਹੁਤਾ ਧੱਕਾ ਲੱਗਣ ਦੀ ਸੰਭਾਵਨਾ ਹੈ ਅਤੇ ਜਿੱਥੇ ਤੇਜ਼ ਹਵਾਵਾਂ ਚੱਲੀਆਂ ਹਨ ਫ਼ਲ ਦੇ ਝੜਨ ਦੀਆਂ ਵੀ ਰਿਪੋਰਟਾਂ ਹਨ। ਜਦੋਂ ਕਿ ਕਿਨੂੰ ਦੀ ਫ਼ਸਲ ਤਕਰੀਬਨ ਖ਼ਾਤਮੇ ਤੇ ਹੈ।

 
ਪੀ. ਏ. ਯੂ. ਸਨਮਾਨਿਤ ਬਲਬੀਰ ਸਿੰਘ ਜੜੀਆ ਤੇ ਸਟੇਟ ਐਵਾਰਡੀ ਰਾਜਮੋਹਨ ਸਿੰਘ ਕਾਲੇਕਾ ਅਨੁਸਾਰ ਆਲੂਆਂ ਤੋਂ ਬਾਅਦ ਮੱਕੀ ਦੀ ਕਾਸ਼ਤ ਲਈ ਬਾਰਿਸ਼ ਜ਼ਰੂਰ ਅੜਿੱਕਾ ਬਣੀ ਹੈ। ਅਕਤੂਬਰ ਦੀ ਬੀਜੀ ਕਣਕ ਨੂੰ ਜ਼ਰੂਰ ਥੋੜ੍ਹਾ ਜਿਹਾ ਝਟਕਾ ਲੱਗਿਆ ਹੈ। ਨਵੰਬਰ ਦੀ ਬੀਜੀ ਕਣਕ ਨੂੰ ਤਾਂ ਇਹ ਬਾਰਿਸ਼ ਘਿਉ ਵਾਂਗ ਲੱਗੇਗੀ।

First Published: Tuesday, 13 February 2018 10:11 AM

Related Stories

ਕਿਸਾਨਾਂ ਨੇ ਕੈਪਟਨ ਨੂੰ ਦੱਸਿਆ ਗੱਦਾਰ ਤੇ 800 ਖ਼ੁਦਕੁਸ਼ੀਆਂ ਦਾ ਜ਼ਿੰਮੇਵਾਰ
ਕਿਸਾਨਾਂ ਨੇ ਕੈਪਟਨ ਨੂੰ ਦੱਸਿਆ ਗੱਦਾਰ ਤੇ 800 ਖ਼ੁਦਕੁਸ਼ੀਆਂ ਦਾ ਜ਼ਿੰਮੇਵਾਰ

ਮਿਹਰਬਾਨ ਸਿੰਘ   ਬਠਿੰਡਾ: ਪੰਜਾਬ ਸਰਕਾਰ ਦੇ ਬਜਟ ਤੋਂ ਨਾਖੁਸ਼ ਹੋਏ ਕਿਸਾਨਾਂ ਨੇ

ਕਿਸਾਨਾਂ ਨੇ ਨਾ ਛੱਡੀ ਚੰਡੀਗੜ੍ਹ ਦੀ ਹੱਦ, ਲਾਏ ਪੱਕੇ ਡੇਰੇ
ਕਿਸਾਨਾਂ ਨੇ ਨਾ ਛੱਡੀ ਚੰਡੀਗੜ੍ਹ ਦੀ ਹੱਦ, ਲਾਏ ਪੱਕੇ ਡੇਰੇ

ਚੰਡੀਗੜ੍ਹ: 22 ਮਾਰਚ ਨੂੰ ਵਿਧਾਨ ਸਭਾ ਵੱਲ ਵਧ ਰਹੇ ਕਿਸਾਨਾਂ ਨੂੰ ਚੰਡੀਗੜ੍ਹ ਪੁਲਿਸ

ਮੌਸਮ ਦੀ ਤਬਦੀਲੀ ਨੇ ਕਿਸਾਨਾਂ ਦੇ ਸਾਹ ਸੂਤੇ
ਮੌਸਮ ਦੀ ਤਬਦੀਲੀ ਨੇ ਕਿਸਾਨਾਂ ਦੇ ਸਾਹ ਸੂਤੇ

ਚੰਡੀਗੜ੍ਹ: ਪੂਰੇ ਪੰਜਾਬ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਨਾਲ ਕਿਸਾਨਾਂ ਦੀ

ਛੋਟੇ ਟਰੈਕਟਰ ਨਾਲ ਵੱਡੀ ਕਮਾਈ ਕਰ ਰਿਹੈ ਇਹ ਕਿਸਾਨ
ਛੋਟੇ ਟਰੈਕਟਰ ਨਾਲ ਵੱਡੀ ਕਮਾਈ ਕਰ ਰਿਹੈ ਇਹ ਕਿਸਾਨ

ਚੰਡੀਗੜ੍ਹ: ਇਕ ਪਾਸੇ ਜਿਥੇ ਪੈਸੇ ਦੀ ਦੌੜ ‘ਚ ਕਿਸਾਨ ਰਸਾਇਣਾਂ ਦੀ ਵਰਤੋਂ ਕਰਕੇ

ਖੇਤ ਮਜ਼ਦੂਰ ਵੀ ਕੈਪਟਨ ਸਰਕਾਰ ਤੋਂ ਔਖੇ
ਖੇਤ ਮਜ਼ਦੂਰ ਵੀ ਕੈਪਟਨ ਸਰਕਾਰ ਤੋਂ ਔਖੇ

ਚੰਡੀਗੜ੍ਹ: ਪੰਜਾਬ ਦੇ ਖੇਤ ਮਜ਼ਦੂਰ ਵੀ ਕੈਪਟਨ ਸਰਕਾਰ ਤੋਂ ਔਖੇ ਹਨ। ਇਸ ਲਈ ਉਨ੍ਹਾਂ

ਠੇਕੇਦਾਰ ਦੇ ਕਰਿੰਦਿਆਂ ਖਿਲਾਫ ਸੰਘਰਸ਼ ਦਾ ਐਲਾਨ
ਠੇਕੇਦਾਰ ਦੇ ਕਰਿੰਦਿਆਂ ਖਿਲਾਫ ਸੰਘਰਸ਼ ਦਾ ਐਲਾਨ

ਚੰਡੀਗੜ੍ਹ: ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ (ਪੰਜਾਬ) ਨੇ ਇਲਜ਼ਾਮ ਲਾਇਆ ਹੈ ਕਿ

ਸੰਕਟ ਦੇ ਬਾਵਜੂਦ ਪੰਜਾਬ ਦੀ ਕਿਸਾਨੀ ਨੇ ਗੱਢੇ ਝੰਡੇ
ਸੰਕਟ ਦੇ ਬਾਵਜੂਦ ਪੰਜਾਬ ਦੀ ਕਿਸਾਨੀ ਨੇ ਗੱਢੇ ਝੰਡੇ

ਚੰਡੀਗੜ੍ਹ: ਪੰਜਾਬ ਦੀ ਕਿਸਾਨੀ ਦਾ ਬੇਸ਼ੱਕ ਬੁਰਾ ਹਾਲ ਹੈ ਪਰ ਸੂਬਾ ਫਿਰ ਵੀ ਦੇਸ਼ ਦੇ

ਹੁਣ ਕਿਸਾਨਾਂ ਨੂੰ ਮਿਲਣਗੇ ਫਸਲਾਂ ਦੇ ਵਾਜ਼ਬ ਭਾਅ!
ਹੁਣ ਕਿਸਾਨਾਂ ਨੂੰ ਮਿਲਣਗੇ ਫਸਲਾਂ ਦੇ ਵਾਜ਼ਬ ਭਾਅ!

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਲਈ ਵੱਡਾ ਐਲਾਨ ਕੀਤਾ

ਹਾਈਕੋਰਟ ਪਹੁੰਚੀ ਕੈਪਟਨ ਦੀ ਕਰਜ਼ਾ ਮਾਫੀ ਸਕੀਮ
ਹਾਈਕੋਰਟ ਪਹੁੰਚੀ ਕੈਪਟਨ ਦੀ ਕਰਜ਼ਾ ਮਾਫੀ ਸਕੀਮ

ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫੀ ਮਾਮਲਾ ਹਾਈਕੋਰਟ ਪਹੁੰਚ ਗਿਆ

ਚੰਦਨ ਨਾਲ ਮਹਿਕੇਗਾ ਪੰਜਾਬ !
ਚੰਦਨ ਨਾਲ ਮਹਿਕੇਗਾ ਪੰਜਾਬ !

ਚੰਡੀਗੜ੍ਹ: ਪੰਜਾਬ ਦਾ ਜੰਗਲਾਤ ਵਿਭਾਗ ਪੰਜਾਬ ਦੇ ਕਿਸਾਨਾਂ ਨੂੰ ਇਸ ਸਾਲ ਦੋ ਲੱਖ