ਖੇਤੀ ਘਾਟੇ ਦਾ ਸੌਦਾ ਨਹੀਂ, ਯਕੀਨ ਨਹੀਂ ਤਾਂ ਮਨਜੀਤ ਸਿੰਘ ਨੂੰ ਮਿਲੋ

By: Sukhwinder Singh | | Last Updated: Thursday, 11 May 2017 2:27 PM
ਖੇਤੀ ਘਾਟੇ ਦਾ ਸੌਦਾ ਨਹੀਂ, ਯਕੀਨ ਨਹੀਂ ਤਾਂ ਮਨਜੀਤ ਸਿੰਘ ਨੂੰ ਮਿਲੋ

ਚੰਡੀਗੜ੍ਹ: ਭਾਵੇਂ ਅੱਜ ਬਹੁਤ ਸਾਰੇ ਕਿਸਾਨ ਖੇਤੀ ਨੂੰ ਘਾਟੇ ਦਾ ਸੌਦਾ ਮੰਨਦੇ ਹਨ ਤੇ ਖੇਤੀ ਛੱਡ ਕੇ ਹੋਰ ਧੰਦੇ ਆਪਣਾ ਰਹੇ ਹਨ ਪਰ ਕੁਝ ਅਜਿਹੇ ਕਿਸਾਨ ਵੀ ਹਨ ਜੋ ਖੇਤੀ ਨੂੰ ਨਵੇਂ ਢੰਗ ਨਾਲ ਕਰਕੇ ਇਸ ਨੂੰ ਵਧੇਰੇ ਲਾਭਦਾਇਕ ਬਣਾ ਰਹੇ ਹਨ। ਅਜਿਹਾ ਹੀ ਇੱਕ ਕਿਸਾਨ ਹੈ ਖੰਨਾ ਨੇੜਲੇ ਪਿੰਡ ਸਾਹਿਬਪੁਰਾ ਦਾ ਮਨਜੀਤ ਸਿੰਘ ਵਾਲੀਆ ਜੋ ਦੂਸਰਿਆਂ ਨਾਲੋਂ ਕੁਝ ਵੱਖਰਾ ਕਰ ਬਦਲਵੀਂ ਖੇਤੀ ਕਰਕੇ ਮਿਸਾਲ ਪੈਦਾ ਕਰ ਰਿਹਾ ਹੈ ਤੇ ਕਾਮਯਾਬ ਵੀ ਹੋ ਰਿਹਾ ਹੈ।
ਮਨਜੀਤ ਉਂਜ 21 ਏਕੜ ਦੀ ਖੇਤੀ ਕਰਦਾ ਹੈ ਪਰ ਉਸ ਨੇ ਹੁਣ ਰਾਜਮਾਂਹ ਦੀ ਖੇਤੀ ਕੀਤੀ ਹੈ। ਮਨਜੀਤ ਪੜ੍ਹਿਆ-ਲਿਖਿਆ ਨੌਜਵਾਨ ਹੈ। ਉਸ ਨੇ ਬੀ.ਟੈਕ. ਦੀ ਡਿਗਰੀ ਤੇ ਇਲੈਕਟ੍ਰੀਕਲ ਇੰਜਨੀਅਰਿੰਗ ਦਾ ਡਿਪਲੋਮਾ ਕੀਤਾ ਹੋਇਆ ਹੈ। ਉਸ ਨੇ ਪਿਛਲੇ ਸਾਲ ਇੱਕ ਏਕੜ ਜ਼ਮੀਨ ਵਿੱਚ ਪਹਿਲੀ ਵਾਰ ਰਾਜਮਾਂਹ ਦੀ ਦਾਲ ਦੀ ਖੇਤੀ ਕੀਤੀ ਸੀ। ਇਸ ਤੋਂ ਉਸ ਨੂੰ ਚੰਗਾ ਮੁਨਾਫ਼ਾ ਹੋਇਆ ਪਰ ਇਸ ਵਾਰ ਉਸ ਨੇ ਦੋ ਏਕੜ ਵਿੱਚ ਰਾਜਮਾਂਹ ਦੀ ਫ਼ਸਲ ਬੀਜੀ ਹੈ।
ਉਸ ਨੇ ਦੱਸਿਆ ਕਿ ਰਾਜਮਾਂਹ ਦੀ ਫ਼ਸਲ ਬੀਜਣ ਲਈ ਉਸ ਨੂੰ ਯੂਨੀਵਰਸਿਟੀ ਦੇ ਮਾਹਰਾਂ ਤੇ ਬਲਾਕ ਖੰਨਾ ਦੇ ਖੇਤੀਬਾੜੀ ਵਿਕਾਸ ਅਫ਼ਸਰ ਡਾਕਟਰ ਦਿਲਬਾਗ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਸਿੱਖਿਅਤ ਕੀਤਾ। ਉਸ ਨੇ ਦੱਸਿਆ ਕਿ ਇੱਕ ਏਕੜ ‘ਤੇ 13 ਹਜ਼ਾਰ ਰੁਪਏ ਦੇ ਕਰੀਬ ਖਰਚਾ ਆਉਂਦਾ ਹੈ ਤੇ 83 ਦਿਨਾਂ ਵਿੱਚ ਰਾਜਮਾਂਹ ਦੀ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਵਿੱਚ 50 ਕਿੱਲੋ ਡੀ.ਏ.ਪੀ. ਖਾਦ, 50 ਕਿੱਲੋ ਪੁਟਾਸ਼ ਤੇ ਇੱਕ ਕੁਇੰਟਲ ਯੂਰੀਆ ਖਾਦ ਪੈਂਦੀ ਹੈ।
ਇਸ ਦੀ ਬਿਜਾਈ ਦਾ ਸਹੀ ਸਮਾਂ 15 ਜਨਵਰੀ ਤੋਂ 10 ਫਰਵਰੀ ਦੇ ਵਿਚਕਾਰ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਇੱਕ ਏਕੜ ਚੋਂ ਤਕਰੀਬਨ ਪੌਣੇ ਸੱਤ ਕੁਇੰਟਲ ਰਾਜਮਾਂਹ ਹੋ ਗਏ ਸਨ, ਜਿਨ੍ਹਾਂ ਨੂੰ ਉਨ੍ਹਾਂ ਨੇ ਖੁੱਲ੍ਹੇ ਬਾਜ਼ਾਰ ਵਿੱਚ 90 ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚਿਆ ਹੈ। ਰਾਜਮਾਂਹ ਦੀ ਫ਼ਸਲ ਨੂੰ ਪਾਣੀ ਵੀ ਬਹੁਤ ਘੱਟ ਲੱਗਦਾ ਹੈ ਤੇ ਪੂਰੀ ਫ਼ਸਲ ਨੂੰ ਸਿਰਫ਼ ਤਿੰਨ ਵਾਰ ਪਾਣੀ ਦੇਣਾ ਪੈਂਦਾ ਹੈ, ਜਿਸ ਨਾਲ ਪਾਣੀ ਦੀ ਭਾਰੀ ਬੱਚਤ ਹੁੰਦੀ ਹੈ। ਮਨਜੀਤ ਸਿੰਘ ਦੱਸਿਆ ਕਿ ਜੇਕਰ ਕਿਸਾਨ ਮਾਹਿਰਾਂ ਦੀ ਰਾਇ ਅਨੁਸਾਰ ਖੇਤੀ ਕਰਨ ਤਾਂ ਖੇਤੀ ਦਾ ਧੰਦਾ ਲਾਹੇਵੰਦ ਹੋ ਸਕਦਾ ਹੈ।
First Published: Thursday, 11 May 2017 2:27 PM

Related Stories

ਆੜ੍ਹਤੀਏ ਤੋਂ ਤੰਗ ਆਕੇ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ
ਆੜ੍ਹਤੀਏ ਤੋਂ ਤੰਗ ਆਕੇ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ

ਚੰਡੀਗੜ੍ਹ : ਲੰਬੀ ਹਲਕੇ ਦੇ ਪਿੰਡ ਫਤਿਹਪੁਰ ਮਨੀਆਂ ਵਿਚ ਆੜ੍ਹਤੀਏ ਤੋਂ

ਕਰਜ਼ੇ ਨਾ ਮੋੜਣ ਵਾਲੇ ਕਿਸਾਨਾਂ 'ਤੇ ਪਵੇਗੀ ਵੱਡੀ ਮਾਰ
ਕਰਜ਼ੇ ਨਾ ਮੋੜਣ ਵਾਲੇ ਕਿਸਾਨਾਂ 'ਤੇ ਪਵੇਗੀ ਵੱਡੀ ਮਾਰ

ਚੰਡੀਗੜ੍ਹ: ਬੈਂਕਿੰਗ ਖੇਤਰ ਵਿਚਲੇ ਸੂਤਰਾਂ ਦਾ ਕਹਿਣਾ ਹੈ ਕਿ ਕਰਜ਼ਾ ਮੁਆਫ਼ੀ

ਬਰਨਾਲਾ ਦੇ ਕਿਸਾਨ ਦੀ ਦਿਲ ਹਲੂਣ ਦੇਣ ਵਾਲੀ ਕਹਾਣੀ
ਬਰਨਾਲਾ ਦੇ ਕਿਸਾਨ ਦੀ ਦਿਲ ਹਲੂਣ ਦੇਣ ਵਾਲੀ ਕਹਾਣੀ

ਚੰਡੀਗੜ੍ਹ: ਕਿਸਾਨ ਦੀ ਦੁਰਦਸ਼ਾ ਨੂੰ ਬਿਆਨ ਕਰਦੀ ਬਰਨਾਲਾ ਦੀ ਇੱਕ ਘਟਨਾ ਨੇ ਹਰ ਕਿਸੇ

ਮਾਲਵੇ ਦੇ ਕਿਸਾਨਾਂ ਲ਼ਈ ਖਿੱਚ ਦਾ ਕੇਂਦਰ ਬਣੀ ਇਹ ਨਵੀਂ ਮਸ਼ੀਨ
ਮਾਲਵੇ ਦੇ ਕਿਸਾਨਾਂ ਲ਼ਈ ਖਿੱਚ ਦਾ ਕੇਂਦਰ ਬਣੀ ਇਹ ਨਵੀਂ ਮਸ਼ੀਨ

ਚੰਡੀਗੜ੍ਹ : ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨ ਫਸਲ ’ਤੇ ਕੀਟਨਾਸ਼ਕ ਦਵਾਈਆਂ ਦਾ

ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਤੇ ਕੇਂਦਰ ਦਾ ਕੋਰੀ ਨਾਹ..
ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਤੇ ਕੇਂਦਰ ਦਾ ਕੋਰੀ ਨਾਹ..

ਚੰਡੀਗੜ੍ਹ :ਕੇਂਦਰੀ ਖੇਤੀਬਾੜੀ ਰਾਜ ਮੰਤਰੀ ਪਰਸ਼ੋਤਮ ਰੁਪਾਲਾ ਨੇ ਸੰਸਦ ਦੇ ਦੋਵਾਂ

ਕਿਸਾਨਾਂ ਵੱਲੋਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨ ਦਾ ਐਲਾਨ
ਕਿਸਾਨਾਂ ਵੱਲੋਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨ ਦਾ ਐਲਾਨ

ਚੰਡੀਗੜ੍ਹ :ਪੰਜਾਬ ਦੀਆਂ ਚਾਰ ਕਿਸਾਨੀ ਜਥੇਬੰਦੀਆਂ ਨੇ ਇਕਸੁਰ ਹੁੰਦਿਆਂ 9 ਅਗਸਤ

ਕਰਜ਼ੇ ਕਾਰਨ 26 ਸਾਲਾ ਕਿਸਾਨ ਨੇ ਰੇਲਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ
ਕਰਜ਼ੇ ਕਾਰਨ 26 ਸਾਲਾ ਕਿਸਾਨ ਨੇ ਰੇਲਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ :ਮਾਨਸਾ ਸ਼ਹਿਰ ਦੇ ਇਕ ਨੌਜਵਾਨ ਕਿਸਾਨ ਨੇ ਕਰਜ਼ੇ ਕਾਰਨ ਰੇਲਗੱਡੀ ਅੱਗੇ