ਸਰਕਾਰ ਨੇ ਇਹ ਕਿਸਾਨ ਕਰਜ਼ਾ ਮੁਆਫੀ ਦੀ ਸੂਚੀ ਵਿੱਚੋਂ ਕੱਢੇ..

By: abp sanjha | | Last Updated: Friday, 23 February 2018 10:33 AM
ਸਰਕਾਰ ਨੇ ਇਹ ਕਿਸਾਨ ਕਰਜ਼ਾ ਮੁਆਫੀ ਦੀ ਸੂਚੀ ਵਿੱਚੋਂ ਕੱਢੇ..

ਚੰਡੀਗੜ੍ਹ-ਕਰਜ਼ਾ ਮਾਫੀ ਸਕੀਮ ਵਿੱਚ ਸੋਧ ਕਰਦਿਆਂ ਕੈਪਟਨ ਸਰਕਾਰ ਨੇ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਮੁਤਾਬਕ ਹੁਣ ਪੰਜਾਬ ਦੇ ਸਰਕਾਰੀ ਅਤੇ ਨੀਮ ਸਰਕਾਰੀ ਅਦਾਰਿਆਂ, ਬੋਰਡਾਂ ਕਾਰਪੋਰੇਸ਼ਨਾਂ, ਰਾਜ ਅਤੇ ਕੇਂਦਰ ਦੇ ਪੈਨਸ਼ਨਰਾਂ ਅਤੇ ਆਮਦਨ ਕਰ ਅਦਾ ਕਰਨ ਵਾਲੇ ਕਿਸਾਨਾਂ ਨੂੰ ਉਕਤ ਸਕੀਮ ‘ਚੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਉਹ ਇਸ ਸਕੀਮ ਦਾ ਲਾਭ ਨਹੀਂ ਲੈ ਸਕਣਗੇ।

 

 
ਨੋਟੀਫ਼ਿਕੇਸ਼ਨ ਅਨੁਸਾਰ ਮਾਰਜਨਲ ਕਿਸਾਨਾਂ ਜਿਨ੍ਹਾਂ ਕੋਲ ਢਾਈ ਏਕੜ ਤੋਂ ਵੱਧ ਜ਼ਮੀਨ ਨਹੀਂ ਹੋਵੇਗੀ ਲਈ ਇਹ ਸ਼ਰਤ ਲਗਾਈ ਗਈ ਹੈ ਕਿ ਉਹ ਇੱਕ ਹਲਫ਼ਨਾਮਾ ਦਾਇਰ ਕਰਨਗੇ ਕਿ ਉਨ੍ਹਾਂ ਦੀ ਸਮੁੱਚੇ ਦੇਸ਼ ਵਿਚ ਢਾਈ ਏਕੜ ਤੋਂ ਵੱਧ ਜ਼ਮੀਨ ਨਹੀਂ ਹੈ।

 

 

 

ਇਸੇ ਤਰ੍ਹਾਂ ਛੋਟੇ ਕਿਸਾਨਾਂ ਨੂੰ ਦੇਸ਼ ਵਿਚ 5 ਏਕੜ ਤੋਂ ਵੱਧ ਜ਼ਮੀਨ ਦੀ ਮਲਕੀਅਤ ਨਾ ਹੋਣ ਦਾ ਹਲਫ਼ਨਾਮਾ ਦਾਇਰ ਕਰਨਾ ਪਵੇਗਾ। ਜਾਤੀ ਤੌਰ ‘ਤੇ ਦਿੱਤਾ ਜਾਣ ਵਾਲਾ ਇਹ ਹਲਫ਼ਨਾਮਾ ਮਾਰਜਨਲ ਕਿਸਾਨਾਂ ਲਈ ਪੀਲੇ ਰੰਗ ਦਾ ਅਤੇ ਛੋਟੇ ਕਿਸਾਨਾਂ ਲਈ ਹਰੇ ਰੰਗ ਦਾ ਹੋਵੇਗਾ।

 

 

 

 

ਨੋਟੀਫ਼ਿਕੇਸ਼ਨ ਅਨੁਸਾਰ ਸਥਾਨਕ ਪੱਧਰ ‘ਤੇ ਐਸ. ਡੀ. ਐਮ. ਦੀ ਅਗਵਾਈ ‘ਚ ਕਮੇਟੀਆਂ ਬਣਾਈਆਂ ਜਾਣਗੀਆਂ ਜਿਨ੍ਹਾਂ ਵਿਚ ਏ. ਆਰ. ਸਹਿਕਾਰੀ ਸਭਾਵਾਂ ਅਤੇ ਖੇਤੀ ਵਿਕਾਸ ਅਫ਼ਸਰ ਸ਼ਾਮਿਲ ਹੋਣਗੇ, ਜੋ ਕਿ ਉਨ੍ਹਾਂ ਕੇਸਾਂ ਸਬੰਧੀ ਫ਼ੈਸਲੇ ਕਰਨਗੇ ਜਿਨ੍ਹਾਂ ਵਿਚ ਆਧਾਰ ਕਾਰਡ ਨਹੀਂ ਹੈ ਜਾਂ ਲਾਭਪਾਤਰੀਆਂ ਦੇ ਨਾਵਾਂ ਸਬੰਧੀ ਮਾਲ ਵਿਭਾਗ ਦੇ ਰਿਕਾਰਡ ਅਤੇ ਆਧਾਰ ਕਾਰਡ ਵਿਚ ਦਿੱਤੇ ਨਾਵਾਂ ਸਬੰਧੀ ਫ਼ਰਕ ਹੈ।ਸਮਾਜਿਕ ਆਡਿਟ ਦੌਰਾਨ ਜਿਨ੍ਹਾਂ ਕੇਸਾਂ ਸਬੰਧੀ ਇਤਰਾਜ਼ ਜਾਂ ਦਾਅਵੇ ਸਾਹਮਣੇ ਆਏ ਹਨ ਉਨ੍ਹਾਂ ‘ਤੇ ਵੀ ਇਹੋ ਕਮੇਟੀ ਫ਼ੈਸਲੇ ਲਵੇਗੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵੀਂ ਸੂਚੀ ਨਾਲ ਕਰਜ਼ਾ ਮਾਫੀ ਲਈ ਪਹਿਲਾਂ ਐਲਾਨੀ ਰਕਮ ਵਿੱਚ ਕਾਫੀ ਕਮੀ ਆ ਸਕਦੀ ਹੈ।

First Published: Friday, 23 February 2018 10:26 AM

Related Stories

ਮੌਸਮ ਦੀ ਤਬਦੀਲੀ ਨੇ ਕਿਸਾਨਾਂ ਦੇ ਸਾਹ ਸੂਤੇ
ਮੌਸਮ ਦੀ ਤਬਦੀਲੀ ਨੇ ਕਿਸਾਨਾਂ ਦੇ ਸਾਹ ਸੂਤੇ

ਚੰਡੀਗੜ੍ਹ: ਪੂਰੇ ਪੰਜਾਬ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਨਾਲ ਕਿਸਾਨਾਂ ਦੀ

ਛੋਟੇ ਟਰੈਕਟਰ ਨਾਲ ਵੱਡੀ ਕਮਾਈ ਕਰ ਰਿਹੈ ਇਹ ਕਿਸਾਨ
ਛੋਟੇ ਟਰੈਕਟਰ ਨਾਲ ਵੱਡੀ ਕਮਾਈ ਕਰ ਰਿਹੈ ਇਹ ਕਿਸਾਨ

ਚੰਡੀਗੜ੍ਹ: ਇਕ ਪਾਸੇ ਜਿਥੇ ਪੈਸੇ ਦੀ ਦੌੜ ‘ਚ ਕਿਸਾਨ ਰਸਾਇਣਾਂ ਦੀ ਵਰਤੋਂ ਕਰਕੇ

ਖੇਤ ਮਜ਼ਦੂਰ ਵੀ ਕੈਪਟਨ ਸਰਕਾਰ ਤੋਂ ਔਖੇ
ਖੇਤ ਮਜ਼ਦੂਰ ਵੀ ਕੈਪਟਨ ਸਰਕਾਰ ਤੋਂ ਔਖੇ

ਚੰਡੀਗੜ੍ਹ: ਪੰਜਾਬ ਦੇ ਖੇਤ ਮਜ਼ਦੂਰ ਵੀ ਕੈਪਟਨ ਸਰਕਾਰ ਤੋਂ ਔਖੇ ਹਨ। ਇਸ ਲਈ ਉਨ੍ਹਾਂ

ਠੇਕੇਦਾਰ ਦੇ ਕਰਿੰਦਿਆਂ ਖਿਲਾਫ ਸੰਘਰਸ਼ ਦਾ ਐਲਾਨ
ਠੇਕੇਦਾਰ ਦੇ ਕਰਿੰਦਿਆਂ ਖਿਲਾਫ ਸੰਘਰਸ਼ ਦਾ ਐਲਾਨ

ਚੰਡੀਗੜ੍ਹ: ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ (ਪੰਜਾਬ) ਨੇ ਇਲਜ਼ਾਮ ਲਾਇਆ ਹੈ ਕਿ

ਸੰਕਟ ਦੇ ਬਾਵਜੂਦ ਪੰਜਾਬ ਦੀ ਕਿਸਾਨੀ ਨੇ ਗੱਢੇ ਝੰਡੇ
ਸੰਕਟ ਦੇ ਬਾਵਜੂਦ ਪੰਜਾਬ ਦੀ ਕਿਸਾਨੀ ਨੇ ਗੱਢੇ ਝੰਡੇ

ਚੰਡੀਗੜ੍ਹ: ਪੰਜਾਬ ਦੀ ਕਿਸਾਨੀ ਦਾ ਬੇਸ਼ੱਕ ਬੁਰਾ ਹਾਲ ਹੈ ਪਰ ਸੂਬਾ ਫਿਰ ਵੀ ਦੇਸ਼ ਦੇ

ਹੁਣ ਕਿਸਾਨਾਂ ਨੂੰ ਮਿਲਣਗੇ ਫਸਲਾਂ ਦੇ ਵਾਜ਼ਬ ਭਾਅ!
ਹੁਣ ਕਿਸਾਨਾਂ ਨੂੰ ਮਿਲਣਗੇ ਫਸਲਾਂ ਦੇ ਵਾਜ਼ਬ ਭਾਅ!

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਲਈ ਵੱਡਾ ਐਲਾਨ ਕੀਤਾ

ਹਾਈਕੋਰਟ ਪਹੁੰਚੀ ਕੈਪਟਨ ਦੀ ਕਰਜ਼ਾ ਮਾਫੀ ਸਕੀਮ
ਹਾਈਕੋਰਟ ਪਹੁੰਚੀ ਕੈਪਟਨ ਦੀ ਕਰਜ਼ਾ ਮਾਫੀ ਸਕੀਮ

ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫੀ ਮਾਮਲਾ ਹਾਈਕੋਰਟ ਪਹੁੰਚ ਗਿਆ

ਚੰਦਨ ਨਾਲ ਮਹਿਕੇਗਾ ਪੰਜਾਬ !
ਚੰਦਨ ਨਾਲ ਮਹਿਕੇਗਾ ਪੰਜਾਬ !

ਚੰਡੀਗੜ੍ਹ: ਪੰਜਾਬ ਦਾ ਜੰਗਲਾਤ ਵਿਭਾਗ ਪੰਜਾਬ ਦੇ ਕਿਸਾਨਾਂ ਨੂੰ ਇਸ ਸਾਲ ਦੋ ਲੱਖ

ਖੇਤੀ ਵਿਕਾਸ ਮੇਲੇ 'ਚ ਮੋਦੀ ਵੀ ਪਹੁੰਚਣਗੇ, 600 ਤੋਂ ਵੱਧ ਸਟਾਲ ਲੱਗਣਗੇ
ਖੇਤੀ ਵਿਕਾਸ ਮੇਲੇ 'ਚ ਮੋਦੀ ਵੀ ਪਹੁੰਚਣਗੇ, 600 ਤੋਂ ਵੱਧ ਸਟਾਲ ਲੱਗਣਗੇ

ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ ਤਿੰਨ ਦਿਨਾਂ ਖੇਤੀ ਵਿਕਾਸ ਮੇਲੇ ਲਾਇਆ ਜਾ ਰਿਹਾ

ਪੰਜ ਜ਼ਿਲ੍ਹਿਆਂ ਦੇ 30,365 ਕਿਸਾਨਾਂ ਦੇ ਕਰਜ਼ੇ 'ਤੇ ਲਕੀਰ
ਪੰਜ ਜ਼ਿਲ੍ਹਿਆਂ ਦੇ 30,365 ਕਿਸਾਨਾਂ ਦੇ ਕਰਜ਼ੇ 'ਤੇ ਲਕੀਰ

ਜਲੰਧਰ: ਕਰਜ਼ਾ ਮੁਆਫੀ ਦੇ ਦੂਜੇ ਗੇੜ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ