ਦੋਆਬੇ ਦੇ ਕਿਸਾਨਾਂ ਦਾ ਵੱਡਾ ਐਲਾਨ..

By: abp sanjha | | Last Updated: Monday, 17 July 2017 9:19 AM
ਦੋਆਬੇ ਦੇ ਕਿਸਾਨਾਂ ਦਾ ਵੱਡਾ ਐਲਾਨ..

ਚੰਡੀਗੜ੍ਹ: ਪੰਜਾਬ ਦੇ ਤਕਰੀਬਨ ਸਾਰੇ ਕੋਲਡ ਸਟੋਰ ਆਲੂਆਂ ਨਾਲ ਨੱਕੋ-ਨੱਕ ਭਰੇ ਹੋਏ ਹਨ ਪਰ ਇਨ੍ਹਾਂ ਨੂੰ ਖ਼ਰੀਦਣ ਵਾਲਾ ਕੋਈ ਨਹੀਂ ਜਿਸ ਦੇ ਚਲਦੇ ਕਿਸਾਨ ਆਲੂ ਸੜਕਾਂ ‘ਤੇ ਸੁੱਟਣ ਨੂੰ ਮਜਬੂਰ ਹੋ ਸਕਦੇ ਹਨ। ਇਸਦਾ ਸਭ ਤੋਂ ਵੱਧ ਨੁਕਸਾਨ ਆਲੂ ਦੀ ਖੇਤੀ ਲਈ ਮਸ਼ਹੂਰ ਦੋਆਬਾ ਖੇਤਰ ਦੇ ਆਲੂ ਕਾਸ਼ਤਕਾਰਾਂ ਨੂੰ ਹੋਇਆ ਹੈ। ਦੋਖੀ ਹੋਕੇ ਕਿਸਾਨਾਂ ਨੇ ਇਕਸੁਰ ਵਿਚ ਕਿਹਾ ਕਿ ਜੇਕਰ ਸਰਕਾਰ ਨੇ ਆਲੂ ਦੀ ਫ਼ਸਲ ਦੇ ਭਾਅ ਸਬੰਧੀ ਕੋਈ ਠੋਸ ਹੱਲ ਨਾ ਕੱਢਿਆ ਤਾਂ ਉਹ ਆਉਂਦੇ ਸੀਜ਼ਨ ਤੋਂ ਆਲੂ ਦੀ ਫ²ਸਲ ਬੀਜਣੀ ਹੀ ਛੱਡ ਦੇਣਗੇ ਤੇ ਜੇ ਫ਼ਸਲ ਬੀਜਣਗੇ ਤਾਂ ਘੱਟੋ ਘੱਟੇ ਕੀਮਤ 200 ਪ੍ਰਤੀ ਕੱਟੇ ਤੋਂ ਘੱਟ ਆਲੂ ਵੇਚਣਗੇ ਹੀ ਨਹੀਂ।

 

ਆਲੂਆਂ ਦੀ ਹੋ ਰਹੀ ਬੇਕਦਰੀ ਦੇ ਚਲਦੇ ਦੁਆਬਾ ਇਲਾਕੇ ਦੇ ਆਲੂ ਉਤਪਾਦਕ ਕਿਸਾਨ ਨੇ ਸਾਂਝਾ ਮੰਚ ਕਾਇਮ ਕਰਦਿਆਂ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ ਹੈ। ਕਿਸਾਨਾਂ ਵਲੋ ਐਸਕੇ ਕੋਲਡ ਸਟੋਰ ਵਿਖੇ ਜਲੰਧਰ ਪਟੈਟੋ ਗਰੋਅਰ ਐਸੋਸੀਏਸ਼ਨ ਦੇ ਸੱਦੇ ‘ਤੇ ਇਕ ਭਰਵੀਂ ਮੀਟਿੰਗ ਕੀਤੀ।

 

ਮੀਟਿੰਗ ਦੌਰਾਨ ਬੋਲਦਿਆਂ ਆਲੂ ਉਤਪਾਦਕ ਜਸਵਿੰਦਰ ਸਿੰਘ ਸੰਘਾ ਨੇ ਕਿਹਾ ਕਿ ਆਲੂ ਦੀ ਕਾਸ਼ਤ ਉਪਰ 7 ਰੁਪਏ ਪ੍ਰਤੀ ਕਿਲੋ ਦਾ ਖ਼ਰਚ ਆਉਂਦਾ ਹੈ ਤੇ ਤਿੰਨ ਰੁਪਏ ਸਟੋਰ ਕਰਨ ‘ਤੇ ਲੱਗ ਜਾਂਦੇ ਹਨ ਪਰ ਮੌਜੂਦਾ ਸਮੇਂ ਆਲੂ 100 ਤੋਂ 125 ਰੁਪਏ ਪ੍ਰਤੀ ਕੱਟਾ ਵਿਕ ਰਿਹਾ ਹੈ ਜਦਕਿ 100 ਰੁਪਏ ਸਟੋਰ ਦਾ ਕਿਰਾਇਆ ਹੈ। ਉਥੇ ਬਾਕੀ ਬਚਦੇ 25 ਰੁਪਏ ਬੋਰੀਆਂ ਆਦਿ ‘ਤੇ ਖ਼ਰਚ ਹੋ ਜਾਂਦੇ ਹਨ ਤੇ ਕਿਸਾਨ ਦੇ ਪੱਲੇ ਖੋਟੀ ਕੌਡੀ ਵੀ ਨਹੀਂ ਪੈਂਦੀ।

 

ਆਲੂ ਉਤਪਾਦਕ ਜਥੇਦਾਰ ਜਗੀਰ ਸਿੰਘ ਵਡਾਲਾ ਨੇ ਕਿਹਾ ਕਿ ਹਰ ਸਾਲ ਆਲੂਆਂ ਦੀ ਬੇਕਦਰੀ ਹੋ ਰਹੀ ਹੈ ਪਰ ਕਿਸਾਨਾਂ ਦੀ ਕੋਈ ਬਾਂਹ ਨਹੀਂ ਫੜ ਰਿਹਾ। ਜਦਕਿ ਵਪਾਰੀ ਲਗਾਤਾਰ ਕਮਾਈ ਕਰਦਾ ਜਾ ਰਿਹਾ ਹੈ ਤੇ ਕਿਸਾਨ ਘਾਟਾ ਖਾ ਰਿਹਾ ਹੈ।

 

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲਗਾਤਾਰ ਪਿਛਲੀਆਂ ਤਿੰਨ ਫ਼ਸਲਾਂ ਮੱਕੀ, ਖ਼ਰਬੂਜ਼ਾ ਤੇ ਆਲੂ ਨੇ ਵੱਡਾ ਘਾਟਾ ਦਿਤਾ ਹੈ। ਕਿਸਾਨ ਅਵਤਾਰ ਸਿੰਘ ਸੈਦੋਵਾਲ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਲਏ ਗਏ ਨੋਟਬੰਦੀ ਦੇ ਫ਼ੈਸਲੇ ਨੇ ਆਲੂ ਉਤਪਾਦਕਾਂ ਨੂੰ ਸੱਭ ਤੋਂ ਵੱਡੀ ਸੱਟ ਮਾਰੀ ਹੈ ਤੇ ਨੋਟਬੰਦੀ ਦੀ ਪਹਿਲੇ ਦਿਨ ਤੋਂ ਹੀ ਪਈ ਮਾਰ ਦਾ ਮਾਰਿਆ ਕਿਸਾਨ ਹਾਲੇ ਤਕ ਸੰਭਲ ਨਹੀਂ ਸਕਿਆ। ਨੋਟਬੰਦੀ ਤੋਂ ਪਹਿਲਾਂ ਵੀ ਪੰਜਾਬ ਦੇ ਕਿਸਾਨਾਂ ਵਲੋਂ ਬਾਹਰੀ ਰਾਜਾਂ ਨੂੰ ਵੇਚੇ ਗਏ ਆਲੂ ਦੇ ਹਾਲੇ ਤਕ ਪੈਸੇ ਨਹੀਂ ਮਿਲ ਸਕੇ ਹਨ।

First Published: Monday, 17 July 2017 9:19 AM

Related Stories

ਕਰਜ਼ੇ ਕਾਰਨ ਦੋ ਕਿਸਾਨਾਂ ਨੇ ਕੀਤੀ ਖੁਦਕੁਸ਼ੀ..
ਕਰਜ਼ੇ ਕਾਰਨ ਦੋ ਕਿਸਾਨਾਂ ਨੇ ਕੀਤੀ ਖੁਦਕੁਸ਼ੀ..

ਚੰਡੀਗੜ੍ਹ :ਕਰਜ਼ੇ ਕਾਰਨ ਪਿੰਡ ਕੁਠਾਲਾ ਦੇ ਇਕ ਨੌਜਵਾਨ ਕਿਸਾਨ ਕੁਲਦੀਪ ਸਿੰਘ

ਨਹਿਰ 'ਚ ਪਾੜ ਨੇ ਮਚਾਈ ਤਬਾਹੀ
ਨਹਿਰ 'ਚ ਪਾੜ ਨੇ ਮਚਾਈ ਤਬਾਹੀ

ਬਠਿੰਡਾ: ਜੱਸੀ ਪੋ ਰੋੜ ‘ਤੇ ਨਿਕਲਣ ਵਾਲੇ ਰਾਜਵਾਹੇ ਵਿੱਚ ਰਾਤ ਅਚਾਨਕ ਨੌਂ ਵਜੇ

 ਮੱਕੀ ਤੇ ਸੂਰਜਮੁੱਖੀ ਦੀ ਖਰੀਦ ਤੋਂ ਪੰਜਾਬ ਸਰਕਾਰ ਦੇ ਹੱਥ ਖੜ੍ਹੇ..
ਮੱਕੀ ਤੇ ਸੂਰਜਮੁੱਖੀ ਦੀ ਖਰੀਦ ਤੋਂ ਪੰਜਾਬ ਸਰਕਾਰ ਦੇ ਹੱਥ ਖੜ੍ਹੇ..

ਚੰਡੀਗੜ: ਸੂਬੇ ਵਿੱਚ ਮੱਕੀ ਤੇ ਸੂਰਜਮੁੱਖੀ ਦੀ ਖਰੀਦ ਪ੍ਰਤੀ ਪੰਜਾਬ ਸਰਕਾਰ ਨੇ

'ਆਪ' ਨੇ ਬਣਾਈ ਕਿਸਾਨ ਸੰਘਰਸ਼ ਕਮੇਟੀ
'ਆਪ' ਨੇ ਬਣਾਈ ਕਿਸਾਨ ਸੰਘਰਸ਼ ਕਮੇਟੀ

ਚੰਡੀਗੜ੍ਹ: ਆਰਥਕ ਮੰਦਹਾਲੀ ਤੇ ਸਰਕਾਰਾਂ ਦੇ ਬੇਰੁਖੀ ਕਾਰਨ ਆਤਮਹੱਤਿਆ ਕਰ ਰਹੇ

ਮੋਦੀ ਦੀ ਫ਼ਸਲ ਬੀਮਾ ਯੋਜਨਾ ਦੀ ਖੁੱਲ੍ਹੀ ਪੋਲ, ਕਿਸਾਨ ਨਹੀਂ ਬੀਮਾ ਕੰਪਨੀਆਂ ਹੋਈਆਂ ਮਾਲੋਮਾਲ
ਮੋਦੀ ਦੀ ਫ਼ਸਲ ਬੀਮਾ ਯੋਜਨਾ ਦੀ ਖੁੱਲ੍ਹੀ ਪੋਲ, ਕਿਸਾਨ ਨਹੀਂ ਬੀਮਾ ਕੰਪਨੀਆਂ ਹੋਈਆਂ...

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਫ਼ਸਲ ਬੀਮਾ ਯੋਜਨਾ ਨੂੰ

ਦੇਸ਼ 'ਚ ਦਾਲਾਂ ਦੀ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਨੇ ਲਿਆ ਇਹ ਫੈਸਲਾ
ਦੇਸ਼ 'ਚ ਦਾਲਾਂ ਦੀ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਨੇ ਲਿਆ ਇਹ ਫੈਸਲਾ

ਨਵੀਂ ਦਿੱਲੀ : ਦੇਸ਼ ‘ਚ ਦਾਲਾਂ ਦੀ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਨੇ ਸਾਰੇ ਬਦਲਾਂ

ਸੰਕਟ 'ਚ ਘਿਰੇ ਆਲੂ ਉਤਪਾਦਕਾਂ ਲਈ ਕੈਪਟਨ ਦਾ ਨਵਾਂ ਐਲਾਨ
ਸੰਕਟ 'ਚ ਘਿਰੇ ਆਲੂ ਉਤਪਾਦਕਾਂ ਲਈ ਕੈਪਟਨ ਦਾ ਨਵਾਂ ਐਲਾਨ

ਚੰਡੀਗੜ੍ਹ : ਪੰਜਾਬ ਸੂਬੇ ਦੇ ਸੰਕਟ ‘ਚ ਘਿਰੇ ਆਲੂ ਉਤਪਾਦਕ ਕਿਸਾਨਾਂ ਨੂੰ ਰਾਹਤ

ਕਰਜ਼ ਤੋਂ ਪਰੇਸ਼ਾਨ ਕਿਸਾਨ ਨੇ ਮਾਰੀ ਨਹਿਰ 'ਚ ਛਾਲ
ਕਰਜ਼ ਤੋਂ ਪਰੇਸ਼ਾਨ ਕਿਸਾਨ ਨੇ ਮਾਰੀ ਨਹਿਰ 'ਚ ਛਾਲ

ਸ੍ਰੀ ਮੁਕਤਸਰ ਸਾਹਿਬ : ਪਿੰਡ ਭੁੱਲਰ ਦੀ ਢਾਣੀ ਨਿਵਾਸੀ 55 ਸਾਲਾ ਕਿਸਾਨ ਨੇ ਆਰਥਿਕ

ਕਰਜ਼ੇ ਦੀ ਬਲੀ ਚੜ੍ਹਿਆ ਇੱਕ ਹੋਰ ਅੰਨਦਾਤਾ
ਕਰਜ਼ੇ ਦੀ ਬਲੀ ਚੜ੍ਹਿਆ ਇੱਕ ਹੋਰ ਅੰਨਦਾਤਾ

ਅੰਮ੍ਰਿਤਸਰ: ਅਜਨਾਲਾ ਦੇ ਪਿੰਡ ਤੇੜਾ ਕਲਾਂ ਦੇ ਵਸਨੀਕ ਕਿਸਾਨ ਮੇਜਰ ਸਿੰਘ ਵੱਲੋਂ

ਚਿੱਟੀ ਮੱਖੀ ਦੁਆਲੇ ਹੋਏ ਕੈਪਟਨ ਅਮਰਿੰਦਰ
ਚਿੱਟੀ ਮੱਖੀ ਦੁਆਲੇ ਹੋਏ ਕੈਪਟਨ ਅਮਰਿੰਦਰ

ਚੰਡੀਗੜ੍ਹ: ਸਾਉਣੀ ਦੌਰਾਨ ਨਰਮੇ ਦੀ ਪੈਦਾਵਾਰ ਵਿੱਚ ਵੱਡਾ ਵਾਧਾ ਹੋਣ ਦੀ ਸੰਭਾਵਨਾ