ਦਾਲਾਂ ਦੀ ਕੀਮਤ 'ਚ ਰਿਕਾਰਡ ਗਿਰਾਵਟ

By: ABP SANJHA | | Last Updated: Thursday, 11 January 2018 1:41 PM
ਦਾਲਾਂ ਦੀ ਕੀਮਤ 'ਚ ਰਿਕਾਰਡ ਗਿਰਾਵਟ

ਨਵੀਂ ਦਿੱਲੀ: ਦਾਲਾਂ ਦੀ ਕੀਮਤ ਵਿੱਚ ਰਿਕਾਰਡ ਗਿਰਾਵਟ ਆਈ ਹੈ। ਹੋਲਸੇਲ (ਥੋਕ) ਬਾਜ਼ਾਰ ‘ਚ ਮੁੱਖ ਦਾਲਾਂ ਦੇ ਮੁੱਲ ‘ਚ 25 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ। ਕੌਮਾਂਤਰੀ ਬਾਜ਼ਾਰ ਵਿੱਚ ਦਾਲਾਂ ਦੀ ਕੀਮਤ ਘਟਣ ਕਾਰਨ ਨਵੀਂ ਫਸਲ ਦਾ ਹੋਰ ਵੀ ਰੇਟ ਘਟਣ ਦਾ ਖਦਸ਼ਾ ਹੈ। ਇਸ ਕਾਰਨ ਵਪਾਰੀ ਪੁਰਾਣਾ ਸਟਾਕ ਬਾਹਰ ਕੱਢ ਰਹੇ ਹਨ।

 

ਸਰਕਾਰ ਨੇ ਚੁੱਕੇ ਕਦਮ-

ਦਾਲਾਂ ਦੇ ਮੁੱਲ ‘ਚ ਗਿਰਾਵਟ ਕਾਰਨ ਕੇਂਦਰ ਸਰਕਾਰ ਵੀ ਫਿਕਰਮੰਦ ਹੋ ਗਈ ਹੈ। ਕੇਂਦਰ ਨੇ ਦਾਲਾਂ ਦੇ ਮੁੱਲ ‘ਚ ਗਿਰਾਵਟ ਰੋਕਣ ਲਈ ਕਈ ਕਦਮ ਚੁੱਕੇ ਹਨ। ਇਨ੍ਹਾਂ ਕਦਮਾਂ ਤਹਿਤ ਪਿਛਲੇ ਦਿਨੀਂ ਛੋਲਿਆਂ ਤੇ ਮਸਰ ਦੀ ਦਾਲ ‘ਤੇ 30 ਫੀਸਦੀ ਦਰਾਮਦ ਡਿਊਟੀ (ਇੰਪੋਰਟ ਡਿਊਟੀ) ਲਾਈ ਗਈ ਹੈ ਤਾਂ ਕਿ ਇਨ੍ਹਾਂ ਦੀ ਦਰਾਮਦ ਰੁਕ ਸਕੇ।

 

ਕਿਹੜੀਆਂ ਦਾਲਾਂ ਹੋਈਆਂ ਸਸਤੀਆਂ-

ਛੋਲਿਆਂ ਦਾ ਮੁੱਲ 50-51 ਰੁਪਏ ਪ੍ਰਤੀ ਕਿਲੋ ‘ਤੇ ਆ ਗਿਆ ਹੈ, ਜਿਹੜਾ ਦੋ ਮਹੀਨੇ ਪਹਿਲਾਂ 75 ਰੁਪਏ ਸੀ। ਇਸੇ ਤਰ੍ਹਾਂ ਚਿੱਟੇ ਛੋਲੇ 125 ਰੁਪਏ ਤੋਂ ਡਿੱਗ ਕੇ 85 ਰੁਪਏ, ਮਸਰ 78-79 ਤੋਂ ਹੇਠਾਂ 51 ਰੁਪਏ ਪ੍ਰਤੀ ਕਿਲੋ ਤੇ ਮਾਹ ਸਾਬਤ 80 ਰੁਪਏ ਤੋਂ ਘੱਟ ਕੇ 52-53 ਰੁਪਏ ਪ੍ਰਤੀ ਕਿਲੋ ‘ਤੇ ਆ ਗਏ ਹਨ।

ਮੂੰਗੀ ਧੋਤੀ ਦਾਲ ਵੀ 65 ਰੁਪਏ ਕਿਲੋ ‘ਤੇ ਆ ਗਈ ਹੈ, ਜੋ 2 ਮਹੀਨੇ ਪਹਿਲਾਂ 85 ਰੁਪਏ ‘ਤੇ ਵਿਕ ਰਹੀ ਸੀ। ਕਾਲੇ ਛੋਲੇ 50-51 ਰੁਪਏ ‘ਤੇ ਵਿਕ ਰਹੇ ਹਨ, ਜੋ ਪਹਿਲਾਂ 85 ਰੁਪਏ ‘ਤੇ ਸਨ। ਇਸੇ ਤਰ੍ਹਾਂ ਰਾਜਮਾਹ 88 ਰੁਪਏ ਪ੍ਰਤੀ ਕਿਲੋ ਤੇ ਅਰਹਰ 55 ਰੁਪਏ ਪ੍ਰਤੀ ਕਿਲੋ ‘ਤੇ ਆ ਗਏ ਹਨ।
ਖਾਸ ਗੱਲ ਇਹ ਹੈ ਕਿ ਦਾਲਾਂ ਦੇ ਮੁੱਲ ਥੋਕ ਬਾਜ਼ਾਰ ‘ਚ ਬੇਸ਼ੱਕ 25 ਫੀਸਦੀ ਤੋਂ ਜ਼ਿਆਦਾ ਡਿੱਗ ਗਏ ਹਨ ਪਰ ਆਮ ਲੋਕਾਂ ਨੂੰ ਇਸ ਦਾ ਕੋਈ ਫਾਇਦਾ ਨਹੀਂ ਮਿਲ ਰਿਹਾ। ਪ੍ਰਚੂਨ ਬਾਜ਼ਾਰ ‘ਚ ਦਾਲਾਂ ਦੇ ਮੁੱਲ ਓਨੇ ਹੀ ਹਨ ਜਿੰਨੇ ਪਹਿਲਾਂ ਸਨ।

 

ਕਿਸਾਨ ਤੇ ਵਪਾਰੀ ਕਿਉਂ ਪ੍ਰੇਸ਼ਾਨ-

ਦਾਲਾਂ ਦੀ ਕੀਮਤ ਘਟਣ ਨਾਲ ਕਾਰੋਬਾਰੀ ਤਾਂ ਪ੍ਰੇਸ਼ਾਨ ਹੀ ਹਨ, ਕਿਸਾਨਾਂ ਦੇ ਮੱਥੇ ‘ਤੇ ਵੀ ਚਿੰਤਾਂ ਨਜ਼ਰ ਆ ਰਹੀ ਹੈ। ਕਿਸਾਨਾਂ ਦੀ ਚਿੰਤਾ ਇਸ ਲਈ ਵਧ ਗਈ ਹੈ ਕਿਉਂਕਿ ਜਲਦ ਬਾਜ਼ਾਰ ‘ਚ ਅਗਲੀ ਫਸਲ ਆਉਣ ਵਾਲੀ ਹੈ। ਅਜਿਹੇ ‘ਚ ਉਨ੍ਹਾਂ ਨੂੰ ਫਸਲ ਦੀ ਸਹੀ ਕੀਮਤ ਮਿਲਣਾ ਔਖਾ ਹੋ ਸਕਦਾ ਹੈ।

ਦਾਲਾਂ ਦੇ ਮੁੱਲ ਹਮੇਸ਼ਾ ਅਸਮਾਨ ‘ਤੇ ਰਹੇ ਹਨ ਤੇ ਇਸ ਦੇ ਮੁੱਲ ਕਾਬੂ ‘ਚ ਰੱਖਣ ਲਈ ਸਰਕਾਰ ਦੀਆਂ ਕਈ ਕੋਸ਼ਿਸ਼ਾਂ ਵੀ ਨਾਕਾਮ ਰਹੀਆਂ। ਪਿਛਲੇ ਦੋ ਸਾਲਾਂ ‘ਚ ਤਾਂ ਦਾਲਾਂ ਦੇ ਮੁੱਲ ਇੰਨੇ ਵਧੇ ਕਿ ਇਹ ਆਮ ਆਦਮੀ ਦੀ ਥਾਲੀ ‘ਚੋਂ ਗਾਇਬ ਹੋ ਗਈ ਸੀ ਪਰ ਹੈਰਾਨੀਜਨਕ ਢੰਗ ਨਾਲ ਪਿਛਲੇ ਦੋ ਮਹੀਨਿਆਂ ਦੌਰਾਨ ਦਾਲਾਂ ਦੇ ਮੁੱਲ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।

First Published: Thursday, 11 January 2018 1:41 PM

Related Stories

ਘਰ ਬੈਠਿਆਂ ਹੀ ਮਿਲਣਗੇ ਮਾਰਕਫੈੱਡ ਦੇ ਉਤਪਾਦ
ਘਰ ਬੈਠਿਆਂ ਹੀ ਮਿਲਣਗੇ ਮਾਰਕਫੈੱਡ ਦੇ ਉਤਪਾਦ

ਚੰਡੀਗੜ੍ਹ: ਮਾਰਕਫੈੱਡ ਦੀਆਂ ਮਿਆਰੀ ਖੁਰਾਕੀ ਵਸਤਾਂ ਹੁਣ ਤੁਹਾਨੂੰ ਘਰ ਬੈਠਿਆਂ ਹੀ

ਕੈਪਟਨ ਸਰਕਾਰ ਖਿਲਾਫ ਨਿੱਤਰੀਆਂ 7 ਕਿਸਾਨ ਜਥੇਬੰਦੀਆਂ 
ਕੈਪਟਨ ਸਰਕਾਰ ਖਿਲਾਫ ਨਿੱਤਰੀਆਂ 7 ਕਿਸਾਨ ਜਥੇਬੰਦੀਆਂ 

ਚੰਡੀਗੜ੍ਹ: ਸੰਪੂਰਨ ਕਰਜ਼ਾ ਮਾਫੀ ਦੀ ਮੰਗ ਨੂੰ ਲੈ ਕੇ ਪੰਜਾਬ ਦੀਆਂ ਸੱਤ ਕਿਸਾਨ

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ

ਫਗਵਾੜਾ: ਨੇੜਲੇ ਪਿੰਡ ਭਾਣੌਕੀ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਕੇ

ਕਰਜ਼ਾ ਮਾਫੀ ਲਿਸਟ 'ਚ ਨਾਮ ਨਾ ਆਉਣ 'ਤੇ ਕਿਸਾਨ ਨੇ ਕੀਤੀ ਖੁਦਕੁਸ਼ੀ
ਕਰਜ਼ਾ ਮਾਫੀ ਲਿਸਟ 'ਚ ਨਾਮ ਨਾ ਆਉਣ 'ਤੇ ਕਿਸਾਨ ਨੇ ਕੀਤੀ ਖੁਦਕੁਸ਼ੀ

ਬਠਿੰਡਾ: ਕਰਜ਼ਾ ਮਾਫੀ ਦੀ ਲਿਸਟ ਵਿੱਚ ਨਾਮ ਨਾ ਆਉਣ ਤੋਂ ਦੁਖੀ ਕਿਸਾਨ ਨੇ ਖੁਦਕੁਸ਼ੀ

ਕਰਜ਼ੇ ਤੋਂ ਦੁਖੀ ਕਿਸਾਨ ਜਸਵੰਤ ਸਿੰਘ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ
ਕਰਜ਼ੇ ਤੋਂ ਦੁਖੀ ਕਿਸਾਨ ਜਸਵੰਤ ਸਿੰਘ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ

ਲੁਧਿਆਣਾ- ਚੌਕੀ ਮੱਤੇਵਾੜਾ ਦੇ ਪਿੰਡ ਜੀਵਨ ਨਗਰ ਵਿਚ ਕਰਜ਼ੇ ਤੋਂ ਦੁਖੀ ਕਿਸਾਨ

ਆਲੂ ਨੇ ਰੋਲੇ ਕਿਸਾਨ, ਰੂੜੀਆਂ 'ਤੇ ਸੁੱਟੀ ਪੁੱਤਾਂ ਵਾਂਗ ਪਾਲੀ ਫਸਲ
ਆਲੂ ਨੇ ਰੋਲੇ ਕਿਸਾਨ, ਰੂੜੀਆਂ 'ਤੇ ਸੁੱਟੀ ਪੁੱਤਾਂ ਵਾਂਗ ਪਾਲੀ ਫਸਲ

ਸੁਖਵਿੰਦਰ ਸਿੰਘ   ਚੰਡੀਗੜ੍ਹ: ਕਿਸਾਨ ਉੱਤੇ ਕਰਜ਼ਾ ਕਿਵੇਂ ਚੜ੍ਹਦਾ ਹੈ, ਇਸ ਦੀ

ਖੇਤੀਬਾੜੀ ਅਧਿਕਾਰੀ ਕਰਦਾ ਸੀ ਇਹ ਕਾਰਾ! ਘਰੋਂ ਮਿਲੇ ਸਵਾ ਦੋ ਕਰੋੜ ਰੁਪਏ..
ਖੇਤੀਬਾੜੀ ਅਧਿਕਾਰੀ ਕਰਦਾ ਸੀ ਇਹ ਕਾਰਾ! ਘਰੋਂ ਮਿਲੇ ਸਵਾ ਦੋ ਕਰੋੜ ਰੁਪਏ..

ਨਵੀਂ ਦਿੱਲੀ-ਸੀ. ਬੀ. ਆਈ. ਨੇ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਇਕ ਅਧਿਕਾਰੀ ਆਰ. ਕੇ.

ਇੰਜਨੀਅਰ ਨੇ ਖੋਲ੍ਹੀ ਰਸੋਈ, ਦਿਨੇ ਨਹੀਂ ਰਾਤ ਨੂੰ ਖਾਣੇ ਦੀ ਸਪਲਾਈ
ਇੰਜਨੀਅਰ ਨੇ ਖੋਲ੍ਹੀ ਰਸੋਈ, ਦਿਨੇ ਨਹੀਂ ਰਾਤ ਨੂੰ ਖਾਣੇ ਦੀ ਸਪਲਾਈ

ਨਵੀਂ ਦਿੱਲੀ: 27 ਸਾਲ ਦੇ ਅਭਿਸ਼ੇਕ ਸਿੰਘ ਨੇ ਇੰਜਨੀਅਰ ਦੀ ਨੌਕਰੀ ਛੱਡ ਕੇ ਅਜਿਹਾ ਕੰਮ

ਮੋਦੀ ਤੇ ਕੈਪਟਨ ਖਿਲਾਫ ਸੜਕਾਂ 'ਤੇ ਉੱਤਰੇ ਕਿਸਾਨ
ਮੋਦੀ ਤੇ ਕੈਪਟਨ ਖਿਲਾਫ ਸੜਕਾਂ 'ਤੇ ਉੱਤਰੇ ਕਿਸਾਨ

ਅੰਮ੍ਰਿਤਸਰ: ਮੋਦੀ ਸਰਕਾਰ ਵੱਲੋਂ ਨੀਤੀ ਅਯੋਗ ਰਾਹੀਂ ਕਿਸਾਨਾਂ ਦੀਆਂ ਜ਼ਮੀਨਾਂ ਖੋਹ

ਮੈਨੀਫੈਸਟੋ 'ਚੋਂ ਕਿਉਂ ਮਨਫੀ ਪੰਜਾਬ ਦੇ ਕਰਜ਼ੇ ਦੀ ਗੱਲ..?
ਮੈਨੀਫੈਸਟੋ 'ਚੋਂ ਕਿਉਂ ਮਨਫੀ ਪੰਜਾਬ ਦੇ ਕਰਜ਼ੇ ਦੀ ਗੱਲ..?

ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬੀ ਦੀ ਕਹਾਵਤ ਹੈ “ਪੱਲੇ ਨੀਂ ਧੇਲਾ ਕਰਦੀ