ਪੀਏਯੂ ਦਾ ਕਮਾਲ: ਹੁਣ ਨਾਲੇ ਵਧੇਗਾ ਝਾੜ ਨਾਲੇ ਵਧੇਗੀ ਮਿੱਟੀ ਦੀ ਉਪਜਾਊ ਸ਼ਕਤੀ

By: ਏਬੀਪੀ ਸਾਂਝਾ | | Last Updated: Tuesday, 9 May 2017 9:00 AM
ਪੀਏਯੂ ਦਾ ਕਮਾਲ: ਹੁਣ ਨਾਲੇ ਵਧੇਗਾ ਝਾੜ ਨਾਲੇ ਵਧੇਗੀ ਮਿੱਟੀ ਦੀ ਉਪਜਾਊ ਸ਼ਕਤੀ

ਚੰਡੀਗੜ੍ਹ : ਹੁਣ ਪੰਜਾਬ ਦੇ ਕਿਸਾਨ ਰਸਾਇਣਾਂ ਦੀ ਵਰਤੋਂ ਬਿਨਾਂ ਹੀ ਫਸਲਾ ਦਾ ਝਾੜ ਵਧਾ ਸਕਣਗੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਨੇ ਇੱਕ ਅਜਿਹੀ ਖਾਦ ਤਿਆਰ ਕੀਤੀ ਹੈ ਜਿਸਦੀ ਵਰਤੋਂ ਨਾਲ ਫਸਲਾਂ ਦਾ ਝਾੜ ਤਾਂ ਵਧੇਗਾ ਹੀ ਨਾਲ ਹੀ ਮਿੱਟੀ ਦੀ ਉਪਜਾਊ ਸ਼ਕਤੀ ਵੀ ਬਰਕਰਾਰ ਰਹੇਗੀ।

 

ਪੀਏਯੂ ਦੇ ਡਾ. ਸਹੋਤਾ ਨੇ ਦੱਸਿਆ ਕਿ ਵੱਧ ਰਸਾਇਣਾਂ ਦੀ ਵਰਤੋਂ ਨਾਲ ਜ਼ਮੀਨ ਵਿਚਲੇ ਉਪਜਾਊ ਤੱਤ ਨਸ਼ਟ ਹੋਣ ਕਰ ਕੇ ਫਸਲਾਂ ਦਾ ਝਾੜ ਘਟਿਆ ਹੈ। ਕਿਸਾਨਾਂ ਦੀ ਇਸ ਮੁਸ਼ਕਲ ਦੇ ਹੱਲ ਲਈ ਪੀਏਯੂ ਦੀ ਡਾ. ਐਸ.ਕੇ. ਗੋਸਲ ਦੀ ਅਗਵਾਈ ਵਾਲੀ ਟੀਮ ਨੇ ਅਜਿਹੀਆਂ ਜੀਵਾਣੂ ਖਾਦਾਂ ਦੀ ਖੋਜ ਕੀਤੀ ਹੈ, ਜਿਨ੍ਹਾਂ ਰਾਹੀਂ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਹਾਲ ਕਰ ਕੇ ਫਸਲਾਂ ਤੋਂ ਵੱਧ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਬਿਨਾਂ ਸੋਚੇ ਸਮਝੇ ਰਸਾਇਣਾਂ ਦੀ ਵਰਤੋਂ ਕਰ ਕੇ ਉਪਜਾਊ ਜ਼ਮੀਨ ਪੱਥਰ ਬਣਾ ਚੁੱਕੇ ਕਿਸਾਨ ਵੀ ਹੁਣ ਪੀਏਯੂ ਵੱਲੋਂ ਤਿਆਰ ਕੀਤੀਆਂ ਜੀਵਾਣੂ ਖਾਦਾਂ ਰਾਹੀਂ ਫਸਲਾਂ ਤੋਂ ਵੱਧ ਉਪਜ ਲੈ ਸਕਣਗੇ। ਕਨਸੋਰਸ਼ੀਅਮ ਨਾਂ ਦੀ ਜੀਵਾਣੂ ਖਾਦ ਵਰਤਣ ਨਾਲ ਕਣਕ ਦਾ ਝਾੜ 1 ਤੋਂ 1.5 ਫੀਸਦੀ ਤੱਕ ਵਧ ਸਕਦਾ ਹੈ।

 

ਉਨ੍ਹਾਂ ਦੱਸਿਆ ਕਿ ਇਹ ਜੀਵਾਣੂ ਖਾਦਾਂ ਸੂਖਮ ਜੀਵ ਜੰਤੂਆਂ ਦੇ ਅਜਿਹੇ ਫਾਰਮੂਲੇ ਹਨ, ਜਿਨ੍ਹਾਂ ਨੂੰ ਪੌਦਿਆਂ ’ਤੇ ਲਾਉਣ ਨਾਲ ਹਵਾ ਵਿਚਲੀ ਨਾਈਟਰੋਜਨ ਤੇ ਫਾਸਫੋਰਸ ਨੂੰ ਘੁਲਣਸ਼ੀਲ ਬਣਾਉਣ ਵਿੱਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਸੂਖਮ ਜੀਵਾਂ ਦੀਆਂ ਕਿਰਿਆਵਾਂ ਨਾਲ ਹਾਰਮੋਨ ਬਣਦੇ ਹਨ, ਜੋ ਪੌਦਿਆਂ ਦੇ ਤੇਜ਼ੀ ਨਾਲ ਵਿਕਾਸ ਵਿੱਚ ਮਦਦ ਕਰਦੇ ਹਨ।

 

 

ਇਹ ਜਾਣਕਾਰੀ ਮਾਇਕਰੋਬਾਇਓਲੋਜੀ ਵਿਭਾਗ ਦੀ ਮੁਖੀ ਡਾ. ਪਰਮਪਾਲ ਸਹੋਤਾ ਅਤੇ ਡਾ. ਮਧੁਰਮਾ ਗੰਗਵਾਰ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਦਿੱਤੀ। ਮਾਹਿਰਾਂ ਅਨੁਸਾਰ ’ਵਰਸਿਟੀ ਵੱਲੋਂ ਤਿਆਰ ਕੀਤੀਆਂ ਜੀਵਾਣੂ ਖਾਦਾਂ ਦੇ ਇਕ ਗ੍ਰਾਮ ਦਾ ਵਿਸ਼ਲੇਸ਼ਣ ਕਰਨ ’ਤੇ ਇਸ ਵਿੱਚ ਅਜਿਹੇ ਇਕ ਕਰੋੜ ਤੋਂ ਵੱਧ ਜੀਵਾਣੂ ਪਾਏ ਗਏ ਹਨ, ਜਿਹੜੇ ਫਸਲ ਦੇ ਝਾੜ ਵਿੱਚ ਚੋਖਾ ਵਾਧਾ ਕਰਦੇ ਹਨ। ਡਾ. ਸਹੋਤਾ ਨੇ ਦੱਸਿਆ ਕਿ ਇਕ ਏਕੜ ਵਿੱਚ ਕਣਕ ਦੀ ਬਿਜਾਈ ਲਈ ਸਿਰਫ਼ 500 ਗ੍ਰਾਮ ਖਾਦ ਲੱਗਦੀ ਹੈ ਅਤੇ ਇਸ ਦੀ ਕੀਮਤ ਵੀ ਸਿਰਫ਼ 40 ਰੁਪਏ ਬਣਦੀ ਹੈ।

 

 

ਕਨਸੋਰਸ਼ੀਅਮ ਨਾਂ ਦੀ ਇਸ ਖਾਦ ਨੂੰ ਕਣਕ ਦਾ ਬੀਜ ਬੀਜਣ ਤੋਂ ਪਹਿਲਾਂ ਲਾ ਕੇ ਛਾਂ ਵਿੱਚ ਸੁਕਾਉਣਾ ਪੈਂਦਾ ਹੈ। ਇਹ ਖਾਦ ਮੱਕੀ, ਗੰਨਾ, ਪਿਆਜ, ਆਲੂ, ਹਲਦੀ ਆਦਿ ਦੀਆਂ ਫਸਲਾਂ ਲਈ ਵੀ ਲਾਹੇਵੰਦ ਹੈ। ਪੀਏਯੂ ਨੇ ਝੋਨੇ ਲਈ ਐਜ਼ੋਰਾਇਜੋਬੀਅਮ, ਛੋਲਿਆਂ, ਮਸਰ, ਗਰਮ ਰੁੱਤ ਦੀ ਮੂੰਗੀ ਲਈ ਰਾਇਜ਼ੋਬੀਅਮ+ਪੀਜੀਪੀਆਰ ਜਦੋਂ ਕਿ ਮੂੰਗੀ, ਮਟਰ, ਅਰਹਰ, ਸੋਇਆਬੀਨ, ਬਰਸੀਮ ਅਤੇ ਲਸਣ ਦੀਆਂ ਫਸਲਾਂ ਲਈ ਰਾਇਜ਼ੋਬੀਅਮ ਜੀਵਾਣੂ ਖਾਦਾਂ ਦੀ ਸਿਫ਼ਾਰਸ਼ ਕੀਤੀ ਹੈ।ਇਹ ਖਾਦਾਂ ਮਨੁੱਖੀ ਸਿਹਤ ਲਈ ਵੀ ਨੁਕਸਾਨਦੇਹ ਨਹੀਂ ਹਨ।

First Published: Tuesday, 9 May 2017 9:00 AM

Related Stories

ਆੜ੍ਹਤੀਏ ਤੋਂ ਤੰਗ ਆਕੇ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ
ਆੜ੍ਹਤੀਏ ਤੋਂ ਤੰਗ ਆਕੇ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ

ਚੰਡੀਗੜ੍ਹ : ਲੰਬੀ ਹਲਕੇ ਦੇ ਪਿੰਡ ਫਤਿਹਪੁਰ ਮਨੀਆਂ ਵਿਚ ਆੜ੍ਹਤੀਏ ਤੋਂ

ਕਰਜ਼ੇ ਨਾ ਮੋੜਣ ਵਾਲੇ ਕਿਸਾਨਾਂ 'ਤੇ ਪਵੇਗੀ ਵੱਡੀ ਮਾਰ
ਕਰਜ਼ੇ ਨਾ ਮੋੜਣ ਵਾਲੇ ਕਿਸਾਨਾਂ 'ਤੇ ਪਵੇਗੀ ਵੱਡੀ ਮਾਰ

ਚੰਡੀਗੜ੍ਹ: ਬੈਂਕਿੰਗ ਖੇਤਰ ਵਿਚਲੇ ਸੂਤਰਾਂ ਦਾ ਕਹਿਣਾ ਹੈ ਕਿ ਕਰਜ਼ਾ ਮੁਆਫ਼ੀ

ਬਰਨਾਲਾ ਦੇ ਕਿਸਾਨ ਦੀ ਦਿਲ ਹਲੂਣ ਦੇਣ ਵਾਲੀ ਕਹਾਣੀ
ਬਰਨਾਲਾ ਦੇ ਕਿਸਾਨ ਦੀ ਦਿਲ ਹਲੂਣ ਦੇਣ ਵਾਲੀ ਕਹਾਣੀ

ਚੰਡੀਗੜ੍ਹ: ਕਿਸਾਨ ਦੀ ਦੁਰਦਸ਼ਾ ਨੂੰ ਬਿਆਨ ਕਰਦੀ ਬਰਨਾਲਾ ਦੀ ਇੱਕ ਘਟਨਾ ਨੇ ਹਰ ਕਿਸੇ

ਮਾਲਵੇ ਦੇ ਕਿਸਾਨਾਂ ਲ਼ਈ ਖਿੱਚ ਦਾ ਕੇਂਦਰ ਬਣੀ ਇਹ ਨਵੀਂ ਮਸ਼ੀਨ
ਮਾਲਵੇ ਦੇ ਕਿਸਾਨਾਂ ਲ਼ਈ ਖਿੱਚ ਦਾ ਕੇਂਦਰ ਬਣੀ ਇਹ ਨਵੀਂ ਮਸ਼ੀਨ

ਚੰਡੀਗੜ੍ਹ : ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨ ਫਸਲ ’ਤੇ ਕੀਟਨਾਸ਼ਕ ਦਵਾਈਆਂ ਦਾ

ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਤੇ ਕੇਂਦਰ ਦਾ ਕੋਰੀ ਨਾਹ..
ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਤੇ ਕੇਂਦਰ ਦਾ ਕੋਰੀ ਨਾਹ..

ਚੰਡੀਗੜ੍ਹ :ਕੇਂਦਰੀ ਖੇਤੀਬਾੜੀ ਰਾਜ ਮੰਤਰੀ ਪਰਸ਼ੋਤਮ ਰੁਪਾਲਾ ਨੇ ਸੰਸਦ ਦੇ ਦੋਵਾਂ

ਕਿਸਾਨਾਂ ਵੱਲੋਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨ ਦਾ ਐਲਾਨ
ਕਿਸਾਨਾਂ ਵੱਲੋਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨ ਦਾ ਐਲਾਨ

ਚੰਡੀਗੜ੍ਹ :ਪੰਜਾਬ ਦੀਆਂ ਚਾਰ ਕਿਸਾਨੀ ਜਥੇਬੰਦੀਆਂ ਨੇ ਇਕਸੁਰ ਹੁੰਦਿਆਂ 9 ਅਗਸਤ

ਕਰਜ਼ੇ ਕਾਰਨ 26 ਸਾਲਾ ਕਿਸਾਨ ਨੇ ਰੇਲਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ
ਕਰਜ਼ੇ ਕਾਰਨ 26 ਸਾਲਾ ਕਿਸਾਨ ਨੇ ਰੇਲਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ :ਮਾਨਸਾ ਸ਼ਹਿਰ ਦੇ ਇਕ ਨੌਜਵਾਨ ਕਿਸਾਨ ਨੇ ਕਰਜ਼ੇ ਕਾਰਨ ਰੇਲਗੱਡੀ ਅੱਗੇ