ਕਿਸਾਨਾਂ ਨੂੰ ਕਰਜ਼ੇ ਦੇ ਜੰਜਾਲ ਤੋਂ ਬਚਾਉਣ ਲਈ ਸਰਕਾਰ ਦਾ ਇੱਕ ਹੋਰ ਕਦਮ..

By: ਏਬੀਪੀ ਸਾਂਝਾ | | Last Updated: Monday, 31 July 2017 9:27 AM
ਕਿਸਾਨਾਂ ਨੂੰ ਕਰਜ਼ੇ ਦੇ ਜੰਜਾਲ ਤੋਂ ਬਚਾਉਣ ਲਈ ਸਰਕਾਰ ਦਾ ਇੱਕ ਹੋਰ ਕਦਮ..

ਚੰਡੀਗੜ੍ਹ : ਪੰਜਾਬ ਦੇ ਕਿਸਾਨ ਕਰਜ਼ੇ ਦੇ ਹੋਰ ਜੰਜ਼ਾਲ ‘ਚ ਨਾ ਫਸਣ, ਇਸ ਲਈ ਕਿਸਾਨਾਂ ਦੇ ਕਰਜ਼ੇ ਤੇ ਲਿਮਟਾਂ ਵਾਲੇ ਬੈਂਕ ਖਾਤਿਆਂ ਨੂੰ ਆਧਾਰ ਕਾਰਡਾਂ ਨਾਲ ਲਿੰਕ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ਇਸ ਕੰਮ ਨੂੰ ਪਹਿਲ ਦੇ ਅਧਾਰ ‘ਤੇ ਨੇਪਰੇ ਚਾੜ੍ਹਨ ਲਈ ਸੂਬਾ ਪੱਧਰ ਦੀ ਬੈਂਕਰਜ਼ ਕਮੇਟੀ ਨੂੰ ਆਦੇਸ਼ ਦਿੱਤੇ ਹਨ।

 

ਬੈਂਕ ਖਾਤਿਆਂ ਨੂੰ ਆਧਾਰ ਕਾਰਡ ਨਾਲ ਲਿੰਕ ਇਸ ਕਾਰਨ ਕੀਤਾ ਜਾਣਾ ਹੈ ਕਿ ਕਿਸਾਨ ਜ਼ਮੀਨਾਂ ਦੇ ਕਾਗਜ਼ਾਂ ‘ਤੇ ਕਈ-ਕਈ ਬੈਂਕਾਂ ਤੋਂ ਜਾਇਦਾਦ ਬਦਲੇ ਕਰਜ਼ੇ ਨਾ ਚੁੱਕ ਸਕਣ। ਅਸਲ ‘ਚ ਇਹ ਤੱਥ ਸਾਹਮਣੇ ਆਏ ਹਨ ਕਿ ਜਿਨ੍ਹਾਂ ਕਿਸਾਨਾਂ ਸਿਰ 10 ਲੱਖ ਤੋਂ ਵਧੇਰੇ ਦਾ ਕਰਜ਼ਾ ਹੈ, ਉਨ੍ਹਾਂ ਨੇ ਕਈ-ਕਈ ਬੈਂਕਾਂ ਤੋਂ ਕਰਜ਼ਾ ਲਿਆ ਹੋਇਆ ਹੈ ਤੇ ਕਿਸ਼ਤਾਂ ਵੀ ਮੋੜ ਨਹੀਂ ਹੁੰਦੀ। ਪ੍ਰਾਈਵੇਟ ਬੈਂਕਾਂ ਨੇ ਅਜਿਹੇ ਕਿਸਾਨਾਂ ਨੂੰ ਕਰਜ਼ੇ ਦੇ ਜਾਲ ‘ਚ ਵਧੇਰੇ ਫਸਾਇਆ ਹੈ।

 

ਪੰਜਾਬ ਸਰਕਾਰ ਦੀ ਅਧੀਨਗੀ ਵਾਲੀ ਕੋ-ਆਪ੍ਰੇਟਿਵ ਬੈਂਕ ਅਜੇ ਤਕ ਆਨਲਾਈਨ ਸਿਸਟਮ ਸ਼ੁਰੂ ਨਹੀਂ ਕਰ ਸਕੀ ਜਿਸ ਕਾਰਨ ਜਿਨ੍ਹਾਂ ਕਿਸਾਨਾਂ ਦੇ ਕੋ-ਆਪ੍ਰੇਟਿਵ ਬੈਂਕਾਂ ‘ਚ ਖਾਤੇ ਹਨ ਉਨ੍ਹਾਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਕੌਮੀ ਤੇ ਪ੫ਾਈਵੇਟ ਬੈਂਕਾਂ ਨੂੰ ਨਹੀਂ ਹੁੰਦੀ। ਪਿਛਲੇ ਦਿਨੀਂ ਸਰਕਾਰੀ ਅਧਿਕਾਰੀਆਂ ਤੇ ਬੈਂਕਰਜ਼ ਕਮੇਟੀ ਦਰਮਿਆਨ ਹੋਈਆਂ ਮੀਟਿੰਗਾਂ ‘ਚ ਸਰਕਾਰੀ ਅਧਿਕਾਰੀਆਂ ਨੇ ਕਿਸਾਨਾਂ ਦੇ ਬੈਂਕ ਖਾਤਿਆਂ ਦਾ ਕੰਮ 15 ਦਿਨਾਂ ਅੰਦਰ ਮੁਕੰਮਲ ਕਰਨ ਲਈ ਕਿਹਾ ਸੀ ਪਰ ਬੈਂਕਰਜ਼ ਕਮੇਟੀ ਨੇ ਕਿਹਾ ਕਿ ਕਿਸਾਨਾਂ ਦੇ ਲੱਖਾਂ ਅਜਿਹੇ ਖਾਤੇ ਹਨ ਜੋ ਆਧਾਰ ਕਾਰਡਾਂ ਨਾਲ ਲਿੰਕ ਨਹੀਂ ਜਿਸ ਕਾਰਨ ਇਹ ਕੰਮ ਤਿੰਨ ਮਹੀਨੇ ਤੋਂ ਪਹਿਲਾਂ ਨਹੀਂ ਹੋ ਸਕਦਾ। ਇਸ ਕੰਮ ਦੇ ਨੇਪਰੇ ਚੜ੍ਹ ਜਾਣ ਨਾਲ ਕਿਸਾਨ ਆਉਣ ਵਾਲੇ ਸਮੇਂ ‘ਚ ਕਰਜ਼ੇ ਦੇ ਹੋਰ ਜਾਲ ‘ਚ ਫਸਣ ਤੋਂ ਤਾਂ ਬਚ ਜਾਣਗੇ ਪਰ ਜੋ ਉਨ੍ਹਾਂ ਸਿਰ ਬੈਂਕਾਂ ਦਾ ਕਰਜ਼ਾ ਹੈ, ਉਸ ਨੂੰ ਲਾਹੁਣ ਲਈ ਕਿਸਾਨਾਂ ਨੂੰ ਕੋਈ ਰਾਹ ਨਜ਼ਰ ਨਹੀਂ ਆਉਣਾ।

 

ਹੁਣ ਇਕ ਦਿੱਕਤ ਇਹ ਵੀ ਹੈ ਕਿ ਜਿਹੜਾ ਕਿਸਾਨ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਕਰਜ਼ਾ ਲਾਹੁਣਾ ਚਾਹੁੰਦਾ ਹੈ, ਉਹ ਵੀ ਫਿਕਰਮੰਦ ਹੈ ਕਿਉਂਕਿ ਜ਼ਮੀਨਾਂ ਦੇ ਰੇਟ ਵੀ ਘੱਟ ਹਨ ਤੇ ਗਾਹਕ ਵੀ ਨਹੀਂ।

 

ਇਸ ਮਾਮਲੇ ਬਾਰੇ ਸੂਬਾ ਪੱਧਰ ਦੀ ਬੈਂਕਰਜ਼ ਕਮੇਟੀ ਦੇ ਚੀਫ਼ ਮੈਨੇਜ਼ਰ ਸ਼ੁਸੀਲ ਭਸੀਨ ਨੇ ਦੱਸਿਆ ਕਿ ਸਰਕਾਰੀ ਅਧਿਕਾਰੀ ਕਿਸਾਨ ਕਰਜ਼ਾ ਮਾਫ਼ੀ ਲਈ ਕੁਝ ਵੀ ਲਿਖਤੀ ਦੇਣ ਨੂੰ ਤਿਆਰ ਨਹੀਂ। ਆਧਾਰ ਕਾਰਡਾਂ ਨਾਲ ਕਿਸਾਨਾਂ ਦੇ ਬੈਂਕ ਖਾਤੇ ਲਿੰਕ ਕਰ ਕੇ ਤਾਂ ਕਿਸਾਨਾਂ ਨੂੰ ਭਵਿੱਖ ‘ਚ ਲਾਭ ਹੋ ਸਕਦਾ ਹੈ ਪਰ ਉਨ੍ਹਾਂ ਦੀ ਜੋ ਹੁਣ ਦੀ ਬਿਪਤਾ ਹੈ ਉਸ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਕਿਉਂਕਿ ਪੰਜਾਬ ਸਰਕਾਰ ਦੀ ਵਿੱਤੀ ਹਾਲਤ ਵੀ ਵਧੀਆ ਨਹੀਂ।

First Published: Monday, 31 July 2017 7:27 AM

Related Stories

ਸਿੰਜਾਈ ਵਿਭਾਗ ਦੀ ਮਿਹਰਬਾਨੀ ਸਦਕਾ ਇੱਕੋ ਹੀ ਠੇਕੇਦਾਰ ਦੀ ਝੋਲੀ ਪਾਏ 1000 ਕਰੋੜ ਦੇ ਵਿਕਾਸ ਕਾਰਜ
ਸਿੰਜਾਈ ਵਿਭਾਗ ਦੀ ਮਿਹਰਬਾਨੀ ਸਦਕਾ ਇੱਕੋ ਹੀ ਠੇਕੇਦਾਰ ਦੀ ਝੋਲੀ ਪਾਏ 1000 ਕਰੋੜ ਦੇ...

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਪਿਛਲੇ 7-8 ਸਾਲਾਂ ਤੋਂ ਸੂਬੇ ਦੇ ਵੱਖ-ਵੱਖ

ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਪਟਨ ਤਿਆਰ
ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਪਟਨ ਤਿਆਰ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੀ

ਕਿਸਾਨ ਸ਼ਨੀਵਾਰ ਤੋਂ ਕਰਨਗੇ ਕਾਂਗਰਸੀ ਲੀਡਰਾਂ ਜਿਊਣਾ ਦੁੱਭਰ
ਕਿਸਾਨ ਸ਼ਨੀਵਾਰ ਤੋਂ ਕਰਨਗੇ ਕਾਂਗਰਸੀ ਲੀਡਰਾਂ ਜਿਊਣਾ ਦੁੱਭਰ

ਚੰਡੀਗੜ੍ਹ: ਕਿਸਾਨ ਸੰਘਰਸ਼ ਕਮੇਟੀ ਵੱਲੋਂ ਕੱਲ੍ਹ 19 ਅਗਸਤ ਨੂੰ ਪੰਜਾਬ ਦੇ ਕਾਂਗਰਸੀ

ਮੋਦੀ ਦੀ ਟੀਮ ਨੂੰ ਵੀ ਨਹੀਂ ਦਿਖੀ ਚਿੱਟੀ ਮੱਖੀ..
ਮੋਦੀ ਦੀ ਟੀਮ ਨੂੰ ਵੀ ਨਹੀਂ ਦਿਖੀ ਚਿੱਟੀ ਮੱਖੀ..

ਚੰਡੀਗੜ੍ਹ: ਕੇਂਦਰ ਸਰਕਾਰ ਵੱਲ਼ੋਂ ਚਿੱਟੀ ਮੱਖੀ ਦਾ ਜਾਇਜ਼ਾ ਲੈਣ ਆਈ ਟੀਮ ਨੇ ਪੰਜਾਬ

ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਤੋਤਾ ਸਿੰਘ ਨੂੰ ਕਲੀਨ ਚਿੱਟ...
ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਤੋਤਾ ਸਿੰਘ ਨੂੰ ਕਲੀਨ ਚਿੱਟ...

ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਾਬਕਾ

ਕਿਸਾਨਾਂ ਦੇ ਕਰਜ਼ੇ 'ਤੇ ਮੋਦੀ ਸਰਕਾਰ ਦੀ ਨਵੀਂ ਸ਼ਰਤ!
ਕਿਸਾਨਾਂ ਦੇ ਕਰਜ਼ੇ 'ਤੇ ਮੋਦੀ ਸਰਕਾਰ ਦੀ ਨਵੀਂ ਸ਼ਰਤ!

ਮੁੰਬਈ: ਕਿਸਾਨਾਂ ਲਈ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਨਵਾਂ ਹੁਕਮ ਜਾਰੀ ਕੀਤਾ

ਕੈਪਟਨ ਦੇ ਰਾਜ 'ਚ 180 ਕਿਸਾਨਾਂ ਕੀਤੀ ਖੁਦਕੁਸ਼ੀ, ਬੀਜੇਪੀ ਨੇ ਉਠਾਏ ਸਵਾਲ
ਕੈਪਟਨ ਦੇ ਰਾਜ 'ਚ 180 ਕਿਸਾਨਾਂ ਕੀਤੀ ਖੁਦਕੁਸ਼ੀ, ਬੀਜੇਪੀ ਨੇ ਉਠਾਏ ਸਵਾਲ

ਚੰਡੀਗੜ੍ਹ: ਕਾਂਗਰਸ ਸਰਕਾਰ ਦੇ ਪੰਜ ਮਹੀਨਿਆਂ ਦੇ ਕਾਰਜਕਾਲ ਵਿੱਚ 180 ਕਿਸਾਨ

ਦੇਸ਼ ਲਈ ਆਜ਼ਾਦੀ, ਕਿਸਾਨਾ ਲਈ ਬਰਬਾਦੀ, 15 ਦਿਨਾਂ 'ਚ 32 ਨੇ ਕੀਤੀ ਖ਼ੁਦਕੁਸ਼ੀ....
ਦੇਸ਼ ਲਈ ਆਜ਼ਾਦੀ, ਕਿਸਾਨਾ ਲਈ ਬਰਬਾਦੀ, 15 ਦਿਨਾਂ 'ਚ 32 ਨੇ ਕੀਤੀ ਖ਼ੁਦਕੁਸ਼ੀ....

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਅਗਸਤ ਮਹੀਨੇ ਆਜ਼ਾਦੀ ਦੇ ਜਸ਼ਨ

500-500 'ਚ ਰਾਣੀਆਂ ਵੇਚ ਲੱਖਾਂ ਦਾ ਕਾਰੋਬਾਰ
500-500 'ਚ ਰਾਣੀਆਂ ਵੇਚ ਲੱਖਾਂ ਦਾ ਕਾਰੋਬਾਰ

ਚਡੀਗੜ੍ਹ: ਇੱਕ ਬੰਦੇ ਨੇ 500-500 ਰੁਪਏ ਵਿੱਚ ਇੱਕ-ਇੱਕ ‘ਰਾਣੀ’ ਵੇਚ ਕੇ ਲੱਖਾਂ ਰੁਪਏ ਦਾ

ਬੀਬੀ ਬਾਦਲ ਨੇ ਵੀ ਚਿੱਟੀ ਮੱਖੀ ਦੇ ਮਾਰੇ ਖੇਤਾਂ ਦਾ ਕੀਤਾ ਦੌਰਾ
ਬੀਬੀ ਬਾਦਲ ਨੇ ਵੀ ਚਿੱਟੀ ਮੱਖੀ ਦੇ ਮਾਰੇ ਖੇਤਾਂ ਦਾ ਕੀਤਾ ਦੌਰਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਤੋਂ ਬਾਅਦ ਹੁਣ ਕੇਂਦਰੀ