ਖੇਤੀਬਾੜੀ ਯੂਨੀਵਰਸਿਟੀ ਵੱਲੋਂ ਝੋਨੇ ਦੀਆਂ ਇਹ ਕਿਸਮਾਂ ਬੀਜਣ ਦੀ ਸਿਫਾਰਸ਼

By: abp sanjha | | Last Updated: Monday, 15 May 2017 3:44 PM
ਖੇਤੀਬਾੜੀ ਯੂਨੀਵਰਸਿਟੀ ਵੱਲੋਂ ਝੋਨੇ ਦੀਆਂ ਇਹ ਕਿਸਮਾਂ ਬੀਜਣ ਦੀ ਸਿਫਾਰਸ਼

ਚੰਡੀਗੜ੍ਹ: ਕਿਸਾਨ ਖੇਤਾਂ ਵਿੱਚ ਝੋਨੇ ਦੀ ਪਨੀਰੀ ਲਾਉਣ ਵਿੱਚ ਰੁੱਝ ਗਏ ਹਨ। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 15 ਜੂਨ ਤੋਂ ਬਾਅਦ ਝੋਨਾ ਲਾਉਣ ਲਈ ਕਿਹਾ ਹੈ। ਖੇਤੀ ਵਿਭਾਗ ਮੁਤਾਬਕ ਕਿਸਾਨ ਆਪਣੇ ਖੇਤਾਂ ਵਿੱਚ ਹੁਣ ਪਨੀਰੀ ਦੀ ਬਿਜਾਈ ਕਰ ਸਕਦੇ ਹਨ। ਕਿਸਾਨ ਸਿਰਫ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫ਼ਾਰਸ਼ਸ਼ੁਧਾ ਬੀਜਾਂ ਨੂੰ ਹੀ ਪਨੀਰੀ ਦੇ ਰੂਪ ਵਿੱਚ ਬੀਜਣ।
ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਵੀ ਪਹਿਲੀ ਜੂਨ ਤਕ ਪੂਰੀ ਪਾਬੰਦੀ ਲਾਈ ਹੋਈ ਹੈ। ਅਜਿਹੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ ਖ਼ਿਲਾਫ਼ ਸਰਕਾਰ ਵੱਲੋਂ ਉਪ ਮੰਡਲ ਮੈਜਿਸਟ੍ਰੇਟ ਨੂੰ ਬਣਦੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਵਿਭਾਗ ਮੁਤਾਬਕ ਸਿਰਫ਼ ਉਨ੍ਹਾਂ ਕਿਸਾਨਾਂ ਨੂੰ ਹੀ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਸਿਫ਼ਾਰਸ਼ ਕਰ ਰਿਹਾ ਹੈ, ਜਿਨ੍ਹਾਂ ਦੇ ਖੇਤ ਭਾਰੇ ਹਨ ਕਿਉਂਕਿ ਰੇਤਲੀਆਂ ਜ਼ਮੀਨਾਂ ਵਿੱਚ ਸਿੱਧੀ ਬਿਜਾਈ ਕਰਨ ਨਾਲ ਲੋਹੇ ਦੀ ਘਾਟ ਬਹੁਤ ਜ਼ਿਆਦਾ ਆ ਜਾਂਦੀ ਹੈ। ਕਈ ਵਾਰ ਫ਼ਸਲ ਬਿਲਕੁਲ ਨਸ਼ਟ ਹੋ ਜਾਂਦੀ ਹੈ। ਮਾਹਿਰਾਂ ਮੁਤਾਬਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਵਾਰ ਪੀਆਰ-118, ਪੀਆਰ-116, ਪੀਆਰ-114, ਪੀਆਰ-111, ਪੀਆਰ-108, ਪੀਆਰ-106, ਪੀਆਰ-115, ਪੀਆਰ-113 ਕਿਸਮਾਂ ਨੂੰ ਖੇਤਾਂ ਵਿੱਚ ਬੀਜਣ ਦੀ ਸਿਫ਼ਾਰਸ਼ ਕੀਤੀ ਹੈ।
ਮਾਹਿਰਾਂ ਮੁਤਾਬਕ ਹਾਈਬ੍ਰਿਡ ਕਿਸਮਾਂ ਦੇ ਚੌਲਾਂ ਵਿੱਚ ਕੁਝ ਸਮੱਸਿਆ ਆਉਣ ਕਾਰਨ ਪੰਜਾਬ ਸਰਕਾਰ ਨੇ ਇਸ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਹੋਈ ਹੈ। ਸਰਕਾਰ ਨੇ ਹਾਈਬ੍ਰਿਡ ਕਿਸਮ ਦੇ ਬੀਜ ਵੇਚਣ ’ਤੇ ਵੀ ਬਾਕਾਇਦਾ ਰੂਪ ’ਚ ਰੋਕ ਲਾਈ ਹੋਈ ਹੈ। ਪੰਜਾਬ ਸਰਕਾਰ ਵੱਲੋਂ ਪਾਣੀ ਦੇ ਡੂੰਘਾ ਜਾਣ ਚਿੰਤਾ ਨੂੰ ਲੈ ਕੇ ਅਗੇਤੀ ਪਨੀਰੀ ਲਾਉਣ ’ਤੇ ਵੀ ਪਾਬੰਦੀ ਲਾਈ ਗਈ ਸੀ। ਇਸ ਵਾਰ ਖੇਤੀ ਵਿਭਾਗ ਵੱਲੋਂ ਕਿਸਾਨਾਂ ਨੂੰ ਅਗੇਤੀ ਪਨੀਰੀ ਨਾ ਲਾਉਣ ਲਈ ਜਾਗਰੂਕ ਕੀਤਾ ਗਿਆ।
First Published: Monday, 15 May 2017 3:44 PM

Related Stories

ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਨੇ ਚੁੱਕੇ ਝੰਡੇ, ਸਰਕਾਰ ਨੂੰ ਵੰਗਾਰਿਆ
ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਨੇ ਚੁੱਕੇ ਝੰਡੇ, ਸਰਕਾਰ ਨੂੰ ਵੰਗਾਰਿਆ

ਰੋਪੜ: ਮੋਰਿੰਡਾ ਸ਼ੂਗਰ ਮਿੱਲ ਵੱਲੋਂ ਗੰਨਾ ਕਿਸਾਨਾਂ ਦਾ ਕਰੀਬ 18 ਕਰੋੜ ਰੁਪਏ ਬਕਾਇਆ

ਮੰਡੀਆਂ 'ਚ ਆਈ ਸੂਰਜਮੁਖੀ, ਕਿਸਾਨਾਂ ਨੂੰ ਕੁਇੰਟਲ ਪਿੱਛੇ 1175 ਰੁ. ਦਾ ਘਾਟਾ
ਮੰਡੀਆਂ 'ਚ ਆਈ ਸੂਰਜਮੁਖੀ, ਕਿਸਾਨਾਂ ਨੂੰ ਕੁਇੰਟਲ ਪਿੱਛੇ 1175 ਰੁ. ਦਾ ਘਾਟਾ

ਚੰਡੀਗੜ੍ਹ: ਸੂਰਜਮੁਖੀ ਦਾ ਕੇਂਦਰ ਸਰਕਾਰ ਵੱਲੋਂ ਸੂਰਜਮੁਖੀ ਦਾ ਘਟੋਂ ਘੱਟ ਸਮਰਥਨ

15 ਜੂਨ ਤੋਂ ਪਹਿਲਾਂ ਝੋਨਾ ਲਾਇਆ ਤਾਂ ਹੋਵੇਗੀ ਕਾਰਵਾਈ..
15 ਜੂਨ ਤੋਂ ਪਹਿਲਾਂ ਝੋਨਾ ਲਾਇਆ ਤਾਂ ਹੋਵੇਗੀ ਕਾਰਵਾਈ..

ਚੰਡੀਗੜ੍ਹ: ਪੰਜਾਬ ਸਰਕਾਰ ਨੇ ਰਵਾਇਤੀ ਝੋਨੇ ਦੀ ਬਿਜਾਈ 15 ਜੂਨ ਤੋਂ ਹੀ ਲਾਉਣ ਦਾ

ਆਰਥਿਕ ਮੰਦੀ ਤੋਂ ਦੁਖੀ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਆਰਥਿਕ ਮੰਦੀ ਤੋਂ ਦੁਖੀ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਬਰਨਾਲਾ: ਮਹਿਲ ਕਲਾਂ ਅਧੀਨ ਪੈਂਦੇ ਪਿੰਡ ਚੁਹਾਣਕੇ ਖੁਰਦ ਵਿੱਚ ਆਰਥਿਕ ਮੰਦਹਾਲੀ

ਕਰਜ਼ੇ ਕਾਰਨ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਕਰਜ਼ੇ ਕਾਰਨ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ: ਬਨੂੜ ਦੇ ਪਿੰਡ ਫ਼ਤਿਹਪੁਰ ਗੜੀ ਤੋਂ ਨੌਜਵਾਨ ਕਿਸਾਨ ਕਰਜ਼ੇ ਤੋਂ ਦੁਖੀ

ਗੰਨੇ ਦੇ ਭਾਅ ਵਿੱਚ ਵਾਧਾ
ਗੰਨੇ ਦੇ ਭਾਅ ਵਿੱਚ ਵਾਧਾ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸਾਲ 2017-18 ਲਈ ਗੰਨੇ ਦੇ ਭਾਅ ਵਿੱਚ 25 ਰੁਪਏ ਪ੍ਰਤੀ

ਅਫ਼ੀਮ ਦੀ ਖੇਤੀ ਕਰਾਉਣ ਬਾਰੇ ਸਰਬ ਪਾਰਟੀ ਮੀਟਿੰਗ ਬੁਲਾਈ ਜਾਵੇ-ਬਰਾੜ
ਅਫ਼ੀਮ ਦੀ ਖੇਤੀ ਕਰਾਉਣ ਬਾਰੇ ਸਰਬ ਪਾਰਟੀ ਮੀਟਿੰਗ ਬੁਲਾਈ ਜਾਵੇ-ਬਰਾੜ

ਚੰਡੀਗੜ੍ਹ: ਤ੍ਰਿਣਮੂਲ ਕਾਂਗਰਸ ਪੰਜਾਬ ਇਕਾਈ ਦੇ ਪ੍ਰਧਾਨ ਜਗਮੀਤ ਸਿੰਘ ਬਰਾੜ ਨੇ

2180 'ਚ ਰੁਪਏ ਹੋਏ ਕਣਕ ਦਾ ਭਾਅ, ਕੈਪਟਨ ਦੀ ਕੇਂਦਰ ਤੋਂ ਮੰਗ
2180 'ਚ ਰੁਪਏ ਹੋਏ ਕਣਕ ਦਾ ਭਾਅ, ਕੈਪਟਨ ਦੀ ਕੇਂਦਰ ਤੋਂ ਮੰਗ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਪਿਛਲੇ ਸਾਲ ਦੇ ਮੁਕਾਬਲੇ 2017-18 ਲਈ ਕੇਂਦਰ ਸਰਕਾਰ ਤੋਂ

2180 'ਚ ਰੁਪਏ ਹੋਏ ਕਣਕ ਦਾ ਭਾਅ, ਕੈਪਟਨ ਦੀ ਕੇਂਦਰ ਤੋਂ ਮੰਗ
2180 'ਚ ਰੁਪਏ ਹੋਏ ਕਣਕ ਦਾ ਭਾਅ, ਕੈਪਟਨ ਦੀ ਕੇਂਦਰ ਤੋਂ ਮੰਗ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਪਿਛਲੇ ਸਾਲ ਦੇ ਮੁਕਾਬਲੇ 2017-18 ਲਈ ਕੇਂਦਰ ਸਰਕਾਰ ਤੋਂ

ਕੈਪਟਨ ਅਮਰਿੰਦਰ ਦਾ ਕਿਸਾਨਾਂ ਨੂੰ ਧਰਵਾਸ, ਕਰਜ਼ੇ ਹੋਣਗੇ ਮੁਆਫ
ਕੈਪਟਨ ਅਮਰਿੰਦਰ ਦਾ ਕਿਸਾਨਾਂ ਨੂੰ ਧਰਵਾਸ, ਕਰਜ਼ੇ ਹੋਣਗੇ ਮੁਆਫ

ਚੰਡੀਗੜ੍ਹ: ਕਿਸਾਨਾਂ ਦਾ ਕਰਜ਼ਾ ਛੇਤੀ ਤੋਂ ਛੇਤੀ ਮੁਆਫ ਕਰਨ ਦਾ ਵਾਅਦਾ ਕਰਦੇ ਹੋਏ