ਕਿੱਲੇ 'ਚੋਂ 22 ਲੱਖ ਦੀ ਆਮਦਨ, ਪੰਜਾਬ 'ਚ ਖੇਤੀ ਕਰਨ ਦੀ ਉੱਠੀ ਮੰਗ

By: Sukhwinder Singh | | Last Updated: Friday, 12 May 2017 11:10 AM
ਕਿੱਲੇ 'ਚੋਂ 22 ਲੱਖ ਦੀ ਆਮਦਨ, ਪੰਜਾਬ 'ਚ ਖੇਤੀ ਕਰਨ ਦੀ ਉੱਠੀ ਮੰਗ

ਚੰਡੀਗੜ੍ਹ : ਕਾਂਗਰਸ ਦੇ ਕਿਸਾਨ ਸੈੱਲ ਮੋਗਾ ਨੇ ਮੰਗ ਕੀਤੀ ਹੈ ਕਿ ਪੰਜਾਬ ਦੀ ਕਿਸਾਨੀ ਤੇ ਜਵਾਨੀ ਬਚਾਉਣ ਲਈ ਦੇਸ਼ ਦੇ ਦੂਸਰੇ ਸੂਬਿਆਂ ਵਾਂਗ ਪੰਜਾਬ ਵਿਚ ਵੀ ਅਫੀਮ ਦੀ ਖੇਤੀ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ। ਜ਼ਿਲ੍ਹਾ ਮੋਗਾ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਖੋਸਾ ਨੇ ਕਿਹਾ ਕਿ ਦੂਜੇ ਸੂਬਿਆਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅਫੀਮ ਦੀ ਖੇਤੀ ਕਰਨ ਵਾਲੇ ਕਿਸਾਨ ਨੂੰ 20-22 ਲੱਖ ਰੁਪਏ ਪ੫ਤੀ ਕਿੱਲਾ ਆਮਦਨੀ ਹੁੰਦੀ ਹੈ, ਅਫੀਮ-ਪੋਸਤ ਖਾ ਕੇ ਕਿਸਾਨ-ਮਜ਼ਦੂਰ-ਨੌਜਵਾਨ ਕੰਮ ਵੀ ਜਿਆਦਾ ਕਰਨਗੇ ਅਤੇ ਮੈਡੀਕਲ, ਚਿੱਟੇ ਅਤੇ ਸਮੈਕ ਵਰਗੇ ਮਾਰੂ ਨਸ਼ਿਆਂ ਤੋਂ ਵੀ ਬਚ ਜਾਣਗੇ।

 

ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸਾਨ ਸੈੱਲ ਜ਼ਿਲ੍ਹਾ ਮੋਗਾ ਨੇ ਇਕ ਪੱਤਰ ਲਿਖ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵ-ਨਿਯੁਕਤ ਪ੫ਧਾਨ ਸੁਨੀਲ ਕੁਮਾਰ ਜਾਖੜ, ਪੰਜਾਬ ਦੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਕਿਸਾਨ ਤੇ ਜਵਾਨ ਮਾਰੂ ਨੀਤੀ ਨੇ ਜੋ ਨੁਕਸਾਨ ਪੰਜਾਬ ਦੇ ਕਿਸਾਨਾਂ ਅਤੇ ਨੌਜਵਾਨਾਂ ਦਾ ਕੀਤਾ ਹੈ ਉਸ ਦੀ ਭਰਪਾਈ ਲਈ ਅਤੇ ਪੰਜਾਬ ਦੀ ਕਿਸਾਨੀ ਤੇ ਜਵਾਨੀ ਬਚਾਉਣ ਲਈ ਦੇਸ਼ ਦੇ ਦੂਸਰੇ ਸੂਬਿਆਂ ਵਾਂਗ ਪੰਜਾਬ ਵਿਚ ਵੀ ਅਫੀਮ ਦੀ ਖੇਤੀ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ।

 

 

ਕਿਸਾਨ ਸੈਲ ਦੇ ਆਗੂ ਨੇ ਕਿਹਾ ਕਿ ਮੈਡੀਕਲ ਅਤੇ ਚਿੱਟੇ ਜਿਹੇ ਨਸ਼ੇ ਅੱਜ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰ ਦਿੱਤਾ ਹੈ, ਸ. ਖੋਸਾ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਫੀਮ ਦੀ ਖੇਤੀ ਨਾਲ ਜਿੱਥੇ ਪੰਜਾਬ ਵਿੱਚ ਦਿਨੋ-ਦਿਨ ਵਿਕਰਾਲ ਰੂਪ ਧਾਰਨ ਕਰਦੀ ਜਾ ਰਹੀ ਪਾਣੀ ਦੀ ਸਮੱਸਿਆ ਦਾ ਵੀ ਹੱਲ ਹੋਵੇਗਾ, ਉੱਥੇ ਇਸ ਉੱਪਰ ਕੀਟਨਸ਼ਕ ਦਵਾਈਆਂ ਦੀ ਵਰਤੋਂ ਨਾ ਹੋਣ ਕਾਰਨ ਵਾਤਾਵਰਣ ਵੀ ਪ੍ਰਦੂਸ਼ਿਤ ਹੋਣੋ ਬਚੇਗਾ।

First Published: Friday, 12 May 2017 10:47 AM

Related Stories

ਕੈਪਟਨ ਸਰਕਾਰ ਦੇ ਕਿਸਾਨਾ ਦਮਨ ਵਿਰੁੱਧ ਡਟੀਆਂ ਜਮਹੂਰੀ ਜਥੇਬੰਦੀਆਂ
ਕੈਪਟਨ ਸਰਕਾਰ ਦੇ ਕਿਸਾਨਾ ਦਮਨ ਵਿਰੁੱਧ ਡਟੀਆਂ ਜਮਹੂਰੀ ਜਥੇਬੰਦੀਆਂ

ਚੰਡੀਗੜ੍ਹ: ਪੰਜਾਬ ਦੀਆਂ ਇਨਕਲਾਬੀ ਜਮਹੂਰੀ ਜਥੇਬੰਦੀਆਂ ਸੀ.ਪੀ.ਆਈ. ਐਮ.ਐਲ. ਨਿਊ

ਬੁਲੇਟ ਦੇ ਪਟਾਕੇ ਮਰਵਾਉਣ ਵਾਲਿਆਂ ਦੀ ਸ਼ਾਮਤ, 5 ਸਾਲ ਜਾਣਾ ਪਉ ਜੇਲ੍ਹ!
ਬੁਲੇਟ ਦੇ ਪਟਾਕੇ ਮਰਵਾਉਣ ਵਾਲਿਆਂ ਦੀ ਸ਼ਾਮਤ, 5 ਸਾਲ ਜਾਣਾ ਪਉ ਜੇਲ੍ਹ!

ਚੰਡੀਗੜ੍ਹ: ਹੁਣ ਪਟਾਕੇ ਦੀ ਅਵਾਜ਼ ਕੱਢਣ ਵਾਲੇ ਸਾਇਲੰਸਰਾਂ, ਮਲਟੀਟੋਨ ਹਾਰਨ ਤੇ

ਕੈਪਟਨ ਸਰਕਾਰ ਨੂੰ ਝਟਕਾ! ਹਾਈਕੋਰਟ ਵੱਲੋਂ ਕਿਸਾਨਾਂ ਦੇ ਹੱਕ 'ਚ ਫੈਸਲਾ
ਕੈਪਟਨ ਸਰਕਾਰ ਨੂੰ ਝਟਕਾ! ਹਾਈਕੋਰਟ ਵੱਲੋਂ ਕਿਸਾਨਾਂ ਦੇ ਹੱਕ 'ਚ ਫੈਸਲਾ

ਚੰਡੀਗੜ੍ਹ: ਕਿਸਾਨਾਂ ਦੇ ਧਰਨੇ ਨੂੰ ਗ਼ੈਰਕਾਨੂੰਨੀ ਐਲਾਨਣ ਵਾਲੀ ਪਟੀਸ਼ਨ ‘ਤੇ

ਸਰਕਾਰੀ ਸਖ਼ਤੀ: 40 ਕਿਸਾਨਾਂ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ
ਸਰਕਾਰੀ ਸਖ਼ਤੀ: 40 ਕਿਸਾਨਾਂ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ

ਚੰਡੀਗੜ੍ਹ: ਸੰਗਰੂਰ ਜ਼ਿਲ੍ਹੇ ਦੀ ਲੌਂਗੋਵਾਲ ਪੁਲਿਸ ਨੇ ਮੰਗਲਵਾਰ ਰਾਤ ਨੂੰ ਇੱਕ

ਜਾਗੋ ਕੈਪਟਨ ਜਾਗੋ: ਇੱਕ ਹੋਰ ਕਿਸਾਨ ਵੱਲੋਂ ਕੁਦਕੁਸ਼ੀ
ਜਾਗੋ ਕੈਪਟਨ ਜਾਗੋ: ਇੱਕ ਹੋਰ ਕਿਸਾਨ ਵੱਲੋਂ ਕੁਦਕੁਸ਼ੀ

ਮਾਨਸਾ: ਆਰਥਿਕ ਤੰਗੀ ਕਾਰਨ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਰੁੱਕਣ

ਕੈਪਟਨ ਨੂੰ ਟੱਕਰਣ ਲਈ ਕਿਸਾਨਾਂ ਉਲੀਕੀ ਗੁਪਤ ਰਣਨੀਤੀ
ਕੈਪਟਨ ਨੂੰ ਟੱਕਰਣ ਲਈ ਕਿਸਾਨਾਂ ਉਲੀਕੀ ਗੁਪਤ ਰਣਨੀਤੀ

ਚੰਡੀਗੜ੍ਹ: ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਦੇ ਆਗੂ ਮੋਤੀ ਮਹਿਲ (ਪਟਿਆਲਾ)

ਕਿਸਾਨ ਦੀ ਧੀ ਦਾ ਕੈਪਟਨ ਨੂੰ ਖੁੱਲ੍ਹਾ ਖ਼ਤ ! ਮੁੱਖ ਮੰਤਰੀ ਦੇਣਗੇ ਜਵਾਬ?
ਕਿਸਾਨ ਦੀ ਧੀ ਦਾ ਕੈਪਟਨ ਨੂੰ ਖੁੱਲ੍ਹਾ ਖ਼ਤ ! ਮੁੱਖ ਮੰਤਰੀ ਦੇਣਗੇ ਜਵਾਬ?

ਚੰਡੀਗੜ੍ਹ: ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਨੇ ਆਪਣੇ ਚੋਣ ਮੈਨੀਫੋਸਟੋ

ਕੰਪਨੀਆਂ ਦਾ  265000 ਕਰੋੜ ਦਾ ਕਰਜ਼ਾ ਮੁਆਫ਼ ,ਕਿਸਾਨਾਂ ਦਾ ਧੇਲਾ ਵੀ ਨਹੀਂ
ਕੰਪਨੀਆਂ ਦਾ 265000 ਕਰੋੜ ਦਾ ਕਰਜ਼ਾ ਮੁਆਫ਼ ,ਕਿਸਾਨਾਂ ਦਾ ਧੇਲਾ ਵੀ ਨਹੀਂ

ਚੰਡੀਗੜ੍ਹ: ਸਾਰੇ ਦੇਸ਼ ਵਿਚੋਂ 60 ਕਿਸਾਨ ਜਥੇਬੰਦੀਆਂ ਦੇ ਰਾਸ਼ਟਰੀ ਕਿਸਾਨ ਮਹਾਂਸੰਘ

ਛਾਪੇ ਤੇ ਫੜੋ-ਫੜੀ ਦੌਰਾਨ ਕਿਸਾਨ ਆਗੂ ਨੂੰ ਪਿਆ ਦਿਲ ਦਾ ਦੌਰਾ
ਛਾਪੇ ਤੇ ਫੜੋ-ਫੜੀ ਦੌਰਾਨ ਕਿਸਾਨ ਆਗੂ ਨੂੰ ਪਿਆ ਦਿਲ ਦਾ ਦੌਰਾ

ਸੰਗਰੂਰ : ਸੱਤ ਕਿਸਾਨ ਜੱਥੇਬੰਦੀਆਂ ਵੱਲੋਂ 22 ਸਤਬੰਰ ਨੂੰ ਪਟਿਆਲਾ ਦੇ ਮੋਤੀ ਮਹਿਲ

ਕੈਪਟਨ ਸਰਕਾਰ ਦੀ ਸਖਤੀ ਖਿਲਾਫ ਡਟੀਆਂ ਕਿਸਾਨ ਜਥੇਬੰਦੀਆਂ
ਕੈਪਟਨ ਸਰਕਾਰ ਦੀ ਸਖਤੀ ਖਿਲਾਫ ਡਟੀਆਂ ਕਿਸਾਨ ਜਥੇਬੰਦੀਆਂ

ਚੰਡੀਗੜ੍ਹ: ਕਰਜ਼ਾ ਮੁਕਤੀ ਨੂੰ ਲੈ ਕੇ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਪਟਿਆਲਾ