ਹਜ਼ਾਰਾਂ ਕਿਸਾਨਾਂ ਦੀ ਜ਼ਿੰਦਗੀ ਬਦਲ ਰਹੇ ਨੇ ਇਹ ਪੌਦੇ..

By: abp sanjha | | Last Updated: Monday, 31 July 2017 8:57 AM
ਹਜ਼ਾਰਾਂ ਕਿਸਾਨਾਂ ਦੀ ਜ਼ਿੰਦਗੀ ਬਦਲ ਰਹੇ ਨੇ ਇਹ ਪੌਦੇ..

ਚੰਡੀਗੜ੍ਹ : ਦੇਹਰਾਦੂਨ ਸਥਿਤ ਖੁਸ਼ਬੂ ਪੌਦਾ ਕੇਂਦਰ (ਕੈਪ) ਨੇ ਸਾਲ 2004 ‘ਚ ਖੁਸ਼ਬੂ ਵਾਲੇ ਪੌਦਿਆਂ ਦੀ ਖੇਤੀ ਨੂੰ ਲੈ ਕੇ 15 ਕਿਸਾਨਾਂ ਨੇ ਜੋ ਪਹਿਲ ਸ਼ੁਰੂ ਕੀਤੀ ਸੀ ਉਸ ਦੇ ਉਤਸ਼ਾਹਪੂਰਣ ਨਤੀਜੇ ਸਾਹਮਣੇ ਆਏ ਹਨ। ਅੰਦਾਜ਼ਾ ਇਸੇ ਤੋਂ ਲਗਾ ਸਕਦੇ ਹਾਂ ਕਿ ਅੱਜ ਰਾਜ ਦੇ 18,210 ਕਿਸਾਨ ਇਸ ਨਾਲ ਜੁੜ ਚੁੱਕੇ ਹਨ। ਸਾਢੇ ਅੱਠ ਹਜ਼ਾਰ ਹੈਕਟੇਅਰ ਤੋਂ ਜ਼ਿਆਦਾ ਖੇਤਰ ‘ਚ ਖੁਸ਼ਬੂ ਫ਼ਸਲਾਂ ਦੀ ਖੇਤੀ ਕੀਤੀ ਜਾ ਰਹੀ ਹੈ ਅਤੇ ਸਾਲਾਨਾ ਟਰਨ ਓਵਰ 70 ਕਰੋੜ ਹੈ।

 

ਇਹ ਕਿਸਾਨ ਮੁੱਖ ਰੂਪ ਤੋਂ ਲੇਮਨਗ੍ਰਾਸ, ਰੋਜ਼, ਕੈਮੋਮਾਈਲ ਅਤੇ ਤੇਜਪਾਤ ਦੀ ਖੇਤੀ ਕਰ ਰਹੇ ਹਨ। ਇਨ੍ਹਾਂ ‘ਚ ਦੂਰਦਰਾਜ ਦੇ ਪਰਬਤੀ ਖੇਤਰ ਦੇ ਦਰਮਿਆਨੇ ਅਤੇ ਛੋਟੇ ਕਿਸਾਨ ਅਤੇ ਮੈਦਾਨੀ ਖੇਤਰ ਦੇ ਕਿਸਾਨ ਵੀ ਸ਼ਾਮਿਲ ਹਨ। ਉੱਤਰਾਖੰਡ ਦੀ ਇਸ ਸਫਲਤਾ ਦਾ ਲੋਹਾ ਗੁਆਂਢੀ ਰਾਜ ਹਿਮਾਚਲ ਨੇ ਵੀ ਮੰਨਿਆ ਅਤੇ ਉਹ ਵੀ ਆਪਣੇ ਉਥੇ ਕੈਪ ਦੇ ਪੈਟਰਨ ‘ਤੇ ਖੁਸ਼ਬੂ ਵਾਲੇ ਪੌਦਿਆਂ ਦੀ ਖੇਤੀ ਦੀ ਨੀਤੀ ਬਣਾ ਰਿਹਾ ਹੈ।
ਕਿਸਨਾਂ ਵਿੱਚ ਉਮੀਦ ਦੀ ਕਿਰਨ ਉਮੀਦ ਦੀ ਕਿਰਨ ਜਗਾਈ ਦੇਹਰਾਦੂਨ ਦੇ ਸੇਲਾਕੁਈ ਸਥਿਤ ਰਾਜ ਸਰਕਾਰ ਦੇ ਸੰਸਥਾਨ ਖੁਸ਼ਬੂ ਪੌਦਾ ਕੇਂਦਰ ਨੇ।

 

ਕੈਪ ਦੇ ਵਿਗਿਆਨਕ ਇੰਚਾਰਜ ਨੁਪੇਂਦਰ ਚੌਹਾਨ ਦੱਸਦੇ ਹਨ ਕਿ 2004 ‘ਚ ਦੇਹਰਾਦੂਨ ਦੀ ਜੰਗਲੀ ਸੀਮਾ ਨਾਲ ਲੱਗਦੇ ਰਾਜਾਵਾਲਾ ਪਿੰਡ ਦੇ 70 ਕਿਸਾਨਾਂ ਨੂੰ ਬੇਕਾਰ ਪਈ ਜ਼ਮੀਨ ‘ਚ ਲੇਮਨਗ੍ਰਾਸ ਦੀ ਖੇਤੀ ਲਈ ਉਤਸ਼ਾਹਿਤ ਕੀਤਾ ਗਿਆ ਪ੍ਰੰਤੂ 55 ਨੇ ਇਸ ਨੂੰ ਵਿਚਾਲੇ ਹੀ ਛੱਡ ਦਿੱਤਾ।
15 ਕਿਸਾਨ ਲਗਾਤਾਰ ਜੁੜੇ ਰਹੇ ਅਤੇ ਬਰਸਾਤ ‘ਚ ਜਦੋਂ ਫ਼ਸਲ ਕੱਟਣ ‘ਤੇ ਉਨ੍ਹਾਂ ਨੂੰ ਮੁਨਾਫਾ ਹੋਇਆ ਤਾਂ ਹੋਰ ਲੋਕਾਂ ਨੇ ਵੀ ਇਸ ਦਾ ਮਹੱਤਵ ਸਮਿਝਆ। ਇਸ ਦੇ ਬਾਅਦ ਰਾਜਾਵਾਲਾ ਦੇ 200 ਕਿਸਾਨ ਜੁੜ ਗਏ ਤਾਂ ਪਿੰਡ ਵਿਚ ਹੀ ਆਸਵਨ ਯੰਤਰ ਵੀ ਲੱਗ ਗਿਆ ਜਿਸ ਨਾਲ ਲੇਮਨਗ੍ਰਾਸ ਦਾ ਤੇਲ ਕੱਢ ਕੇ ਸਿੱਧੇ ਕੈਪ ਨੂੰ ਭੇਜਿਆ ਜਾਣ ਲੱਗਾ।

 

ਕੈਪ ਹੁਣ 109 ਏਰੋਮਾ ਕਲੱਸਟਰ ਤਿਆਰ ਕਰ ਚੁੱਕਾ ਹੈ। ਕੈਮੋਮਾਈਲ ਦੇ ਫੁੱਲ ਤਾਂ ਯੂਰਪ ਤਕ ਜਾ ਰਹੇ ਹਨ। ਇਸ ਦੇ ਫੁੱਲਾਂ ਨੂੰ ਚਾਹ ਬਣਾਉਣ ‘ਚ ਵਰਤਿਆ ਜਾਂਦਾ ਹੈ। ਖੁਸ਼ਬੂ ਦੇ ਫੁੱਲਾਂ ਦੀ ਖੇਤੀ ਕਰ ਰਹੇ ਕਿਸਾਨ ਨਰਿੰਦਰ ਸਿੰਘ ਬਿਸ਼ਟ ਅਤੇ ਸੀਐੱਸ ਬਿਸ਼ਟ ਕਹਿੰਦੇ ਹਨ ਕਿ ਬੰਜਰ ਹੋ ਚੁੱਕੀ 3.66 ਲੱਖ ਹੈਕਟੇਅਰ ਜ਼ਮੀਨ ਨੂੰ ਫਿਰ ਤੋਂ ਆਬਾਦ ਕਰ ਕੇ ਕਿਸਾਨਾਂ ਦੀਆਂ ਝੋਲੀਆਂ ਭਰਨ ‘ਚ ਖੁਸ਼ਬੂ ਵਾਲੇ ਫੁੱਲਾਂ ਦੀ ਖੇਤੀ ਬੇਹੱਦ ਕਾਮਯਾਬ ਹੋ ਸਕਦੀ ਹੈ।

 

ਗੁਲਾਬ ਨਾਲ ਮਹਿਕੀ ਆਮਦਨ-
ਜੋਸ਼ੀਮੱਠ (ਚਮੋਲੀ) ਕਲੱਸਟਰ ‘ਚ ਕੈਪ ਦੇ ਮਾਧਿਅਮ ਨਾਲ ਪ੍ਰੇਮ ਨਗਰ-ਪਸਾਰੀ ਅਤੇ ਮੇਰੰਗ ਪਿੰਡਾਂ ‘ਚ 39 ਕਿਸਾਨਾਂ ਨੇ ਇਕ ਹੈਕਟੇਅਰ ਖੇਤਰ ‘ਚ ਡੈਮਸਕ ਗੁਲਾਬ ਦੇ ਬੂਟੇ ਲਗਾ ਕੇ ਇਸ ਦੀ ਖੇਤੀ ਦੀ ਸ਼ੁਰੂਆਤ ਕੀਤੀ। ਵਰਤਮਾਨ ਸਮੇਂ ਸਾਰੇ ਪਿੰਡਾਂ ਦੇ 128 ਕਿਸਾਨ ਵੀ ਇਸ ਨਾਲ ਜੁੜ ਗਏ ਹਨ। ਇਥੋਂ ਦੇ ਕਿਸਾਨ ਹਰ ਸਾਲ 15 ਤੋਂ 20 ਕੁਇੰਟਲ ਉੱਚ ਗੁਣਵੱਤਾ ਗੁਲਾਬ ਜਲ ੱਤੇ ਹਰਬ ਦਾ ਉਤਪਾਦਨ ਕਰ ਕੇ ਹਰ ਸਾਲ ਤਿੰਨ ਲੱਖ ਰੁਪਏ ਕਮਾ ਰਹੇ ਹਨ।

 

ਇਸ ਲਈ ਹੈ ਫਾਇਦੇਮੰਦ-
-ਬੰਜਰ ਜ਼ਮੀਨ ‘ਤੇ ਆਸਾਨੀ ਨਾਲ ਉਗਾ ਸਕਦੇ ਹਾਂ
-ਖੁਸ਼ਬੂ ਵਾਲੇ ਪੌਦਿਆਂ ਨੂੰ ਜਾਨਵਰ ਨਹੀਂ ਖਾਂਦੇ
-ਆਸਵਨ ਯੰਤਰ ਨਾਲ ਖੁਸ਼ਬੂ ਵਾਲੇ ਹਰਬ ਨੂੰ ਕਾਫ਼ੀ ਮਾਤਰਾ ‘ਚ ਕੀਤਾ ਜਾ ਸਕਦਾ ਹੈ ਪਰਿਵਰਤਿਤ
-ਕੈਰੀ ਕਰਨ ‘ਚ ਆਸਾਨ, ਸੜਨ ਦੀ ਵੀ ਸਮੱਸਿਆ ਨਹੀਂ
-ਖੇਤਾਂ ‘ਚ ਹਰਿਆਲੀ ਦੇ ਨਾਲ ਆਰਥਿਕ ਲਾਭ ਵੀ
ਹਰ ਸਾਲ ਪ੍ਰਤੀ ਹੈਕਟੇਅਰ ਆਮਦਨ
ਫਸਲ ਉਤਪਾਦਨ ਆਮਦਨ
ਲੇਮਨਗ੍ਰਾਸ 70 ਕਿਗ੍ਰਾ ਤੇਲ 70 ਹਜ਼ਾਰ
ਗੁਲਾਬ ਅੱਧਾ ਕਿਲੋ ਤੇਲ 3 ਲੱਖ
ਕੈਮੋਮਾਈਲ 400 ਕਿਗ੍ਰਾ ਫੁੱਲ 1.60 ਲੱਖ
ਤੇਜਪਾਤ 4000 ਕਿਗ੍ਰਾ ਪੱਤੀ 1.70 ਲੱਖ
ਮਿੰਟ 80 ਕਿਗ੍ਰਾ 80 ਹਜ਼ਾਰ

First Published: Monday, 31 July 2017 8:57 AM

Related Stories

ਸਿੰਜਾਈ ਵਿਭਾਗ ਦੀ ਮਿਹਰਬਾਨੀ ਸਦਕਾ ਇੱਕੋ ਹੀ ਠੇਕੇਦਾਰ ਦੀ ਝੋਲੀ ਪਾਏ 1000 ਕਰੋੜ ਦੇ ਵਿਕਾਸ ਕਾਰਜ
ਸਿੰਜਾਈ ਵਿਭਾਗ ਦੀ ਮਿਹਰਬਾਨੀ ਸਦਕਾ ਇੱਕੋ ਹੀ ਠੇਕੇਦਾਰ ਦੀ ਝੋਲੀ ਪਾਏ 1000 ਕਰੋੜ ਦੇ...

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਪਿਛਲੇ 7-8 ਸਾਲਾਂ ਤੋਂ ਸੂਬੇ ਦੇ ਵੱਖ-ਵੱਖ

ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਪਟਨ ਤਿਆਰ
ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਪਟਨ ਤਿਆਰ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੀ

ਕਿਸਾਨ ਸ਼ਨੀਵਾਰ ਤੋਂ ਕਰਨਗੇ ਕਾਂਗਰਸੀ ਲੀਡਰਾਂ ਜਿਊਣਾ ਦੁੱਭਰ
ਕਿਸਾਨ ਸ਼ਨੀਵਾਰ ਤੋਂ ਕਰਨਗੇ ਕਾਂਗਰਸੀ ਲੀਡਰਾਂ ਜਿਊਣਾ ਦੁੱਭਰ

ਚੰਡੀਗੜ੍ਹ: ਕਿਸਾਨ ਸੰਘਰਸ਼ ਕਮੇਟੀ ਵੱਲੋਂ ਕੱਲ੍ਹ 19 ਅਗਸਤ ਨੂੰ ਪੰਜਾਬ ਦੇ ਕਾਂਗਰਸੀ

ਮੋਦੀ ਦੀ ਟੀਮ ਨੂੰ ਵੀ ਨਹੀਂ ਦਿਖੀ ਚਿੱਟੀ ਮੱਖੀ..
ਮੋਦੀ ਦੀ ਟੀਮ ਨੂੰ ਵੀ ਨਹੀਂ ਦਿਖੀ ਚਿੱਟੀ ਮੱਖੀ..

ਚੰਡੀਗੜ੍ਹ: ਕੇਂਦਰ ਸਰਕਾਰ ਵੱਲ਼ੋਂ ਚਿੱਟੀ ਮੱਖੀ ਦਾ ਜਾਇਜ਼ਾ ਲੈਣ ਆਈ ਟੀਮ ਨੇ ਪੰਜਾਬ

ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਤੋਤਾ ਸਿੰਘ ਨੂੰ ਕਲੀਨ ਚਿੱਟ...
ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਤੋਤਾ ਸਿੰਘ ਨੂੰ ਕਲੀਨ ਚਿੱਟ...

ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਾਬਕਾ

ਕਿਸਾਨਾਂ ਦੇ ਕਰਜ਼ੇ 'ਤੇ ਮੋਦੀ ਸਰਕਾਰ ਦੀ ਨਵੀਂ ਸ਼ਰਤ!
ਕਿਸਾਨਾਂ ਦੇ ਕਰਜ਼ੇ 'ਤੇ ਮੋਦੀ ਸਰਕਾਰ ਦੀ ਨਵੀਂ ਸ਼ਰਤ!

ਮੁੰਬਈ: ਕਿਸਾਨਾਂ ਲਈ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਨਵਾਂ ਹੁਕਮ ਜਾਰੀ ਕੀਤਾ

ਕੈਪਟਨ ਦੇ ਰਾਜ 'ਚ 180 ਕਿਸਾਨਾਂ ਕੀਤੀ ਖੁਦਕੁਸ਼ੀ, ਬੀਜੇਪੀ ਨੇ ਉਠਾਏ ਸਵਾਲ
ਕੈਪਟਨ ਦੇ ਰਾਜ 'ਚ 180 ਕਿਸਾਨਾਂ ਕੀਤੀ ਖੁਦਕੁਸ਼ੀ, ਬੀਜੇਪੀ ਨੇ ਉਠਾਏ ਸਵਾਲ

ਚੰਡੀਗੜ੍ਹ: ਕਾਂਗਰਸ ਸਰਕਾਰ ਦੇ ਪੰਜ ਮਹੀਨਿਆਂ ਦੇ ਕਾਰਜਕਾਲ ਵਿੱਚ 180 ਕਿਸਾਨ

ਦੇਸ਼ ਲਈ ਆਜ਼ਾਦੀ, ਕਿਸਾਨਾ ਲਈ ਬਰਬਾਦੀ, 15 ਦਿਨਾਂ 'ਚ 32 ਨੇ ਕੀਤੀ ਖ਼ੁਦਕੁਸ਼ੀ....
ਦੇਸ਼ ਲਈ ਆਜ਼ਾਦੀ, ਕਿਸਾਨਾ ਲਈ ਬਰਬਾਦੀ, 15 ਦਿਨਾਂ 'ਚ 32 ਨੇ ਕੀਤੀ ਖ਼ੁਦਕੁਸ਼ੀ....

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਅਗਸਤ ਮਹੀਨੇ ਆਜ਼ਾਦੀ ਦੇ ਜਸ਼ਨ

500-500 'ਚ ਰਾਣੀਆਂ ਵੇਚ ਲੱਖਾਂ ਦਾ ਕਾਰੋਬਾਰ
500-500 'ਚ ਰਾਣੀਆਂ ਵੇਚ ਲੱਖਾਂ ਦਾ ਕਾਰੋਬਾਰ

ਚਡੀਗੜ੍ਹ: ਇੱਕ ਬੰਦੇ ਨੇ 500-500 ਰੁਪਏ ਵਿੱਚ ਇੱਕ-ਇੱਕ ‘ਰਾਣੀ’ ਵੇਚ ਕੇ ਲੱਖਾਂ ਰੁਪਏ ਦਾ

ਬੀਬੀ ਬਾਦਲ ਨੇ ਵੀ ਚਿੱਟੀ ਮੱਖੀ ਦੇ ਮਾਰੇ ਖੇਤਾਂ ਦਾ ਕੀਤਾ ਦੌਰਾ
ਬੀਬੀ ਬਾਦਲ ਨੇ ਵੀ ਚਿੱਟੀ ਮੱਖੀ ਦੇ ਮਾਰੇ ਖੇਤਾਂ ਦਾ ਕੀਤਾ ਦੌਰਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਤੋਂ ਬਾਅਦ ਹੁਣ ਕੇਂਦਰੀ