ਬਠਿੰਡਾ ਦੇ ਕਿਸਾਨ ਨੇ ਖੁਦ ਹੀ ਲੱਭਿਆ ਪਰਾਲੀ ਦੀ ਸਮੱਸਿਆ ਦਾ ਹੱਲ!

By: abp sanjha | | Last Updated: Friday, 20 October 2017 12:35 PM
ਬਠਿੰਡਾ ਦੇ ਕਿਸਾਨ ਨੇ ਖੁਦ ਹੀ ਲੱਭਿਆ ਪਰਾਲੀ ਦੀ ਸਮੱਸਿਆ ਦਾ ਹੱਲ!

ਬਠਿੰਡਾ: ਭਗਤਾ ਭਾਈ ਸ਼ਹਿਰ ਦੇ ਪਿੰਡ ਦਿਆਲਪੁਰਾ ਮਿਰਜ਼ਾ ਦੇ ਅਗਾਂਹਵਧੂ ਕਿਸਾਨ ਤੀਰਥ ਸਿੰਘ ਸਿੱਧੂ ਨੇ ਪਰਾਲੀ ਨੂੰ ਖੇਤ ਵਿੱਚ ਖਤਮ ਕਰਨ ਲਈ ਨਵਾਂ ਤਜਰਬਾ ਕਰਦਿਆਂ ਦਾਅਵਾ ਕੀਤਾ ਹੈ ਕਿ ਉਸ ਦਾ ਇਹ ਤਜਰਬਾ ਕਿਸਾਨਾਂ ਲਈ ਲਾਭਕਾਰੀ ਤੇ ਸਸਤਾ ਹੈ। ਸਿੱਧੂ ਨੇ ਕਿਹਾ ਕਿ ਉਸ ਨੇ ਇਸ ਵਾਰ ਝੋਨੇ ਦੀ ਕਟਾਈ ਤੋਂ ਬਾਅਦ ਖੇਤ ਨੂੰ ਪਾਣੀ ਨਾਲ ਭਰ ਦਿੱਤਾ। ਮਗਰੋਂ ਰੋਟਾਵੇਟਰ ਨਾਲ ਸਾਰੀ ਰਹਿੰਦ-ਖੂਹਦ ਨੂੰ ਖੇਤ ਵਿੱਚ ਹੀ ਵਾਹ ਦਿੱਤਾ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਸਾਰੀ ਪਰਾਲੀ ਪੂਰੀ ਤਰ੍ਹਾਂ ਮਿੱਟੀ ਵਿੱਚ ਮਿਲ ਗਈ ਜੋ ਅਗਲੇ ਦਿਨਾਂ ਵਿੱਚ ਖੇਤ ਵਿੱਚ ਹੀ ਗਲ ਜਾਵੇਗੀ। ਉਨ੍ਹਾਂ ਕਿਹਾ ਕਿ ਕਿਰਾਏ ’ਤੇ ਰੋਟਾਵੇਟਰ ਨਾਲ ਵਹਾਈ ਕਰਵਾਉਣ ਵਿੱਚ ਉਸ ਦਾ ਇੱਕ ਹਜ਼ਾਰ ਰੁਪਏ ਪ੍ਰਤੀ ਏਕੜ ਖਰਚ ਆਇਆ ਹੈ। ਜਿਨ੍ਹਾਂ ਕਿਸਾਨਾਂ ਕੋਲ ਆਪਣੇ ਟਰੈਕਟਰ ਤੇ ਰੋਟਾਵੇਟਰ ਹਨ, ਉਨ੍ਹਾਂ ਦਾ ਖਰਚ ਹੋਰ ਵੀ ਘਟ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਰਹਿੰਦ-ਖੂਹਦ ਨੂੰ ਰੀਪਰ ਨਾਲ ਕਟਾਉਣ ਦੀ ਲੋੜ ਨਹੀਂ।
ਉਨ੍ਹਾਂ ਕਿਹਾ ਕਿ ਇਹ ਤਜਰਬਾ ਝੋਨੇ ਦੀ ਅਗੇਤੀ ਫਸਲ ਵਿੱਚ ਬਹੁਤ ਕਾਮਯਾਬ ਹੈ ਕਿਉਂਕਿ ਝੋਨੇ ਦੀ ਅਗੇਤੀ ਕਟਾਈ ਤੋਂ ਬਾਅਦ ਅਜਿਹਾ ਕਰਨ ਲਈ ਤਕਰੀਬਨ ਇੱਕ ਮਹੀਨੇ ਦਾ ਸਮਾਂ ਮਿਲ ਜਾਂਦਾ ਹੈ। ਉਨ੍ਹਾਂ ਨੇ ਪਿਛਲੀ ਵਾਰ ਕਣਕ ਦੀ ਕਟਾਈ ਤੋਂ ਬਾਅਦ ਸਾਰੀ ਰਹਿੰਦ-ਖੂਹਦ ਨੂੰ ਰੋਟਾਵੇਟਰ ਨਾਲ ਖੇਤ ਵਿੱਚ ਹੀ ਸੁੱਕਾ ਵਾਹ ਦਿੱਤਾ ਸੀ। ਕਿਸਾਨ ਤੀਰਥ ਸਿੰਘ ਨੇ ਕਿਹਾ ਕਿ ਅਜਿਹਾ ਕਰਨ ਨਾਲ ਜਿੱਥੇ ਵਾਤਾਵਰਨ ਸਾਫ ਰਹਿੰਦਾ ਹੈ, ਉਥੇ ਪਰਾਲੀ ਖੇਤ ਵਿੱਚ ਗਲਣ ਨਾਲ ਖਾਦ ਮਿਲ ਜਾਂਦੀ ਹੈ।
ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪਰਾਲੀ ਨੂੰ ਖੇਤ ਵਿੱਚ ਖਤਮ ਕਰਨ ਲਈ ਕਿਸਾਨਾਂ ਨੂੰ ਪ੍ਰਤੀ ਏਕੜ ਦੋ ਹਜ਼ਾਰ ਰੁਪਏ ਮੁਆਵਜ਼ਾ ਦੇਵੇ। ਸਿੱਧੂ ਵੱਲੋਂ ਕੀਤੇ ਇਸ ਨਵੇਂ ਤਜਰਬੇ ਨੂੰ ਦੇਖਣ ਲਈ ਕਿਸਾਨ ਦਿਆਲਪੁਰਾ ਮਿਰਜ਼ਾ ਵਿੱਚ ਸਥਿਤ ਉਸ ਦੇ ਖੇਤਾਂ ਵਿੱਚ ਪਹੁੰਚੇ ਹੋਏ ਸਨ।
First Published: Friday, 20 October 2017 12:35 PM

Related Stories

ਯੂਰੀਆ ਦੀ ਲੋੜੋਂ ਵੱਧ ਵਰਤੋਂ ਰੋਕਣ ਲਈ ਸਰਕਾਰ ਨੇ ਲੱਭਿਆ ਜੁਗਾੜ!
ਯੂਰੀਆ ਦੀ ਲੋੜੋਂ ਵੱਧ ਵਰਤੋਂ ਰੋਕਣ ਲਈ ਸਰਕਾਰ ਨੇ ਲੱਭਿਆ ਜੁਗਾੜ!

ਚੰਡੀਗੜ੍ਹ: ਹੁਣ ਸਬਸਿਡੀ ਵਾਲੇ ਯੂਰੀਆ ਦੀ ਬੋਰੀ 50 ਦੀ ਬਜਾਏ 45 ਕਿੱਲੋਗਰਾਮ ਦੀ

ਪਾਕਿਸਤਾਨ ਵੱਲ਼ੋਂ ਸਬਜ਼ੀਆਂ ਤੋਂ ਬਾਅਦ ਹੁਣ ਭਾਰਤੀ ਮਸਾਲਿਆਂ 'ਤੇ ਰੋਕ
ਪਾਕਿਸਤਾਨ ਵੱਲ਼ੋਂ ਸਬਜ਼ੀਆਂ ਤੋਂ ਬਾਅਦ ਹੁਣ ਭਾਰਤੀ ਮਸਾਲਿਆਂ 'ਤੇ ਰੋਕ

ਚੰਡੀਗੜ੍ਹ: ਪਾਕਿਸਤਾਨ ਨੇ ਸਬਜ਼ੀਆਂ ਅਤੇ ਸੋਇਆਬੀਨ ‘ਤੇ ਭਾਰਤ ਤੋਂ ਦਰਾਮਦ ‘ਤੇ

ਪਰਾਲੀ ਨੂੰ ਅੱਗ ਲਾਏ ਬਿਨਾ ਇਹ ਕਿਸਾਨ ਲੈਂਦਾ ਮੁਨਾਫ਼ਾ..
ਪਰਾਲੀ ਨੂੰ ਅੱਗ ਲਾਏ ਬਿਨਾ ਇਹ ਕਿਸਾਨ ਲੈਂਦਾ ਮੁਨਾਫ਼ਾ..

ਸ੍ਰੀ ਮੁਕਤਸਰ ਸਾਹਿਬ: ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਬਹੁਤ ਸਾਰੇ ਕਿਸਾਨਾਂ ਨੇ

ਗੰਨੇ ਦਾ ਭਾਅ ਵਧਾਉਣ ਤੋਂ ਪੰਜਾਬ ਸਰਕਾਰ ਦਾ ਕੋਰਾ ਇਨਕਾਰ...
ਗੰਨੇ ਦਾ ਭਾਅ ਵਧਾਉਣ ਤੋਂ ਪੰਜਾਬ ਸਰਕਾਰ ਦਾ ਕੋਰਾ ਇਨਕਾਰ...

ਚੰਡੀਗੜ੍ਹ: ਨਿੱਜੀ ਖੰਡ ਮਿੱਲਾਂ ਵਾਲਿਆਂ ਨੂੰ ਘਾਟੇ ਦੇ ਡਰੋਂ ਪੰਜਾਬ ਸਰਕਾਰ ਨੇ

ਆਸਮਾਨੀ ਚੜ੍ਹੇ ਪਿਆਜ਼ ਨੂੰ ਥੱਲੇ ਉਤਾਰਨ ਲਈ ਨਵਾਂ ਫੈਸਲਾ..
ਆਸਮਾਨੀ ਚੜ੍ਹੇ ਪਿਆਜ਼ ਨੂੰ ਥੱਲੇ ਉਤਾਰਨ ਲਈ ਨਵਾਂ ਫੈਸਲਾ..

ਨਵੀਂ ਦਿੱਲੀ: ਭਾਰਤੀ ਧਾਤ ਤੇ ਖਣਿਜ ਵਪਾਰ ਨਿਗਮ (ਐਮਐਮਟੀਸੀ) ਵੱਲੋਂ ਦੋ ਹਜ਼ਾਰ ਟਨ

ਇਹ ਮਸ਼ੀਨ ਬਦਲੇਗੀ ਮਾਲਵੇ ਦੇ ਕਿਸਾਨਾਂ ਦੀ ਕਿਸਮਤ..
ਇਹ ਮਸ਼ੀਨ ਬਦਲੇਗੀ ਮਾਲਵੇ ਦੇ ਕਿਸਾਨਾਂ ਦੀ ਕਿਸਮਤ..

ਚੰਡੀਗੜ੍ਹ : ਨਰਮੇ ਦੀ ਚੁਗਾਈ ਮਸ਼ੀਨ ਨਾਲ ਕਰਕੇ ਕਿਸਾਨਾਂ ਦੇ ਲਾਗਤ ਖਰਚੇ ਘੱਟਣਗੇ

ਪਰਾਲੀ ਬਾਰੇ ਕੌਮੀ ਗਰੀਨ ਟ੍ਰਿਬਿਊਨਲ ਦਾ ਨਵਾਂ ਫੈਸਲਾ..
ਪਰਾਲੀ ਬਾਰੇ ਕੌਮੀ ਗਰੀਨ ਟ੍ਰਿਬਿਊਨਲ ਦਾ ਨਵਾਂ ਫੈਸਲਾ..

ਨਵੀਂ ਦਿੱਲੀ: ਕੌਮੀ ਗਰੀਨ ਟ੍ਰਿਬਿਊਨਲ (ਐਨਜੀਟੀ) ਨੇ ਦੇਸ਼ ਦੇ ਪੰਜ ਉੱਤਰੀ ਰਾਜਾਂ

ਵਿਦੇਸ਼ ਜਾਣ ਦੀ ਲਾਲਸਾ ਨੇ ਖੋਹਿਆ ਅਪਾਹਜ ਕਿਸਾਨ ਤੋਂ ਪੁੱਤ
ਵਿਦੇਸ਼ ਜਾਣ ਦੀ ਲਾਲਸਾ ਨੇ ਖੋਹਿਆ ਅਪਾਹਜ ਕਿਸਾਨ ਤੋਂ ਪੁੱਤ

ਚੰਡੀਗੜ੍ਹ : ਮਾਮਲਾ ਧਰਮਕੋਟ ਨਿਵਾਸੀ ਅਪਾਹਜ ਕਿਸਾਨ ਰਣਵੀਰ ਸਿੰਘ ਪੁੱਤਰ ਗੁਰਨੇਕ

ਜਿਮੀਂਦਾਰ ਦੇ ਤਸ਼ੱਦਦ ਤੋਂ ਅੱਕੇ ਸੀਰੀ ਨੇ ਜ਼ਹਿਰ ਖਾ ਕੀਤੀ ਖੁਦਕੁਸ਼ੀ
ਜਿਮੀਂਦਾਰ ਦੇ ਤਸ਼ੱਦਦ ਤੋਂ ਅੱਕੇ ਸੀਰੀ ਨੇ ਜ਼ਹਿਰ ਖਾ ਕੀਤੀ ਖੁਦਕੁਸ਼ੀ

ਚੰਡੀਗੜ੍ਹ: ਸੰਗਰੂਰ ਵਿੱਚ ਜੱਟ-ਸੀਰੀ (ਖੇਤ ਮਜ਼ਦੂਰ) ਦੇ ਰਿਸ਼ਤੇ ਦਾ ਦਰਦਨਾਕ ਸੱਚ

ਹੁਣ ਪਰਾਲੀ ਤੋਂ ਬਣੇਗੀ ਬਾਇਓਗੈਸ, ਹਰ ਜ਼ਿਲ੍ਹੇ 'ਚ ਪ੍ਰੋਜੈਕਟ
ਹੁਣ ਪਰਾਲੀ ਤੋਂ ਬਣੇਗੀ ਬਾਇਓਗੈਸ, ਹਰ ਜ਼ਿਲ੍ਹੇ 'ਚ ਪ੍ਰੋਜੈਕਟ

ਚੰਡੀਗੜ੍ਹ: ਪੰਜਾਬ ਵਿੱਚ ਝੋਨੇ ਦੀ ਪਰਾਲੀ ਤੋਂ ਬਾਇਓਗੈਸ ਤਿਆਰ ਕਰਨ ਦੇ ਪਹਿਲੇ