ਪਰਾਲੀ ਦੀ ਸਮੱਸਿਆ ਤੋਂ ਮਿਲੇਗਾ ਛੁਟਕਾਰਾ, ਕਿਸਾਨ ਕਰਨਗੇ ਚੋਖੀ ਕਮਾਈ

By: ਏਬੀਪੀ ਸਾਂਝਾ | | Last Updated: Wednesday, 14 June 2017 11:17 AM
ਪਰਾਲੀ ਦੀ ਸਮੱਸਿਆ ਤੋਂ ਮਿਲੇਗਾ ਛੁਟਕਾਰਾ, ਕਿਸਾਨ ਕਰਨਗੇ ਚੋਖੀ ਕਮਾਈ

ਚੰਡੀਗੜ੍ਹ: ਪਰਾਲੀ ਵਾਤਾਵਰਣ ਦੇ ਨਾਲ ਮਿੱਟੀ ਲਈ ਵੱਡਾ ਖਤਰਾ ਬਣੀ ਹੋਈ ਹੈ। ਪਰਾਲੀ ਨੂੰ ਅੱਗ ਨਾਲ ਲਾਉਣ ਦੇ ਹਰ ਸਾਲ ਸਰਕਾਰ ਤੇ ਹੋਰ ਸੰਸਥਾਵਾਂ ਰੌਲਾ ਪਾਉਂਦੀਆਂ ਹਨ। ਕਿਸਾਨਾਂ ਨੂੰ ਮਜ਼ਬੂਰੀ ਵੱਸ ਇਸਨੂੰ ਅੱਗ ਲਾਉਣੀ ਪੈਂਦੀ ਹੈ ਇਸਦਾ ਵੱਡਾ ਕਾਰਨ ਹੈ ਕਿ ਸਰਕਾਰ ਕੋਲ ਇਸਦੇ ਇਸਤੇਮਾਲ ਲਈ ਕੋਈ ਠੋਸ ਹੱਲ ਨਹੀਂ ਹੈ ਤੇ ਨਾ ਹੀ ਸਰਕਾਰ ਨੇ ਕਦੇ ਸੰਜੀਦਗੀ ਨਾਲ ਕੋਈ ਕੋਸਿਸ਼ ਕੀਤੀ ਹੋਵੇ ਪਰ ਹੁਣ ਖੁਸ਼ੀ ਦੀ ਗੱਲ ਹੈ ਕਿ ਆਸਟਰੇਲੀਆ ਦੀ ਇੱਕ ਕੰਪਨੀ ਇਸ ਵਿੱਚ ਦਿਲਚਸਪੀ ਦਿਖਾਈ ਹੈ।
ਪਰਾਲੀ ਤੋਂ ਹਾਰਡ ਬੋਰਡ ਬਣਾਉਣ ਵਾਲੀ ਆਸਟਰੇਲੀਆ ਦੀ ਇੱਕ ਕੰਪਨੀ ਨੇ ਹਰਿਆਣਾ ਵਿੱਚ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਹਰਿਆਣਾ ਦੇ ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਦੱਸਿਆ ਕਿ ਐਮਪੈਨ ਪ੍ਰਾਈਵੇਟ ਲਿਮਟਿਡ ਕੰਪਨੀ ਝੋਨੇ ਦੀ ਪਰਾਲੀ ਮੈਨੇਜਮੈਂਟ ਲਈ ਹਰਿਆਣਾ ਵਿੱਚ ਕੰਮ ਕਰਨਾ ਚਾਹੁੰਦੀ ਹੈ। ਇਹ ਕੰਪਨੀ ਪਰਾਲੀ ਨਾਲ ਹਾਰਡ ਬੋਰਡ ਬਣਾਉਂਦੀ ਹੈ। ਇਸ ਸਿਲਸਿਲੇ ਵਿਚ ਕੰਪਨੀ ਦੇ ਨੁਮਾਇੰਦੇ ਜੋਨ ਗੋਰਮੈਨ ਹਰਿਆਣਾ ਦੇ ਜ਼ਿਲਾ ਕੈਥਲ ਦਾ ਦੌਰਾ ਵੀ ਕਰ ਚੁੱਕੇ ਹਨ।
ਖੇਤੀਬਾੜੀ ਮੰਤਰੀ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਆਸਟਰੇਲੀਆ ਦੀ ਕੰਪਨੀ ਨਾਲ ਮੀਟਿੰਗ ਕੀਤੀ ਜਿਸ ਵਿੱਚ ਭਾਰਤੀ ਮੂਲ ਦੇ ਉਦਯੋਗਪਤੀ ਵੀ ਸ਼ਾਮਿਲ ਹੋਏ। ਕਈ ਉਦਯੋਗਪਤੀਆਂ ਨੇ ਹਰਿਆਣਾ ਵਿੱਚ ਕੰਮ ਕਰਨ ਦੀ ਇੱਛਾ ਵੀ ਜਤਾਈ।
ਹਰਿਆਣਾ ਵਿੱਚ 90 ਲੱਖ ਏਕੜ ਵਿੱਚ ਝੋਨੇ ਦੀ ਖੇਤੀ ਹੁੰਦੀ ਹੈ। ਅਸੋਚੌਮ ਆਸਟਰੇਲੀਆ ਦੇ ਕੌਮੀ ਚੇਅਰਮੈਨ ਜਤਿੰਦਰ ਗੁਪਤਾ ਤੇ ਭਾਰਤੀ ਦੂਤਾਵਾਸ ਦੇ ਕਾਊਂਸਲ ਜਨਰਲ ਬੀ. ਵਨਲਾਲਵਾਨਾ ਦੀ ਪਹਿਲ ’ਤੇ ਆਸਟਰੇਲੀਆ ਨਾਲ ਭਾਰਤ ਵਿੱਚ ਕੰਮ ਕਰਨ ਦੇ ਚਾਹਵਾਨ ਆਸਟ੍ਰੇਲੀਅਨ ਉਦਯੋਗਪਤੀ ਤੇ ਭਾਰਤੀ ਮੂਲ ਦੇ ਉਦਯੋਗਪਤੀ ਦੇ ਨਾਲ ਇਹ ਮੀਟਿੰਗ ਹੋਈ।
First Published: Wednesday, 14 June 2017 11:17 AM

Related Stories

ਕਿਸਾਨਾਂ ਦੇ ਡੇਢ ਲੱਖ ਤੱਕ ਦੇ ਕਰਜ਼ੇ ਮੁਆਫ਼
ਕਿਸਾਨਾਂ ਦੇ ਡੇਢ ਲੱਖ ਤੱਕ ਦੇ ਕਰਜ਼ੇ ਮੁਆਫ਼

ਮੁੰਬਈ: ਕਰਜ਼ਾਈ ਕਿਸਾਨਾਂ ਲਈ ਮਹਾਰਾਸ਼ਟਰ ਕਿਸਾਨ ਨੇ ਵੱਡੀ ਰਾਹਤ ਦਿੱਤੀ ਹੈ।

ਖ਼ਜ਼ਾਨਾ ਮੰਤਰੀ ਦੀ ਅਪੀਲ ਵੀ ਨਾ ਬਚਾ ਸਕੀ ਕਰਜ਼ਈ ਕਿਸਾਨ..
ਖ਼ਜ਼ਾਨਾ ਮੰਤਰੀ ਦੀ ਅਪੀਲ ਵੀ ਨਾ ਬਚਾ ਸਕੀ ਕਰਜ਼ਈ ਕਿਸਾਨ..

ਚੰਡੀਗੜ੍ਹ: ਕੁੱਝ ਦਿਨ ਪਹਿਲਾਂ ਖ਼ਜ਼ਾਨਾ ਮੰਤਰੀ ਨੇ ਪੱਤਰਕਾਰਾਂ ਦੇ ਸੁਆਲ ਦੇ ਜੁਆਬ

ਰਜਬਾਹੇ ਵਿੱਚ ਪਾੜ; ਝੋਨੇ ਦੀ ਫ਼ਸਲ ਡੁੱਬੀ
ਰਜਬਾਹੇ ਵਿੱਚ ਪਾੜ; ਝੋਨੇ ਦੀ ਫ਼ਸਲ ਡੁੱਬੀ

ਬਠਿੰਡਾ : ਪਿੰਡ ਭੁੱਚੋ ਕਲਾਂ ਦੇ ਖੇਤਾਂ ਵਿੱਚੋਂ ਲੰਘਦੇ ਬੁਰਜ ਕਾਹਨ ਸਿੰਘ ਵਾਲਾ

ਕਰਜ਼ਾ ਮੁਆਫ਼ੀ ਦੀ ਮੰਗ ਕਰਨਾ 'ਫ਼ੈਸ਼ਨ' ਬਣ ਗਿਐ : ਵੈਂਕਈਆ ਨਾਇਡੂ
ਕਰਜ਼ਾ ਮੁਆਫ਼ੀ ਦੀ ਮੰਗ ਕਰਨਾ 'ਫ਼ੈਸ਼ਨ' ਬਣ ਗਿਐ : ਵੈਂਕਈਆ ਨਾਇਡੂ

ਮੁੰਬਈ : ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਕਰਜ਼ਾ

ਜੁਲਾਈ ਤੋਂ ਪੰਜਾਬ ਦੇ ਕਿਸਾਨ 'ਤੇ 500 ਕਰੋੜ ਦਾ ਭਾਰ
ਜੁਲਾਈ ਤੋਂ ਪੰਜਾਬ ਦੇ ਕਿਸਾਨ 'ਤੇ 500 ਕਰੋੜ ਦਾ ਭਾਰ

ਚੰਡੀਗੜ੍ਹ : ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਉਪਰ ਜੀ.ਐਸ.ਟੀ ਰਾਹੀ 500 ਕਰੋੜ

ਕੈਪਟਨ ਸਰਕਾਰ ਦੇ ਹੁਕਮ ਬਠਿੰਡਾ ਦੇ ਕਿਸਾਨਾਂ ਲਈ ਨਹੀਂ ?
ਕੈਪਟਨ ਸਰਕਾਰ ਦੇ ਹੁਕਮ ਬਠਿੰਡਾ ਦੇ ਕਿਸਾਨਾਂ ਲਈ ਨਹੀਂ ?

ਚੰਡੀਗੜ੍ਹ: ਬੇਸ਼ੱਕ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮਾਫ਼ੀ ਦੀ ਗੱਲ ਕਹੀ ਜਾ

ਕਰਜ਼ੇ ਦਾ ਬੋਝ ਨਾ ਝੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ
ਕਰਜ਼ੇ ਦਾ ਬੋਝ ਨਾ ਝੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕਰਜ਼ਾ ਮੁਆਫੀ ਦੇ ਐਲਾਨ ਤੋਂ ਬਾਅਦ ਵੀ ਕਿਸਾਨ

ਪੰਜਾਬ ਦਾ ਬਜਟ ਕਿਸਾਨਾਂ ਦੇ ਜਖਮਾਂ ਉਤੇ ਲੂਣ ਛਿੜਕਣ ਤੋਂ ਵੱਧ ਕੁਝ ਵੀ ਨਹੀਂ
ਪੰਜਾਬ ਦਾ ਬਜਟ ਕਿਸਾਨਾਂ ਦੇ ਜਖਮਾਂ ਉਤੇ ਲੂਣ ਛਿੜਕਣ ਤੋਂ ਵੱਧ ਕੁਝ ਵੀ ਨਹੀਂ

ਚੰਡੀਗੜ੍ਹ: – ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਅੱਜ ਵਿਧਾਨ ਸਭਾ ਵਿੱਚ ਪੇਸ਼ ਕੀਤਾ